BREAKING NEWS
ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ: ਸਪੀਕਰ ਕੁਲਤਾਰ ਸਿੰਘ ਸੰਧਵਾਂ7 ਨਗਰ ਕੌਂਸਲਾਂ ਵਿੱਚ ਮੁੱਖ ਸੜਕੀ ਪ੍ਰਾਜੈਕਟ 15 ਦਿਨਾਂ ਦੇ ਅੰਦਰ ਸ਼ੁਰੂ ਹੋ ਜਾਣਗੇ: ਹਰਜੋਤ ਸਿੰਘ ਬੈਂਸਭਗਵੰਤ ਮਾਨ ਵਲੋਂ ਨੀਤੀ ਆਯੋਗ ਮੀਟਿੰਗ ਵਿੱਚ ਪੰਜਾਬ ਲਈ ਵਿਸ਼ੇਸ਼ ਦਰਜਾ ਤੇ ਸਰਹੱਦੀ ਖੇਤਰਾਂ ਲਈ ਖ਼ਾਸ ਪੈਕੇਜ ਦੀ ਮੰਗਸਿਹਤ ਵਿਭਾਗ ਨੂੰ ਆਸ਼ਾ ਵਰਕਰਾਂ ਲਈ ਬੀਮਾ ਕਵਰ ਯਕੀਨੀ ਬਣਾਉਣ ਦੇ ਨਿਰਦੇਸ਼ਪੰਜਾਬ ਨੇ ਅਪ੍ਰੈਲ ਮਹੀਨੇ ਦੌਰਾਨ 15 ਬਾਲ ਵਿਆਹ ਰੋਕ ਕੇ ਬੱਚਿਆਂ ਦਾ ਬਚਪਨ ਬਚਾਇਆ : ਡਾ. ਬਲਜੀਤ ਕੌਰਅਧਿਕਾਰੀਆਂ ਨੂੰ ਨਿਰਧਾਰਤ ਸਮੇਂ ਦੇ ਅੰਦਰ ਸਾਰੀਆਂ ਜਾਇਜ਼ ਮੰਗਾਂ 'ਤੇ ਕਾਰਵਾਈ ਕਰਨ ਅਤੇ ਲਾਗੂ ਕਰਨ ਦੇ ਨਿਰਦੇਸ਼: ਹਰਪਾਲ ਸਿੰਘ ਚੀਮਾ

ਪੰਜਾਬ

ਯੂਪੀ ਤੋ ਆਏ ਇਕ ਵਿਅਕਤੀ ਵਲੋ ਗੁਰਦਵਾਰਾ ਬਾਬਾ ਗੁਰਬਖਸ਼ ਸਿੰਘ ਵਿਖੇ ਕੀਤੀ ਬੇਅਦਬੀ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | June 12, 2026 07:24 PM

