ਪੰਜਾਬ

ਮੌਬਾਇਲਾ ਤੇ ਘੰਟੀਆਂ ਸੁਣ ਕੇ ਬੀਬੀਆਂ ਹੋਈਆਂ ਬਾਗੋਬਾਗ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | July 01, 2026 07:45 PM


ਅੰਮ੍ਰਿਤਸਰ -ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋ ਮਹਿਲਾਵਾਂ ਦੇ ਖਾਤਿਆਂ ਵਿਚ ਇਕ ਹਜਾਰ ਰੁਪਏ ਭੇਜਣ ਦੀ ਗਰੰਟੀ ਅੱਜ ਪੂਰੀ ਹੋਣ ਤੇ ਅੰਮ੍ਰਿਤਸਰ ਦੀਆਂ ਬੀਬੀਆਂ ਬਾਗੋਬਾਗ ਨਜਰ ਆਈਆਂ।ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਮੇ ਕੀਤੇ ਜਾ ਰਹੇ ਚੋਣ ਪ੍ਰਚਾਰ ਦੌਰਾਨ ਮਹਿਲਾਵਾਂ ਦੇ ਖਾਤਿਆਂ ਵਿਚ ਇਕ ਹਜਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਅੱਜ ਬੇਸ਼ਕ ਦੇਰ ਨਾਲ ਪਰ ਇਸ ਗਰੰਟੀ ਦੇ ਪੂਰੇ ਹੋਣ ਤੇ ਮਹਿਲਾਵਾਂ ਦੇ ਚਿਹਰੇ ਤੇ ਖੁਸ਼ੀ ਦੇਖਣਯੋਗ ਸੀ।ਜਿਲ੍ਹਾ ਅੰਮ੍ਰਿਤਸਰ ਦੀਆਂ ਕੁਲ 2 ਲੱਖ 52 ਹਜਾਰ 945 ਬੀਬੀਆਂ ਦੇ ਖਾਤਿਆਂ ਵਿਚ ਰਾਸ਼ੀ ਪ੍ਰਾਪਤ ਹੋਈ ਜਦਕਿ 21 ਹਜਾਰ 477 ਬੀਬੀਆਂ ਸਰਕਾਰੀ ਰਾਸ਼ੀ ਦੀ ਉਡੀਕ ਸੂਚੀ ਵਿਚ ਹਨ। ਪੰਜਾਬ ਦੇ ਬਾਕੀ ਹਲਕਿਆਂ ਦੇ ਨਾਲ ਨਾਲ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਕੇਂਦਰੀ ਦੀਆਂ ਵਸਨੀਕ 7958 ਦੇ ਕਰੀਬ ਮਹਿਲਾਵਾਂ ਦੇ ਖਾਤਿਆਂ ਵਿਚ ਸਰਕਾਰੀ ਰਾਸ਼ੀ ਪਹੰੁਚੀ ਜਦ ਕਿ ਤਕਰੀਬਨ 2009 ਬੀਬੀਆਂ ਨੇ ਨਵੇਂ ਰਜਿਸਟੇ੍ਰਸ਼ਨ ਦੇ ਕਾਰਡ ਬਣਾਏ। ਇਸੇ ਤਰਾਂ ਨਾਲ ਅੰਮ੍ਰਿਤਸਰ ਪੂਰਬੀ ਦੀਆਂ ਲਗਭਗ 33866 ਦੇ ਕਰੀਬ ਮਹਿਲਾਵਾਂ ਦੇ ਖਾਤਿਆਂ ਵਿਚ ਸਰਕਾਰੀ ਰਾਸ਼ੀ ਪਹੰੁਚੀ ਤੇ 511 ਨਵੇ ਕਾਰਡ ਬਣਾਏ ਗਏ। ਅੰਮ੍ਰਿਤਸਰ ਉਤਰੀ ਦੇ ਵਿਚ ਲਗਭਗ 27282 ਬੀਬੀਆਂ ਦੇ ਖਾਤਿਆਂ ਵਿਚ ਸਰਕਾਰੀ ਰਾਸ਼ੀ ਪਹੰੁਚੀ ਤੇ 758 ਦੇ ਕਰੀਬ ਨਵੇ ਕਾਰਡ ਬਣਾਏ ਗਏ। ਅੰਮ੍ਰਿਤਸਰ ਦੱਖਣੀ ਵਿਚ 16286 ਦੇ ਕਰੀਬ ਬੀਬੀਆਂ ਦੇ ਮੌਬਾਇਲਾ ਦੀ ਸੁਨੇਹਾ ਦਿੰਦੀ (ਮੈਸੇਜ਼) ਘੰਟੀ ਵਜੀ ਤੇ 2325 ਨਵੇ ਕਾਰਡ ਬਣਾਏ ਗਏ। ਅੰਮ੍ਰਿਤਸਰ ਪੱਛਮੀ ਦੀਆਂ ਵਸਨੀਕ 12052 ਦੇ ਕਰੀਬ ਬੀਬੀਆਂ ਦੇ ਖਾਤੇ ਚ ਸਰਕਾਰੀ ਰਾਸ਼ੀ ਪ੍ਰਪਾਤ ਹੋਈ ਜਦਕਿ 3020 ਨਵੇ ਕਾਰਡ ਬਣੇ।ਅਜਨਾਲਾ ਵਿਚ 43378 ਬੀਬੀਆਂ ਦੇ ਖਾਤੇ ਵਿਚ ਪੈਸੇ ਆਏ ਤੇ 820 ਕਾਰਡ ਬਣੇ। ਅਟਾਰੀ ਦੀਆਂ ਵਸਨੀਕ 11436 ਬੀਬੀਆਂ ਦੇ ਮੌਬਾਇਲ ਖੜਕੇ ਤੇ 3226 ਬੀਬੀਆਂ ਉਡੀਕ ਸੂਚੀ ਵਿਚ ਹਨ। ਬਾਬਾ ਬਕਾਲਾ ਦੀਆਂ ਵਸਨੀਕ 17391 ਬੀਬੀਆਂ ਦੇ ਖਾਤੇ ਵਿਚ ਰਾਸ਼ੀ ਪ੍ਰਾਪਤ ਹੋਈ ਜਦਕਿ 4593 ਦੇ ਕਰੀਬ ਬੀਬੀਆਂ ਇੰਤਜਾਰ ਕਰ ਰਹੀਆਂ ਹਨ।ਪੰਜਾਬ ਦੀ ਹੋਟ ਸੀਟ ਮੰਨੀ ਜਾ ਰਹੀ ਵਿਧਾਨ ਸਭਾ ਹਲਕਾ ਮਜੀਠਾ ਦੀਆਂ ਕਰੀਬ 37068 ਮਹਿਲਾਵਾਂ ਦੇ ਖਾਤਿਆਂ ਵਿਚ ਸਰਕਾਰੀ ਰਾਸ਼ੀ ਪ੍ਰਾਪਤ ਹੋਈ ਤੇ 3440 ਬੀਬੀਆਂ ਇੰਤਜਾਰ ਕਰ ਰਹੀਆਂ ਹਨ। ਵਿਧਾਨ ਸਭਾ ਹਲਕਾ ਰਾਜਾਸਾਂਸੀ ਦੀਆਂ 46288 ਬੀਬੀਆਂ ਦੇ ਮੌਬਾਇਲਾਂ ਦੀ ਸੁਨੇਹਾ ਟੋਨ ਵੱਜੀ ਤੇ ਕਰੀਬ 775 ਬੀਬੀਆਂ ਉਡੀਕ ਸੂਚੀ ਵਿਚ ਹਨ।

