BREAKING NEWS
ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਲੋਕ ਮਿਲਣੀ ਮੌਕੇ ਪਿੰਡ ਸੋਲੀ ਵਾਸੀਆਂ ਨੂੰ ਦਿੱਤਾ ਵੱਡਾ ਤੋਹਫ਼ਾ; ਸੜਕਾਂ ਲਈ ਜਾਰੀ ਕੀਤੀ 60 ਲੱਖ ਰੁਪਏ ਦੀ ਗ੍ਰਾਂਟਖੁੱਡੀਆਂ ਅਤੇ ਉਨ੍ਹਾਂ ਦੇ ਜੰਮੂ-ਕਸ਼ਮੀਰ ਦੇ ਹਮਰੁਤਬਾ ਨੇ ਦੋਵਾਂ ਸੂਬਿਆਂ ਦੇ ਕਿਸਾਨਾਂ ਦੀ ਬਿਹਤਰੀ ਲਈ ਸੰਭਾਵਨਾਵਾਂ ਤਲਾਸ਼ੀਆਂਹਰ ਬੱਚਾ, ਮਹਿੰਗੇ ਪ੍ਰਾਈਵੇਟ ਸਕੂਲਾਂ ਦੀ ਤਰਜ਼ ’ਤੇ ਮਿਆਰੀ ਸ਼ੁਰੂਆਤੀ ਸਿੱਖਿਆ ਹਾਸਲ ਕਰਨ ਦਾ ਹੱਕਦਾਰ : ਡਾ. ਬਲਜੀਤ ਕੌਰਐਕਸਪੋਰਟਰਾਂ ਨੂੰ 8.35 ਕਰੋੜ ਰੁਪਏ ਦਾ ਗ਼ਲਤ ਇਨਪੁਟ ਟੈਕਸ ਕ੍ਰੈਡਿਟ ਪਾਸ ਕੀਤਾ: ਹਰਪਾਲ ਸਿੰਘ ਚੀਮਾਫੁੱਲਾਂ ਦੇ ਬੀਜ ਉਤਪਾਦਨ ਲਈ 40 ਫੀਸਦੀ ਸਬਸਿਡੀ ਦੇ ਰਹੀ ਹੈ ਸਰਕਾਰ: ਮੋਹਿੰਦਰ ਭਗਤਮਾਨ ਸਰਕਾਰ ਦੀ “ਆਨਲਾਈਨ ਮਿਲਣੀ” ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਲਈ ਬਣੀ ਭਰੋਸੇਮੰਦ ਮੰਚ: ਡਾ. ਰਵਜੋਤ ਸਿੰਘ

ਨੈਸ਼ਨਲ

ਗੁਰੂ ਸਾਹਿਬਾਨਾਂ ਵਿਰੁੱਧ ਜ਼ਹਿਰ ਉਗਲਣ ਵਾਲੇ ਚੇਤਨ ਸ਼ਰਮਾ 'ਤੇ ਸਖ਼ਤ ਧਾਰਾਵਾਂ ਲਗਾਉਣ ਦੀ ਮੰਗ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 09, 2026 07:46 PM