ਅੰਮ੍ਰਿਤਸਰ- ਸ੍ਰੀ ਦਰਬਾਰ ਸਾਹਿਬ ਸਮੂੰਹ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਸਥਿਤ ਗੁਰਦਵਾਰਾ ਬਾਬਾ ਗੁਰਬਖਸ਼ ਸਿੰਘ ਵਿਖੇ ਉਤਰ ਪ੍ਰਦੇਸ਼ ਤੋ ਆਏ ਅਭੈ ਸਿੰਘ ਨਾਮਕ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਲ ਰਹੇ ਅਖੰਡ ਪਾਠ ਦੌਰਾਨ ਸਿੰਘਾਸਨ ਤੇ ਬਿਰਾਜਮਾਨ ਸ੍ਰੀ ਸਾਹਿਬ ਚੁੱਕ ਕੇ ਬੇਅਦਬੀ ਕੀਤੀ। ਅਭੈ ਸਿੰਘ ਨੂੰ ਸੰਗਤ ਨੇ ਫੜ ਲਿਆ ਤੇ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਦੇ ਹਵਾਲੇ ਕੀਤਾ।ਪੁਲੀਸ ਨੇ ਉਕਤ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦਿਆਂ ਨਿਗਰਾਣ ਪ੍ਰਕਰਮਾਂ ਬਲਵਿੰਦਰ ਸਿੰਘ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਤੇ ਉਸ ਦਾ ਇਕ ਹੋਰ ਸਾਥੀ ਪੁਲੀਸ ਦੇ ਕਬਜੇ ਵਿਚ ਹਨ। ਜਾਣਕਾਰੀ ਮੁਤਾਬਿਕ ਬੀਤੀ ਰਾਤ ਕਰੀਬ ਇਕ ਵਜੇ ਅਭੈ ਸਿੰਘ ਨਾਮਕ ਵਿਅਕਤੀ ਨੇ ਇਹ ਬੇਅਦਬੀ ਕੀਤੀ ਹੈ। ਉਸ ਦਾ ਇਕ ਹੋਰ ਵੰਸ਼ ਨਾਮਕ ਸਾਥੀ ਜੋ ਕਿ ਸ੍ਰੀ ਗੁਰੂ ਰਾਮਦਾਸ ਸਰਾਂ ਵਿਚ ਸੀ ਨੇ ਦੇਰ ਰਾਤ ਕਿਸੇ ਵਿਅਕਤੀ ਨਾਲ ਫੋਨ ਤ ਗਲ ਕਰਦਿਆਂ ਸੁਣਿਆ ਕਿ ਉਹ ਦਰਬਾਰ ਸਾਹਿਬ ਪਹੰੁਚ ਗਿਆ ਹੈ ਤੇ ਘਟਨਾਂ ਕਰਨ ਤੋ ਬਾਅਦ ਹੀ ਆਵੇਗਾ। ਉਕਤ ਦੀ ਗਲ ਸੰਗਤ ਵਿਚ ਦੋ ਬੀਬੀਆਂ ਨੇ ਸੁਣੀ ਤੇ ਸਾਰੀ ਗਲ ਸਰਾਂ ਦੇ ਸੇਵਾਦਾਰਾਂ ਦੇ ਧਿਆਨ ਵਿਚ ਲਿਆਂਦੀ। ਜਿਸ ਤੋ ਬਾਅਦ ਵੰਸ਼ ਨੂੰ ਫੜ ਕੇ ਪੁਲੀਸ ਦੇ ਹਵਾਲੇ ਕੀਤਾ। ਹਲੇ ਇਸ ਘਟਨਾਂ ਦੀ ਚਰਚਾ ਚਲ ਰਹੀ ਸੀ ਕਿ ਅਭੈ ਸਿੰਘ ਨੇ ਬੇਅਦਬੀ ਦਾ ਕਾਰਾ ਕਰ ਦਿੱਤਾ ਜਿਸ ਤੋ ਸੰਕੇਤ ਮਿਲਦਾ ਹੈ ਕਿ ਇਹ ਸਾਰਾ ਕਿਸੇ ਵੱਡੀ ਸ਼ਾਜਿਸ਼ ਦਾ ਹਿੱਸਾ ਹੈ। ਅਭੈ ਸਿੰਘ ਨੇ ਪੁਛਗਿਛ ਦੌਰਾਨ ਝੂਠ ਬੋਲਦਿਆਂ ਕਿਹਾ ਕਿ ਉਸ ਨੇ ਕਿਸੇ ਸਾਹਿਬ ਸਿੰਘ ਨਾਮੀ ਵਿਅਕਤੀ ਕੋਲੋ ਪੈਸੇ ਲੈ ਕੇ ਅੰਮ੍ਰਿਤਸਰ ਆਇਆ ਹੈ। ਉਸ ਨੇ ਦਸਿਆ ਕਿ ਉਸ ਦੀ ਗੱਡੀ ਦਾ ਚਲਾਣ ਅੰਬਾਲਾ ਵਿਖੇ ਕਟਿਆ ਗਿਆ ਸੀ ਤੇ ਉਹ ਬਸ ਰਾਹੀ ਜਲੰਧਰ ਤੋ ਅੰਮ੍ਰਿਤਸਰ ਆਇਆ ਹੈ। ਉਸ ਨੇ ਦਸਿਆ ਕਿ ਉਸ ਨੂੰ ਮਰਨ ਤੋ ਡਰ ਨਹੀ ਲਗਦਾ ਤੇ ਉਹ ਇਕਲਾ ਹੀ ਅੰਮ੍ਰਿਤਸਰ ਆਇਆ ਹੈ।ਪੁਲੀਸ ਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਦੀਆਂ ਧਰਾਵਾਂ ਤੇ ਅਧੀਨ ਮੁਕਦਮਾਂ ਨੰਬਰ 63 ਦਰਜ ਕਰ ਲਿਆ ਹੈ।ਇਸ ਸੰਬਧੀ ਏ ਸੀ ਪੀ ਸੁਰਿੰਦਰ ਸਿੰਘ ਨੇ ਦਸਿਆ ਕਿ ਇਸ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਵਧੇਰੇ ਪੁੱਛਗਿਛ ਕਰਨ ਲਈ ਰਿਮਾਂਡ ਤੇ ਲਿਆ ਜਾਵੇਗਾ। ਇਸ ਸਾਰੇ ਘਟਨਾਕ੍ਰਮ ਤੇ ਬੋਲਦਿਆਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ ਮੇਜਰ ਸਿੰਘ ਨੇ ਦਸਿਆ ਕਿ ਇਸ ਦੋਸ਼ੀ ਦੇ ਖਿਲਾਫ ਸਖਤ ਧਰਾਵਾਂ ਲਗਾ ਕੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਪੁਲੀਸ ਦੇ ਨਾਲ ਨਾਲ ਅਸੀ ਆਪਣੇ ਤੌਰ ਤੇ ਵੀ ਘੋਖ ਕਰ ਰਹੇ ਹਾਂ ਕਿ ਇਸ ਨੂੰ ਕਿਸ ਨੇ ਭੇਜਿਆ ਹੈ। ਸ੍ਰ ਮੇਜਰ ਸਿੰਘ ਨੇ ਦਸਿਆ ਕਿ ਇਸ ਦੀ ਨਕਲੋ ਹਰਕਤ ਦੇਖਣ ਲਈ ਸੀਸੀ ਟੀਵੀ ਫੁਟੇਜ਼ ਖ਼ੰਗਾਲੀ ਜਾ ਰਹੀ ਹੈ।

