ਲੁਧਿਆਣਾ-ਵਿਸ਼ਵ ਅਮਨ ਲਹਿਰ ਦੇ ਸਿਰਕੱਢ ਪੰਜਾਬੀ ਕਵੀ ਸੁਰਜੀਤ ਰਾਮਪੁਰੀ ਜਨਮ ਸ਼ਤਾਬਦੀ ਸਾਲ ਦਾ ਆਰੰਭ ਕਰਦਿਆਂ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਲੁਧਿਆਣਾ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਸਾਂਝੇ ਉੱਦਮ ਨਾਲ ਕਰਵਾਏ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ ਪ ਸਿੰਘ ਨੇ ਕਿਹਾ ਹੈ ਕਿ ਵਿਸ਼ਵ ਅਮਨ ਦੀ ਸਲਾਮਤੀ ਲਈ ਪੰਜਾਬੀ ਕਲਮਕਾਰਾਂ ਨੂੰ ਮੁੜ ਲਾਮਬੰਦ ਹੋਣ ਦੀ ਲੋੜ ਹੈ। ਸੁਰਜੀਤ ਰਾਮਪੁਰੀ, ਪ੍ਰੋ. ਮੋਹਨ ਸਿੰਘ, ਅਜਾਇਬ ਚਿੱਤਰਕਾਰ, ਸੰਤੋਖ ਸਿੰਘ ਧੀਰ, ਤੇਰਾ ਸਿੰਘ ਚੰਨ ਤੇ ਪਿਆਰਾ ਸਿੰਘ ਸਹਿਰਾਈ ਵਰਗੇ ਲੇਖਕਾਂ ਨੂੰ ਸਾਡੀ ਇਹੀ ਸਹੀ ਸ਼ਰਧਾਂਜਲੀ ਹੋਵੇਗੀ ਕਿ ਹਰ ਜੰਗਬਾਜ਼ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾਵੇ। ਵਰਤਮਾਨ ਲੇਖਕਾਂ ਦੀ ਬਹੁਗਿਣਤੀ ਜੇ ਅੱਜ ਤਮਾਸ਼ਬੀਨ ਵਾਂਗ ਜੰਗ ਨੂੰ ਸਿਰਫ਼ ਵੇਖ ਰਹੀ ਹੈ ਤਾਂ ਇਸ ਨਾਲ ਜ਼ਾਲਮ ਸਾਮਰਾਜ ਦੇ ਦੰਦ ਹੋਰ ਤਿੱਖੇ ਹੁੰਦੇ ਹਨ।
ਇਸ ਮੌਕੇ ਉਨ੍ਹਾਂ ਡਾ. ਲਖਵਿੰਦਰ ਸਿੰਘ ਜੌਹਲ ਦੀ ਸੰਪਾਦਨਾ ਹੇਠ ਛਪਦੇ ਮੈਗਜ਼ੀਨ “ਕਾਵਿ ਲੋਕ” ਦਾ “ਸੁਰਜੀਤ ਰਾਮਪੁਰੀ ਵਿਸ਼ੇਸ਼ ਅੰਕ” ਪ੍ਰੋ. ਜਗਮੋਹਨ ਸਿੰਘ(ਸ਼ਹੀਦ ਭਗਤ ਸਿੰਘ ਜੀ ਦੇ ਭਣੇਵੇਂ), ਪ੍ਰੋ. ਗੁਰਭਜਨ ਸਿੰਘ ਗਿੱਲ, ਸ. ਹਰਸ਼ਰਨ ਸਿੰਘ ਨਰੂਲਾ ਤੇ ਪ੍ਰਿੰਸੀਪਲ ਡਾ. ਰਾਜਿੰਦਰ ਕੌਰ ਮਲਹੋਤਰਾ ਦੇ ਸੰਗ ਸਾਥ ਲੋਕ ਅਰਪਣ ਕੀਤਾ। ਕਾਵਿ ਲੋਕ ਦੇ ਇਸ ਵਿਸ਼ੇਸ਼ ਅੰਕ ਨੂੰ ਸੁਰਿੰਦਰ ਰਾਮਪੁਰੀ ਨੇ ਸੰਪਾਦਿਤ ਕੀਤਾ ਹੈ।
