BREAKING NEWS
ਕਾਂਗਰਸ ਦਿਸ਼ਾਹੀਣ ਹੋ ਚੁੱਕੀ ਹੈ, ਪੰਜਾਬ ਦੇ ਮੁੱਦਿਆਂ ਦੀ ਬਜਾਏ ਆਪਸੀ ਲੜਾਈ ਵਿੱਚ ਰੁੱਝੀ ਹੋਈ ਹੈ: ਬਲਤੇਜ ਪੰਨੂ782 ਕਰੋੜ ਰੁਪਏ ਦਾ ਕੈਸ਼ਲੈੱਸ ਇਲਾਜ ਪੰਜਾਬ ਵਿੱਚ ਲਿਆ ਰਿਹਾ ਹੈ ਸਿਹਤ ਕ੍ਰਾਂਤੀ: ਡਾ. ਬਲਬੀਰ ਸਿੰਘ ਫਿਲਮ 'ਸਤਲੁਜ' ਨੇ ਖਾਲੜਾ ਕਤਲ ਦੀ ਕਹਾਣੀ ਨੂੰ ਮੁੜ ਕੀਤਾ ਸੁਰਜੀਤ- ਖੋਜੀ ਪੱਤਰਕਾਰਤਾ ਕਰਨ ਵਾਲੇ ਸਤਿੰਦਰ ਬੈਂਸ ਨੇ ਘਟਨਾ ਨੂੰ ਕੀਤਾ ਯਾਦਪੰਜਾਬ ਨੂੰ ਸੁਰੱਖਿਅਤ ਅਤੇ ਨਸ਼ਾ-ਮੁਕਤ ਬਣਾਉਣਾ ਸਾਡਾ ਸੰਕਲਪ: ਕੁਲਦੀਪ ਸਿੰਘ ਧਾਲੀਵਾਲਗੋਆ ਦਾ ਹੈਲਥ ਸਿਸਟਮ ਢਹਿ-ਢੇਰੀ, ਪੰਜਾਬ ਤੋਂ ਸਿੱਖਿਆ ਲੈ ਕੇ ਸੀਐਮ 10 ਲੱਖ ਦਾ ਹੈਲਥ ਇੰਸ਼ੋਰੈਂਸ ਦੇਣ- ਕੇਜਰੀਵਾਲਸਾਂਝਾ ਸੁਨੇਹਾ ਸੰਮੇਲਨ ਨੇ , ਇਨਫਲੂਐਂਸਰਾਂ ਅਤੇ ਸਰਕਾਰ ਨੂੰ ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੂੰ ਹੋਰ ਮਜ਼ਬੂਤ ਕੀਤਾ

ਪੰਜਾਬ

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ 71 ਸਾਲ ਇਤਿਹਾਸ ਪੁਸਤਕ ਲੋਕ ਅਰਪਣ

ਕੌਮੀ ਮਾਰਗ ਬਿਊਰੋ | July 05, 2026 09:33 PM

ਲੁਧਿਆਣਾ - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ‘ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਇਤਿਹਾਸ’ ਪੰਜਾਬੀ ਭਵਨ, ਲੁਧਿਆਣਾ ਵਿਖੇ ਲੋਕ ਅਰਪਣ ਕੀਤਾ ਗਿਆ। ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਪੰਜਾਬੀ ਸਾਹਿਤਕਾਰਾਂ ਅਤੇ ਦਾਨਿਸ਼ਵਰਾਂ ਦੀ ਸਭ ਤੋਂ ਵਧੇਰੇ ਸਤਿਕਾਰਤ ਸੰਸਥਾ ਹੈ। ਇਹ ਸੰਸਥਾ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਪਿਆਰਨ, ਸਤਿਕਾਰਨ ਅਤੇ ਵਿਸਤਾਰਨ ਦੀ ਇੱਛਾ ਰੱਖਣ ਵਾਲੇ ਦਾਨਿਸ਼ਵਰਾਂ ਦੀ ਸਵੈ-ਸੇਵੀ ਯਤਨਾਂ ਨਾਲ ਹੋਂਦ ਵਿਚ ਆਈ, ਵਧੀ-ਫੁੱਲੀ ਅਤੇ ਮੌਜੂਦਾ ਸਮੇਂ ਵਿਚ ਇਕ ਅਜਿਹਾ ਵਿਸ਼ਾਲ ਰੂਪ ਧਾਰਨ ਕਰ ਗਈ ਹੈ ਕਿ ਸਰਕਾਰਾਂ ਦੇ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਵਿਕਸਤ ਕਰਨ ਵਾਲੇ ਅਦਾਰਿਆਂ ਨਾਲੋਂ ਵੱਧ ਵਿਸ਼ਵਾਸੀ ਕੇਂਦਰ ਬਣ ਗਈ ਹੈ। ਉਨ੍ਹਾਂ ਕਿਹਾ ਅਕਾਡਮੀ ਦਾ ਪੰਜਾਬੀ ਚਿੰਤਨ ਅਤੇ ਪੰਜਾਬ ਦੇ ਬੌਧਿਕ ਵਿਕਾਸ ਵਿਚ ਰੋਲ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਸਮੂਹ ਲੇਖਕਾਂ ਅਤੇ ਡਾ. ਹਰੀ ਸਿੰਘ ਜਾਚਕ ਨੂੰ ਵਧਾਈ ਦਿੰਦਿਆਂ ਕਿਹਾ ਕਿ ਡਾ. ਹਰੀ ਸਿੰਘ ਜਾਚਕ ਨੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ 71 ਸਾਲਾਂ ਦਾ ਇਤਿਹਾਸ ਬਹੁਤ ਮਿਹਨਤ ਨਾਲ ਲਿਖਿਆ ਹੈ। ਡਾ. ਜਾਚਕ ਜੀ ਹੁਰਾਂ ਦੇ ਇਸ ਨਿਸ਼ਕਾਮ ਕਾਰਜ ਲਈ ਪੰਜਾਬੀ ਸਾਹਿਤ ਅਕਾਡਮੀ ਇਨ੍ਹਾਂ ਦੀ ਆਭਾਰੀ ਹੈ। ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਇਤਿਹਾਸ ਵਿਚ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ ਕਿਉਕਿ ਇਸ ਦਿਨ ਅਕਾਡਮੀ ਦਾ ਪਹਿਲੀ ਵਾਰ ਲਿਖਿਆ ਇਤਿਹਾਸ ਲੋਕ ਅਰਪਣ ਹੋਇਆ ਹੈ। ਅਕਾਡਮੀ ਦਾ ਇਤਿਹਾਸ ਕਾਫ਼ੀ ਸਮੇਂ ਤੋਂ ਕਿਤਾਬੀ ਰੂਪ ਵਿਚ ਲਿਖੇ ਜਾਣ ਦੀ ਜ਼ਰੂਰਤ ਬਣਿਆ ਹੋਇਆ ਸੀ। ਕਈ ਵਾਰ ਪ੍ਰਬੰਧਕੀ ਬੋਰਡ ਵਿਚ ਫ਼ੈਸਲੇ ਵੀ ਲਏ ਗਏ ਸੈਸ਼ਨ 2024-2026 ਵਿਚ ਪ੍ਰਬੰਧਕੀ ਬੋਰਡ
ਨੇ ਇਸ ਸੰਬੰਧੀ ਫ਼ੈਸਲਾ ਲੈਂਦਿਆਂ ਸਕੱਤਰ ਸਾਹਿਤਕ ਸਰਗਰਮੀਆਂ ਡਾ. ਹਰੀ ਸਿੰਘ ਜਾਚਕ ਜੀ ਨੂੰ ਇਹ ਕਾਰਜ ਸੌਂਪਿਆ। ਉਨ੍ਹਾਂ ਬੜੀ ਮਿਹਨਤ ਨਾਲ ਤਕਰੀਬਨ ਡੇਢ ਸਾਲ ਲਗਾ ਕੇ ਇਹ ਕਾਰਜ ਨੇਪਰੇ ਚਾੜ੍ਹਿਆ। ਉਨ੍ਹਾਂ ਕਿਹਾ ਪ੍ਰਧਾਨ ਜੀ ਸਮੇਤ ਅਕਾਡਮੀ ਦੀ
