ਪੰਜਾਬ

2 ਦਸੰਬਰ ਦੇ ਹੁਕਮਨਾਮਿਆ ਤੋਂ ਮੁਕਰਨ ਵਾਲਿਆਂ ਖਿਲਾਫ ਐਸ.ਜੀ.ਪੀ.ਸੀ ਨੇ ਕੋਈ ਇਕੱਠ ਕਿਉਂ ਨਹੀਂ ਕੀਤਾ- ਗਿਆਨੀ ਹਰਪ੍ਰੀਤ ਸਿੰਘ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | July 06, 2026 07:45 PM


ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਜਿਲ੍ਹਾ ਪ੍ਰਧਾਨਾਂ ਅਤੇ ਵਰਕਿੰਗ ਕਮੇਟੀ ਮੈਂਬਰਾਂ ਦੀ ਇਕ ਮੀਟਿੰਗ ਜਥੇਬੰਦੀ ਦੇ ਮੁੱਖ ਦਫਤਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ ਜਿਸਨੂੰ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਤਰਾਂ 15 ਜੂਨ ਦੇ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਐਸ.ਜੀ.ਪੀ.ਸੀ ਸਰਗਰਮੀਆਂ ਕਰ ਰਹੀ ਹੈ, ਉਸ ਤਰਾਂ ਦੀਆਂ ਸਰਗਰਮੀਆਂ 2 ਦਸੰਬਰ ਦੇ ਹੁਕਮਨਾਮਿਆ ਤੋਂ ਮੁਕਰਨ ਵਾਲਿਆਂ ਦੇ ਖਿਲਾਫ ਕਿਉਂ ਨਹੀਂ ਕੀਤੀਆਂ ਗਈਆਂ? ਉਹ ਹੁਕਮਨਾਮੇ ਵੀ ਤਾਂ ਪੰਜ ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਾਰੀ ਕੀਤੇ ਸਨ। ਜੋ ਪੂਰੀ ਕੌਮ ਦੀਆਂ ਭਾਵਨਾਵਾਂ ਦੀ ਪੂਰੀ ਤਰਜਮਾਨੀ ਕਰਦੇ ਸਨ। ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਹੋਏ ਇਕੱਠ ਦੌਰਾਨ ਉਹਨਾਂ ਹੁਕਮਨਾਮਿਆ ਦੇ ਭਗੌੜਿਆਂ ਦਾ ਜਿਕਰ ਤੱਕ ਨਾ ਕਰਨਾ ਸਾਬਤ ਕਰਦਾ ਹੈ ਕਿ ਇਹ ਚੁਪ ਕਿਸੇ ਸਾਜਿਸ਼ ਅਧੀਨ ਹੀ ਧਾਰੀ ਹੋਈ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਰਾਂ ਵੱਲੋਂ ਏ ਆਈ ਵੀਡੀਓਜ ਰਾਹੀਂ ਟ੍ਰੋਲ ਕਰ ਰਹੀ ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਬੈਠੀ ਆਈ ਟੀ ਟੀਮ ਦਾ ਜੋ ਜਿਕਰ ਕੀਤਾ ਹੈ, ਅਸੀਂ ਉਹਨਾਂ ਦਾ ਇਹ ਦਰਦ ਚੰਗੀ ਤਰਾਂ ਸਮਝ ਸਕਦੇ ਹਾਂ। ਕਿਉਂਕਿ 2 ਦਸੰਬਰ ਦੇ ਹੁਕਮਨਾਮਿਆ ਤੋਂ ਪਹਿਲਾਂ ਹੀ ਅਕਾਲੀ ਦਲ ਬਾਦਲ ਦੀ ਆਈ ਟੀ ਟੀਮ ਨੇ ਇਸ ਤੋਂ ਵੀ ਭੈੜੇ ਤਰੀਕੇ ਨਾਲ ਸਾਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਸਾਰਾ ਕੁਝ ਸਾਡੇ 'ਤੇ ਦਬਾਅ ਬਣਾਉਣ ਲਈ ਕੀਤਾ ਜਾ ਰਿਹਾ ਸੀ, ਪਰ ਉਹਨਾਂ ਨੇ ਕਿਸੇ ਵੀ ਦਬਾਅ ਨੂੰ ਨਾ ਮੰਨਦਿਆਂ ਪੂਰਨ ਗੁਰਮਰਿਯਾਦਾ ਅਨੁਸਾਰ ਫੈਸਲੇ ਕੀਤੇ। ਜੇ ਉਹ ਦਬਾਅ ਹੇਠ ਫੈਸਲਾ ਕਿਸੇ ਦੇ ਹੱਕ ਵਿੱਚ ਕਰ ਦਿੰਦੇ ਤਾਂ ਅੱਜ ਵੀ ਤਖਤ ਸਾਹਿਬ 'ਤੇ ਸੇਵਾ ਨਿਭਾ ਰਹੇ ਹੁੰਦੇ। ਪਰ ਉਹਨਾਂ ਨੇ ਪ੍ਰੰਪਰਾਵਾਂ ਦੀ ਰਾਖੀ ਕਰਨ ਦਾ ਆਪਣਾ ਪੰਥਕ ਫਰਜ ਅਦਾ ਕੀਤਾ। ਮੌਜੂਦਾ ਸਮੇਂ ਵਿੱਚ ਇਕ ਸਾਜਿਸ਼ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਬਨਾਮ ਮੁੱਖ ਮੰਤਰੀ ਬਣਾਏ ਜਾ ਰਹੇ ਟਕਰਾਅ ਬਾਰੇ ਗੱਲ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਇਸ ਟਕਰਾਅ ਨੂੰ ਖਤਮ ਕਰਨ ਲਈ ਪਹਿਲ ਕਰਨੀ ਚਾਹੀਦੀ ਹੈ।
ਮੀਟਿੰਗ ਤੋਂ ਬਾਦ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਰਕਿੰਗ ਕਮੇਟੀ ਵਿੱਚ ਮਤਾ ਪਾਸ ਕੀਤਾ ਗਿਆ ਹੈ ਕਿ ਅਨੁਸ਼ਾਸਨ ਭੰਗ ਕਰਨ ਵਾਲਿਆਂ ਖਿਲਾਫ ਅਨੁਸ਼ਾਸਨੀ ਕਮੇਟੀ ਸਖਤੀ ਨਾਲ ਫੈਸਲਾ ਲਵੇ ਤਾਂ ਜੋ ਪਾਰਟੀ ਜਾਬਤਾ ਬਣਾ ਕੇ ਰੱਖਿਆ ਜਾ ਸਕੇ। ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਫਿਲਮ 'ਪੰਜਾਬ 95' ਦਾ ਨਾਮ ਬਦਲਣ, ਸਿਨੇਮਾ ਘਰਾਂ ਵਿੱਚ ਰਿਲੀਜ ਨਾ ਕਰਨ ਅਤੇ ਓ.