ਨਵੀਂ ਦਿੱਲੀ- ਸ੍ਰੀ ਗੁਰੂ ਸਾਹਿਬਾਨ, ਸਿੱਖ ਧਰਮ, ਗੁਰੂ ਘਰ ਅਤੇ ਸਿੱਖਾਂ ਦੀ ਸ਼ਾਨ ਦਸਤਾਰ ਬਾਰੇ ਲਗਾਤਾਰ ਇਤਰਾਜ਼ਯੋਗ ਅਤੇ ਅਪਮਾਨਜਨਕ ਟਿੱਪਣੀਆਂ ਕਰਕੇ ਸੋਸ਼ਲ ਮੀਡੀਆ ਰਾਹੀਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਚੇਤਨ ਸ਼ਰਮਾ ਖ਼ਿਲਾਫ਼ ਦਰਜ ਮਾਮਲੇ ਵਿੱਚ ਹੋਰ ਸਖ਼ਤ ਧਾਰਾਵਾਂ ਸ਼ਾਮਲ ਕਰਨ ਅਤੇ ਉਸ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸਿੱਖ ਲੀਗਲ ਵਿੰਗ ਪੰਜਾਬ ਦਾ ਵਫ਼ਦ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਮਿਲਿਆ ਅਤੇ ਵਿਸਥਾਰਪੂਰਵਕ ਮੈਮੋਰੈਂਡਮ ਸੌਂਪਿਆ। ਸਿੱਖ ਲੀਗਲ ਵਿੰਗ ਦੇ ਚੇਅਰਮੈਨ ਐਡਵੋਕੇਟ ਗੁਰਜਿੰਦਰ ਸਿੰਘ ਸਾਹਨੀ ਨੇ ਕਿਹਾ ਕਿ ਚੇਤਨ ਸ਼ਰਮਾ ਵੱਲੋਂ ਜਾਰੀ ਕੀਤੀਆਂ ਵੀਡੀਓਆਂ ਅਤੇ ਵਰਤੀ ਗਈ ਸ਼ਬਦਾਵਲੀ ਇਹ ਸੰਕੇਤ ਦਿੰਦੀ ਹੈ ਕਿ ਇਹ ਮਾਮਲਾ ਗੰਭੀਰ ਹੈ ਅਤੇ ਇਸ ਦੀ ਪੂਰੀ ਕਾਨੂੰਨੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਜਿਹੀ ਸਮੱਗਰੀ ਸਮਾਜ ਵਿੱਚ ਨਫ਼ਰਤ ਫੈਲਾਉਣ, ਭਾਈਚਾਰਕ ਸਾਂਝ ਨੂੰ ਠੇਸ ਪਹੁੰਚਾਉਣ ਅਤੇ ਪੰਜਾਬ ਦੇ ਅਮਨ-ਚੈਨ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵਜੋਂ ਵੇਖੀ ਜਾ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਦਰਜ ਮਾਮਲੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਨਾਲ-ਨਾਲ ਭਾਈਚਾਰਿਆਂ ਵਿਚਕਾਰ ਵੈਰ-ਵਿਰੋਧ ਫੈਲਾਉਣ ਅਤੇ ਜਨਤਕ ਸ਼ਾਂਤੀ ਭੰਗ ਕਰਨ ਨਾਲ ਸੰਬੰਧਿਤ ਲਾਗੂ ਹੋਣ ਵਾਲੀਆਂ ਸਖ਼ਤ ਕਾਨੂੰਨੀ ਧਾਰਾਵਾਂ ਵੀ ਸ਼ਾਮਲ ਕੀਤੀਆਂ ਜਾਣ। ਨਾਲ ਹੀ ਚੇਤਨ ਸ਼ਰਮਾ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।
ਐਡਵੋਕੇਟ ਸਾਹਨੀ ਨੇ ਇਹ ਵੀ ਮੰਗ ਕੀਤੀ ਕਿ ਸੋਸ਼ਲ ਮੀਡੀਆ 'ਤੇ ਸਿੱਖ ਧਰਮ, ਸ੍ਰੀ ਗੁਰੂ ਸਾਹਿਬਾਨ ਅਤੇ ਦਸਤਾਰ ਵਿਰੁੱਧ ਅਪਮਾਨਜਨਕ ਸਮੱਗਰੀ ਸਾਂਝੀ ਕਰਨ ਵਾਲੇ ਹੋਰ ਅਕਾਊਂਟਾਂ ਦੀ ਵੀ ਪਛਾਣ ਕਰਕੇ, ਜਿੱਥੇ ਕਾਨੂੰਨੀ ਤੌਰ 'ਤੇ ਬਣਦਾ ਹੋਵੇ, ਉਨ੍ਹਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਦੀ ਦੁਹਰਾਈ ਨੂੰ ਰੋਕਿਆ ਜਾ ਸਕੇ। ਇਸ ਮੌਕੇ ਸਿੱਖ ਲੀਗਲ ਵਿੰਗ ਪੰਜਾਬ ਦੇ ਹੋਰ ਅਹੁਦੇਦਾਰ ਅਤੇ ਮੈਂਬਰ ਵੀ ਹਾਜ਼ਰ ਸਨ। ਵਫ਼ਦ ਅਨੁਸਾਰ ਪੁਲਿਸ ਕਮਿਸ਼ਨਰ ਨੇ ਮਾਮਲੇ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦਿਆਂ ਸ਼ਿਕਾਇਤ 'ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

