ਨੈਸ਼ਨਲ

ਸਿੱਖ ਲਈ ਦੁਨਿਆਵੀ ਅਹੁਦੇ, ਸੱਤਾ ਅਤੇ ਰਾਜਨੀਤੀ ਤੋਂ ਉੱਪਰ ਗੁਰੂ ਦਾ ਹੁਕਮ ਅਤੇ ਪੰਥ ਦੀ ਮਰਿਆਦਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 30, 2026 07:28 PM

ਨਵੀਂ ਦਿੱਲੀ ਬੀਤੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਹੋਏ ਘਟਨਾਕ੍ਰਮ ਨੂੰ ਸਿੱਖ ਇਤਿਹਾਸ ਦਾ ਮਹੱਤਵਪੂਰਨ ਪਲ ਕਰਾਰ ਦਿੰਦਿਆਂ ਕਿਹਾ ਕਿ ਲੋਕਾਂ ਵੱਲੋਂ ਚੁਣੇ ਗਏ ਵਿਧਾਇਕਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਨਿਮਰਤਾ ਨਾਲ ਪੇਸ਼ ਹੋਣਾ ਇਸ ਸੱਚਾਈ ਨੂੰ ਦੁਬਾਰਾ ਸਾਬਤ ਕਰਦਾ ਹੈ ਕਿ ਇੱਕ ਸਿੱਖ ਲਈ ਦੁਨਿਆਵੀ ਅਹੁਦੇ, ਸੱਤਾ ਅਤੇ ਰਾਜਨੀਤੀ ਤੋਂ ਉੱਪਰ ਗੁਰੂ ਦਾ ਹੁਕਮ ਅਤੇ ਪੰਥ ਦੀ ਮਰਿਆਦਾ ਹੈ। ਟੀਮ  ਨਿੱਝਰ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ, ਜਿਸ ਦੀ ਸਥਾਪਨਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੀਤੀ, ਸਿੱਖ ਪੰਥ ਦੀ ਸਰਵਉੱਚ ਸੰਸਥਾ ਹੈ। ਜਦੋਂ ਵੀ ਕੌਮ ਉੱਤੇ ਕੋਈ ਸੰਕਟ ਆਇਆ, ਇਸ ਪਵਿੱਤਰ ਤਖਤ ਨੇ ਪੰਥ ਨੂੰ ਨਿਆਂ, ਏਕਤਾ ਅਤੇ ਗੁਰੂ-ਕੇਂਦਰਿਤ ਸੇਧ ਦਿੱਤੀ ਹੈ।
 2020 ਵਿੱਚ ਕੈਨੇਡਾ ਦੇ ਸਰੀ ਸ਼ਹਿਰ ਦੀ ਘਟਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਅਣਅਧਿਕਾਰਤ ਛਪਾਈ ਦਾ ਮਾਮਲਾ ਸਾਹਮਣੇ ਆਇਆ ਸੀ, ਤਾਂ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਨਿੱਝਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਅਤੇ ਸਹਿਯੋਗ ਨਾਲ ਇਸ ਕਾਰਵਾਈ ਨੂੰ ਰੁਕਵਾਇਆ। ਇਸ ਨਾਲ ਗੁਰੂ ਸਾਹਿਬ ਦੇ ਸਤਿਕਾਰ ਅਤੇ ਪੰਥਕ ਮਰਿਆਦਾ ਦੀ ਰੱਖਿਆ ਲਈ ਸਪੱਸ਼ਟ ਸੰਦੇਸ਼ ਗਿਆ। ਟੀਮ ਸ਼ਹੀਦ ਨਿੱਝਰ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੀ ਮਹਾਨਤਾ ਸਿਰਫ਼ ਇਤਿਹਾਸਕ ਨਹੀਂ, ਸਗੋਂ ਆਤਮਿਕ, ਨੈਤਿਕ ਅਤੇ ਪੰਥਕ ਅਗਵਾਈ ਦੇ ਰੂਪ ਵਿੱਚ ਵੀ ਅਦੁੱਤੀ ਹੈ। ਇਹ ਉਹ ਸਰਵਉੱਚ ਅਸਥਾਨ ਹੈ, ਜਿੱਥੇ ਹਰ ਫ਼ੈਸਲਾ ਨਿੱਜੀ ਲਾਭ ਜਾਂ ਸਿਆਸੀ ਸਵਾਰਥ ਨਹੀਂ, ਸਗੋਂ ਗੁਰੂ ਦੇ ਸਿਧਾਂਤਾਂ ਅਤੇ ਪੰਥ ਦੀ ਭਲਾਈ ਨੂੰ ਕੇਂਦਰ ਵਿੱਚ ਰੱਖ ਕੇ ਕੀਤਾ ਜਾਂਦਾ ਹੈ। ਇਸ ਮੌਕੇ ਬੀਸੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ  ਭਾਈ ਹਰਜੀਤ ਸਿੰਘ ਪੱਪੂ, ਭਾਈ ਸੁਖਬੀਰ ਸਿੰਘ ਲਿੱਦੜ, ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਮਨਜਿੰਦਰ ਸਿੰਘ ਖਾਲਸਾ, ਭਾਈ ਜਸਕੀਰਤ ਸਿੰਘ ਸਿੱਧੂ, ਭਾਈ ਇੰਦਰਜੀਤ ਸਿੰਘ ਬੈਂਸ, ਭਾਈ ਦਲਜੀਤ ਸਿੰਘ, ਭਾਈ ਅਜੈਪਾਲ ਸਿੰਘ, ਭਾਈ ਰਣਜੀਤ ਸਿੰਘ, ਭਾਈ ਜਰਨੈਲ ਸਿੰਘ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਪਵਨਦੀਪ ਸਿੰਘ, ਭਾਈ ਚਰਨਜੀਤ ਸਿੰਘ ਮੌਜੂਦ ਸਨ।

