BREAKING NEWS

ਨੈਸ਼ਨਲ

ਗੁਰੂ ਸਾਹਿਬ ਦੀ ਮਰਯਾਦਾ ਤੈਅ ਕਰਨ ਦਾ ਹੱਕ ਸਿਰਫ਼ ਗੁਰੂ ਪੰਥ ਕੋਲ ਹੈ, ਨਾ ਕਿ ਕਿਸੇ ਸਰਕਾਰੀ ਕਾਨੂੰਨ ਕੋਲ- ਪਰਮਜੀਤ ਸਿੰਘ ਵੀਰਜੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 29, 2026 07:36 PM

ਨਵੀਂ ਦਿੱਲੀ - ਭਾਈ ਪਰਮਜੀਤ ਸਿੰਘ ਵੀਰਜੀ ਮੁੱਖ ਬੁਲਾਰਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁੱਖ ਸੇਵਾਦਾਰ ਨੇ ਮੀਡੀਆ ਨਾਲ ਇਕ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026' ਦੇ ਮਾਮਲੇ ਨੇ ਪੰਜਾਬ ਸਰਕਾਰ ਦੀ ਸਿਆਸੀ ਲੀਡਰਸ਼ਿਪ ਦੀ ਬੌਧਿਕ ਨਾਕਾਮੀ ਨੂੰ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਸ ਕਾਨੂੰਨ ਦਾ ਸਬੰਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਅਤੇ ਪੰਥਕ ਮਰਯਾਦਾ ਨਾਲ ਸੀ, ਉਸ ਨੂੰ ਬਿਨਾਂ ਡੂੰਘੀ ਵਿਚਾਰ-ਚਰਚਾ ਅਤੇ ਪੰਥਕ ਸਲਾਹ-ਮਸ਼ਵਰੇ ਤੋਂ ਪਾਸ ਕਰਨਾ ਬਹੁਤ ਗੰਭੀਰ ਗਲਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਵੀ ਸਰਕਾਰ ਜਾਂ ਵਿਧਾਨ ਸਭਾ ਦੇ ਅਧਿਕਾਰ ਖੇਤਰ ਦਾ ਵਿਸ਼ਾ ਨਹੀਂ ਹਨ ਅਤੇ ਗੁਰੂ ਸਾਹਿਬ ਦੀ ਮਰਯਾਦਾ ਤੈਅ ਕਰਨ ਦਾ ਹੱਕ ਸਿਰਫ਼ ਗੁਰੂ ਪੰਥ ਕੋਲ ਹੈ, ਨਾ ਕਿ ਕਿਸੇ ਸਰਕਾਰੀ ਕਾਨੂੰਨ ਕੋਲ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਵਿਵਾਦਪੂਰਨ ਕਾਨੂੰਨ ਵਿੱਚ ਸੋਧਾਂ ਕਰਨ ਦੀ ਬਜਾਏ ਇਸ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਧਾਰਮਿਕ ਅਕੀਦੇ ਕਾਨੂੰਨੀ ਧਾਰਾਵਾਂ ਨਾਲ ਨਹੀਂ ਸਗੋਂ ਸ਼ਰਧਾ ਅਤੇ ਪੰਥਕ ਮਰਯਾਦਾ ਨਾਲ ਸੁਰੱਖਿਅਤ ਰਹਿੰਦੇ ਹਨ। ਭਾਈ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਵਰਗੇ ਅਪਰਾਧਾਂ ਲਈ ਮੌਜੂਦਾ ਫੌਜਦਾਰੀ ਕਾਨੂੰਨਾਂ ਨੂੰ ਹੋਰ ਸਖ਼ਤ ਬਣਾਇਆ ਜਾਵੇ ਅਤੇ ਦੋਸ਼ੀਆਂ ਲਈ ਮਿਸਾਲੀ ਸਜ਼ਾਵਾਂ ਯਕੀਨੀ ਬਣਾਈਆਂ ਜਾਣ। ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜ਼ਿੱਦ ਛੱਡ ਕੇ ਇਹ ਕਾਨੂੰਨ ਤੁਰੰਤ ਵਾਪਸ ਲਿਆ ਜਾਵੇ ਤਾਂ ਜੋ ਪੰਥਕ ਭਾਵਨਾਵਾਂ ਦਾ ਸਨਮਾਨ ਹੋ ਸਕੇ ਅਤੇ ਭਵਿੱਖ ਵਿੱਚ ਧਾਰਮਿਕ ਮਾਮਲਿਆਂ ਵਿੱਚ ਸਰਕਾਰੀ ਦਖ਼ਲਅੰਦਾਜ਼ੀ ਦੀ ਕੋਈ ਮਿਸਾਲ ਕਾਇਮ ਨਾ ਹੋਵੇ।

