ਅੰਮ੍ਰਿਤਸਰ-ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਜਦ ਜਥੇਦਾਰ ਵਿਧਾਇਕਾਂ ਨਾਲ ਗਲ ਕਰ ਰਹੇ ਸਨ ਤਾਂ ਉਨਾਂ ਅਕਾਲੀ ਦਲ ਦੀ ਵਿਧਾਇਕਾ ਬੀਬੀ ਗਨੀਵ ਕੌਰ ਕੋਲੋ ਪੁਛਿਆ ਕਿ ਜਦ ਵਿਧਾਨ ਸਭਾ ਵਿਚ ਦ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਪੇਸ਼ ਹੋਇਆ ਤਾਂ ਤੁਸੀ ਗਏ ਸੀ ਤਾਂ ਬੀਬੀ ਨੇ ਜਵਾਬ ਦਿੱਤਾ ਕਿ ਮੈ ਉਸ ਦਿਨ ਵਿਧਾਨ ਸਭਾ ਵਿਚ ਨਹੀ ਸੀ ਗਈ ਕਿਉਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਸੀ ਕਿ ਪਹਿਲਾਂ ਬਿਲ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਫਿਰ ਸ਼ੋ੍ਰਮਣੀ ਕਮੇਟੀ ਵਲੋ ਪ੍ਰਵਾਨਗੀ ਲਈ ਜਾਵੇ, ਫਿਰ ਬਿਲ ਪਾਸ ਕੀਤਾ ਜਾਵੇ।ਉਨਾਂ ਕਿਹਾ ਕਿ ਉਥੇ ਜਾਣ ਦਾ ਕੋਈ ਫਾਇਦਾ ਨਹੀ ਸੀ ਹਾਉਸ ਵਿਚ ਬੋਲਣ ਨਹੀ ਦਿੱਤਾ ਜਾਂਦਾ, ਜ਼ੇ ਬੋਲਦੇ ਹੋ ਤਾਂ ਬਹੁਤ ਬੇਇਜਤੀ ਕਰਦੇ ਹਨ। ਇਹ ਵੀ ਨਹੀ ਦੇਖਦੇ ਕਿ ਕੋਈ ਕਿਸੇ ਦੀ ਮਾਂ, ਭੈਣ ਤੇ ਧੀ ਹੈ।ਇਹ ਕਹਿ ਕੇ ਬੀਬੀ ਨੇ ਹਾਉਸ ਦਾ ਸੱਚ ਸਾਹਮਣੇ ਰਖਿਆ।