ਇਸ ਮੌਕੇ ਬੋਲਦਿਆਂ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਮੈਂ 1960-61 ਵਿੱਚ ਲਿਖਾਰੀ ਸਭਾ ਰਾਮਪੁਰ ਦੀਆਂ ਮਿਲਣੀਆਂ ਵਿੱਚ ਲਗਾਤਾਰ ਸ਼ਾਮਲ ਹੋ ਕੇ ਲੇਖਕਾਂ ਦੀ ਜਥੇਬੰਦਕ ਸ਼ਕਤੀ ਨੂੰ ਵੇਖਦਾ ਰਿਹਾ ਹਾਂ। ਰਾਮਪੁਰ ਦੇ ਪਿੱਪਲ ਥੱਲੇ ਸੁਰਜੀਤ ਰਾਮਪੁਰੀ, ਗੁਰਚਰਨ ਰਾਮਪੁਰੀ ਤੇ ਮੱਲ ਸਿੰਘ ਰਾਮਪੁਰੀ ਨੂੰ ਨਵੇਂ ਲੇਖਕਾਂ ਲਈ ਪ੍ਰੇਰਨਾ ਸ਼ਕਤੀ ਬਣਦਿਆਂ ਵੇਖਿਆ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਅੱਜ ਕਾਵਿ ਲੋਕ ਦੇ ਸੁਰਜੀਤ ਰਾਮਪੁਰੀ ਵਿਸ਼ੇਸ਼ ਅੰਕ ਦੇ ਬਹਾਨੇ ਅਸੀਂ ਵਿਚਾਰਨਾ ਹੈ ਕਿ ਪੁਰਖਿਆਂ ਪ੍ਰਤੀ ਸਾਡੀ ਪਹੁੰਚ ਕਿੰਨੀ ਕੁ ਜ਼ੁੰਮੇਵਾਰੀ ਵਾਲੀ ਹੈ। ਡਾ. ਲ਼ਖਵਿੰਦਰ ਜੌਹਲ ਤੇ ਸੁਰਿੰਦਰ ਰਾਮਪੁਰੀ ਨੇ ਪਹਿਲਕਦਮੀ ਕਰਕੇ ਸਾਨੂੰ ਵੀ ਜਗਾਇਆ ਹੈ।
ਇਸ ਸਮਾਗਮ ਵਿੱਚ ਡਾ. ਲਖਵਿੰਦਰ ਸਿੰਘ ਜੌਹਲ, ਪ੍ਰੋ. ਅਤੇ ਸੁਰਿੰਦਰ ਰਾਮਪੁਰੀ ਨੇ ਵੀ ਸੁਰਜੀਤ ਰਾਮਪੁਰੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਡਾ. ਜੌਹਲ ਨੇ ਦੱਸਿਆ ਕਿ ਸ. ਅਲਬੇਲ ਸਿੰਘ ਗਰੇਵਾਲ ਡੀ ਡੀ ਜੀ ਦੂਰਦਰਸ਼ਨ ਦੀ ਸਲਾਹ ਤੇ ਉਨ੍ਹਾਂ ਨੇ ਸੁਰਜੀਤ ਰਾਮਪੁਰੀ ਬਾਰੇ ਦਸਤਾਵੇਜ਼ੀ ਫ਼ਿਲਮ ਦਾ ਨਿਰਮਾਣ ਕੀਤਾ ਸੀ।
