ਪੰਜਾਬ

ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਲੈ ਕੇ ਐਸ.ਜੀ.ਪੀ.ਸੀ ਦਾ ਸਰਗਰਮ ਹੋਣਾ, ਚੰਗਾ ਸ਼ਗਨ-  ਰਵੀਇੰਦਰ ਸਿੰਘ

ਕੌਮੀ ਮਾਰਗ ਬਿਊਰੋ | June 21, 2026 07:27 PM

ਚੰਡੀਗੜ੍ਹ-ਅਕਾਲੀ ਦਲ ਪੁਨਰ-ਸੁਰਜੀਤ ਦੇ ਸਰਪ੍ਰਸਤ ਤੇ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਸ ਰਵੀਇੰਦਰ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ 15 ਜੂਨ ਦੇ ਹੁਕਮਨਾਮੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਗਰਮੀ ਨੂੰ ਚੰਗਾ ਸ਼ਗਨ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਐਗਜੈਕਟਿਵ ਕਮੇਟੀ ਦੇ ਫੈਸਲੇ ਤੋਂ ਆਸ ਬੱਝੀ ਹੈ ਕਿ 27 ਜੂਨ ਨੂੰ ਸੱਦੇ ਗਏ ਜਰਨਲ ਹਾਊਸ ਵਿੱਚ 1999 ਤੋਂ ਬਾਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ, ਪਰ ਕਦੇ ਲਾਗੂ ਨਾ ਕੀਤੇ ਗਏ, ਸਾਰੇ ਆਦੇਸ਼ ਅਤੇ ਹੁਕਮਨਾਮੇ ਪ੍ਰਵਾਨ ਚੜ੍ਹਾ ਦਿੱਤੇ ਜਾਣਗੇ। ਇਸਦੀ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ ਪ੍ਰਧਾਨ ਸ ਹਰਜਿੰਦਰ ਸਿੰਘ ਧਾਮੀ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋ ਕੇ ਦੋ ਦਸੰਬਰ ਦੇ ਹੁਕਮਨਾਮਿਆ ਨੂੰ ਨਾ ਮੰਨਣ ਲਈ ਮਾਫੀ ਮੰਗਣੀ ਚਾਹੀਦੀ ਹੈ। ਜਿਸ ਵਿੱਚ ਉਹਨਾਂ ਨੂੰ ਅਕਾਲੀ ਦਲ ਭਰਤੀ ਕਮੇਟੀ ਦੀ ਜਿੰਮੇਵਾਰੀ ਸੌਂਪੀ ਗਈ ਸੀ ਪਰ ਉਹ ਇਸ ਜਿੰਮੇਵਾਰੀ ਤੋਂ ਬਿਨਾ ਕੋਈ ਵਾਜਬ ਕਾਰਨ ਦੱਸੇ ਚੁੱਪਚਾਪ ਪਿੱਛੇ ਹਟ ਗਏ। ਉਹਨਾਂ ਹੁਕਮਨਾਮਿਆਂ ਨੂੰ ਸੁਣਾਉਣ ਵਾਲੇ ਜਥੇਦਾਰ ਸਾਹਿਬਾਨ ਨੂੰ ਜਲੀਲ ਕਰਕੇ ਹਟਾਉਣ ਦੀ ਵੀ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਇਸਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਤੋਂ 1999 ਦੀ ਤਿੰਨ ਸੌ ਸਾਲਾ ਸ਼ਤਾਬਦੀ ਮਨਾਉਣ ਤੱਕ ਏਕਤਾ ਬਣਾ ਕੇ ਰੱਖਣ ਦੇ ਆਦੇਸ਼ ਨੂੰ ਨਾ ਮੰਨਣ ਵਾਲਿਆਂ ਨੂੰ ਵੀ ਜਰਨਲ ਹਾਊਸ ਰਾਹੀਂ ਪੰਥ ਸਾਹਮਣੇ ਨੰਗਾ ਕਰਨਾ ਚਾਹੀਦਾ ਹੈ। ਉਸ ਜਰਨਲ ਹਾਊਸ ਵਿੱਚ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਲਈ ਨਿਯਮ ਬਣਾਉਣ ਦਾ ਹੁਕਮਨਾਮਾ, ਆਰ ਐਸ ਐਸ ਨੂੰ ਮੂੰਹ ਨਾ ਲਾਉਣ ਦੇ ਹੁਕਮਾਂ ਦੀ ਉਲੰਘਣਾ ਕਰਕੇ ਪਤੀ ਪਤਨੀ ਵਾਲਾ ਰਾਜਨੀਤਿਕ ਸੰਬੰਧ ਬਣਾਉਣ ਵਾਲਿਆਂ ਖਿਲਾਫ ਕਾਰਵਾਈ, ਆਪਣਾ ਚੈਨਲ ਸ਼ੁਰੂ ਕਰਨ ਵਾਲੇ ਆਦੇਸ਼ ਆਦਿ ਨੂੰ ਨਾ ਮੰਨਣ ਬਾਰੇ ਵੀ ਸਪੱਸ਼ਟੀਕਰਨ ਹੋਣਾ ਚਾਹੀਦਾ ਹੈ। ਦੋ ਦਸੰਬਰ 2024 ਨੂੰ ਪੰਜ ਸਿੰਘ ਸਾਹਿਬਾਨ ਅੱਗੇ, ਸੰਗਤਾਂ ਦੀ ਹਾਜਰੀ ਵਿੱਚ ਸਭ ਕੁੱਝ ਮੰਨ ਕੇ ਮੁਕਰ ਜਾਣ ਵਾਲਿਆਂ ਦੇ ਮੁਕੰਮਲ ਬਾਈਕਾਟ ਦਾ ਮਤਾ ਵੀ ਉਸ ਜਰਨਲ ਹਾਉਸ ਵਿੱਚ ਪਾਸ ਹੋਣਾ ਚਾਹੀਦਾ ਹੈ। ਸ ਰਵੀਇੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵਰਕਿੰਗ ਫੋਰਸ ਹੈ। ਜਿਸ ਨੇ ਬਹੁਤ ਸਾਲਾਂ ਬਾਦ ਆਪਣਾ ਫਰਜ ਪਛਾਣਦਿਆਂ ਹੁਕਮਨਾਮੇ ਉਤੇ ਪਹਿਰਾ ਦੇਣ ਦਾ ਅਹਿਦ ਕੀਤਾ ਹੈ। ਜੇ ਉਹ ਸਚਮੁੱਚ ਮਰਿਆਦਾ ਦੀ ਰੱਖਿਆ ਲਈ ਜਾਗੇ ਹਨ ਤਾਂ ਉਹਨਾਂ ਨੂੰ ਉਪਰੋਕਤ ਸਾਰੇ ਆਦੇਸ਼ਾਂ ਨੂੰ ਪੂਰੀ ਤਰਾਂ ਲਾਗੂ ਕਰਵਾਉਣਾ ਚਾਹੀਦਾ ਹੈ। ਪਰ ਜੇ ਉਹ ਇਕ ਸਿਪਾਹੀ ਦੀ ਹੈਸੀਅਤ ਵਿੱਚ ਆਪਣੇ ਜਰਨੈਲ ਦਾ ਹੁਕਮ ਵਜਾਉਣ ਲਈ ਹੀ ਇਹ ਸਾਰਾ ਕੁਝ ਕਰ ਰਹੇ ਹਨ ਤਾਂ ਇਹ ਉਹਨਾਂ ਦੇ ਕਾਰਜਕਾਲ ਦਾ ਇਕ ਹੋਰ ਕਾਲਾ ਕਾਰਨਾਮਾ ਹੋਵੇਗਾ। ਇਹ ਪ੍ਰੈਸ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।

Have something to say? Post your comment

 
 
 
 

ਪੰਜਾਬ

ਜਥੇਦਾਰ ਸਾਹਿਬ ਹੁਣ ਸੁਖਬੀਰ ਬਾਦਲ ਨੂੰ ਤਲਬ ਕਰਨ ਅਤੇ ਉਨ੍ਹਾਂ ਨੂੰ ਪੁੱਛਣ ਕਿ ਉਹ ਵੀਡੀਓ ਬਾਰੇ ਦਾਅਵੇ ਕਿਉਂ ਕਰ ਰਹੇ ਸਨ: ਬਲਤੇਜ ਪੰਨੂ

ਅਸੀਂ ਪੰਜਾਬ ਸਰਕਾਰ ਦੀ ਹਰ ਅਸਫਲਤਾ ਨੂੰ ਜਨਤਾ ਦੇ ਸਾਹਮਣੇ ਲੈ ਕੇ ਜਾਵਾਂਗੇ: ਨਿਤਿਨ ਨਵੀਨ

ਅਸੀਂ ਕਾਂਗਰਸ ਪਾਰਟੀ ਦੇ ਸਮਰਪਿਤ ਸਿਪਾਹੀ  ਰਾਹੁਲ ਗਾਂਧੀ ਦੇ ਨਾਲ ਹਾਂ- ਪ੍ਰਤਾਪ ਸਿੰਘ ਬਾਜਵਾ

24 ਜੂਨ ਨੂੰ ਮੋਹਾਲੀ ਵਿਖੇ ਕਰਵਾਈ ਜਾਵੇਗੀ ਐਨ.ਆਰ.ਆਈ. ਮਿਲਣੀ 2026: ਡਾ. ਰਵਜੋਤ ਸਿੰਘ

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹਫ਼ਤਾਵਾਰੀ ਕੀਰਤਨ ਸਮਾਗਮ ਆਯੋਜਿਤ

ਪੰਜਾਬ ਦੇ ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਯੂਥ ਦਲ ਦੀ ਮੋਗਾ ਵਿਖੇ ਅਹਿਮ ਮੀਟਿੰਗ

ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਪਿਤਾ ਦਿਵਸ ਮੌਕੇ ਨਿੱਘੀਆਂ ਸ਼ੁਭਕਾਮਨਾਵਾਂ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ‘’ਸਿਹਤਮੰਦ ਉਮਰ ਲਈ ਯੋਗ’’ ਵਿਸ਼ੇ 'ਤੇ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ

ਸਿਹਤ ਕੈਂਪ, ਮੋਤੀਆਬਿੰਦ ਦੇ ਅਪਰੇਸ਼ਨ, ਯੋਗਾ ਸੈਸ਼ਨ ਅਤੇ ਡੇ-ਕੇਅਰ ਸੈਂਟਰ ਬਜ਼ੁਰਗਾਂ ਦੇ ਜੀਵਨ ਪੱਧਰ ਨੂੰ ਬਣਾ ਰਹੇ ਨੇ ਬਿਹਤਰ

ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਉਣ ਵਾਲੀ ਫਰਜ਼ੀ ਵੀਡੀਓ ਫੈਲਾ ਕੇ ਅਕਾਲੀ ਦਲ ਦੀਆਂ ਪੰਥ ਵਿਰੋਧੀ ਅਤੇ ਪੰਜਾਬ ਵਿਰੋਧੀ ਗਤੀਵਿਧੀਆਂ ਖ਼ਿਲਾਫ਼ ਆਪ ਨੇ ਪ੍ਰਦਰਸ਼ਨ ਕੀਤਾ