ਸਮੁੱਚੀ ਟੀਮ ਵਧਾਈ ਦੀ ਪਾਤਰ ਹੈ ਜਦੋਂ ਅਸੀਂ ਇਹ ਵੱਡਾ ਪ੍ਰੇਰਨਾ ਸ੍ਰੋਤ ਕਾਰਜ ਸਾਹਿਤ ਜਗਤ ਨੂੰ ਪੇਸ਼ ਕਰ ਰਹੇ ਹਾਂ ਤਾਂ ਇਕ ਅਜੀਬ ਤਸੱਲੀ ਹੋ ਰਹੀ ਹੈ। ਅਕਾਡਮੀ ਦੇ ਸਕੱਤਰ, ਸਾਹਿਤਕ ਸਰਗਰਮੀਆਂ ਅਤੇ ਇਸ ਪੁਸਤਕ ਦੇ ਲੇਖਕ ਡਾ. ਹਰੀ ਸਿੰਘ ਜਾਚਕ ਨੇ ਕਿਹਾ ਪੰਜਾਬੀ ਸਾਹਿਤ ਅਕਾਡਮੀ ਦਾ ਸ਼ਾਨਾਮੱਤਾ ਇਤਿਹਾਸ ਹੈ। ਇਸ ’ਤੇ ਜਿਨ੍ਹਾਂ ਵੀ ਮਾਣ ਕਰੀਏ ਓਨਾ ਹੀ ਥੋੜ੍ਹਾ ਹੈ। ਇਸ ਦਾ ਇਤਿਹਾਸ ਬਣਾਉਣ ਵਾਲਿਆਂ ਵੱਲੋਂ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਕਾਰਜਾਂ ਅਤੇ ਗਤੀਵਿਧੀਆਂ ਨੂੰ ਇਸ ਦੇ ਤ੍ਰੈਮਾਸਿਕ ਪੱਤਰ ‘ਆਲੋਚਨਾ’ ਅਤੇ ਸਮੇਂ ਸਮੇਂ ’ਤੇ ਕੱਢੇ ਗਏ ਸੋਵੀਨਰਾਂ ਰਾਹੀਂ ਸੰਭਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਸਾਹਿਤ ਅਕਾਡਮੀ ਦਾ ਇਤਿਹਾਸ ਲਿਖਣ ਦੀ ਜ਼ਿੰਮੇਂਵਾਰੀ ਮੈਨੂੰ ਮਿਲੀ ਅਤੇ ਮੈਂ ਪੂਰੀ ਤਨਦੇਹੀ ਨਾਲ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਦਾ ਯਤਨ ਕੀਤਾ ਹੈ।
ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਅਕਾਡਮੀ ਦੇ ਇਤਿਹਾਸ ਦੇ ਪ੍ਰਕਾਸ਼ਨ ਲਈ ਡਾ. ਸਰਬਜੀਤ ਸਿੰਘ, ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਨੇ ਸੁਪਨੇ ਦੇ ਖ਼ਾਕੇ ਵਿਚ ਰੰਗ ਭਰੇ ਹਨ। ਉਨ੍ਹਾਂ ਕਿਹਾ ਡਾ. ਹਰੀ ਸਿੰਘ ਜਾਚਕ ਨੇ ਇਸ ਇਤਿਹਾਸ ਦੀ ਸੰਭਾਲ ਕਰਕੇ ਪੰਜਾਬੀ ਸਾਹਿਤਕ ਵਿਰਾਸਤ ਨੂੰ ਭਵਿੱਖ ਲਈ ਸੁਰੱਖਿਅਤ ਕਰ ਦਿੱਤਾ ਹੈ।
ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਵਧਾਈ ਦਿੰਦਿਆਂ ਕਿਹਾ ਕਿ ਪੌਣੀ ਸਦੀ ਤੋਂ ਉੱਚ ਦੁਮਾਲੜੀਆਂ ਸ਼ਖ਼ਸੀਅਤਾਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਅਗਵਾਈ ਕਰਦੀਆਂ ਰਹੀਆਂ ਹਨ। ਇਸ ਦੇ ਸ਼ਾਨਾਮੱਤੇ ਇਤਿਹਾਸ ਨੂੰ ਪ੍ਰਕਾਸ਼ਿਤ ਕਰਕੇ ਮੌਜੂਦਾ ਟੀਮ ਨੇ ਵੱਡਾ ਕਾਰਜ ਕੀਤਾ ਹੈ।
ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਕਿਹਾ ਮੈਨੂੰ ਖੁਸ਼ੀ ਹੈ ਕਿ ਅਕਾਡਮੀ ਦੇ ਉੱਦਮ ਅਤੇ ਡਾ. ਹਰੀ ਸਿੰਘ ਜਾਚਕ ਦੀ ਮਿਹਨਤ ਸਦਕਾ ਪੰਜਾਬੀ ਸਾਹਿਤ ਅਕਾਡਮੀ ਦਾ ਇਤਿਹਾਸ ਇਕ ਵੱਡ ਆਕਾਰੀ ਪੁਸਤਕ ਦੇ ਰੂਪ ਵਿਚ ਸਮੂਹ ਪੰਜਾਬੀ ਪ੍ਰੇਮੀਆਂ ਦੇ ਸਨਮੁੱਖ ਹੋ ਰਿਹਾ ਹੈ। ਇਸ ਵਡਮੁੱਲੇ ਕਾਰਜ ਲਈ ਡਾ. ਜਾਚਕ ਵਧਾਈ ਹੱਕਦਾਰ ਹਨ। ਅਕਾਡਮੀ ਦੇ
ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਫ਼ੋਨ ’ਤੇ ਵਧਾਈ ਸੰਦੇਸ਼ ਭੇਜਿਆ।
ਇਸ ਮੌਕੇ ਡਾ. ਗੁਰਇਕਬਾਲ ਸਿੰਘ, ਸ੍ਰੀ ਜਸਪਾਲ ਮਾਨਖੇੜਾ, ਡਾ. ਗੁਰਚਰਨ ਕੌਰ ਕੋਚਰ, ਡਾ. ਅਰਵਿੰਦਰ ਕੌਰ ਕਾਕੜਾ, ਭੁਪਿੰਦਰ ਸਿੰਘ ਸੰਧੂ, ਜਨਮੇਜਾ ਸਿੰਘ ਜੌਹਲ, ਡਾ. ਅਮੀਆ ਕੁੰਵਰ, ਕੇ. ਸਾਧੂ ਸਿੰਘ, ਮਨਜਿੰਦਰ ਸਿੰਘ ਧਨੋਆ, ਤ੍ਰੈਲੋਚਨ ਲੋਚੀ, ਰੋਜ਼ੀ ਸਿੰਘ, ਦੀਪ ਜਗਦੀਪ ਸਿੰਘ, ਸਤੀਸ਼ ਗੁਲਾਟੀ ਤੇ ਸੁਰਿੰਦਰ ਦੀਪ ਕੌਰ ਸ਼ਾਮਿਲ ਹੋਏ।

