BREAKING NEWS

ਨੈਸ਼ਨਲ

ਭਾਈ ਸੁਖਚੈਨ ਸਿੰਘ ਅਤਲਾ ਬਣ ਸਕਦੇ ਹਨ ਹਲਕਾ ਮਾਨਸਾ ਤੋਂ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 29, 2026 07:40 PM

ਨਵੀਂ ਦਿੱਲੀ -ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਲਗਾਤਾਰ ਤੇਜ਼ ਹੋ ਰਹੀਆਂ ਹਨ। ਇਸੇ ਦਰਮਿਆਨ ਪੰਥਕ ਹਲਕਿਆਂ ਵਿੱਚ ਇਹ ਚਰਚਾ ਜ਼ੋਰਾਂ 'ਤੇ ਹੈ ਕਿ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਸੁਖਚੈਨ ਸਿੰਘ ਅਤਲਾ ਨੂੰ ਵੱਖ-ਵੱਖ ਪੰਥਕ ਜਥੇਬੰਦੀਆਂ ਵੱਲੋਂ ਵਿਧਾਨ ਸਭਾ ਹਲਕਾ ਮਾਨਸਾ ਤੋਂ ਸਾਂਝੇ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। ਹਾਲਾਂਕਿ ਇਸ ਸਬੰਧੀ ਅਜੇ ਤੱਕ ਕਿਸੇ ਵੀ ਜਥੇਬੰਦੀ ਵੱਲੋਂ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਭਾਈ ਸੁਖਚੈਨ ਸਿੰਘ ਅਤਲਾ ਪਿਛਲੇ ਕਰੀਬ 20 ਸਾਲਾਂ ਤੋਂ ਹਰ ਪੰਥਕ ਸੰਘਰਸ਼ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਆ ਰਹੇ ਹਨ। ਬੇਅਦਬੀ ਦੇ ਮਾਮਲਿਆਂ, ਬੰਦੀ ਸਿੰਘਾਂ ਦੀ ਰਿਹਾਈ, ਸਿੱਖ ਹੱਕਾਂ ਨਾਲ ਜੁੜੇ ਅੰਦੋਲਨਾਂ ਅਤੇ ਹੋਰ ਪੰਥਕ ਮੁੱਦਿਆਂ ਦੌਰਾਨ ਉਹ ਸਰਗਰਮ ਰਹੇ ਹਨ। ਪੰਥਕ ਹਲਕਿਆਂ ਵਿੱਚ ਉਨ੍ਹਾਂ ਨੂੰ ਨਿਰਪੱਖ, ਸੰਘਰਸ਼ਸ਼ੀਲ ਅਤੇ ਸੇਵਾ ਭਾਵਨਾ ਵਾਲੇ ਚਿਹਰੇ ਵਜੋਂ ਦੇਖਿਆ ਜਾਂਦਾ ਹੈ। ਵੱਖ-ਵੱਖ ਪੰਥਕ ਜਥੇਬੰਦੀਆਂ ਵਿਚਕਾਰ ਪੰਥਕ ਏਕਤਾ ਨੂੰ ਲੈ ਕੇ ਵਿਚਾਰ-ਵਟਾਂਦਰਾ ਜਾਰੀ ਹੈ। ਜੇਕਰ ਸਹਿਮਤੀ ਬਣਦੀ ਹੈ ਤਾਂ ਭਾਈ ਸੁਖਚੈਨ ਸਿੰਘ ਅਤਲਾ 2027 ਦੀਆਂ ਚੋਣਾਂ ਵਿੱਚ ਵਿਧਾਨ ਸਭਾ ਹਲਕਾ ਮਾਨਸਾ ਤੋਂ ਪੰਥਕ ਧਿਰਾਂ ਦੇ ਸਾਂਝੇ ਚਿਹਰੇ ਵਜੋਂ ਉਭਰ ਸਕਦੇ ਹਨ। ਹਾਲਾਂਕਿ ਪੰਥਕ ਹਲਕਿਆਂ ਦਾ ਮੰਨਣਾ ਹੈ ਕਿ ਜੇਕਰ ਵੱਖ-ਵੱਖ ਜਥੇਬੰਦੀਆਂ ਇੱਕ ਮੰਚ 'ਤੇ ਇਕੱਠੀਆਂ ਹੋ ਕੇ ਸਾਂਝਾ ਉਮੀਦਵਾਰ ਐਲਾਨਦੀਆਂ ਹਨ ਤਾਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਰਵਾਇਤੀ ਸਿਆਸੀ ਸਮੀਕਰਨਾਂ 'ਤੇ ਇਸ ਦਾ ਪ੍ਰਭਾਵ ਪੈ ਸਕਦਾ ਹੈ। ਇਸੇ ਕਾਰਨ ਭਾਈ ਸੁਖਚੈਨ ਸਿੰਘ ਅਤਲਾ ਦੇ ਨਾਮ ਨੂੰ ਲੈ ਕੇ ਪੰਥਕ ਵਰਗਾਂ ਵਿੱਚ ਚਰਚਾ ਲਗਾਤਾਰ ਤੇਜ਼ ਹੋ ਰਹੀ ਹੈ। ਹਾਲਾਂਕਿ ਅੰਤਿਮ ਫ਼ੈਸਲਾ ਅਤੇ ਉਮੀਦਵਾਰ ਦੇ ਨਾਮ ਦਾ ਅਧਿਕਾਰਤ ਐਲਾਨ ਸਬੰਧਤ ਪੰਥਕ ਜਥੇਬੰਦੀਆਂ ਵੱਲੋਂ ਕੀਤੇ ਜਾਣ ਤੋਂ ਬਾਅਦ ਹੀ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੋਵੇਗੀ।

