BREAKING NEWS
ਭਗਵੰਤ ਮਾਨ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਸਮਾਨਤਾ ਅਤੇ ਸਮਾਜਿਕ ਨਿਆਂ ਦੇ ਸੰਕਲਪ ਨੂੰ ਪੂਰਾ ਕਰਨ ਲਈ ਵਚਨਬੱਧ: ਲਾਲ ਚੰਦ ਕਟਾਰੂਚੱਕਘਰ-ਘਰ ਜਾ ਕੇ ਗਣਨਾ ਕਰਨ ਦੀ ਪ੍ਰਕਿਰਿਆ 24 ਜੁਲਾਈ ਤੱਕ ਜਾਰੀ ਰਹੇਗੀਪੁਨਰ ਸੁਰਜੀਤ ਅਕਾਲੀ ਦਲ ਵੱਲੋਂ ਟਰੁੱਥ ਕਮਿਸ਼ਨ ਬਣਾਉਣ ,ਸਤਲੁਜ ਫਿਲਮ ਰਿਲੀਜ ਕਰਨ, ਅਤੇ ਮੁਜਰਿਮ ਡੀਐਸਪੀ ਨੂੰ ਲੱਭਣ ਦੀ ਮੰਗ ਲਿਖਿਆ ਅਮਿਤ ਸ਼ਾਹ ਨੂੰ ਮੰਗ ਪੱਤਰਭਗਵੰਤ ਮਾਨ ਸਰਕਾਰ ਬੱਸਾਂ ਦੀ ਗਿਣਤੀ 2,267 ਤੋਂ ਵਧਾ ਕੇ 3,546 ਕਰੇਗੀ, 56% ਦਾ ਵਾਧਾ, 2 ਦਹਾਕਿਆਂ ਵਿੱਚ ਸਭ ਤੋਂ ਵੱਡਾ ਵਿਸਥਾਰ: ਹਰਪਾਲ ਸਿੰਘ ਚੀਮਾਕੋਈ ਵੀ ਯੋਗ ਵੋਟਰ ਖਰੜਾ ਵੋਟਰ ਸੂਚੀ ਤੋਂ ਬਾਹਰ ਨਹੀਂ ਰਹੇਗਾ: ਸੀ.ਈ.ਓ. ਪੰਜਾਬਸਾਰੇ ਵੈਟਰਨਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਦੇ ਕੰਮਕਾਜ, ਬੁਨਿਆਦੀ ਢਾਂਚੇ ਅਤੇ ਸਫ਼ਾਈ ਮਿਆਰਾਂ ਦੀ ਕੀਤੀ ਸਮੀਖਿਆ

ਪੰਜਾਬ

ਕੇਂਦਰ ਸਰਕਾਰ ਗੈਰ-ਭਾਜਪਾ ਸਰਕਾਰਾਂ ਖ਼ਿਲਾਫ਼ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਦੀ ਹੈ- ਸੀਪੀਆਈ,

