ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਬਾਰੇ 15 ਜੂਨ 2026 ਨੂੰ ਜਾਰੀ ਹੁਕਮਨਾਮੇ ਜਿਸ ਵਿਚ ਮੁੱਖ ਮੰਤਰੀ ਨੂੰ ਪੰਥ ਵਿਰੋਧੀ ਗਰਦਾਨਿਆ ਗਿਆ ਸੀ ਨੂੰ ਲਾਗੂ ਕਰਨ ਲਈ ਸਿੱਖ ਜਥੇਬੰਦੀ ਅਵਾਜ ਏ ਕੌਮ ਨੇ ਆਪਣੀ ਤਰਫੋ ਮੁਹਿੰਮ ਸ਼ੁਰੂ ਕੀਤੀ ਹੈ। ਮੁੱਖ ਮੰਤਰੀ ਯਾਤਰਾ ਸਕੀਮ ਰਾਹੀ ਅੰਮ੍ਰਿਤਸਰ ਪਹੁੰਚੇ ਸ਼ਰਧਾਲੂਆਂ ਦੇ ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਸਮੇ ਉਨਾਂ ਦੇ ਗਲਾਂ ਵਿਚ ਪਏ ਕਾਰਡ ਦੇਖ ਕੇ ਅੱਜ ਸਵੇਰੇ ਅਵਾਜ ਏ ਕੌਮ ਦੇ ਕਾਰਕੁੰਨਾਂ ਨੇ ਯਾਤਰੀਆਂ ਨੂੰ ਝੰਜੋੜਿਆ। ਅੱਜ ਸਵੇਰੇ ਜਿਵੇ ਹੀ ਮੁੱਖ ਮੰਤਰੀ ਯਾਤਰਾ ਸਕੀਮ ਦੀਆਂ ਬੱਸਾਂ ਰਾਹੀ ਅੰਮ੍ਰਿਤਸਰ ਪਹੁੰਚੇ ਯਾਤਰੀ ਸ੍ਰੀ ਦਰਬਾਰ ਸਾਹਿਬ ਪਲਾਜਾ ਵਿਚ ਆਏ ਤਾਂ ਅਵਾਜ ਏ ਕੌਮ ਦੇ ਨੌਬਲਜੀਤ ਸਿੰਘ ਦੀ ਅਗਵਾਈ ਹੇਠ ਜਥੇਬੰਦੀ ਦੇ ਕਾਰਕੁੰਨਾ ਨੇ ਇਨਾਂ ਯਾਤਰੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਜਾਰੀ ਹੁਕਮਨਾਮੇ ਦੀ ਗਲ ਸਮਝਾਉਦਿਆਂ ਕਿਹਾ ਕਿ ਇਸ ਕਥਿਤ ਤੌਰ ਤੇ ਤਸਵੀਰ ਵਾਲਾ ਕਾਰਡ ਲੈ ਕੇ ਅੰਦਰ ਨਾ ਜਾਓ ਜੀ ਇਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਗੁਰੂ ਦੋਖੀ ਐਲਾਨਿਆ ਹੋਇਆ ਹੈ। ਅਵਾਜ ਏ ਕੌਮ ਦੇ ਕਾਰਕੁੰਨ ਸਾਰੇ ਹੀ ਯਾਤਰੀਆਂ ਨੂੰ ਯਾਤਰਾ ਕਾਰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਨਾ ਲੈ ਕੇ ਜਾਣ ਦੀ ਵਾਰ ਵਾਰ ਅਪੀਲ ਕਰਦੇ ਰਹੇ।ਇਸ ਦੌਰਾਨ ਕੁਝ ਯਾਤਰੂ ਇਨਾਂ ਕਾਰਕੁੰਨਾ ਨਾਲ ਬਹਿਸ ਕਰਦੇ ਵੀ ਦੇਖੇ ਗਏ।ਇਕ ਯਾਤਰੂ ਨੇ ਕਿਹਾ ਕਿ ਜੋ ਮਰਜੀ ਕਰ ਲਓ ਮਾਨ ਤੇ ਮਾਨ ਹੀ ਰਹਿਣਾ ਹੈ।