ਮਨੋਰੰਜਨ

ਸੰਗੀਤ ਦੇ ਦੋ ਯੁੱਗ-ਪੁਰਸ਼ਾਂ ਦਾ ਜ਼ਿੰਦਗੀਨਾਮਾ

ਗੁਰਭਜਨ ਗਿੱਲ / ਕੌਮੀ ਮਾਰਗ ਬਿਊਰੋ | June 18, 2026 11:24 PM

ਸੰਗੀਤ ਦੇ ਦੋ ਯੁੱਗ ਪੁਰਸ਼ਾਂ ਬਾਰੇ ਦੋ ਕਿਤਾਬਾਂ ਅੱਜ ਹੀ ਹਾਸਲ ਹੋਈਆਂ ਨੇ। ਜਲੰਧਰ ਵੱਸਦੇ ਵਿਦਵਾਨ ਸੱਜਣ ਪ੍ਰੋ. ਅਰਿੰਦਰ ਸਿੰਘ ਜੀ ਨੇ ਪੰਜਾਬੀ ਗਾਇਕ ਪਦਮ ਸ਼੍ਰੀ ਹੰਸ ਰਾਜ ਹੰਸ ਜੀ ਨੂੰ ਜਦ ਨੁਸਰਤ ਫ਼ਤਹਿ ਅਲੀ ਖਾਂ ਸਾਹਿਬ ਬਾਰੇ ਲਿਖੀ ਕਿਤਾਬ ਭੇਂਟ ਕੀਤੀ ਤਾਂ ਉਨ੍ਹਾਂ ਇਸ ਬਾਰੇ ਵੀਡੀਓ ਸੰਦੇਸ਼ ਯੂ ਟਿਊਬ ਵਿੱਚ ਪਾਇਆ।

