BREAKING NEWS
ਫੁੱਲਾਂ ਦੇ ਬੀਜ ਉਤਪਾਦਨ ਲਈ 40 ਫੀਸਦੀ ਸਬਸਿਡੀ ਦੇ ਰਹੀ ਹੈ ਸਰਕਾਰ: ਮੋਹਿੰਦਰ ਭਗਤਮਾਨ ਸਰਕਾਰ ਦੀ “ਆਨਲਾਈਨ ਮਿਲਣੀ” ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਲਈ ਬਣੀ ਭਰੋਸੇਮੰਦ ਮੰਚ: ਡਾ. ਰਵਜੋਤ ਸਿੰਘਹਰਦੀਪ ਸਿੰਘ ਮੁੰਡੀਆਂ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ 52 ਨਵ-ਨਿਯੁਕਤ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇਪੰਜਾਬ ਵੱਲੋਂ ਲੌਜਿਸਟਿਕਸ ਡਿਜੀਟਾਈਜੇਸ਼ਨ ਅਤੇ ਉਦਯੋਗਿਕ ਮੁਕਾਬਲੇਬਾਜ਼ੀ ਨੂੰ ਹੁਲਾਰਾ ਦੇਣ ਲਈ ਐਨ.ਐਲ.ਡੀ.ਐਸ.ਐਲ. ਨਾਲ ਸਮਝੌਤਾ ਸਹੀਬੱਧਪੂਰੀ ਦੁਨੀਆ ਵਿੱਚ ਸਿਰਫ਼ ਬ੍ਰਾਜ਼ੀਲ ਵਿੱਚ ਈ-100 ਦੀ ਵਰਤੋਂ ਹੁੰਦੀ ਹੈ, ਪਰ ਉਸਨੇ ਇਸਦੀ ਤਿਆਰੀ 50 ਸਾਲ ਪਹਿਲਾਂ ਸ਼ੁਰੂ ਕਰ ਦਿੱਤੀ ਸੀ- ਕੇਜਰੀਵਾਲਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਦੀਆਂ ਮੁੱਦਿਆਂ ਦੇ ਹੱਲ ਲਈ ਅਹਿਮ ਮੀਟਿੰਗਾਂ

ਪੰਜਾਬ

ਪੁਸਤਕ ਸੱਭਿਆਚਾਰ ਦੀ ਉਸਾਰੀ ਲਈ ਸਮੂਹ ਪੰਜਾਬੀਆਂ ਵੱਲੋਂ “ਘਰ ਘਰ ਲਾਇਬਰੇਰੀ ਲਹਿਰ”ਉਸਾਰਨ ਦੀ ਲੋੜ- ਦਰਸ਼ਨ ਬੁੱਟਰ

