ਨੈਸ਼ਨਲ

ਬਹੁਜਨ ਦ੍ਰਾਵਿੜ ਪਾਰਟੀ ਵੱਲੋਂ ਪੰਜਾਬ ਵਿੱਚ ਕਾਂਸ਼ੀਰਾਮ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਹੋਈ ਵਿਸ਼ਾਲ ਮੀਟਿੰਗ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 22, 2026 07:13 PM

ਨਵੀਂ ਦਿੱਲੀ - ਬੀਤੇ ਦਿਨ ਲੁਧਿਆਣਾ ਵਿਖੇ ਡਾ. ਭੀਮ ਰਾਓ ਅੰਬੇਡਕਰ ਭਵਨ ਵਿੱਚ ਬਹੁਜਨ ਦ੍ਰਾਵਿੜ ਪਾਰਟੀ (ਬੀਡੀਪੀ) ਦੀ ਇੱਕ ਵਿਸ਼ਾਲ ਮੀਟਿੰਗ ਕੌਮੀ ਪ੍ਰਧਾਨ ਸਰਦਾਰ ਜੀਵਨ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਬਹੁਜਨ ਕਾਰਕੁਨਾਂ, ਸਮਾਜਿਕ ਚਿੰਤਕਾਂ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਸਮਾਗਮ ਦਾ ਮੁੱਖ ਮਕਸਦ ਸ਼੍ਰੀ ਕਾਂਸ਼ੀਰਾਮ ਦੇ ਸਮਾਜਿਕ ਤੇ ਰਾਜਨੀਤਿਕ ਅੰਦੋਲਨ ਨੂੰ ਮੁੜ ਸੰਗਠਿਤ ਅਤੇ ਮਜ਼ਬੂਤ ਕਰਨਾ ਸੀ। ਆਪਣੇ ਸੰਬੋਧਨ ਵਿੱਚ ਸਰਦਾਰ ਜੀਵਨ ਸਿੰਘ ਨੇ ਬਹੁਜਨ ਸਮਾਜ ਨੂੰ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਤੌਰ ’ਤੇ ਸਸ਼ਕਤ ਬਣਨ ਦਾ ਸੱਦਾ ਦਿੱਤਾ। ਉਨ੍ਹਾਂ ਕਾਂਸ਼ੀਰਾਮ ਦੇ ਸਿਧਾਂਤਾਂ—ਫ਼ੈਸਲੇ ਲੈਣ ਵਾਲੀ ਤਾਕਤ ਬਣਨਾ, ਰਣਨੀਤਿਕ ਰਾਜਨੀਤੀ ਅਤੇ ਬਹੁਜਨ ਏਕਤਾ—ਨੂੰ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਨੂੰ ਸਿੱਖਿਆ, ਮੀਡੀਆ, ਉਦਯੋਗ ਅਤੇ ਰਾਜਨੀਤੀ ਵਿੱਚ ਆਪਣੀ ਮਜ਼ਬੂਤ ਹਿੱਸੇਦਾਰੀ ਯਕੀਨੀ ਬਣਾਉਣੀ ਚਾਹੀਦੀ ਹੈ।ਮੀਟਿੰਗ ਦੌਰਾਨ ਬਹੁਜਨ ਨੌਜਵਾਨਾਂ ਨੂੰ ਸਮਾਜਿਕ ਬਦਲਾਅ ਅਤੇ ਲੀਡਰਸ਼ਿਪ ਲਈ ਅੱਗੇ ਆਉਣ ਦਾ ਸੱਦਾ ਵੀ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਏਕਤਾ ਅਤੇ ਸੰਗਠਨ ਹੀ ਬਹੁਜਨ ਸਮਾਜ ਦੀ ਤਰੱਕੀ ਦਾ ਆਧਾਰ ਹਨ। ਮੀਟਿੰਗ ਦੇ ਅੰਤ ਵਿੱਚ ਪੰਜਾਬ ਭਰ ਵਿੱਚ ਕਾਂਸ਼ੀਰਾਮ ਅੰਦੋਲਨ ਨੂੰ ਮਜ਼ਬੂਤ ਕਰਨ ਅਤੇ ਸਮਾਜਿਕ ਪਰਿਵਰਤਨ ਲਈ ਸੰਘਰਸ਼ ਜਾਰੀ ਰੱਖਣ ਦਾ ਸੰਕਲਪ ਲਿਆ ਗਿਆ, ਜਦਕਿ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਬੁਲਾਰੇ ਭਾਈ ਰਤਿੰਦਰ ਸਿੰਘ ਇੰਦੌਰ ਵੱਲੋਂ ਥੰਥਾਈ ਪੇਰੀਆਰ ਦੀ ਜੀਵਨੀ ਦੇ ਪੰਜਾਬੀ ਸੰਸਕਰਣ ਦਾ ਲੋਕ ਅਰਪਣ ਵੀ ਕੀਤਾ ਗਿਆ ਇਸ ਮੌਕੇ ਭਾਈ ਸੁਰਿੰਦਰ ਸਿੰਘ ਤਾਲਿਬਪੂਰਾ ਵੀ ਹਾਜਿਰ ਸਨ ।