ਕੌਮੀ ਮਾਰਗ ਬਿਊਰੋ | July 12, 2026 09:22 PM

ਚੰਡੀਗੜ੍ਹ -ਸੀਪੀਆਈ, ਚੰਡੀਗੜ੍ਹ ਦੀ ਜ਼ਿਲ੍ਹਾ ਕੌਸਲ ਵਲੋਂ ਅਜੇ ਭਵਨ, ਚੰਡੀਗੜ੍ਹ ਵਿਖੇ 'ਪੰਜਾਬ ਦੇ ਭੱਖਦੇ ਮਸਲੇ' ਉਤੇ ਇਕ ਵਿਸ਼ਾਲ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਸਾਥੀ ਨਿਰਮਲ ਸਿੰਘ ਧਾਲੀਵਾਲ (ਸੂਬਾ ਸਕੱਤਰ ਸੀਪੀਆਈ), ਬੰਤ ਬਰਾੜ, ਰਾਜ ਕੁਮਾਰ (ਜ਼ਿਲ੍ਹਾ ਕੌਸਲ, ਸਕੱਤਰ), ਪ੍ਰੀਤਮ ਸਿੰਘ ਹੁੰਦਲ, ਕਰਮ ਸਿੰਘ ਵਕੀਲ ਅਤੇ ਭੁਪਿੰਦਰ ਸਿੰਘ ਸ਼ਾਮਿਲ ਹੋਏ।
ਮੌਜੂਦਾ ਸਮੇਂ ਵਿੱਚ 'ਪੰਜਾਬ ਦੇ ਭੱਖਦੇ ਮਸਲੇ' ਉਤੇ ਵਿਚਾਰ ਪੇਸ਼ ਕਰਦੇ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਨੂੰ ਸੂਬੇ ਦੇ ਨਾਲ ਨਾਲ ਕੇਂਦਰ ਸਰਕਾਰ ਵਲੋਂ ਪਾਸ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਦੀ ਪਛਾਣ ਕਰਕੇ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਗੈਰ-ਭਾਜਪਾ ਸਰਕਾਰਾਂ ਵਾਲੇ ਸੂਬਿਆਂ ਖ਼ਿਲਾਫ਼ ਕੇਂਦਰੀ ਏਜੰਸੀਆਂ ਦੀ ਗੈਰਸੰਵਿਧਾਨਕ ਤਰੀਕੇ ਨਾਲ ਦੁਰਵਰਤੋਂ ਕਰਦੀ ਹੈ। ਵਿਰੋਧੀ ਸੂਬਿਆਂ ਦੀਆਂ ਸਰਕਾਰਾਂ ਨੂੰ ਛੜਯੰਤਰ ਕਰਕੇ ਗਿਰਾਉਂਦੀ ਹੈ। ਬਿਹਾਰ, ਬੰਗਾਲ ਅਤੇ ਪੰਜਾਬ ਆਦਿ ਸੂਬਿਆਂ ਦੇ ਐਮਪੀਆਂ ਦੀ ਖਰੀਦ ਫ਼ਰੋਖਤ ਕਰਕੇ ਆਪਣਾ ਖੇਮਾ ਵਧਾ ਰਹੀ ਹੈ। ਈਡੀ ਦੇ ਛਾਪੇ ਉਪਰੰਤ ਕੁਝ ਐਮਪੀਆਂ ਦੇ ਭਾਜਪਾ ਵਿੱਚ ਰਲ ਜਾਣ ਬਾਅਦ ਉਨ੍ਹਾਂ ਦੇ ਖ਼ਿਲਾਫ਼ ਜਾਂਚ ਤਕ ਖੁਰਦ-ਬੁਰਦ ਕਰ ਦਿੱਤੀ ਜਾਂਦੀ ਹੈ। ਲੋਕ ਪੱਖੀ ਬੁੱਧੀਜੀਵੀਆਂ, ਕਲਾਕਾਰਾਂ ਅਤੇ ਪੱਤਰਕਾਰਾਂ ਖ਼ਿਲਾਫ਼ ਕੇਂਦਰੀ ਜਾਂਚ ਏਜੰਸੀਆਂ ਜਾਂਚ ਦੇ ਮਖੌਟੇ ਵਰਤ ਕੇ ਵਿਰੋਧ ਦਬਾਉਂਦੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਕੇਂਦਰ ਨਾਲੋਂ ਕਿਸੇ ਪੱਖੋਂ ਘੱਟ ਨਹੀਂ। ਜਿਵੇਂ ਭਾਰਤ ਵਿਚ ਹਰ ਥਾਂ ਮੋਦੀ-ਮੋਦੀ ਗੁਣਗਾਨ ਚਲ ਰਿਹਾ ਹੈ ਪੰਜਾਬ ਵਿੱਚ ਭਗਵੰਤ ਮਾਨ ਵੀ ਆਪਣੇ ਆਪ ਨੂੰ ਉਸੇ ਤਰਾਂ ਪੇਸ਼ ਕਰ ਰਿਹਾ ਹੈ। ਸਰਕਾਰ ਲੋਕਾਂ ਦਾ ਕਰੋੜਾਂ ਰੁਪਿਆ ਲੁੱਟ ਕੇ ਭੋਰਾ-ਭੋਰਾ ਫਾਇਦਾ ਦੇਂਦੀ ਹੈ ਪਰ ਗੁਣਗਾਨ ਕਰਦੀ ਥੱਕਦੀ ਨਹੀਂ। ਵੱਡੇ ਨਸ਼ਾ ਤਸਕਰਾਂ/ ਨਸ਼ਾ ਮਾਫ਼ੀਆ ਦੀ ਥਾਂ ਗਰੀਬ-ਗੁਰਬਿਆਂ ਉਤੇ ਕੇਸ ਬਣਾਕੇ ਖਾਨਾ ਪੂਰੀ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ‌ ਵਲੋਂ ਵਿਰੋਧ ਦੀ ਅਣਹੋਂਦ ਕਾਰਨ ਹੀ ਕੇਂਦਰ ਸਰਕਾਰ ਪੰਜਾਬ ਦੇ ਸੀਬੀਐਸਸੀ ਅਤੇ ਸੈਨਿਕ ਸਕੂਲਾਂ ਵਿੱਚ ਪੰਜਾਬੀ ਨੂੰ ਰੋਲ ਕੇ ਸੰਸਕ੍ਰਿਤ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਪੰਜਾਬ ਦੇ ਆਈਏਐਸ ਅਫ਼ਸਰ ਪੰਜਾਬੀ ਨੂੰ ਅਣਗੋਲਦੇ ਨੇ।
ਅਜੋਕੇ ਸਮੇਂ ਵਿੱਚ ਦਰਮਿਆਨੇ ਘਰਾਂ ਦੇ ਨੌਜਵਾਨ ਮਹਿੰਗੀ ਉਚ ਸਿੱਖਿਆ ਹਾਸਲ ਨਹੀਂ ਕਰ ਸਕਦੇ ਤੇ ਠੇਕੇਦਾਰਾਂ ਕੋਲ ਨੌਕਰੀ ਕਰਦੇ ਉਨ੍ਹਾਂ ਵਲੋਂ ਲੁੱਟ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਗਰੀਬ ਨੌਜਵਾਨ ਰੁਜ਼ਗਾਰ ਲਈ ਵਿਦੇਸ਼ ਵੀ ਨਹੀਂ ਜਾ ਸਕਦੇ। ਧਨਾਡਾਂ ਦੇ ਬੱਚੇ ਕਾਨਵੈਂਟ / ਮਹਿੰਗੇ ਸਕੂਲਾਂ ਵਿੱਚ ਪੜ੍ਹਦੇ ਹਨ ਜਿਨ੍ਹਾਂ ਵਿਚ ਹਰ ਇਕ ਬੱਚੇ ਨੂੰ 90% ਨੰਬਰ ਦੇਣਾ ਫੈਸ਼ਨ ਹੈ ਅਤੇ ਉਹ ਬੱਚੇ ਪੈਸੇ ਦੇ ਜ਼ੋਰ ਨਾਲ ਵਿਦੇਸ਼ ਜਾਕੇ ਗਿਆਨ ਦੀ ਘਾਟ ਕਾਰਨ ਦਰਜਾ ਚਾਰ ਕਿਰਤੀਆਂ ਦਾ ਕੰਮ ਕਰਦੇ ਸ਼ੋਸ਼ਣ ਝੱਲਦੇ ਹਨ। ਪੰਜਾਬ ਸਰਕਾਰ ਨੌਜਵਾਨਾਂ ਨੂੰ 60000 ਵਾਲੀ ਪੱਕੀ ਨੌਕਰੀ ਦੇਣ ਥਾਂ ਨੌਜਵਾਨਾਂ ਦੀ ਲੁੱਟ ਕਰਦੀ 6 ਤੋਂ 8000 ਦੀ ਕੱਚੀ ਨੌਕਰੀ ਨਾਲ ਸਾਰ ਰਹੀ ਹੈ।
ਸਰਕਾਰ ਕਿਸਾਨੀ ਨੂੰ ਵੀ ਉਜਾੜ ਰਹੀ ਹੈ। ਉਨ੍ਹਾਂ ਨੂੰ ਨਾ ਉਚਿਤ ਮਾਤਰਾ ਵਿਚ ਪਾਣੀ ਮਿਲਦਾ ਹੈ, ਨਾ ਬੀਜ, ਖਾਦਾਂ ਅਤੇ ਨਾ ਕੀਟਨਾਸ਼ਕ ਹੀ ਮਿਲਦੇ ਹਨ। ਕਿਸਾਨ ਦੇਸ਼ ਦਾ ਭੁੱਖਾ ਢਿੱਡ ਭਰਨ ਲਈ ਸਮਰਥਾ ਤੋਂ ਵੱਧ ਅਨਾਜ ਪੈਦਾ ਕਰਦੇ ਹਨ
ਭਾਵੇਂਕਿ ਫਸਲ ਦੀ ਘੱਟੋ-ਘੱਟ ਨਿਸ਼ਚਿਤ ਕੀਮਤ ਵੀ ਉਨ੍ਹਾਂ ਨੂੰ ਨਹੀਂ ਮਿਲਦੀ। ਮੋਦੀ ਸਰਕਾਰ ਸਸਤਾ ਅਨਾਜ ਅਮਰੀਕਾ ਤੋਂ ਖਰੀਦ ਕੇ ਵੀ ਕਿਸਾਨੀ ਨਾਲ ਧੋਖਾ ਕਰਦੀ ਹੈ ਕਿਉਂ ਕਿ ਭਾਰਤੀ ਕਿਸਾਨਾਂ ਦੀਆਂ ਸਬਸਿਡੀਆਂ ਖਤਮ ਕਰੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਮੁਫ਼ਤ ਸਹੂਲਤਾਂ ਦੀ ਸੁਆਦੀ ਟੌਫੀ ਦੇ ਕੇ ਉਨ੍ਹਾਂ ਦੇ ਹਿੱਸੇ ਦਾ ਖੋਆ ਆਪ ਖਾ ਰਹੀ ਹੈ। ਸਾਨੂੰ ਲੋਕ ਪੱਖੀ ਸ਼ਕਤੀਆਂ ਨੂੰ ਇਕੱਠੇ ਕਰਕੇ ਲੋਕ ਹਿੱਤਾਂ ਦੀ ਰਾਖੀ ਲਈ ਪਹਿਰਾ ਦੇਣਾ ਪਵੇਗਾ ਅਤੇ ਭਵਿੱਖ ਵਿੱਚ ਲੰਮੇ ਸੰਘਰਸ਼ ਕਰਨੇ ਪੈਣਗੇ।