ਟੀ.ਟੀ ਪਲੇਟਫਾਰਮ 'ਤੇ ਰਿਲੀਜ ਕਰਨ ਤੋਂ ਇਕ ਦਿਨ ਬਾਦ ਫਿਰ ਰਿਮੂਵ ਕਰਨ ਦਾ ਨਿਖੇਧੀ ਮਤਾ ਵੀ ਪਾਸ ਕੀਤਾ ਗਿਆ। ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਫਿਲਮ ਨੂੰ ਬਿਨਾ ਸੈਂਸਰ ਤੋਂ ਤੁਰੰਤ ਸਿਨੇਮਾ ਘਰਾਂ ਵਿੱਚ ਰਿਲੀਜ ਕੀਤਾ ਜਾਵੇ। ਮੀਟਿੰਗ ਵਿੱਚ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਆਪਣੇ ਜਨਮ ਸਮੇਂ ਤੋਂ ਹੀ ਦੇਸ਼ ਵਿੱਚ ਫੈਡਰਲ ਢਾਂਚੇ ਦਾ ਮੁਦੱਈ ਹੈ, ਇਸ ਲਈ ਦੇਸ਼ ਨੂੰ ਫੈਡਰਲ ਲੀਹਾਂ 'ਤੇ ਸੰਗਠਿਤ ਕਰਕੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਪੁਰਜੋਰ ਮੰਗ ਕਰਦਾ ਹੈ। ਮੀਟਿੰਗ ਵਿੱਚ ਹਲਕਾਵਾਰ ਮੀਟਿੰਗਾਂ ਜਲਦੀ ਸ਼ੁਰੂ ਕਰਨ ਬਾਰੇ ਵੀ ਫੈਸਲਾ ਕੀਤਾ ਗਿਆ, ਜਿਸਦੀਆਂ ਤਰੀਕਾਂ ਦਾ ਐਲਾਨ ਆਉਣ ਵਾਲੇ ਦਿਨਾਂ ਵਿੱਚ ਕੀਤਾ ਜਾਵੇਗਾ। ਜਲਦੀ ਹੀ ਪਾਰਟੀ ਵੱਲੋਂ ਇਕ ਮੈਨੀਫੈਸਟੋ ਕਮੇਟੀ ਬਣਾਉਣ ਦਾ ਐਲਾਨ ਕੀਤਾ ਗਿਆ, ਜੋ ਸਾਰੇ ਪੰਜਾਬ ਦਾ ਦੌਰਾ ਕਰਕੇ ਹਰ ਵਰਗ ਦੀਆਂ ਜਰੂਰੀ ਮੰਗਾਂ ਨੂੰ ਉਸ ਵਿੱਚ ਸ਼ਾਮਲ ਕਰੇਗੀ। ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਸ ਤੇਜਾ ਸਿੰਘ ਸਮੁੰਦਰੀ ਹੁਰਾਂ ਦੀ ਆ ਰਹੀ ਸ਼ਤਾਬਦੀ ਬਰਸੀ 17 ਜੁਲਾਈ ਨੂੰ ਵੱਡੇ ਪੱਧਰ 'ਤੇ ਮਸਤੂਆਣਾ ਸਾਹਿਬ ਵਿਖੇ ਮਨਾਈ ਜਾਵੇਗੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਪੰਥਕ ਏਕਤਾ ਦੇ ਪੁਰਜੋਰ ਹਾਮੀ ਹਾਂ, ਜਿਸ ਲਈ ਇਕ ਤਾਲਮੇਲ ਕਮੇਟੀ ਵੀ ਬਣਾਈ ਗਈ ਹੈ। ਪਰ ਅਸੀਂ ਮਾਣ ਸਤਿਕਾਰ ਅਤੇ ਬਰਾਬਰੀ ਦੇ ਪੱਧਰ 'ਤੇ ਏਕਤਾ ਦੇ ਹਾਮੀ ਹਾਂ। ਅੱਜ ਦੀ ਇਸ ਮੀਟਿੰਗ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਤੋਂ ਇਲਾਵਾ ਸ ਗੁਰਪ੍ਰਤਾਪ ਸਿੰਘ ਵਡਾਲਾ, ਸ ਸੁੱਚਾ ਸਿੰਘ ਛੋਟੇਪੁਰ, ਸ ਅਜੈਪਾਲ ਸਿੰਘ ਮੀਰਾਂਕੋਟ, ਸ ਜਸਵੰਤ ਸਿੰਘ ਪੁੜੈਣ, ਸ ਭੁਪਿੰਦਰ ਸਿੰਘ ਸ਼ੇਖੂਪੁਰ, ਬੀਬੀ ਹਰਜੀਤ ਕੌਰ ਤਲਵੰਡੀ, ਬੀਬੀ ਸਿਮਰਜੀਤ ਕੌਰ ਸਿੱਧੂ, ਸ ਮਲਕੀਤ ਸਿੰਘ ਚੰਗਾਲ ਮੈਂਬਰ ਐੱਸ.ਜੀ.ਪੀ.ਸੀ, ਸ ਰਾਮਪਾਲ ਸਿੰਘ ਬਹਿਣੀਵਾਲ, ਸ ਮਨਜੀਤ ਸਿੰਘ ਬੱਪੀਆਣਾ, ਸ ਮਲਕੀਤ ਸਿੰਘ ਸਮਾਉ, ਬਾਬਾ ਹਰਦੀਪ ਸਿੰਘ, ਸ ਪਰਮਪਾਲ ਸਿੰਘ ਸਭਰਾਅ, ਸ ਬੇਅੰਤ ਸਿੰਘ (ਭਰਾਤਾ ਜਨਰਲ ਸ਼ੁਬੇਗ ਸਿੰਘ), ਸ ਜਰਨੈਲ ਸਿੰਘ ਗੜਦੀਵਾਲ, ਸ ਹਰਬੰਸ ਸਿੰਘ ਕੰਧੋਲਾ, ਸ ਹਰਜਿੰਦਰ ਸਿੰਘ ਜਿੰਦੀ, ਸ ਚਰਨਜੀਤ ਸਿੰਘ ਬਠਿੰਡਾ, ਸ ਪਰਮਿੰਦਰ ਸਿੰਘ ਪ੍ਰਧਾਨ ਲੁਧਿਆਣਾ,
ਪ੍ਰਿੰਸੀਪਲ ਮੋਹਨ ਸਿੰਘ, ਸ ਮਨਿੰਦਰ ਸਿੰਘ ਧੁੰਨਾ (ਪ੍ਰਧਾਨ ਅੰਮ੍ਰਿਤਸਰ ਸ਼ਹਿਰੀ), ਸ ਦਲਜਿੰਦਰਬੀਰ ਸਿੰਘ ਵਿਰਕ (ਪ੍ਰਧਾਨ ਅੰਮ੍ਰਿਤਸਰ ਦੇਹਾਤੀ), ਸ ਹਰਜਿੰਦਰ ਸਿੰਘ ਰੰਧਾਵਾ (ਪ੍ਰਧਾਨ ਤਰਨਤਾਰਨ), ਸ ਰਣਧੀਰ ਸਿੰਘ ਰੱਖੜਾ (ਪ੍ਰਧਾਨ ਪਟਿਆਲਾ ਦੇਹਾਤੀ), ਸ ਰਿਪੂਦਮਨ ਸਿੰਘ ਢਿੱਲੋਂ (ਪ੍ਰਧਾਨ ਸੰਗਰੂਰ ਸ਼ਹਿਰੀ), ਸ ਰਵਿੰਦਰ ਸਿੰਘ (ਪ੍ਰਧਾਨ ਪਟਿਆਲਾ ਸ਼ਹਿਰੀ), ਸ ਹਰੀ ਸਿੰਘ ਪੁਰੇਵਾਲ (ਪ੍ਰਧਾਨ ਪਠਾਨਕੋਟ), ਮਨਜੀਤ ਸਿੰਘ ਰਾਣੀਪੁਰ ਸ ਸੁਖਵੰਤ ਸਿੰਘ ਰੌਲੀ (ਪ੍ਰਧਾਨ ਜਲੰਧਰ ਦਿਹਾਤੀ), ਸ ਅਮਰਜੀਤ ਸਿੰਘ ਕਿਸ਼ਨਪੁਰਾ (ਪ੍ਰਧਾਨ ਜਲੰਧਰ ਸ਼ਹਿਰੀ), ਸ ਹਾਕਮ ਸਿੰਘ ਨਸਰਾਲੀ (ਪ੍ਰਧਾਨ ਖੰਨਾ), ਸ ਮਨਜੀਤ ਸਿੰਘ ਬੱਪੀਆਣਾ (ਪ੍ਰਧਾਨ ਮਾਨਸਾ), ਸ ਸੁਖਮਨਦੀਪ ਸਿੰਘ (ਪ੍ਰਧਾਨ ਬਠਿੰਡਾ ਦੇਹਾਤੀ), ਸ ਭੋਲਾ ਸਿੰਘ ਗਿੱਲ ਪੱਤੀ (ਪ੍ਰਧਾਨ ਬਠਿੰਡਾ ਸ਼ਹਿਰੀ), ਸ ਗੁਰਜਿੰਦਰ ਸਿੰਘ ਟਾਹਲੀਵਾਲਾ(ਪ੍ਰਧਾਨ ਫਾਜ਼ਿਲਕਾ),
ਸ ਗੁਰਮੀਤ ਸਿੰਘ ਮਕੜੌਨਾ (ਪ੍ਰਧਾਨ ਰੋਪੜ), ਸ ਮਨਦੀਪ ਸਿੰਘ (ਤਰਨ ਤਾਰਨ), ਸ ਅਮਨਦੀਪ ਸਿੰਘ (ਗੁਰਦਾਸਪੁਰ), ਸ ਕਰਮਜੀਤ ਸਿੰਘ ਬਠਿੰਡਾ ਮੈਂਬਰ ਵਰਕਿੰਗ ਕਮੇਟੀ ਮੈਂਬਰ,
ਸ ਮਲਕੀਤ ਸਿੰਘ ਚੰਗਾਲ ਸੰਗਰੂਰ ਵਰਕਿੰਗ ਕਮੇਟੀ ਮੈਂਬਰ, ਸ ਦਲਵਿੰਦਰ ਸਿੰਘ ਗਰਚਾ ਅੰਮ੍ਰਿਤਸਰ ਮੈਂਬਰ ਵਰਕਿੰਗ ਕਮੇਟੀ ਮੈਂਬਰ, ਸ੍ਰੀ ਅਮਿਤ ਕੁਮਾਰ ਬਲਾਚੌਰ ਮੈਂਬਰ ਵਰਕਿੰਗ ਕਮੇਟੀ ਮੈਂਬਰ, ਸ ਸਤਪਾਲ ਸਿੰਘ ਵਡਾਲੀ ਅੰਮ੍ਰਿਤਸਰ ਮੈਂਬਰ ਵਰਕਿੰਗ ਕਮੇਟੀ, ਸ ਲਸ਼ਕਰ ਸਿੰਘ ਜਲੰਧਰ ਮੈਂਬਰ ਵਰਕਿੰਗ ਕਮੇਟੀ, ਸ ਬੇਅੰਤ ਸਿੰਘ ਵਰਕਿੰਗ ਕਮੇਟੀ ਮੈਂਬਰ, ਸ ਜਤਿੰਦਰ ਸਿੰਘ ਜੰਡਿਆਲਾ ਮੈਂਬਰ ਵਰਕਿੰਗ ਕਮੇਟੀ, ਸ ਗੁਰਪ੍ਰਤਾਪ ਸਿੰਘ ਮੈਂਬਰ ਵਰਕਿੰਗ ਕਮੇਟੀ, ਸ ਸਤਨਾਮ ਸਿੰਘ ਮੈਂਬਰ ਵਰਕਿੰਗ ਕਮੇਟੀ, ਸ ਸੁਖਵਿੰਦਰ ਸਿੰਘ ਰਸੂਲਗੜ ਮੈਂਬਰ ਵਰਕਿੰਗ ਕਮੇਟੀ, ਸ ਹਰਿੰਦਰ ਸਿੰਘ ਸੰਗਰੂਰ ਮੈਂਬਰ ਵਰਕਿੰਗ ਕਮੇਟੀ, ਸ ਮਧੂਪਾਲ ਸਿੰਘ ਗੋਗਾ ਮੈਂਬਰ ਵਰਕਿੰਗ ਕਮੇਟੀ, ਸ ਗੁਰਵਿੰਦਰ ਸਿੰਘ ਝਬਾਲ ਮੈਂਬਰ ਵਰਕਿੰਗ ਕਮੇਟੀ, ਸ ਸੁਖਵਿੰਦਰ ਸਿੰਘ ਸਰਦੂਲਗੜ੍ਹ, ਸ ਸਤਨਾਮ ਸਿੰਘ ਭਲਾਈਕੇ, ਸ ਭੁਪਿੰਦਰ ਸਿੰਘ ਬਠਿੰਡਾ, ਸ ਅਬਰਿੰਦਰ ਸਿੰਘ ਚਾਹਲ ਬਠਿੰਡਾ, ਸ ਲਸ਼ਕਰ ਸਿੰਘ ਰਹੀਮਪੁਰ, ਸ ਤਜਿੰਦਰ ਸਿੰਘ ਪੰਨੂ ਮੀਡੀਆ ਇੰਚਾਰਜ ਅਤੇ ਜਗਜੀਤ ਸਿੰਘ ਕੋਹਲੀ ਦਫ਼ਤਰ ਸਕੱਤਰ ਆਦਿ ਆਗੂ ਹਾਜ਼ਰ ਸਨ।