Have something to say? Post your comment

 
 
 
 

ਪੰਜਾਬ

ਸ਼੍ਰੋਮਣੀ ਕਮੇਟੀ ਨੇ ਭਾਈ ਮਰਦਾਨਾ ਜੀ ਦੇ ਵੰਸ਼ਜ਼ਾਂ ਨੂੰ ਭੇਜੀ 1 ਲੱਖ ਰੁਪਏ ਸਹਾਇਤਾ ਰਾਸ਼ੀ

ਸ਼ਿਕਾਇਤਾਂ ਅਤੇ ਸੁਝਾਅ ਲਈ ਹੈਲਪਲਾਈਨ ਨੰਬਰ 98767-64545 ਉਤੇ ਕੀਤਾ ਜਾਵੇ ਸੰਪਰਕ: ਬਾਲ ਮੁਕੰਦ ਸ਼ਰਮਾ

ਪੰਜਾਬ ਦੀ 9% ਐਸ.ਜੀ.ਐਸ.ਟੀ. ਨਕਦ ਵਿਕਾਸ ਦਰ ਕੌਮੀ ਔਸਤ ਨਾਲੋਂ 3 ਗੁਣਾ ਵੱਧ: ਹਰਪਾਲ ਸਿੰਘ ਚੀਮਾ

ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਬਾਗ਼ਬਾਨੀ ਵਿਭਾਗ ਦੇ ਕੰਮਕਾਜ ਦੀ ਸਮੀਖਿਆ

ਔਰਤਾਂ ਦੇ ਬੈਂਕ ਖਾਤਿਆਂ ਵਿੱਚ ਆਏ 1000 ਰੁਪਏ

ਐਸ.ਆਈ.ਆਰ. ਦੀ ਚੱਲ ਰਹੀ ਪ੍ਰਕਿਰਿਆ ਦੌਰਾਨ ਕਿਸੇ ਨੂੰ ਵੀ ਅਸਲੀ ਵੋਟ ਨੂੰ ਕੱਟਣ ਨਹੀਂ ਦਿੱਤਾ ਜਾਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਸਰਕਾਰ 'ਸਤਿਕਾਰ ਰਾਸ਼ੀ' ਦੀ 3 ਮਹੀਨਿਆਂ ਦੀ ਰਕਮ ਇੱਕੋ ਕਿਸ਼ਤ ਵਿੱਚ ਜਾਰੀ ਕਰ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਗੁ: ਦਮਦਮਾ ਸਾਹਿਬ ਪਾ: ਛੇਵੀਂ ਪਿੰਡ ਕਿਲ੍ਹਾ ਰਾਏਪੁਰ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਪੂਰਨ ਸ਼ਰਧਾ ਸਤਿਕਾਰ ਨਾਲ ਮਨਇਆ ਗਿਆ

ਹਰਭਜਨ ਹਲਵਾਰਵੀ : ਜੀਵਨ ਤੇ ਰਚਨਾ ਦਾ ਪ੍ਰਕਾਸ਼ਨ ਚੰਗਾ ਕਦਮ

ਪੰਜਾਬ 'ਚ ਬਿਜਲੀ ਸੰਕਟ ਨੇ ਤੋੜੇ ਲੋਕਾਂ ਦੇ ਸਬਰ ਦੇ ਬੰਨ੍ਹ – ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