ਸੰਖੇਪ ਸ਼ਬਦਾਂ ਵਿੱਚ ਬੰਤ ਬਰਾੜ ਨੇ ਕਿਹਾ ਕਿ ਪੰਜਾਬ ਜਾਣਬੁਝ ਕੇ ਉਜਾੜਿਆ ਜਾ ਰਿਹਾ ਹੈ। ਨਸ਼ਾ ਤਸਕਰ ਅਤੇ ਗੈਂਗਸਟਰ ਸ਼ਰੇਆਮ ਕਤਲ ਕਰਦੇ ਘੁੰਮ ਰਹੇ ਹਨ। ਵਿਉਪਾਰੀ ਭੈਭੀਤ ਹੋਕੇ ਸੂਬੇ ਤੋਂ ਪਲਾਇਨ ਕਰ ਰਹੇ ਹਨ। ਸੂਬੇ ਦਾ ਖਜ਼ਾਨਾ ਖਾਲੀ ਹੈ, ਸੂਬੇ ਸਿਰ ਕਰਜ਼ਾ ਹਰ ਸਾਲ ਵਧਦਾ ਜਾ ਰਿਹਾ ਹੈ ਜੋ ਸੌ ਸਾਲ ਤਕ ਨਹੀਂ ਉਤਰਨਾ। ਮਨਰੇਗਾ ਵਿਚ ਬੇਲੋੜੀਆਂ ਸੋਧਾਂ ਕਾਰਨ ਕਿਰਤੀਆਂ ਦੀ ਲੁੱਟ ਕਈ ਗੁਣਾ ਵਧੀ ਹੈ, ਕੰਮ ਘੰਟਿਆਂ ਦੀ ਗਰੰਟੀ ਘਟੀ ਹੈ। ਆਂਗਨਵਾੜੀ ਕਿਰਤੀ, ਈਟੀਟੀ ਅਧਿਆਪਕ ਅਤੇ ਹਰ ਵਰਗ ਦੇ ਕਾਮਿਆਂ ਦੇ ਵਿਰੋਧ ਦੀ ਅਵਾਜ਼ ਦਬਾਉਣ ਲਈ ਸੂਬਾ ਸਰਕਾਰ ਡੰਡੇ ਦੇ ਨਾਜਾਇਜ਼ ਜ਼ੋਰ ਦੀ ਵਰਤੋਂ ਕਰਦੀ ਹੈ ਪਰ ਕਿਰਤੀ ਝੁਕਣ ਦੀ ਥਾਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਫੇਰ ਸੰਘਰਸ਼ ਕਰਦੇ ਹਨ।