Have something to say? Post your comment

 
 
 
 

ਪੰਜਾਬ

ਗਿਆਨੀ ਰਘਬੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਵਿਚਾਲੇ ਬੰਦ ਕਮਰਾ ਮੀਟਿੰਗ

ਤਿੰਨ ਪ੍ਰਮੁੱਖ ਯੂਨੀਅਨਾਂ ਨਾਲ ਕੀਤੀ ਵਿਚਾਰ-ਚਰਚਾ; ਪੰਜਾਬ ਸਰਕਾਰ ਮਜ਼ਦੂਰਾਂ ਦੀ ਭਲਾਈ ਅਤੇ ਨੌਕਰੀ ਸੁਰੱਖਿਆ ਲਈ ਵਚਨਬੱਧ

ਹਰ ਬੱਚੇ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਨੇ 'ਸੇਫ ਸਕੂਲ ਵਾਹਨ' ਮੁਹਿੰਮ ਕੀਤੀ ਤੇਜ਼: ਡਾ. ਬਲਜੀਤ ਕੌਰ

ਗਿਆਨੀ ਹਰਪ੍ਰੀਤ ਸਿੰਘ ਨੇ ਮੁੱਖ ਮੰਤਰੀ ਦੀ ਵੀਡੀਓ ਦੀ ਫੋਰੈਂਸਿਕ ਜਾਂਚ ਦੀ ਰਿਪੋਰਟ ਤੇ ਸਵਾਲ ਚੁੱਕੇ

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ 71 ਸਾਲ ਇਤਿਹਾਸ ਪੁਸਤਕ ਲੋਕ ਅਰਪਣ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਇਆ ਵਿਸ਼ਾਲ ਪੰਥਕ ਇਕੱਠ

ਕਾਂਗਰਸ ਦਿਸ਼ਾਹੀਣ ਹੋ ਚੁੱਕੀ ਹੈ, ਪੰਜਾਬ ਦੇ ਮੁੱਦਿਆਂ ਦੀ ਬਜਾਏ ਆਪਸੀ ਲੜਾਈ ਵਿੱਚ ਰੁੱਝੀ ਹੋਈ ਹੈ: ਬਲਤੇਜ ਪੰਨੂ

782 ਕਰੋੜ ਰੁਪਏ ਦਾ ਕੈਸ਼ਲੈੱਸ ਇਲਾਜ ਪੰਜਾਬ ਵਿੱਚ ਲਿਆ ਰਿਹਾ ਹੈ ਸਿਹਤ ਕ੍ਰਾਂਤੀ: ਡਾ. ਬਲਬੀਰ ਸਿੰਘ

 ਫਿਲਮ 'ਸਤਲੁਜ' ਨੇ ਖਾਲੜਾ ਕਤਲ ਦੀ ਕਹਾਣੀ ਨੂੰ ਮੁੜ ਕੀਤਾ ਸੁਰਜੀਤ- ਖੋਜੀ ਪੱਤਰਕਾਰਤਾ ਕਰਨ ਵਾਲੇ ਸਤਿੰਦਰ ਬੈਂਸ ਨੇ ਘਟਨਾ ਨੂੰ ਕੀਤਾ ਯਾਦ

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲੁਧਿਆਣਾ ਅੰਬਾਲਾ ਰੇਲਵੇ ਟਰੈਕ ਉੱਤੇ ਰੇਲ ਰੋਕੋ ਅੰਦੋਲਨ ਸ਼ੁਰੂ