ਮਨੋਰੰਜਨ

ਚੰਡੀਗੜ੍ਹ ਵਾਸੀਆਂ ਲਈ ਲੱਗੀ ਭੰਗੜੇ ਦੀ ਵਰਕਸ਼ਾਪ- ਮਿਲਿਆ ਭਰਵਾਂ ਹੁੰਗਾਰਾ

ਕੌਮੀ ਮਾਰਗ ਬਿਊਰੋ | June 17, 2026 07:34 PM

ਚੰਡੀਗੜ੍ਹ-ਸ਼ਹਿਰ ਵਾਸੀਆਂ ਨੂੰ ਪੰਜਾਬੀ ਸਭਿਆਚਾਰ ਨਾਲ਼ ਜੋੜੀ ਰੱਖਣ ਵਾਸਤੇ ਸੈਕਟਰ 38 ਏ ਅਤੇ ਬੀ ਦੀ ਰੈਜ਼ੀਡੈਂਟ ਵੈਲਫ਼ੇਅਰ ਆਰਗਨਾਈਜ਼ੇਸ਼ਨ ਵੱਲੋਂ ਭੰਗੜੇ ਦੀ ਇੱਕ ਵਿਸ਼ੇਸ਼ ਵਰਕਸ਼ਾਪ ਲਾਈ ਗਈ ਹੈ ਜਿਹੜੀ ਇਸ ਮਹੀਨੇ ਦੀ 30 ਤਰੀਕ ਤੱਕ ਚੱਲੇਗੀ I ਸਮਰ ਕੈਂਪ ਦੇ ਹਿੱਸੇ ਵਜੋਂ ਕੀਤੇ ਜਾ ਰਹੇ ਇਸ ਪ੍ਰਾਜੈਕਟ ਦਾ ਮਕਸਦ ਸੈਕਟਰ ਵਾਸੀਆਂ ਨੂੰ ਪੰਜਾਬ ਦੀ ਵਿਰਾਸਤ ਨਾਲ਼ ਜੋੜੀ ਰੱਖਣਾ ਹੈ I ਇਸ ਬਾਰੇ ਵਧੇਰੇ ਜਾਣਕਾਰੀ ਦੇਂਦਿਆਂ ਆਰ. ਡਬਲਯੂ. ਓ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਪੰਜਾਬੀ ਕਲਾ ਕੇਂਦਰ ਦੇ ਸਹਿਯੋਗ ਨਾਲ਼ ਉੱਘੇ ਲੋਕ ਕਲਾਕਾਰ ਅਤੇ ਸੰਗੀਤ ਨਾਟਕ ਅਕਾਦਮੀ ਅਵਾਰਡ ਜੇਤੂ ਬਲਕਾਰ ਸਿੱਧੂ ਵੱਲੋਂ ਭੰਗੜੇ ਦੇ ਗੁਰ ਸਿਖਾਏ ਜਾ ਰਹੇ ਹਨ ਜਿਸ ਨੂੰ ਸੈਕਟਰ 38 ਤੋਂ ਇਲਾਵਾ ਨੇੜੇ ਤੇੜੇ ਦੇ ਸੈਕਟਰਾਂ ਤੋਂ ਵੀ ਭਰਵਾਂ ਹੁੰਗਾਰਾ ਮਿਲਿਆ ਹੈ I ਸੰਸਥਾ ਦੇ ਜਨਰਲ ਸਕੱਤਰ ਅਸ਼ਵਨੀ ਕੁਮਾਰ, ਕਾਰਜਕਾਰਨੀ ਮੈਂਬਰ ਨੀਲਮ ਗੋਇਲ ਅਤੇ ਸਰਗਰਮ ਮੈਂਬਰ ਰਾਖੀ ਸੁਬਰਾਮਨੀਅਮ ਨੇ ਇਸ ਪ੍ਰਾਜੈਕਟ ਨੂੰ ਸਫ਼ਲ ਬਨਾਉਣ ਲਈ ਮਹੱਤਵਪੂਰਣ ਰੋਲ ਅਦਾ ਕੀਤਾ ਹੈ ਜਿਸ ਵਿੱਚ ਹਰ ਉਮਰ ਵਰਗ ਦੇ 100 ਤੋਂ ਵੱਧ ਆਦਮੀ, ਔਰਤਾਂ ਅਤੇ ਬੱਚੇ ਹਿੱਸਾ ਲੈ ਰਹੇ ਹਨ I ਸ਼੍ਰੀ ਜੋਗਿੰਦਰ ਸਿੰਘ ਨੇ ਕਿਹਾ ਕਿ ਆਉਣ ਵਾਲ਼ੇ ਸਮੇਂ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰਹਿਣਗੇ I