Have something to say? Post your comment

 
 
 
 

ਨੈਸ਼ਨਲ

ਭਾਈ ਸੁਖਚੈਨ ਸਿੰਘ ਅਤਲਾ ਬਣ ਸਕਦੇ ਹਨ ਹਲਕਾ ਮਾਨਸਾ ਤੋਂ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ

ਸੰਤ ਬਾਬਾ ਅਵਤਾਰ ਸ਼ਾਹ ਸਿੰਘ ਜੀ ਨੂੰ ਅੰਤਿਮ ਅਰਦਾਸ ਮੌਕੇ ਆਗੂਆਂ ਨੇ ਭੇਂਟ ਕੀਤੇ ਸ਼ਰਧਾ ਦੇ ਫੁੱਲ

ਅਕਾਲ ਤਖ਼ਤ ਸਾਹਿਬ ਅੱਗੇ ਆਪ ਵਿਧਾਇਕਾਂ ਦੀ ਪੇਸ਼ੀ ਨੇ ਬੇਅਦਬੀ ਕਾਨੂੰਨ ਦੀ ਖੋਲ੍ਹੀ ਪੋਲ: ਸਰਨਾ

ਦਿੱਲੀ ਗੁਰਦੁਆਰਾ ਕਮੇਟੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ 187ਵੀਂ ਬਰਸੀ 'ਤੇ ਭੇਟ ਕੀਤੀ ਸ਼ਰਧਾਂਜਲੀ

ਕਰਨਾਪ੍ਰਯਾਗ ਹਿੰਸਾ ਮਾਮਲਾ: ਜੇਲ੍ਹ ਤੋਂ ਰਿਹਾਅ ਹੋਏ ਚਾਰ ਨਿਹੰਗ ਸਿੰਘ ਪਾਉਂਟਾ ਸਾਹਿਬ ਪਹੁੰਚੇ, ਕਿਹਾ  ਕਿਸੇ ਦੇ ਖਿਲਾਫ ਨਹੀਂ ਹਨ

ਸ੍ਰੀ ਦਰਬਾਰ ਸਾਹਿਬ 'ਤੇ ਪਹਿਲੇ ਭਾਰਤੀ ਫੌਜੀ ਹਮਲੇ ਦੀ ਯਾਦ ਵਿਚ 4 ਜੁਲਾਈ ਨੂੰ ਵੈਨਕੂਵਰ ਭਾਰਤੀ ਅੰਬੈਸੀ ਮੂਹਰੇ ਰੋਸ ਪ੍ਰਦਰਸ਼ਨ ਦਾ ਐਲਾਨ

ਨਿਹੰਗ ਸਿੰਘਾਂ ਦੀ ਜ਼ਮਾਨਤ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਯਤਨਾਂ 'ਤੇ ਲਾਈ ਮੋਹਰ, ਜੇਲ੍ਹ ਤੋਂ ਹੋਏ ਰਿਹਾਅ

ਨੈਸ਼ਨਲ ਅਕਾਲੀ ਦਲ ਦੇ 30ਵੇਂ ਸਥਾਪਨਾ ਦਿਵਸ ਮੌਕੇ 51 ਸ਼ਖ਼ਸੀਅਤਾਂ ਦਾ ਸਨਮਾਨ

ਕਰਨਪ੍ਰਯਾਗ ਮਾਮਲਾ: ਗ੍ਰਿਫ਼ਤਾਰ ਚਾਰੋਂ ਨਿਹੰਗ ਸਿੰਘਾਂ ਨੂੰ ਅਦਾਲਤ ਤੋਂ ਜ਼ਮਾਨਤ, ਜਥੇਬੰਦਕ ਸੰਘਰਸ਼ ਦੀ ਹੋਈ ਜਿੱਤ

ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਧਾਰਮਿਕ ਖ਼ੁਦਮੁਖਤਿਆਰੀ 'ਤੇ ਕਿਸੇ ਵੀ ਸਰਕਾਰੀ ਦਖ਼ਲ ਨੂੰ ਸਿੱਖ ਪੰਥ ਕਦੇ ਬਰਦਾਸ਼ਤ ਨਹੀਂ ਕਰੇਗਾ- ਅਖੰਡ ਕੀਰਤਨੀ ਜਥਾ