Have something to say? Post your comment

 
 
 
 

ਨੈਸ਼ਨਲ

ਮੈਲਬਰਨ 'ਚ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦੌਰਾਨ ਮਨੁੱਖੀ ਅਧਿਕਾਰ ਜਥੇਬੰਦੀਆਂ ਦਾ ਜ਼ਬਰਦਸਤ ਰੋਸ ਪ੍ਰਦਰਸ਼ਨ

ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੇ ਵੱਡੇ ਭਰਾ ਦੀ ਅੰਤਿਮ ਅਰਦਾਸ 'ਚ ਦੇਸ਼ ਭਰ ਤੋਂ ਸੰਗਤਾਂ ਹੋਈਆਂ ਨਤਮਸਤਕ

ਕਾਲਕਾ ਤੇ ਸਿਰਸਾ ਡੀਐਸਜੀਐਮਸੀ ਦੇ ‘ਚੰਪਤ ਰਾਏ’; ਗੁਰੂ ਕੀ ਗੋਲਕ ਖਾਲੀ ਕਰਕੇ ਗੁਰਦੁਆਰਾ ਜਾਇਦਾਦਾਂ ਰੱਖੀਆਂ ਹਾਈ ਕੋਰਟ ਅੱਗੇ : ਸਰਨਾ

ਦਵਾਈ ਖਰੀਦ ਘੁਟਾਲੇ  'ਤੇ 'ਆਪ' ਦਾ ਤੀਜੇ ਦਿਨ ਵੀ ਵਿਰੋਧ, ਸਰਕਾਰ 'ਤੇ ਲਗਾਇਆ ਦੋਸ਼

ਹਾਈ ਕੋਰਟ ਦੀ ਨਿਗਰਾਨੀ ਹੇਠ ਦਿੱਲੀ ਕਮੇਟੀ, ਐਮ.ਓ.ਯੂ ਨੇ ਖੜ੍ਹੇ ਕੀਤੇ ਕਈ ਗੰਭੀਰ ਸਵਾਲ

ਅਖੰਡ ਕੀਰਤਨੀ ਜਥੇ ਦੀ ਪੁਰਾਤਨ ਅੰਮ੍ਰਿਤ ਸੰਚਾਰ ਮਰਿਆਦਾ ਬਹਾਲ ਕਰਨ ਦੀ ਉੱਠੀ ਜ਼ੋਰਦਾਰ ਮੰਗ

ਸਤਲੁਜ ਫ਼ਿਲਮ ਦੇ ਵਿਸ਼ੇਸ਼ ਪ੍ਰਦਰਸ਼ਨ ਮਗਰੋਂ ਸਰਨਾ ਵੱਲੋਂ ਪੰਜਾਬ ਵਿਚ ਹੋਏ ਕਥਿਤ ਪੁਲਿਸ ਜ਼ੁਲਮਾਂ 'ਤੇ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ

ਜੀਟੀਬੀਆਈਟੀ ਕਾਲਜ 'ਚ ਤਰਸੇਮ ਜੱਸੜ ਨਾਲ ਬੀਬੀ ਰਣਜੀਤ ਕੌਰ ਨੇ ਫ਼ਿਲਮ "ਦਸਤਾਰ" ਦੇ ਪ੍ਰਮੋਸ਼ਨ ਮੌਕੇ ਉਜਾਗਰ ਕੀਤੀ ਸਿੱਖ ਪਹਿਚਾਣ

ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾਵਾਂ ਪੰਜਾਬ ਦੁਖਾਂਤ ਦੀ ਸੁਤੰਤਰ ਜਾਂਚ ਕਰਨ, ਸ਼ਹੀਦ ਖਾਲੜਾ ਦੇ ਮਿਸ਼ਨ ਨੂੰ ਅੱਗੇ ਵਧਾਇਆ ਜਾਵੇ: ਭਾਈ ਰਤਿੰਦਰ ਸਿੰਘ

ਨਿੱਝਰ ਕਤਲ ਸਮੇਤ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਖ਼ਿਲਾਫ਼ ਅਮਰੀਕਾ ਦੀ ਵੱਡੀ ਕਾਰਵਾਈ