ਸੁਰਿੰਦਰ ਰਾਮਪੁਰੀ ਨੇ ਦੱਸਿਆ ਕਿ ਸੁਰਜੀਤ ਰਾਮਪੁਰੀ ਜੀ ਦੇ 1984 ਵਿੱਚ ਸੇਵਾਮੁਕਤ ਹੋਣ ਉਪਰੰਤ ਰਾਮਪੁਰ ਨਿਵਾਸ ਦੌਰਾਨ ਸਵੇਰ ਸ਼ਾਮ ਦੀ ਨਿਕਟ ਸਾਂਝ ਰਹੀ।
ਉਨ੍ਹਾਂ ਦੱਸਿਆ ਕਿ ਕਾਵਿ ਲੋਕ ਦੇ ਇਸ ਅੰਕ ਵਿੱਚ
ਕਾਵਿ ਲੋਕ “ ਦੇ ਇਸ ਅੰਕ ਵਿੱਚ
ਗੁਰਬਚਨ ਸਿੰਘ ਭੁੱਲਰ , ਡਾ. ਵਨੀਤਾ, ਧਰਮ ਸਿੰਘ ਕੰਮੇਆਣਾ, ਡਾ.ਪਰਮਿੰਦਰ ਸਿੰਘ ਬੈਨੀਪਾਲ, ਡਾ. ਗਗਨ ਦੀਪ, ਡਾ. ਸਿਮਰਨਜੀਤ ਸਿੰਘ, ਡਾ. ਆਤਮ ਹਮਰਾਹੀ, ਡਾ.ਸੁਖਪਾਲ ਕੌਰ ਸਮਰਾਲਾ , ਡਾ. ਸਰਬਜੀਤ ਸਿੰਘ,
-ਗੁਰਭਜਨ ਸਿੰਘ ਗਿੱਲ ,
ਸੁਰਜੀਤ ਰਾਮਪੁਰੀ ਜੀ ਦਾ ਬੇਟੀ ਕਮਲਪ੍ਰੀਤ ਕੌਰ, ਉਸ ਦੇ ਨਿੱਕੇ ਵੀਰ ਹਰਨੇਕ ਸਿੰਘ ਮਾਂਗਟ,
-ਰਾਮ ਸਰੂਪ ਅਣਖੀ, ਭੁਪਿੰਦਰ ਸਿੰਘ ਪੀ.ਸੀ.ਐਸ, ਤੇਲੂ ਰਾਮ ਕੁਹਾੜਾ, ਡਾ. ਰਣਧੀਰ ਸਿੰਘ ਚੰਦ,
ਡਾ. ਸਰਦੂਲ ਸਿੰਘ
ਔਜਲਾ, ਪ੍ਰਿੰਸੀਪਲ ਤਖ਼ਤ ਸਿੰਘ, ਪ੍ਰੋ. ਬ੍ਰਹਮਜਗਦੀਸ਼ ਸਿੰਘ, ਪ੍ਰਿੰ. ਕਰਤਾਰ ਸਿੰਘ ਕਾਲੜਾ, ਡਾ.ਬਲਜੀਤ ਕੌਰ ਰਿਆੜ, ਨਾਵਲਕਾਰ ਜਸਵੰਤ ਸਿੰਘ ਕੰਵਲ, ਰਾਮਪੁਰੀ ਦੇ ਨਿਰੰਤਰ ਸਹਿਯਾਤਰੀ ਅਜਾਇਬ ਚਿੱਤਰਕਾਰ ਤੇ ਸੁਖਮਿੰਦਰ ਰਾਮਪੁਰੀ, ਭਗਵੰਤ ਸਿੰਘ, -ਅਮਰ ਹਾਂਡਾ, ਡਾ. ਸ ਨ ਸੇਵਕ, ਗੁਰਦਿਆਲ ਦਲਾਲ, ਮਨਮੋਹਨ ਸਿੰਘ ਦਾਊਂ, ਪ੍ਰੋ. ਸੁਲੱਖਣ ਮੀਤ , ਸੁਰਿੰਦਰ ਰਾਮਪੁਰੀ, ਉਸ ਦਾ ਆਪਣੀ ਕਵਿਤਾ ਬਾਰੇ ਸਵੈ ਕਥਨ ਅਤੇ ਫੌਜੀ ਜੀਵਨ ਦੀਆਂ ਯਾਦਾਂ ਅਤੇ ਰਾਮਪੁਰ ਸਕੂਲ ਆਫ਼ ਪੋਇਟਰੀ ਨਾਮੀ ਤਿੰਨ ਲੇਖ ਛਾਪੇ ਗਏ ਹਨ। ਇਸ ਤੋਂ ਇਲਾਵਾ ਸੁਰਜੀਤ ਰਾਮਪੁਰੀ ਜੀ ਦਾ