Have something to say? Post your comment

 
 
 
 

ਮਨੋਰੰਜਨ

ਇਸ ਤਰ੍ਹਾਂ ਜਗਜੀਤ ਸਿੰਘ ਨੇ ਕੁਮਾਰ ਸਾਨੂ ਨੂੰ ਪਹਿਲਾ ਮੌਕਾ ਦਿੱਤਾ

ਸਾਬਤ ਸੂਰਤ ਸੀਨੇ ਆਰਟਿਸਟ ਫੈਡਰੇਸ਼ਨ ਦੇ ਮੈਬਰਾਂ ਨੇ ਅੰਗ ਦਾਨ ਕਰਨ ਦੀ ਮੁਹਿੰਮ ਨੂੰ ਪ੍ਰਚੰਡ ਕਰਨ ਦਾ ਦਿੱਤਾ ਜਾਗਰੂਕ ਸੁਨੇਹਾ

'ਭਾਰਤੀ ਸਿਨੇਮਾ ਨੇ ਬੇਮਿਸਾਲ ਅਦਾਕਾਰ ਨਾਨਾ ਪਾਟੇਕਰ ਗੁਆ ਦਿੱਤਾ - ਕਈ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਪ੍ਰਮੁੱਖ ਨੇਤਾਵਾਂ ਨੇ ਦੁੱਖ ਪ੍ਰਗਟ ਕੀਤਾ

ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨਤਮਸਤਕ

ਮੀਕਾ ਸਿੰਘ ਸਲਮਾਨ ਖਾਨ ਦੇ ਸਮਰਥਨ ਵਿੱਚ ਆਏ ਸਾਹਮਣੇ- ਕਿਹਾ, "ਮੀਡੀਆ ਅਤੇ ਕਲਾਕਾਰਾਂ ਨੂੰ ਸੰਜਮ ਵਰਤਣ

ਮੈਂ ਸੀਕਵਲ ਨਹੀਂ ਬਣਾਉਂਦਾ, ਰਾਜਕੁਮਾਰ ਸੰਤੋਸ਼ੀ ਨੇ "ਅਦਾ ਅਪਨੀ ਅਪਨੀ" ਦੀ ਕਹਾਣੀ ਬਾਰੇ ਕਿਹਾ

ਦਾਯਰਾ" ਦੇਖਣ ਆਏ ਦਰਸ਼ਕਾਂ ਨੇ ਕਿਹਾ, "ਅਜਿਹੀ ਕਹਾਣੀ ਬਣਾਉਣ ਲਈ ਹਿੰਮਤ ਦੀ ਲੋੜ ਹੁੰਦੀ ਹੈ

‘ਚੜ੍ਹਦੀਕਲਾ’ ਫਿਲਮ ਨੂੰ ਸਰਟੀਫਿਕੇਟ ਦੇਣ ਤੋਂ ਇਨਕਾਰ ਵਾਲੇ ਦੋਵੇਂ ਹੁਕਮ ਵਾਪਸ

ਪਰਦੇਸ ਗਰਲ: ਪਿਤਾ ਚਾਹੁੰਦੇ ਸਨ ਕਿ ਧੀ ਆਈਏਐਸ ਅਫਸਰ ਬਣੇ, ਪਹਿਲੀ ਫਿਲਮ ਨੇ ਉਸਨੂੰ ਸੁਪਰਸਟਾਰ ਬਣਾਇਆ, ਫਿਰ ਗਾਇਬ ਹੋ ਗਈ

ਹੈਵਾਨ ਦੇਖਣ ਤੋਂ ਬਾਅਦ ਨਿਰਾਸ਼ ਹੋਏ ਦਰਸ਼ਕ ਕਹਿੰਦੇ -ਪ੍ਰਿਯਦਰਸ਼ਨ ਤੋਂ ਇਹ ਉਮੀਦ ਨਹੀਂ ਸੀ