Have something to say? Post your comment

 
 
 
 

ਨੈਸ਼ਨਲ

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਅਕਾਲ ਤਖ਼ਤ ਦੀ ਸਰਵਉੱਚਤਾ ਅਤੇ ਸਿੱਖ ਸਿਧਾਂਤਾਂ ਦੀ ਰਾਖੀ ਲਈ ਚੁੱਕੇ ਕਦਮ ਇਤਿਹਾਸਕ- ਜੀਵਨ ਸਿੰਘ ਤਾਮਿਲ

ਮੀਰੀ-ਪੀਰੀ ਦਾ ਸਿਧਾਂਤ ਸਿੱਖ ਕੌਮ ਦੀ ਤਾਕਤ ਦਾ ਆਧਾਰ: ਕਾਲਕਾ, ਕਾਹਲੋਂ

ਭਾਈ ਸੁਖਚੈਨ ਸਿੰਘ ਅਤਲਾ ਬਣ ਸਕਦੇ ਹਨ ਹਲਕਾ ਮਾਨਸਾ ਤੋਂ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ

ਸੰਤ ਬਾਬਾ ਅਵਤਾਰ ਸ਼ਾਹ ਸਿੰਘ ਜੀ ਨੂੰ ਅੰਤਿਮ ਅਰਦਾਸ ਮੌਕੇ ਆਗੂਆਂ ਨੇ ਭੇਂਟ ਕੀਤੇ ਸ਼ਰਧਾ ਦੇ ਫੁੱਲ

ਗੁਰੂ ਸਾਹਿਬ ਦੀ ਮਰਯਾਦਾ ਤੈਅ ਕਰਨ ਦਾ ਹੱਕ ਸਿਰਫ਼ ਗੁਰੂ ਪੰਥ ਕੋਲ ਹੈ, ਨਾ ਕਿ ਕਿਸੇ ਸਰਕਾਰੀ ਕਾਨੂੰਨ ਕੋਲ- ਪਰਮਜੀਤ ਸਿੰਘ ਵੀਰਜੀ

ਅਕਾਲ ਤਖ਼ਤ ਸਾਹਿਬ ਅੱਗੇ ਆਪ ਵਿਧਾਇਕਾਂ ਦੀ ਪੇਸ਼ੀ ਨੇ ਬੇਅਦਬੀ ਕਾਨੂੰਨ ਦੀ ਖੋਲ੍ਹੀ ਪੋਲ: ਸਰਨਾ

ਦਿੱਲੀ ਗੁਰਦੁਆਰਾ ਕਮੇਟੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ 187ਵੀਂ ਬਰਸੀ 'ਤੇ ਭੇਟ ਕੀਤੀ ਸ਼ਰਧਾਂਜਲੀ

ਕਰਨਾਪ੍ਰਯਾਗ ਹਿੰਸਾ ਮਾਮਲਾ: ਜੇਲ੍ਹ ਤੋਂ ਰਿਹਾਅ ਹੋਏ ਚਾਰ ਨਿਹੰਗ ਸਿੰਘ ਪਾਉਂਟਾ ਸਾਹਿਬ ਪਹੁੰਚੇ, ਕਿਹਾ  ਕਿਸੇ ਦੇ ਖਿਲਾਫ ਨਹੀਂ ਹਨ

ਸ੍ਰੀ ਦਰਬਾਰ ਸਾਹਿਬ 'ਤੇ ਪਹਿਲੇ ਭਾਰਤੀ ਫੌਜੀ ਹਮਲੇ ਦੀ ਯਾਦ ਵਿਚ 4 ਜੁਲਾਈ ਨੂੰ ਵੈਨਕੂਵਰ ਭਾਰਤੀ ਅੰਬੈਸੀ ਮੂਹਰੇ ਰੋਸ ਪ੍ਰਦਰਸ਼ਨ ਦਾ ਐਲਾਨ