BREAKING NEWS
ਪੰਜਾਬ ਦੇ 7,800 ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ 32 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਮਿਲੇਗੀ ਵੱਡੀ ਰਾਹਤ: ਮੁੱਖ ਮੰਤਰੀ ਭਗਵੰਤ ਸਿੰਘ ਮਾਨਸਾਢੇ ਚਾਰ ਸਾਲਾਂ ਵਿੱਚ, ਮੈਂ ਸਿਰਫ਼ ਉਨ੍ਹਾਂ ਫਾਈਲਾਂ 'ਤੇ ਦਸਤਖਤ ਕੀਤੇ ਹਨ ਜਿਨ੍ਹਾਂ ਨਾਲ ਲੋਕਾਂ ਦਾ ਭਲਾ ਹੋਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨਲਾਭਪਾਤਰੀ ਨੌਜਵਾਨ ਵਧੀਆ ਆਟਾ ਅਤੇ ਮਸਾਲੇ ਤਿਆਰ ਕਰਕੇ ਚੰਗੀ ਆਮਦਨ ਕਮਾ ਰਿਹਾਮਿਸ਼ਨ ਆਰੰਭ' ਡਿਜੀਟਲ ਮਾਧਿਅਮ ਰਾਹੀਂ 1.6 ਲੱਖ ਤੋਂ ਵੱਧ ਮਾਪਿਆਂ ਨੂੰ ਜੋੜ ਕੇ ਮੁਢਲੀ ਸਿੱਖਿਆ ਨੂੰ ਕਰ ਰਿਹਾ ਮਜ਼ਬੂਤ: ਡਾ. ਬਲਜੀਤ ਕੌਰਭਗਵੰਤ ਮਾਨ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਸਮਾਨਤਾ ਅਤੇ ਸਮਾਜਿਕ ਨਿਆਂ ਦੇ ਸੰਕਲਪ ਨੂੰ ਪੂਰਾ ਕਰਨ ਲਈ ਵਚਨਬੱਧ: ਲਾਲ ਚੰਦ ਕਟਾਰੂਚੱਕਘਰ-ਘਰ ਜਾ ਕੇ ਗਣਨਾ ਕਰਨ ਦੀ ਪ੍ਰਕਿਰਿਆ 24 ਜੁਲਾਈ ਤੱਕ ਜਾਰੀ ਰਹੇਗੀ

ਨੈਸ਼ਨਲ

ਐਨਸੀਆਰ ਸਿੱਖ ਕਨਵੈਨਸ਼ਨ ਤੋਂ ਪੰਥਕ ਏਕੇ ਦਾ ਦਿੱਤਾ ਗਿਆ ਸੱਦਾ, ਕਾਲਕਾ-ਕਾਹਲੋਂ ਨੇ ਕੀਤੇ ਵੱਡੇ ਐਲਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 13, 2026 07:22 PM