ਉਪਰੋਕਤ ਤੋਂ ਇਲਾਵਾ ਕਨਵੈਨਸ਼ਨ ਦੌਰਾਨ ਦੇਵੀ ਦਿਆਲ ਸ਼ਰਮਾ, ਰਾਜ ਕੁਮਾਰ, ਭੁਪਿੰਦਰ ਸਿੰਘ, ਪ੍ਰੀਤਮ ਸਿੰਘ ਹੁੰਦਲ ਅਤੇ ਕਰਮ ਸਿੰਘ ਵਕੀਲ ਨੇ ਵੀ ਸੰਬੋਧਨ ਕੀਤਾ। ਕਨਵੈਂਨਸਨ ਦੋਰਾਨ ਬਲਵਿੰਦਰ ਸਿੰਘ ਜੜੋਤ, ਗੁਰਦਿਆਲ ਸਿੰਘ, ਸਗੀਰ ਅਹਿਮਦ, ਵੀਨਾ ਜੰਮੂ, ਅਮ੍ਰਿਤ ਲਾਲ, ਸ਼ਿੰਗਾਰਾ ਸਿੰਘ, ਦਿਲਬਾਗ ਸਿੰਘ, ਸੇਵਕ ਸਿੰਘ, ਸਾਥੀ ਮਨਵਰ, ਜਸਵੰਤ ਸਿੰਘ, ਦਲੀਪ ਕੁਮਾਰ, ਅਮਰ ਸਿੰਘ, ਬਲਕਾਰ ਸਿੱਧੂ, ਮਨਜੀਤ ਮੀਤ, ਕ੍ਰਿਸ਼ਨ ਲਾਲ, ਰਾਜੀਵ ਕੁਮਾਰ, ਚੰਦਰ ਭਾਨ, ਭਾਗ ਸਿੰਘ, ਸੁਰਜੀਤ ਕੌਰ, ਪ੍ਰਲਾਦ ਸਿੰਘ ਅਤੇ ਸਤਿਆਵੀਰ ਸਮੇਤ ਤਕਰੀਬਨ 50 ਬਰਾਂਚਾਂ ਦੇ 100 ਰਹਿਨੁਮਾ ਸਾਥੀ ਸ਼ਾਮਿਲ ਹੋਏ।
ਕਨਵੈਨਸ਼ਨ ਵਿੱਚ ਆਏ ਸਾਥੀਆਂ ਦਾ ਧੰਨਵਾਦ ਪ੍ਰੀਤਮ ਸਿੰਘ ਹੁੰਦਲ ਨੇ ਕੀਤਾ।

Have something to say? Post your comment

 
 