ਹੰਸ ਜੀ ਨਾਲ ਮੇਰੀ ਸਾਂਝ ਵੀ ਲਗਪਗ ਚਾਲੀ ਪੰਜਤਾਲੀ ਸਾਲ ਪੁਰਾਣੀ ਹੋਣ ਕਾਰਨ ਇਸ ਕਿਤਾਬ ਦੇ ਪ੍ਰਕਾਸ਼ਕ ਬਾਰੇ ਪੁੱਛਿਆ।
ਉਹ ਬੋਲੇ ਕਿ ਇਸ ਦੇ ਲੇਖਕ ਪ੍ਰੋ. ਅਰਿੰਦਰ ਸਿੰਘ ਮੇਰੇ ਉਰਦੂ ਲਈ ਉਸਤਾਦ ਹਨ। ਮੈਂ ਆਪ ਹੀ ਉਨ੍ਹਾਂ ਨੂੰ ਲੈ ਕੇ ਲੁਧਿਆਣਾ ਆ ਜਾਵਾਂਗਾ। ਨਾਲ ਹੀ ਕਿਤਾਬ ਦੇ ਜਾਵਾਂਗਾ। ਗੁਲਾਮ ਅਲੀ ਸਾਹਿਬ ਬਾਰੇ ਵੀ ਉਹ ਵੱਡ ਆਕਾਰੀ ਕਿਤਾਬ ਲਿਖ ਕੇ ਗੁਰਮੁਖੀ ਤੇ ਸ਼ਾਹਮੁਖੀ ਵਿੱਚ 2024 ਵਿੱਚ ਪ੍ਰਕਾਸ਼ਿਤ ਕਰ ਚੁੱਕੇ ਹਨ।
ਪਰ ਏਨਾ ਚਿਰ ਸਬਰ ਕੌਣ ਕਰਦਾ। ਗ਼ੁਲਾਮ ਅਲੀ ਸਾਹਿਬ ਨੂੰ ਤਾਂ ਮੈਂ ਚੜ੍ਹਦੀ ਜਵਾਨੀ ਵੇਲੇ ਤੋਂ ਸੁਣਦਾ ਰਿਹਾਂ। ਸਿਆਲਕੋਟੀਆ ਵੱਡਾ ਵੀਰ ਹੋਣ ਕਾਰਨ ਬਹੁਤ ਹੀ ਆਪਣੇ ਆਪਣੇ ਲੱਗਦੇ ਨੇ ਉਹ। ਗੁਰੂ ਕੀਆਂ ਗਲ੍ਹੋਟੀਆਂ ਦੇ ਜੰਮਪਲ ਹਨ ਉਹ, ਜਿੱਥੇ ਕਦੇ ਪੰਜਾਬੀ ਸ਼ਾਇਰ ਡਾ. ਦੀਵਾਨ ਸਿੰਘ ਕਾਲ਼ੇਪਾਣੀ ਪੈਂਦਾ ਹੋਏ ਸਨ। ਗ਼ੁਲਾਮ ਅਲੀ ਸਾਹਿਬ ਨੂੰ ਤਾਂ ਮੈਂ ਆਪਣੀ ਜੀਵਨ ਸਾਥਣ ਜਸਵਿੰਦਰ ਕੌਰ ਸਮੇਤ 1997 ਵਿੱਚ ਵੀ ਮਿਲਿਆ ਸਾਂ ਜਨਾਬ ਇਨਾਇਤ ਹੁਸੈਨ ਭੱਟੀ ਜੀ ਦੇ ਘਰ। ਹੰਸ ਰਾਜ ਹੰਸ ਵੀ ਉਦੋਂ ਲਾਹੌਰ ਗਏ ਹੋਏ ਸਨ। ਮੇਰਾ ਨਜ਼ਦੀਕੀ ਰਿਸ਼ਤੇਦਾਰ ਰੀਤਿੰਦਰ ਸਿੰਘ ਭਿੰਡਰ ਵੀ ਸਾਡੇ ਨਾਲ ਸੀ ਜੀਵਨ ਸਾਥਣ ਸਮੇਤ। ਇਕੱਠਿਆਂ ਦੀ ਤਸਵੀਰ ਮੇਰੀ ਸੁਨਹਿਰੀ ਯਾਦ ਵਿੱਚ ਹਾਜ਼ਰ ਹੈ।
ਪ੍ਰੋ. ਅਰਿੰਦਰ ਸਿੰਘ ਨੇ ਬਹੁਤ ਹੀ ਮਿਹਨਤ ਨਾਲ ਇਹ ਦੋਵੇਂ ਕਿਤਾਬਾਂ ਲਿਖੀਆਂ ਨੇ। ਗੁਲਾਮ ਅਲੀ ਸਾਹਿਬ ਵਾਲੀ ਕਿਤਾਬ ਦੋਹਾਂ ਲਿਪੀਆੰ ਵਿੱਚ ਹੋਣ ਕਾਰਨ ਚੋਖੀ ਵੱਡੀ ਭਾਰੀ ਹੈ। ਲਗਪਗ 524 ਪੰਨੇ ਹਨ ਵੱਡੇ ਆਕਾਰ ਵਾਲੀ ਕਿਤਾਬ ਦੇ।
ਨੁਸਰਤ ਸਾਹਿਬ ਬਾਰੇ ਵੀ 464 ਪੰਨਿਆਂ ਦੀ ਕਿਤਾਬ ਹੈ।
ਪ੍ਰੋ. ਅਰਿੰਦਰ ਸਿੰਘ ਦੀ ਕਰਮ ਨਿਵਾਜ਼ੀ ਕਿ ਉਨ੍ਹਾਂ ਪ੍ਰਕਾਸ਼ਕਾਂ ਸਿਰਨਾਵਾਂ ਭੇਜਣ ਦੀ ਥਾਂ ਕਿਤਾਬਾਂ ਹੀ ਭਿਜਵਾ ਦਿੱਤੀਆਂ ਰੋਜ਼ਾਨਾ ਅਜੀਤ ਦੇ ਮੁੱਖ ਦਫ਼ਤਰ ਰਾਹੀਂ ਲੁਧਿਆਣੇ। ਬੇਟੀ ਗੁਰਜੋਤ ਦਾ ਇਸ ਖੇਚਲ ਲਈ ਸ਼ੁਕਰੀਆ।
ਦੋਹਾਂ ਕਿਤਾਬਾਂ ਦੇ ਪ੍ਰਕਾਸ਼ਕ ਗੌਤਮ ਪਬਲੀਕੇਸ਼ਨ, 91-ਗੁਰੂ ਰਵਿਦਾਸ ਨਗਰ ਜਲੰਧਰ ਹਨ।
ਪ੍ਰੋ. ਅਰਿੰਦਰ ਸਿੰਘ ਦੀਆਂ ਦੋਹਾਂ ਕਿਤਾਬਾਂ ਬਾਰੇ ਲਿਖ ਕੇ ਮੈਂ ਮਾਣ ਮਹਿਸੂਸ ਕਰਾਂਗਾ।
ਪੁਸਤਕਾਂ ਬਾਰੇ ਹੋਰ ਜਾਣਕਾਰੀ
ਪ੍ਰੋ. ਅਰਿੰਦਰ ਸਿੰਘ ਜੀ ਨਾਲ ਸੰਪਰਕ ਕਰਕੇ ਪ੍ਰਾਪਤ ਕਰ ਸਕਦੇ ਹੋ। ਵਿਕਰੀ ਲਈ ਇਹ ਕਿਤਾਬਾਂ ਐਮਾਜ਼ੋਨ ਤੇ ਵੀ ਹਾਜ਼ਰ ਹਨ।
ਵੱਡੀ ਸੇਵਾ ਲਈ