ਨਵੀਂ ਦਿੱਲੀ- ਗਾਜ਼ੀਆਬਾਦ ਦੇ ਵਸੁੰਧਰਾ ਵਿਖੇ ਐਨਸੀਆਰ ਗੁਰਦੁਆਰਾ ਫਾਊਂਡੇਸ਼ਨ ਵੱਲੋਂ ਕਰਵਾਈ ਗਈ ਵਿਸ਼ਾਲ ਸਿੱਖ ਕਨਵੈਨਸ਼ਨ ਵਿੱਚ ਹਜ਼ਾਰਾਂ ਸਿੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕਰਦਿਆਂ ਪੰਥਕ ਏਕਤਾ ਅਤੇ ਭਾਈਚਾਰੇ ਦੀ ਮਜ਼ਬੂਤੀ ਦਾ ਸੰਦੇਸ਼ ਦਿੱਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਮੇਂ ਦੀ ਸਭ ਤੋਂ ਵੱਡੀ ਲੋੜ ਸਿੱਖ ਭਾਈਚਾਰੇ ਦੀ ਏਕਤਾ ਹੈ। ਉਨ੍ਹਾਂ ਕਿਹਾ ਕਿ ਐਨਸੀਆਰ ਗੁਰਦੁਆਰਾ ਫਾਊਂਡੇਸ਼ਨ ਦਿੱਲੀ ਤੋਂ ਬਾਹਰ ਵੱਸਦੇ ਸਿੱਖਾਂ ਨੂੰ ਇੱਕ ਮੰਚ 'ਤੇ ਜੋੜਨ ਲਈ ਅਹਿਮ ਭੂਮਿਕਾ ਨਿਭਾ ਰਹੀ ਹੈ ਅਤੇ ਇਹ ਮੁਹਿੰਮ ਹੋਰ ਵਿਸਥਾਰ ਕੀਤੀ ਜਾਵੇਗੀ।
ਆਗੂਆਂ ਨੇ ਦੱਸਿਆ ਕਿ ਗੁਰ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਟਾਫ ਦੇ ਲੰਬੇ ਸਮੇਂ ਤੋਂ ਬਕਾਇਆ ਮਾਮਲਿਆਂ ਦੇ ਨਿਪਟਾਰੇ ਲਈ ਤੇਜ਼ੀ ਨਾਲ ਕੰਮ ਕੀਤਾ ਗਿਆ ਹੈ ਅਤੇ 90 ਫ਼ੀਸਦੀ ਤੋਂ ਵੱਧ ਕਰਮਚਾਰੀਆਂ ਨਾਲ ਸਮਝੌਤੇ ਹੋ ਚੁੱਕੇ ਹਨ। ਉਨ੍ਹਾਂ ਐਲਾਨ ਕੀਤਾ ਕਿ ਐਨਸੀਆਰ ਦੇ ਉਹ ਸਿੱਖ ਵਿਦਿਆਰਥੀ ਜੋ ਯੂਪੀਐੱਸਸੀ ਦੀ ਪ੍ਰਾਰੰਭਿਕ ਪ੍ਰੀਖਿਆ ਪਾਸ ਕਰਨਗੇ, ਉਨ੍ਹਾਂ ਦੀ ਅਗਲੀ ਪੜ੍ਹਾਈ ਦਾ ਸਾਰਾ ਖ਼ਰਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੁੱਕਿਆ ਜਾਵੇਗਾ, ਤਾਂ ਜੋ ਵੱਧ ਤੋਂ ਵੱਧ ਨੌਜਵਾਨ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਪਹੁੰਚ ਸਕਣ। ਕਾਲਕਾ ਅਤੇ ਕਾਹਲੋਂ ਨੇ ਕਿਹਾ ਕਿ ਪੰਥਕ ਏਕੇ ਦੀ ਬਦੌਲਤ ਹੀ ਹਾਲ ਹੀ ਵਿੱਚ ਉੱਤਰਾਖੰਡ ਵਿੱਚ ਗ੍ਰਿਫ਼ਤਾਰ ਨਿਹੰਗ ਨੌਜਵਾਨਾਂ ਦੀ ਜਲਦੀ ਰਿਹਾਈ ਸੰਭਵ ਹੋਈ। ਉਨ੍ਹਾਂ ਕਿਹਾ ਕਿ ਕਮੇਟੀ ਹਰ ਉਸ ਮਸਲੇ 'ਤੇ ਸਿੱਖ ਭਾਈਚਾਰੇ ਦੇ ਨਾਲ ਖੜ੍ਹੀ ਰਹੇਗੀ ਜਿੱਥੇ ਕੌਮ ਦੇ ਹੱਕਾਂ ਦੀ ਗੱਲ ਹੋਵੇਗੀ। ਸਮਾਗਮ ਦੌਰਾਨ ਸੋਨੀਪਤ, ਮੇਰਠ, ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਹਾਪੁੜ ਲਈ ਨਵੇਂ ਕਨਵੀਨਰਾਂ ਦਾ ਐਲਾਨ ਵੀ ਕੀਤਾ ਗਿਆ। ਅੰਤ ਵਿੱਚ ਕਨਵੈਨਸ਼ਨ ਦੇ ਸਫ਼ਲ ਆਯੋਜਨ ਲਈ ਗੁਰਪ੍ਰੀਤ ਸਿੰਘ ਰੰਮੀ, ਪ੍ਰਭਜੋਤ ਸਿੰਘ ਚੰਢੋਕ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ।

Have something to say? Post your comment

 
 
 
 