Have something to say? Post your comment

 
 
 
 

ਨੈਸ਼ਨਲ

ਪੰਜਾਬ ਦੀਆਂ ਸਮੂਹ ਮਾਵਾਂ, ਭੈਣਾਂ ਅਤੇ ਧੀਆਂ ਨੂੰ ਤਹਿ ਦਿਲੋਂ ਮੁਬਾਰਕਬਾਦ, ਤੁਹਾਡੇ ਨਾਲ ਕੀਤਾ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ: ਅਰਵਿੰਦ ਕੇਜਰੀਵਾਲ

ਗ੍ਰਿਫਤਾਰ ਨਿਹੰਗ ਸਿੰਘਾਂ ਦੀ ਜ਼ਮਾਨਤ ਲਈ ਕੇਸ ਦੀ ਪੈਰਵੀ ਦਿੱਲੀ ਗੁਰਦੁਆਰਾ ਕਮੇਟੀ ਕਰੇਗੀ: ਕਾਲਕਾ, ਕਾਹਲੋਂ

ਕਰਣਪ੍ਰਯਾਗ ਕਾਂਡ: ਨਿਹੰਗ ਸਿੰਘਾਂ ਦੇ ਹੱਕ 'ਚ ਡਟੇ ਸਰਨਾ, ਧਾਮੀ ਸਰਕਾਰ ਨੂੰ ਸੌਂਪਿਆ 5 ਨੁਕਤੀ ਮੈਮੋਰੈਂਡਮ; ਇਨਸਾਫ਼ ਦੀ ਕੀਤੀ ਮੰਗ

ਦਿੱਲੀ ਕਮੇਟੀ ਦੇ ਗੁਰਮਤਿ ਕੈਂਪਾਂ ਦੀ ਸਮਾਪਤੀ ਮੌਕੇ ਵਿਦਿਆਰਥੀਆਂ ਨੇ ਰਾਗਾਂ ਵਿੱਚ ਕੀਰਤਨ ਤੇ ਗੁਰਬਾਣੀ ਕੰਠ ਕਰਕੇ ਸੰਗਤਾਂ ਦੇ ਮਨ ਮੋਹੇ

ਗੁਰਦੁਆਰਾ ਅਜੈ ਐਨਕਲੇਵ ਵਿੱਚ ਸਰਬਸੰਮਤੀ ਨਾਲ ਪ੍ਰਧਾਨ ਦੀ ਹੋਈ ਚੋਣ

ਦਿੱਲੀ ਤੋਂ 62 ਸ਼ਰਧਾਲੂਆਂ ਦਾ ਜੱਥਾ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਪੁੱਜਿਆ: ਕਾਲਕਾ/ ਕਾਹਲੋਂ

ਦਿੱਲੀ ਗੁਰਦੁਆਰਾ ਕਮੇਟੀ ਵਲੋਂ ਪੰਥ ਰਤਨ ਬਾਬਾ ਹਰਬੰਸ ਸਿੰਘ ਕਾਰ ਸੇਵਾ ਦੇ 50 ਸਾਲ ਪੂਰੇ ਹੋਣ ’ਤੇ ਗੁਰਮਤਿ ਸਮਾਗਮ

ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚਲ ਰਹੇ ਹਨ ਲੜੀਵਾਰ ਗੁਰਬਾਣੀ ਦੀਵਾਨ

ਤਖ਼ਤ ਸ੍ਰੀ ਪਟਨਾ ਸਾਹਿਬ ਰੇਲਵੇ ਕਾਊਂਟਰ 'ਤੇ ਸਿੱਖ ਸ਼ਰਧਾਲੂ ਨਾਲ ਦੁਰਵਿਵਹਾਰ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ: ਲਖਵਿੰਦਰ ਸਿੰਘ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਆਯੋਜਿਤ ਗੁਰਮਤਿ ਕੈਂਪਾਂ ਦੀ ਹੋਈ ਸ਼ਾਨਦਾਰ ਸਮਾਪਤੀ