BREAKING NEWS
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹੁਣ ਤੱਕ 3 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਲਾਭ ਲਿਆ: ਸਪੀਕਰ ਕੁਲਤਾਰ ਸਿੰਘ ਸੰਧਵਾਂਜ਼ਿਆਦਾਤਰ ਮੰਗਾਂ 'ਤੇ ਪਹਿਲਾਂ ਹੀ ਕਾਰਵਾਈ ਜਾਰੀ, ਬਾਕੀ ਮੰਗਾਂ ਵੀ ਸਮਾਂਬੱਧ ਤਰੀਕੇ ਨਾਲ ਕੀਤੀਆਂ ਜਾਣਗੀਆਂ ਹੱਲ: ਹਰਪਾਲ ਸਿੰਘ ਚੀਮਾਚੋਣ ਕਮਿਸ਼ਨ ਨੇ ਆਂਧਰਾ ਪ੍ਰਦੇਸ਼ ਅਤੇ ਹਰਿਆਣਾ ਲਈ ਐਸਆਈਆਰ ਸ਼ਡਿਊਲ ਵਿੱਚ ਬਦਲਾਅ ਕੀਤਾ, ਅੰਤਿਮ ਸੂਚੀ 3 ਅਕਤੂਬਰ ਨੂੰਪਿਛਲੀਆਂ ਸਰਕਾਰਾਂ ਨੇ ਨਹਿਰਾਂ ਅਤੇ ਨਹਿਰੀ ਪਾਣੀ ਵੱਲ ਧਿਆਨ ਨਹੀਂ ਦਿੱਤਾ: ਬਰਿੰਦਰ ਕੁਮਾਰ ਗੋਇਲਪ੍ਰਮੁੱਖ ਮੰਗਾਂ ਦਾ ਹੱਲ ਪਹਿਲਾਂ ਹੀ ਪ੍ਰਕਿਰਿਆ ਅਧੀਨ ਹੈ ਅਤੇ ਇਸ 'ਤੇ ਸਰਗਰਮੀ ਨਾਲ ਕੰਮ ਚੱਲ ਰਿਹਾ ਹੈ: ਹਰਪਾਲ ਸਿੰਘ ਚੀਮਾਮਾਨ ਸਰਕਾਰ ਵਿਆਪਕ ਪੱਧਰ 'ਤੇ ਮਨਾ ਰਹੀ ਹੈ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ, 80 ਕਰੋੜ ਰੁਪਏ ਰਾਖਵੇਂ ਰੱਖੇ: ਸੌਂਦ

ਨੈਸ਼ਨਲ

ਝੂਠੇ ਪ੍ਰਚਾਰ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਬੰਦ ਕਰਨ ਰਵਨੀਤ ਬਿੱਟੂ: ਸੰਤ ਮੀਤ ਸਿੰਘ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 15, 2026 07:47 PM

ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਵਾਰਡ ਨੰਬਰ 32 (ਜਨਕਪੁਰੀ) ਦੇ ਚੋਣ ਉਮੀਦਵਾਰ ਸਰਦਾਰ ਸੰਤ ਮੀਤ ਸਿੰਘ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਹਾਲੀਆ ਬਿਆਨਾਂ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਪ੍ਰਮਾਣਿਤ ਸਬੂਤ ਦੇ "35 ਹਜ਼ਾਰ ਹਿੰਦੂਆਂ ਦੇ ਕਤਲ" ਵਰਗੇ ਦਾਅਵੇ ਕਰਕੇ ਉਹ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਪੰਜਾਬ ਦੇ ਭਾਈਚਾਰਕ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸ. ਸੰਤ ਮੀਤ ਸਿੰਘ ਨੇ ਕਿਹਾ ਕਿ ਜੇਕਰ ਬਿੱਟੂ ਨੂੰ ਸੱਚ ਦੀ ਇੰਨੀ ਹੀ ਚਿੰਤਾ ਹੈ ਤਾਂ ਉਹ ਪਹਿਲਾਂ ਪੰਜਾਬ ਵਿੱਚ 1980-90 ਦੇ ਦਹਾਕੇ ਦੌਰਾਨ ਵਾਪਰੇ ਕਥਿਤ ਜਾਅਲੀ ਪੁਲਿਸ ਮੁਕਾਬਲਿਆਂ ਅਤੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਵੱਲੋਂ ਸਾਹਮਣੇ ਲਿਆਂਦੇ ਗਏ ਗੈਰ-ਕਾਨੂੰਨੀ ਹੱਤਿਆਵਾਂ ਅਤੇ ਲਾਵਾਰਿਸ ਸਸਕਾਰਾਂ ਦੇ ਮਾਮਲਿਆਂ ਦੇ ਨਾਲ ਪੀਲੀਭੀਤ ਵਿੱਚ 11 ਬੇਕਸੂਰ ਸਿੱਖ ਯਾਤਰੀ, ਚਿਠੀਸਿੰਘਪੁਰਾ ਵਿਚ 35 ਸਿੱਖਾਂ ਦੇ ਫ਼ਰਜ਼ੀ ਪੁਲਿਸ ਮੁਕਾਬਲੇ ਸਮੇਤ ਹੋਰ ਹਜਾਰਾਂ ਸਿੱਖਾਂ ਦੇ ਮਾਮਲਿਆਂ 'ਤੇ ਆਪਣਾ ਸਟੈਂਡ ਸਪੱਸ਼ਟ ਕਰਨ। ਇਨ੍ਹਾਂ ਮਾਮਲਿਆਂ ਵਿੱਚ ਕਈ ਗੰਭੀਰ ਸਵਾਲ ਅਦਾਲਤਾਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਤੱਕ ਪਹੁੰਚੇ, ਪਰ ਬਿੱਟੂ ਦੀ ਚੁੱਪ ਬਹੁਤ ਕੁਝ ਬਿਆਨ ਕਰਦੀ ਹੈ।
ਉਨ੍ਹਾਂ ਕਿਹਾ ਕਿ ਇਤਿਹਾਸ ਨੂੰ ਚੋਣਵੇਂ ਢੰਗ ਨਾਲ ਪੇਸ਼ ਕਰਕੇ ਇੱਕ ਭਾਈਚਾਰੇ ਨੂੰ ਕਟਹਿਰੇ ਵਿੱਚ ਖੜ੍ਹਾ ਕਰਨਾ ਅਤੇ ਦੂਜੇ ਪਾਸੇ ਸਿੱਖਾਂ ਨਾਲ ਹੋਏ ਜ਼ੁਲਮਾਂ 'ਤੇ ਚੁੱਪ ਵੱਟਣਾ ਦੋਹਰੇ ਮਾਪਦੰਡਾਂ ਦੀ ਨਿਸ਼ਾਨੀ ਹੈ। ਜੇਕਰ ਰਵਨੀਤ ਸਿੰਘ ਬਿੱਟੂ ਕੋਲ ਆਪਣੇ ਦਾਅਵਿਆਂ ਦੇ ਠੋਸ ਸਬੂਤ ਹਨ ਤਾਂ ਉਹ ਉਨ੍ਹਾਂ ਨੂੰ ਅਦਾਲਤ ਜਾਂ ਸੰਬੰਧਿਤ ਜਾਂਚ ਏਜੰਸੀਆਂ ਅੱਗੇ ਪੇਸ਼ ਕਰਨ। ਸਿਰਫ਼ ਸਿਆਸੀ ਮੰਚਾਂ ਤੋਂ ਅਪ੍ਰਮਾਣਿਤ ਦਾਅਵੇ ਕਰਨਾ ਲੋਕਾਂ ਵਿੱਚ ਡਰ ਅਤੇ ਨਫ਼ਰਤ ਫੈਲਾਉਣ ਤੋਂ ਇਲਾਵਾ ਹੋਰ ਕੁਝ ਨਹੀਂ। ਸ. ਸੰਤ ਮੀਤ ਸਿੰਘ ਨੇ ਚੇਤਾਵਨੀ ਦਿੱਤੀ ਕਿ ਬਿਨਾਂ ਤੱਥਾਂ ਦੇ ਕੀਤੀ ਜਾ ਰਹੀ ਅਜਿਹੀ ਬਿਆਨਬਾਜ਼ੀ ਸਮਾਜ ਵਿੱਚ ਬੇਲੋੜਾ ਤਣਾਅ ਅਤੇ ਆਪਸੀ ਅਵਿਸ਼ਵਾਸ ਵਧਾ ਰਹੀ ਹੈ। ਜੇਕਰ ਇਸ ਤਰ੍ਹਾਂ ਦੀ ਗੈਰ-ਜ਼ਿੰਮੇਵਾਰਾਨਾ ਬਿਆਨਬਾਜ਼ੀ ਕਾਰਨ ਸਮਾਜਕ ਸਾਂਝ ਨੂੰ ਨੁਕਸਾਨ ਪਹੁੰਚਦਾ ਹੈ ਜਾਂ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ, ਤਾਂ ਲੋਕ ਸੁਭਾਵਿਕ ਤੌਰ 'ਤੇ ਇਹ ਸਵਾਲ ਪੁੱਛਣਗੇ ਕਿ ਕੀ ਰਵਨੀਤ ਸਿੰਘ ਬਿੱਟੂ ਆਪਣੇ ਬਿਆਨਾਂ ਦੀ ਨੈਤਿਕ ਅਤੇ ਰਾਜਨੀਤਿਕ ਜ਼ਿੰਮੇਵਾਰੀ ਲੈਣਗੇ। ਉਨ੍ਹਾਂ ਕਿਹਾ ਕਿ ਪੰਜਾਬ ਨੇ ਝੂਠੇ ਪ੍ਰਚਾਰ, ਨਫ਼ਰਤ ਦੀ ਰਾਜਨੀਤੀ ਅਤੇ ਖ਼ੂਨ-ਖ਼ਰਾਬੇ ਦੀ ਬਹੁਤ ਵੱਡੀ ਕੀਮਤ ਚੁਕਾਈ ਹੈ। ਹੁਣ ਸਮਾਂ ਜ਼ਖ਼ਮਾਂ ਨੂੰ ਕੁਰੇਦਣ ਦਾ ਨਹੀਂ, ਸਗੋਂ ਸੱਚ, ਇਨਸਾਫ਼ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਹੈ। ਰਵਨੀਤ ਸਿੰਘ ਬਿੱਟੂ ਨੂੰ ਆਪਣੀ ਭੜਕਾਊ ਅਤੇ ਬਿਨਾਂ ਸਬੂਤਾਂ ਵਾਲੀ ਬਿਆਨਬਾਜ਼ੀ ਤੁਰੰਤ ਬੰਦ ਕਰਨੀ ਚਾਹੀਦੀ ਹੈ ਅਤੇ ਜ਼ਿੰਮੇਵਾਰ ਜਨਤਕ ਨੁਮਾਇੰਦੇ ਵਾਂਗ ਤੱਥਾਂ ਦੇ ਆਧਾਰ 'ਤੇ ਹੀ ਗੱਲ ਕਰਨੀ ਚਾਹੀਦੀ ਹੈ।

