ਮੁਹਾਲੀ-ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਲੜਾਈ ਲੜ ਰਹੇ ਸਰਦਾਰ ਮੇਜਰ ਸਿੰਘ ਪੰਜਾਬੀ ਦੇ 94 ਸਾਲਾਂ ਪਿਤਾ ਸਵਰਗੀ ਸ: ਤਰਲੋਚਨ ਸਿੰਘ ਦੀ ਅੰਤਿਮ ਅਰਦਾਸ ਮੁਹਾਲੀ ਦੇ ਗੁਰਦਵਾਰਾ ਸਾਚਾ ਧੰਨ ਵਿਖੇ ਸੰਪਨ ਹੋਈ ਜਿਸ ਵਿੱਚ ਅਰਦਾਸ
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕੀਤੀ ਅਤੇ ਮੇਜਰ ਸਿੰਘ ਨੂੰ ਦਸਤਾਰ ਭੇੰਟ ਕੀਤੀ। ਇਸ ਮੌਕੇ ਗੁਰਦਵਾਰਾ ਕਮੇਟੀ ਨੇ ਜਥੇਦਾਰ ਨੂੰ ਤਲਵਾਰ ਤੇ ਸ਼ਾਲ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਇੰਡੀਅਨ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਸ੍ਰੀ ਬਲਵਿੰਦਰ ਸਿੰਘ ਜੰਮੂ ਨੇ ਮੇਜਰ ਸਿੰਘ ਦੀ ਅੜੋਲਤਾ ਬਾਰੇ ਗੱਲ ਕਰਦਿਆਂ ਕਿਹਾ ਕਿ ੳੁੱਥੇ ਦੇ ਪਰਿਵਾਰ ਨੇ ਸਮੁੱਚੇ ਰੂਪ ਵਿਚ ਬਾਪੂ ਤਰਲੋਚਨ ਸਿੰਘ ਦੀ ਅਥਾਹ ਸੇਵਾ ਕੀਤੀ। ਇਸ ਮੌਕੇ ਹਰੇਕ ਪਾਸਿਓ ਸ਼ਖਸੀਅਤਾਂ ਸ਼ਾਮਲ ਹੋਈਆਂ