Have something to say? Post your comment

 
 
 
 

ਪੰਜਾਬ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਇਆ ਵਿਸ਼ਾਲ ਪੰਥਕ ਇਕੱਠ

ਕਾਂਗਰਸ ਦਿਸ਼ਾਹੀਣ ਹੋ ਚੁੱਕੀ ਹੈ, ਪੰਜਾਬ ਦੇ ਮੁੱਦਿਆਂ ਦੀ ਬਜਾਏ ਆਪਸੀ ਲੜਾਈ ਵਿੱਚ ਰੁੱਝੀ ਹੋਈ ਹੈ: ਬਲਤੇਜ ਪੰਨੂ

782 ਕਰੋੜ ਰੁਪਏ ਦਾ ਕੈਸ਼ਲੈੱਸ ਇਲਾਜ ਪੰਜਾਬ ਵਿੱਚ ਲਿਆ ਰਿਹਾ ਹੈ ਸਿਹਤ ਕ੍ਰਾਂਤੀ: ਡਾ. ਬਲਬੀਰ ਸਿੰਘ

 ਫਿਲਮ 'ਸਤਲੁਜ' ਨੇ ਖਾਲੜਾ ਕਤਲ ਦੀ ਕਹਾਣੀ ਨੂੰ ਮੁੜ ਕੀਤਾ ਸੁਰਜੀਤ- ਖੋਜੀ ਪੱਤਰਕਾਰਤਾ ਕਰਨ ਵਾਲੇ ਸਤਿੰਦਰ ਬੈਂਸ ਨੇ ਘਟਨਾ ਨੂੰ ਕੀਤਾ ਯਾਦ

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲੁਧਿਆਣਾ ਅੰਬਾਲਾ ਰੇਲਵੇ ਟਰੈਕ ਉੱਤੇ ਰੇਲ ਰੋਕੋ ਅੰਦੋਲਨ ਸ਼ੁਰੂ

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਨੂੰ ਐਡਵਾਂਸਡ ਸਰਜੀਕਲ ਇਲਾਜ ਪੂਰੀ ਤਰ੍ਹਾਂ ਮੁਫ਼ਤ ਉਪਲੱਬਧ ਹੈ: ਡਾ. ਬਲਬੀਰ ਸਿੰਘ

ਧਨੌਲਾ ਕਾਲਜ ਐਲਾਨ 'ਤੇ ਭਾਜਪਾ ਪ੍ਰਧਾਨ ਨੇ ਸਰਕਾਰ ਨੂੰ ਕੀਤੇ ਸਵਾਲ

4 ਜੁਲਾਈ 1955 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਹੋਏ ਹਮਲੇ ਦੀ ਯਾਦ ’ਚ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅਗਜ਼ਨੀ ਦੇ ਸ਼ਿਕਾਰ ਹੋਏ 140 ਕਿਸਾਨ ਪਰਿਵਾਰਾਂ ਨੂੰ ਅਕਾਲੀ ਦਲ ਨੇ ਵੰਡੀ 600 ਕੁਇੰਟਲ ਕਣਕ

ਪੰਜਾਬ ਕਾਂਗਰਸ ਵਿੱਚ ਕੋਈ ਧੜੇਬੰਦੀ ਨਹੀਂ -ਚੰਨੀ ਵੱਲੋਂ ਆਗੂਆਂ ਨਾਲ ਮੀਟਿੰਗ ਕਰਨ ਵਿੱਚ ਕੁਝ ਵੀ ਗਲਤ ਨਹੀਂ-ਵੜਿੰਗ