Have something to say? Post your comment

 
 
 
 

ਮਨੋਰੰਜਨ

'ਗੋਲਮਾਲ' ਦੇ ਮਜ਼ਾਕ ਤੋਂ ਲੈ ਕੇ 'ਆਨੰਦ' ਦੀ ਭਾਵਨਾਤਮਕਤਾ ਤੱਕ ਹਰ ਰੰਗ 'ਚ ਰਿਸ਼ੀਕੇਸ਼ ਮਾਹਿਰ ਸੀ

ਸਲਮਾਨ ਦੀਆਂ ਮੁਸ਼ਕਲਾਂ ਵਧੀਆਂ, ਚੰਡੀਗੜ੍ਹ ਦੀ ਅਦਾਲਤ ਨੇ ਧੋਖਾਧੜੀ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ

ਪਿੰਡ-ਪਿੰਡ ਦੂ ਕਹਾਣੀ " ਛੜੇ ਭਗਤ " ਆ ਰਹੀ ਆ 21 ਨੂੰ

ਗੋਵਿੰਦਾ ਨਾਲ ਵਿਵਾਦ ਦੌਰਾਨ ਸੁਨੀਤਾ ਆਹੂਜਾ ਬਾਂਦਰਾ ਫੈਮਿਲੀ ਕੋਰਟ ਪਹੁੰਚੀ

ਜੈਕੀ ਸ਼ਰਾਫ ਨੇ ਗੁਲਜ਼ਾਰ ਨੂੰ ਜਨਮਦਿਨ ਦੀਆਂ ਵਿਸ਼ੇਸ਼ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ, "ਤੁਸੀਂ ਸਾਡੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ ਹੈ

ਗੈਰੇਜ ਵਿੱਚ ਕੰਮ ਕਰਨ ਵਾਲੇ ਗੁਲਜ਼ਾਰ ਬਾਲੀਵੁੱਡ ਦੇ ਮਹਾਨ ਗੀਤਕਾਰ ਬਣ ਗਏ

ਜੈਨ ਜੀ ਦੇ ਹੱਥਾਂ ਵਿੱਚ ਦੇਸ਼ ਦਾ ਭਵਿੱਖ - ਸ਼ੇਰ ਦੀ ਤਰ੍ਹਾਂ ਪਿੱਛੇ ਹਟ ਕੇ ਲਗਾਉਗੇ ਉੱਚੀ ਛਾਲ -ਰਾਜਕੁਮਾਰ ਸੰਤੋਸ਼ੀ

ਜਿੰਮੀ ਸ਼ੇਰਗਿੱਲ ਨਾਲ ਸਕ੍ਰੀਨ ਸਾਂਝੀ ਕਰਕੇ ਖੁਸ਼ ਹੋਈ ਦੀਆ ਮਿਰਜ਼ਾ

ਮੇਰਾ ਹੀਰੋ ਪੱਗ ਬੰਨ੍ਹਦਾ ਹੈ- ਸ਼ਿਲਪਾ ਸ਼ੈੱਟੀ ਆਪਣੇ ਪਤੀ ਰਾਜ ਕੁੰਦਰਾ ਦੀ ਫਿਲਮ ਦੇਖ ਕੇ ਬਹੁਤ ਖੁਸ਼ ਹੋਈ, ਉਸਨੇ ਲਿਖਿਆ

ਵਿਦਿਆਰਥੀ ਦੇਸ਼ ਦਾ ਭਵਿੱਖ ਹਨ, ਉਨ੍ਹਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ: ਆਸ਼ੂਤੋਸ਼ ਰਾਣਾ