 
 

ਪੰਜਾਬ

'ਸਤਲੁਜ' ਨਹੀ 'ਸੱਚ' ਤੋਂ ਡਰਦੀ ਹੈ ਸਰਕਾਰ : ਸ਼ਮਸ਼ੇਰ ਸਿੰਘ ਪੱਧਰੀ

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਸਮਰਪਿਤ ਕੀਰਤਨ ਸਮਾਗਮ ਆਯੋਜਿਤ

ਭਗਵੰਤ ਮਾਨ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਸਮਾਨਤਾ ਅਤੇ ਸਮਾਜਿਕ ਨਿਆਂ ਦੇ ਸੰਕਲਪ ਨੂੰ ਪੂਰਾ ਕਰਨ ਲਈ ਵਚਨਬੱਧ: ਲਾਲ ਚੰਦ ਕਟਾਰੂਚੱਕ

ਘਰ-ਘਰ ਜਾ ਕੇ ਗਣਨਾ ਕਰਨ ਦੀ ਪ੍ਰਕਿਰਿਆ 24 ਜੁਲਾਈ ਤੱਕ ਜਾਰੀ ਰਹੇਗੀ

ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਜਨਤਾ ਦਾ ਫ਼ਤਵਾ ਚੋਰੀ ਕੀਤਾ ਆਪ' ਨੇ- ਢਿੱਲੋਂ

ਪੰਜਾਬ ਕਾਂਗਰਸ ਦੇ ਵਿਰੋਧੀ ਧੜੇ ਨੇ ਕੀਤੀ ਬਘੇਲ ਨਾਲ ਮੁਲਾਕਾਤ , ਵੜਿੰਗ ਨੂੰ ਹਟਾਉਣ 'ਤੇ ਦਿੱਤਾ ਜ਼ੋਰ 

ਸ਼੍ਰੋਮਣੀ ਕਮੇਟੀ ਵੱਲੋਂ ਹਲਕਾ ਜੋਗਾ ’ਚ ਗੁਰਮਤਿ ਕੈਂਪ ਦੌਰਾਨ 3500 ਤੋਂ ਵੱਧ ਬੱਚਿਆਂ ਨੇ ਕੀਤੀ ਸ਼ਮੂਲੀਅਤ

ਪੁਨਰ ਸੁਰਜੀਤ ਅਕਾਲੀ ਦਲ ਵੱਲੋਂ ਟਰੁੱਥ ਕਮਿਸ਼ਨ ਬਣਾਉਣ ,ਸਤਲੁਜ ਫਿਲਮ ਰਿਲੀਜ ਕਰਨ, ਅਤੇ ਮੁਜਰਿਮ ਡੀਐਸਪੀ ਨੂੰ ਲੱਭਣ ਦੀ ਮੰਗ ਲਿਖਿਆ ਅਮਿਤ ਸ਼ਾਹ ਨੂੰ ਮੰਗ ਪੱਤਰ

ਭਗਵੰਤ ਮਾਨ ਸਰਕਾਰ ਬੱਸਾਂ ਦੀ ਗਿਣਤੀ 2,267 ਤੋਂ ਵਧਾ ਕੇ 3,546 ਕਰੇਗੀ, 56% ਦਾ ਵਾਧਾ, 2 ਦਹਾਕਿਆਂ ਵਿੱਚ ਸਭ ਤੋਂ ਵੱਡਾ ਵਿਸਥਾਰ: ਹਰਪਾਲ ਸਿੰਘ ਚੀਮਾ

ਯੋਗ ਪਰਿਵਾਰ ਮਾਨਸੂਨ ਦੌਰਾਨ ‘ਮੁੱਖ ਮੰਤਰੀ ਸਿਹਤ ਯੋਜਨਾ’ ਅਧੀਨ ਸਮੇਂ ਸਿਰ ਕੈਸ਼ਲੈੱਸ ਇਲਾਜ ਲੈ ਸਕਦੇ ਹਨ: ਡਾ. ਬਲਬੀਰ ਸਿੰਘ