ਕੌਮੀ ਮਾਰਗ ਬਿਊਰੋ | July 08, 2026 07:28 PM

ਲੁਧਿਆਣਾ- ਕੇਂਦਰੀ ਪੰਜਾਬੀ ਲੇਖਕ ਸਭਾਦੇ ਪ੍ਰਧਾਨ ਅਤੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਵੀ ਦਰਸ਼ਨ ਬੁੱਟਰ ਨੇ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਪੁਸਤਕ ਸੱਭਿਆਚਾਰ ਦੀ ਉਸਾਰੀ ਲਈ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਸਮੂਹ ਪੰਜਾਬੀਆਂ ਨੂੰ ਆਪਣੇ ਪੁਰਖਿਆਂ ਦੀ ਯਾਦ ਵਿੱਚ”ਘਰ ਘਰ ਅੰਦਰ ਲਾਇਬਰੇਰੀ ਕੋਨੇ ਤਿਆਰ ਕਰਨੇ ਚਾਹੀਦੇ ਹਨ ਤਾਂ ਜੋ ਪੰਜਾਬ ਨੂੰ ਮਾਨਸਿਕ ਤੌਰ ਤੇ ਬੰਜਰ ਹੋਣੋਂ ਬਚਾਇਆ ਜਾ ਸਕੇ।
ਸ. ਬੁੱਟਰ ਨੇ ਕਿਹਾ ਕਿ ਪਹਿਲਾਂ ਹਰ ਪੰਜਾਬੀ ਦੇ ਘਰ ਵਿੱਚ ਦਸ ਵੀਹ ਕਿਤਾਬਾਂ ਵਿਰਾਸਤ, ਇਤਿਹਾਸ, ਕਿੱਸਾ ਕਵਿਤਾ, ਜਨਮ ਸਾਖੀਆਂ ਅਤੇ ਉਪਦੇਸ਼ ਪੁਸਤਕਾਂ ਹੁੰਦੀਆਂ ਸਨ ਜੋ ਪਰਿਵਾਰ ਇਕੱਠਿਆਂ ਬਹਿ ਕੇ ਜਾਂ ਪਿੰਡ ਦੀ ਸੱਥ ਵਿੱਚ ਪੜ੍ਹਦਾ ਅਤੇ ਵਿਚਾਰਦਾ ਸੀ ਪਰ ਹੁਣ ਵਿਅਕਤੀਗਤ ਰੁਚੀਆਂ ਦੀ ਸਰਦਾਰੀ ਕਾਰਨ ਇਹ ਖ਼ਜ਼ਾਨਾ ਖੁਰ ਗਿਆ ਹੈ। ਇਸ ਨੂੰ ਦੇਸ਼ ਬਦੇਸ਼ ਵਿੱਚ ਮੁੜ ਸੁਰਜੀਤ ਕਰਨਾ ਚਾਹੀਦਾ ਹੈ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦਰਸ਼ਨ ਬੁੱਟਰ ਦੇ ਵਿਚਾਰ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਖੁਸ਼ੀ ਗ਼ਮੀ ਮੌਕੇ ਵੀ ਪੁਸਤਕਾਂ ਸ਼ਗਨ ਜਾਂ ਨਿਸ਼ਾਨੀ ਵਜੋਂ ਦੇਣ ਦੀ ਰੀਤ ਪਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ 2013 ਵਿੱਚ ਪੰਜਾਬ ਖੇਤੀ ਯੂਨੀਵਰਸਿਟੀ ਤੋਂ ਸੇਵਾ ਮੁਕਤੀ ਉਪਰੰਤ ਆਪਣੇ ਘਰ ਆਏ ਮਹਿਮਾਨਾਂ ਨੂੰ ਕੋਈ ਨਾ ਕੋਈ ਪੁਸਤਕ ਭੇਂਟ ਕਰਕੇ ਤੋਰਦੇ ਹਨ। ਇਸ ਦਾ ਅੰਦਾਜ਼ਨ ਕਿਆਫ਼ਾ ਇਹ ਹੈ ਕਿ ਉਹ ਹੁਣ ਤੀਕ ਲਗਪਗ ਤਿੰਨ ਹਜ਼ਾਰ ਤੋਂ ਵੱਧ ਕਿਤਾਬਾਂ ਵੱਖ ਵੱਖ ਸੰਸਥਾਵਾਂ ਤੇ ਵਿਅਕਤੀਆਂ ਨੂੰ ਭੇਂਟ ਕਰ ਚੁੱਕੇ ਹਨ। ਸਬੱਬ ਨਾਲ ਅੱਜ 8 ਜੁਲਾਈ ਨੂੰ ਮੇਰੇ ਸਤਿਕਾਰਯੋਗ ਬਾਪੂ ਜੀ ਸ. ਹਰਨਾਮ ਸਿੰਘ ਗਿੱਲ ਦੀ ਬਰਸੀ ਹੈ। ਉਹ 1987 ਵਿੱਚ ਸਾਡੇ ਪਰਿਵਾਰ ਨੂੰ ਸਦੀਵੀ ਅਲਵਿਦਾ ਕਹਿ ਗਏ ਸਨ। ਉਨ੍ਹਾਂ ਦੀ ਯਾਦ ਵਿੱਚ ਉਹ 51ਕਿਤਾਬਾ ਵੱਖ ਵੱਖ ਸੰਸਥਾਵਾਂ ਨੂੰ ਭੇਂਟ ਕਰ ਰਹੇ ਹਨ। ਉਨ੍ਹਾਂ ਇਸ ਵਿੱਚੋਂ ਪੰਜ ਕਿਤਾਬਾਂ ਸੰਧੂਰਦਾਨੀ, ਸਿਮਰਤੀ ਪ੍ਰੋ. ਮਲਵਿੰਦਰਜੀਤ ਸਿੰਘ, ਸ਼ਿਵਚਰਨ ਸਿੰਘ ਗਿੱਲ ਦੀਆਂ 1090 ਪੰਨਿਆਂ ਤੇ ਛਪੀਆਂ ਸਾਰੀਆਂ ਕਹਾਣੀਆਂ, ਡਾ. ਨਰੇਸ਼ ਕੁਮਾਰ ਦੀ ਮੁਲਾਕਾਤਾਂ ਆਧਾਰਿਤ ਪੁਸਤਕ ਲੇਖਕ ਵੇਲ਼ਾ ਅਤੇ ਚਰਖੜੀ ਦਰਸ਼ਨ ਬੁੱਟਰ ਰਾਹੀਂ ਭਾਈ ਕਾਹਨ ਸਿੰਘ ਨਾਭਾ ਯਾਦਗਾਰੀ ਲਾਇਬਰੇਰੀ ਲਈ ਭੇਂਟ ਕੀਤੀਆਂ।
ਦਰਸ਼ਨ ਬੁੱਟਰ ਨੇ ਆਪਣੀ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਪੁਸਤਕ “ਮਹਾਂ ਕੰਬਣੀ” ਅਤੇ ਆਪਣੇ ਸਤਿਕਾਰ ਯੋਗ ਪਿਤਾ ਸ. ਪ੍ਹੀਤਮ ਸਿੰਘ ਦੀ ਪ੍ਰੇਰਨਾ ਨਾਲ ਆਪਣੇ ਪਿੰਡ ਥੂਹੀ ਦੇ ਚੌਗਿਰਦੇ ਅਤੇ ਜਨ ਜੀਵਨ ਬਾਰੇ ਲਿਖੀ ਪੁਸਤਕ “ਅੱਕਾਂ ਦੀ ਕਵਿਤਾ” ਗੁਰਭਜਨ ਸਿੰਘ ਗਿੱਲ ਦੀ ਪਰਿਵਾਰਕ ਲਾਇਬਰੇਰੀ ਲਈ ਭੇਂਟ ਕੀਤੀ।