ਨੈਸ਼ਨਲ

ਪੰਜ ਪੰਥਕ ਜਥੇਬੰਦੀਆਂ ਵਲੋਂ 14 ਜੁਲਾਈ ਨੂੰ ਗ੍ਰਹਿ ਮੰਤਰੀ ਦੇ ਨਾਮ ਦਿਤਾ ਜਾਵੇਗਾ ਮੰਗ ਪੱਤਰ - ਗਿਆਨੀ ਹਰਪ੍ਰੀਤ ਸਿੰਘ

30 ਦਿਨ ਜੇਲ੍ਹ 'ਚ ਰਹਿਣ 'ਤੇ ਪ੍ਰਧਾਨ ਮੰਤਰੀ, ਮੁੱਖ ਮੰਤਰੀ ਤੇ ਮੰਤਰੀਆਂ ਨੂੰ ਅਹੁਦੇ ਤੋਂ ਹਟਾਉਣ ਵਾਲੇ ਬਿੱਲ ਵਿੱਚ ਜੇਪੀਸੀ ਵੱਲੋਂ 5 ਸੋਧਾਂ ਦੀ ਸਿਫ਼ਾਰਸ਼

ਰਾਜੌਰੀ ਗਾਰਡਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਸੇਵਾ ਦੇ 11 ਸਾਲ ਕੀਤੇ ਪੂਰੇ, ਸੰਗਤ ਨੇ ਦਿੱਤੀਆਂ ਵਧਾਈਆਂ

ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਰੋਕਣ ਦੀ ਨਵੀਂ ਚਾਲ.? ਸਰਕਾਰ ਦੀ ਟਾਲਮਟੋਲ 'ਤੇ ਸਿੱਖ ਜਗਤ 'ਚ ਰੋਸ, ਹਾਈ ਕੋਰਟ ਨੇ ਮੰਗਿਆ ਜਵਾਬ

ਸ਼ਹੀਦ ਭਾਈ ਲਾਭ ਸਿੰਘ ਦੇ ਸ਼ਹੀਦੀ ਸਮਾਗਮ 'ਚ ਗੂੰਜਿਆ ਸੰਪੂਰਨ ਅਜ਼ਾਦੀ ਦਾ ਸੱਦਾ, ਵੋਟ ਪ੍ਰਣਾਲੀ 'ਤੇ ਉਠੇ ਸਵਾਲ

ਸੰਗਠਨ ਮਜ਼ਬੂਤ ਕਰਨ ਲਈ ਦੇਸ਼ ਭਰ ਵਿੱਚ ਮੀਟਿੰਗਾਂ ਕਰੇਗਾ ਨੈਸ਼ਨਲ ਅਕਾਲੀ ਦਲ: ਪਰਮਜੀਤ ਸਿੰਘ ਪੰਮਾ

‘ਇੱਕ ਦੇਸ਼, ਇੱਕ ਚੋਣ’ ਦਾ ਫਾਰਮੂਲਾ ਦੇਸ਼ ਅੰਦਰ 2029 ਤੱਕ ਹੋ ਸਕਦਾ ਹੈ ਲਾਗੂ: ਜੇਪੀਸੀ ਮੁਖੀ ਪੀ.ਪੀ. ਚੌਧਰੀ

ਸਿੱਖੀ ਦੇ ਭਵਿੱਖ ਦੀ ਮਜ਼ਬੂਤ ਨੀਂਹ ਹਨ ਗੁਰਮਤਿ ਕੈਂਪ: ਭਾਈ ਸੁਦੀਪ ਸਿੰਘ

ਦਿੱਲੀ: ਲਾਲ ਕਿਲ੍ਹੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨਿਕਲੀ ਝੂਠੀ , ਪੁਲਿਸ ਫੋਨ ਕਰਨ ਵਾਲੇ ਦੀ ਭਾਲ ਵਿੱਚ

ਕੇਜਰੀਵਾਲ ਨੇ ਪੈਟਰੋਲ ਪੰਪ-ਸਰਵਿਸ ਸਟੇਸ਼ਨ 'ਤੇ ਜਾ ਕੇ ਸਰਕਾਰ ਦੇ ਈ-20 'ਤੇ ਚਿੱਟੇ ਝੂਠ ਨੂੰ ਕੀਤਾ ਬੇਨਕਾਬ