Have something to say? Post your comment

 
 
 
 

ਪੰਜਾਬ

ਮੌਨਸੂਨ ਤੋਂ ਪਹਿਲਾਂ ਸਾਰੀਆਂ ਸੀਵਰ ਲਾਈਨਾਂ ਦੀ ਸਫਾਈ ਅਤੇ 24x7 ਵਾਰ ਰੂਮ ਸਥਾਪਤ ਕਰਨ ਦੇ ਹੁਕਮ ਦਿੱਤੇ

ਗੰਦੇ ਅਤੇ ਅਸ਼ਲੀਲ ਪੋਸਟਰ ਲਗਾਉਣ 'ਤੇ ਮੁਕੰਮਲ ਪਾਬੰਦੀ ਦੇ ਹੁਕਮ

ਖਾਲਸਾ ਯੂਨੀਵਰਸਿਟੀ ਨੇ ਫਾਰਮੇਸੀ, ਫਿਜੀਓਥਰੈਪੀ ਅਤੇ ਨਰਸਿੰਗ ਦਾ ਲਿਆ ਦਾਖਲਾ ਟੈਸਟ

ਪੰਥਕ ਸਿਧਾਂਤਾਂ ਤੋਂ ਭਟਕਾਅ ਜਾਂ ਮਜਬੂਰੀ.? ਗਿਆਨੀ ਰਘਬੀਰ ਸਿੰਘ ਦੇ ਫ਼ੈਸਲੇ ਕਟਹਿਰੇ ਵਿੱਚ: ਬੀਬੀ ਕਿਰਨਜੋਤ ਕੌਰ

ਸ੍ਰੀ ਦਰਬਾਰ ਸਾਹਿਬ ਦੀ ਹਦੂਦ ਅੰਦਰ ਫਿਰ ਬੇਅਦਬੀ ਦੀ ਕੋਸ਼ਿਸ਼ ਬਹੁਤ ਵੱਡੀ ਸਾਜ਼ਿਸ਼ ਦਾ ਸੰਕੇਤ : ਬਾਪੂ ਤਰਸੇਮ ਸਿੰਘ

ਵਿਸ਼ਵ ਅਮਨ ਦੀ ਸਲਾਮਤੀ ਲਈ ਕਲਮਕਾਰਾਂ ਨੂੰ ਹੁਣ ਫੇਰ ਸਰਗਰਮ ਸਾਹਿੱਤ ਸਿਰਜਣਾ ਕਰਨ ਦੀ ਲੋੜ- ਡਾ. ਸ ਪ ਸਿੰਘ

ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ: ਸਪੀਕਰ ਕੁਲਤਾਰ ਸਿੰਘ ਸੰਧਵਾਂ

ਪ੍ਰੀ-ਐਗਜ਼ਿਸਟਿੰਗ ਬੀਮਾਰੀਆਂ ਲਈ ਕੋਈ ਉਡੀਕ ਮਿਆਦ ਨਹੀਂ, 850 ਸੂਚੀਬੱਧ ਹਸਪਤਾਲਾਂ ਵਿੱਚ 2,300 ਤੋਂ ਵੱਧ ਇਲਾਜ ਪੈਕੇਜ ਉਪਲੱਬਧ: ਡਾ. ਬਲਬੀਰ ਸਿੰਘ

ਗੈਂਗਸਟਰਾਂ ‘ਤੇ ਵਾਰ ਦਾ 143ਵਾਂ ਦਿਨ: ਪੰਜਾਬ ਪੁਲਿਸ ਵੱਲੋਂ 571 ਥਾਈਂ ਛਾਪੇਮਾਰੀ; 358 ਗ੍ਰਿਫ਼ਤਾਰ

7 ਨਗਰ ਕੌਂਸਲਾਂ ਵਿੱਚ ਮੁੱਖ ਸੜਕੀ ਪ੍ਰਾਜੈਕਟ 15 ਦਿਨਾਂ ਦੇ ਅੰਦਰ ਸ਼ੁਰੂ ਹੋ ਜਾਣਗੇ: ਹਰਜੋਤ ਸਿੰਘ ਬੈਂਸ