Have something to say? Post your comment

 
 
 
 

ਪੰਜਾਬ

ਐਸ ਆਈ ਆਰ ਦੀ ਸਮੀਖਿਆ ਮੀਟਿੰਗ ਹੋਈ ਲੁਧਿਆਣਾ ਵਿੱਚ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਮੂਹ ਸਿੱਖ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਲਈ ਹੋਵੇਗੀ ਅਰਦਾਸ ਸਤਲੁਜ ਦਰਿਆ ਦੇ ਕੰਢੇ ਹਰੀਕੇ ਪੱਤਣ ਵਿਖੇ

ਫੁੱਲਾਂ ਦੇ ਬੀਜ ਉਤਪਾਦਨ ਲਈ 40 ਫੀਸਦੀ ਸਬਸਿਡੀ ਦੇ ਰਹੀ ਹੈ ਸਰਕਾਰ: ਮੋਹਿੰਦਰ ਭਗਤ

ਮਾਨ ਸਰਕਾਰ ਦੀ “ਆਨਲਾਈਨ ਮਿਲਣੀ” ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਲਈ ਬਣੀ ਭਰੋਸੇਮੰਦ ਮੰਚ: ਡਾ. ਰਵਜੋਤ ਸਿੰਘ

ਹਰਦੀਪ ਸਿੰਘ ਮੁੰਡੀਆਂ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ 52 ਨਵ-ਨਿਯੁਕਤ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ

ਪੰਜਾਬ ਵੱਲੋਂ ਲੌਜਿਸਟਿਕਸ ਡਿਜੀਟਾਈਜੇਸ਼ਨ ਅਤੇ ਉਦਯੋਗਿਕ ਮੁਕਾਬਲੇਬਾਜ਼ੀ ਨੂੰ ਹੁਲਾਰਾ ਦੇਣ ਲਈ ਐਨ.ਐਲ.ਡੀ.ਐਸ.ਐਲ. ਨਾਲ ਸਮਝੌਤਾ ਸਹੀਬੱਧ

ਭਾਜਪਾ ਪੰਜਾਬ ਦੀ ਅਪੀਲ ਤੋਂ ਬਾਅਦ ਕੇਂਦਰ ਨੇ ਫ਼ਿਲਮ 'ਸਤਲੁਜ' ਨੂੰ ਓ.ਟੀ.ਟੀ ਤੋਂ ਹਟਾਉਣ ਦੇ ਮਾਮਲੇ ਦੀ ਸਮੀਖਿਆ ਦੇ ਦਿੱਤੇ ਹੁਕਮ

ਪੰਜਾਬ ਹੋਮ ਗਾਰਡਸ ਦੇ ਜਵਾਨ ਨੂੰ ਜਦੋਂ ਪੰਜਾਬ ਪੁਲਿਸ ਨੇ ਫਰਜ਼ੀ ਮੁਕਾਬਲੇ ਵਿੱਚ ਮਾਰ ਦਿੱਤਾ- ਮਿਲਿਆ ਇਨਸਾਫ 32 ਸਾਲਾਂ ਬਾਅਦ

ਪੂਰੀ ਦੁਨੀਆ ਵਿੱਚ ਸਿਰਫ਼ ਬ੍ਰਾਜ਼ੀਲ ਵਿੱਚ ਈ-100 ਦੀ ਵਰਤੋਂ ਹੁੰਦੀ ਹੈ, ਪਰ ਉਸਨੇ ਇਸਦੀ ਤਿਆਰੀ 50 ਸਾਲ ਪਹਿਲਾਂ ਸ਼ੁਰੂ ਕਰ ਦਿੱਤੀ ਸੀ- ਕੇਜਰੀਵਾਲ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਤਲੁਜ ਫ਼ਿਲਮ 'ਤੇ ਪਾਬੰਦੀ ਦੀ ਕੀਤੀ ਨਿੰਦਾ- ਵਿਚਾਰ ਪ੍ਰਗਟਾਉਣ ਦੀ ਅਜ਼ਾਦੀ ਨੂੰ ਦਬਾਉਣਾ ਕਰਾਰ ਦਿੱਤਾ