ਅੰਮ੍ਰਿਤਸਰ -ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵਿਧਾਇਕਾ ਤੇ ਮੰਤਰੀਆਂ ਨਾਲ ਵਿਚਾਰ ਚਰਚਾ ਸ਼ੁਰੂ ਕੀਤੀ ਤਾਂ ਉਨਾ ਪੰਜਾਬ ਕੈਬਨਿਟ ਦੇ ਮੰਤਰੀਆਂ ਤੇ ਵਖ ਵਖ ਰਾਜਨੀਤਕ ਪਾਰਟੀਆਂ ਦੇ ਵਿਧਾਇਕਾਂ ਕੋਲੋ ਇਕ ਹੀ ਸਵਾਲ ਕੀਤਾ ਤੁਹਾਨੂੰ ਦ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਦੀ ਕਾਪੀ ਕਦੋ ਮਿਲੀ ਤੇ ਕੀ ਤੁਸੀ ਇਹ ਐਕਟ ਪੜਿਆ ਤਾਂ ਲਗਭਗ ਸਾਰੇ ਹੀ ਮੰਤਰੀਆਂ ਤੇ ਵਿਧਾਇਕਾਂ ਨੇ ਇਕ ਹੀ ਉਤੱਰ ਦਿੱਤਾ ਕਿ ਇਹ ਬਿਲ ਸਾਨੂੰ 12 ਅਪੈਲ 2026 ਨੂੰ ਰਾਤ ਨੂੰ ਮਿਿਲਆ ਤੇ ਅਸੀ ਪੜ ਨਹੀ ਸਕੇ। ਕੁਝ ਵਿਧਾਇਕਾਂ ਤੇ ਮੰਤਰੀਆਂ ਨੇ ਕਿਹਾ ਕਿ ਅਸੀ ਇਸ ਬਿਲ ਦਾ ਕੁਝ ਹਿੱਸਾ ਹੀ ਪੜਿਆ ਹੈ।