ਜੀਵਨ ਬਿਊਰਾ , ਕੁਝ ਚੋਣਵੀਆਂ ਰਚਨਾਵਾਂ ਤੋਂ ਇਲਾਵਾ
ਦਲਜੀਤ ਕੌਰ ਚਾਨਾ, ਉਲਫ਼ਤ ਬਾਜਵਾ, ਸਤੀਸ਼ ਗੁਲਾਟੀ
ਪ੍ਰੋ. ਰਵਿੰਦਰ ਭੱਠਲ, ਹਰਭਜਨ ਸਿੰਘ ਮਾਂਗਟ, ਸਾਧੂ ਰਾਮ ਸ਼ਰਮਾ ਰਾਮਪੁਰੀ, ਗੁਰਸੇਵਕ ਸਿੰਘ ਢਿੱਲੋਂ ਦੀਆਂ ਲਿਖਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਮੰਚ ਸੰਚਾਲਨ ਡਾ. ਮਨਦੀਪ ਕੌਰ ਰੰਧਾਵਾ ਨੇ ਕੀਤਾ ਜਦ ਕਿ ਤ੍ਰੈਲੋਚਨ ਲੋਚੀ ਤੇ ਗੁਰਸੇਵਕ ਸਿੰਘ ਢਿੱਲੋਂ ਦੀਆਂ ਰਚਨਾਵਾਂ ਨੂੰ ਤਰੰਨਮ ਵਿੱਚ ਸੁਣਾ ਕੇ ਮਾਹੌਲ ਸੁਰੀਲਾ ਕਰ ਦਿੱਤਾ।
ਇਸ ਸਮਾਗਮ ਵਿੱਚ ਗੁਰਦਿਆਲ ਦਲਾਲ, ਤੇਲੂ ਰਾਮ ਕੋਹਾੜਾ, ਦੀਪ ਦਿਲਬਰ, ਸਤੀਸ਼ ਗੁਲੀਟੀ, ਰਾਜਦੀਪ ਤੂਰ, ਪੰਜਾਬੀ ਸਾਹਿੱਤ ਅਕਾਡਮੀ ਦੇ ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ, ਲਿਖਾਰੀ ਸਭਾ ਰਾਮਪੁਰ ਦੇ ਸਾਬਕਾ ਪ੍ਰਧਾਨ, ਅਨਿਲ ਫਤਹਿਗੜ੍ਹ ਜੱਟਾਂ, ਗੁਰਸੇਵਕ ਸਿੰਘ ਢਿੱਲੋਂ ਤਰਨ ਸਿੰਘ ਬੱਲ, ਅਜਾਇਬ ਚਿੱਤਰਕਾਰ ਦੇ ਸਪੁੱਤਰ ਸੁਖਪਾਲ ਸਿੰਘ, ਪ੍ਰਿੰਸੀਪਲ ਪਰਮਜੀਤ ਸਿੰਘ ਗਰੇਵਾਲ, ਮਨਦੀਪ ਕੌਰ ਭਮਰਾ, ਪ੍ਰੋ. ਅਮਨਜੀਤ ਕੌਰ, ਦੀਪ ਜਗਦੀਪ ਸਿੰਘ, ਪ੍ਰੋ. ਮਨੀਸ਼ਾ ਸ਼ਰਮਾ, ਨਵਨੀਤ ਸਿੰਘ ਸੇਖਾ ਤੇ ਸ . ਅਵਤਾਰ ਸਿੰਘ ਕੇ ਰਾਜਿੰਦਰ ਸਿੰਘ ਸੰਧੂ ਹਾਜ਼ਰ ਸਨ।