Have something to say? Post your comment

 
 
 
 

ਨੈਸ਼ਨਲ

ਸੰਤ ਬਾਬਾ ਅਵਤਾਰ ਸ਼ਾਹ ਸਿੰਘ ਜੀ ਨੂੰ ਅੰਤਿਮ ਅਰਦਾਸ ਮੌਕੇ ਆਗੂਆਂ ਨੇ ਭੇਂਟ ਕੀਤੇ ਸ਼ਰਧਾ ਦੇ ਫੁੱਲ

ਗੁਰੂ ਸਾਹਿਬ ਦੀ ਮਰਯਾਦਾ ਤੈਅ ਕਰਨ ਦਾ ਹੱਕ ਸਿਰਫ਼ ਗੁਰੂ ਪੰਥ ਕੋਲ ਹੈ, ਨਾ ਕਿ ਕਿਸੇ ਸਰਕਾਰੀ ਕਾਨੂੰਨ ਕੋਲ- ਪਰਮਜੀਤ ਸਿੰਘ ਵੀਰਜੀ

ਅਕਾਲ ਤਖ਼ਤ ਸਾਹਿਬ ਅੱਗੇ ਆਪ ਵਿਧਾਇਕਾਂ ਦੀ ਪੇਸ਼ੀ ਨੇ ਬੇਅਦਬੀ ਕਾਨੂੰਨ ਦੀ ਖੋਲ੍ਹੀ ਪੋਲ: ਸਰਨਾ

ਦਿੱਲੀ ਗੁਰਦੁਆਰਾ ਕਮੇਟੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ 187ਵੀਂ ਬਰਸੀ 'ਤੇ ਭੇਟ ਕੀਤੀ ਸ਼ਰਧਾਂਜਲੀ

ਕਰਨਾਪ੍ਰਯਾਗ ਹਿੰਸਾ ਮਾਮਲਾ: ਜੇਲ੍ਹ ਤੋਂ ਰਿਹਾਅ ਹੋਏ ਚਾਰ ਨਿਹੰਗ ਸਿੰਘ ਪਾਉਂਟਾ ਸਾਹਿਬ ਪਹੁੰਚੇ, ਕਿਹਾ  ਕਿਸੇ ਦੇ ਖਿਲਾਫ ਨਹੀਂ ਹਨ

ਸ੍ਰੀ ਦਰਬਾਰ ਸਾਹਿਬ 'ਤੇ ਪਹਿਲੇ ਭਾਰਤੀ ਫੌਜੀ ਹਮਲੇ ਦੀ ਯਾਦ ਵਿਚ 4 ਜੁਲਾਈ ਨੂੰ ਵੈਨਕੂਵਰ ਭਾਰਤੀ ਅੰਬੈਸੀ ਮੂਹਰੇ ਰੋਸ ਪ੍ਰਦਰਸ਼ਨ ਦਾ ਐਲਾਨ

ਨਿਹੰਗ ਸਿੰਘਾਂ ਦੀ ਜ਼ਮਾਨਤ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਯਤਨਾਂ 'ਤੇ ਲਾਈ ਮੋਹਰ, ਜੇਲ੍ਹ ਤੋਂ ਹੋਏ ਰਿਹਾਅ

ਨੈਸ਼ਨਲ ਅਕਾਲੀ ਦਲ ਦੇ 30ਵੇਂ ਸਥਾਪਨਾ ਦਿਵਸ ਮੌਕੇ 51 ਸ਼ਖ਼ਸੀਅਤਾਂ ਦਾ ਸਨਮਾਨ

ਕਰਨਪ੍ਰਯਾਗ ਮਾਮਲਾ: ਗ੍ਰਿਫ਼ਤਾਰ ਚਾਰੋਂ ਨਿਹੰਗ ਸਿੰਘਾਂ ਨੂੰ ਅਦਾਲਤ ਤੋਂ ਜ਼ਮਾਨਤ, ਜਥੇਬੰਦਕ ਸੰਘਰਸ਼ ਦੀ ਹੋਈ ਜਿੱਤ

ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਧਾਰਮਿਕ ਖ਼ੁਦਮੁਖਤਿਆਰੀ 'ਤੇ ਕਿਸੇ ਵੀ ਸਰਕਾਰੀ ਦਖ਼ਲ ਨੂੰ ਸਿੱਖ ਪੰਥ ਕਦੇ ਬਰਦਾਸ਼ਤ ਨਹੀਂ ਕਰੇਗਾ- ਅਖੰਡ ਕੀਰਤਨੀ ਜਥਾ