Have something to say? Post your comment

 
 
 
 

ਨੈਸ਼ਨਲ

ਕਰਤਾਰਪੁਰ ਸਾਹਿਬ ਲਾਂਘਾ ਤੁਰੰਤ ਖੋਲ੍ਹਿਆ ਜਾਵੇ, ਪ੍ਰਧਾਨ ਮੰਤਰੀ ਪੰਜਾਬ ਦੌਰੇ ਦੌਰਾਨ ਕਰਨ ਐਲਾਨ: ਕਾਲਕਾ, ਕਾਹਲੋਂ

'ਸਤਲੁਜ' ਨੇ ਫਿਰ ਖੋਲ੍ਹੇ ਪੰਜਾਬ ਦੇ ਕਾਲੇ ਦੌਰ ਦੇ ਜ਼ਖ਼ਮ, ਸੱਚ ਸਾਹਮਣੇ ਲਿਆਉਣ ਲਈ ਬਣੇ ਟ੍ਰਥ ਐਂਡ ਰਿਕਾਨਸਿਲੀਏਸ਼ਨ ਕਮਿਸ਼ਨ: ਬੀਬੀ ਕਿਰਨਜੋਤ ਕੌਰ

ਬਰਤਾਨੀਆ 'ਚ ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ 'ਚ ਭਾਰੀ ਵਾਧਾ, ਸਰਕਾਰ ਦੀ ਚੁੱਪੀ ਖ਼ਿਲਾਫ਼ ਸੰਸਦ 'ਚ ਉੱਠੇਗੀ ਆਵਾਜ਼

ਰਾਮ ਮੰਦਰ ਵਿੱਚ ਭੇਟਾਂ ਦੀ ਚੋਰੀ ਸਭ ਤੋਂ ਵੱਡਾ ਪਾਪ ਤੇ ਜਨਤਕ ਭਾਵਨਾਵਾਂ ਨਾਲ ਵਿਸ਼ਵਾਸਘਾਤ - ਪ੍ਰਿਯੰਕਾ ਚਤੁਰਵੇਦੀ

ਭਾਰਤ ਟੈਕਸ-2026 'ਚ ਪੰਜਾਬ ਦੀ ਧਾਕ, ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਦਿੱਤਾ ਸੱਦਾ

ਪੰਜਾਬ ਬਣੇਗਾ ਟੈਕਸਟਾਈਲ ਨਿਵੇਸ਼ ਦਾ ਸਭ ਤੋਂ ਵੱਡਾ ਕੇਂਦਰ, ਉਦਯੋਗਪਤੀਆਂ ਨੂੰ ਖੁੱਲ੍ਹਾ ਸੱਦਾ: ਭਗਵੰਤ ਮਾਨ

ਸੰਯੁਕਤ ਰਾਸ਼ਟਰ ਨੇ ਭਾਰਤ ਦੀ ਵੋਟਰ ਸੂਚੀ ਪੁਨਰ-ਸਮੀਖਿਆ (ਐਸ.ਆਈ.ਆਰ) 'ਤੇ ਜਤਾਈ ਚਿੰਤਾ

ਪੀਲੀਭੀਤ ਫ਼ਰਜ਼ੀ ਪੁਲਿਸ ਮੁਕਾਬਲਾ ਭਾਰਤੀ ਲੋਕਤੰਤਰ ਦੇ ਮੱਥੇ 'ਤੇ ਕਾਲਾ ਧੱਬਾ- ਵੀਰਜੀ

ਪੰਜ ਪੰਥਕ ਜਥੇਬੰਦੀਆਂ ਵਲੋਂ 14 ਜੁਲਾਈ ਨੂੰ ਗ੍ਰਹਿ ਮੰਤਰੀ ਦੇ ਨਾਮ ਦਿਤਾ ਜਾਵੇਗਾ ਮੰਗ ਪੱਤਰ - ਗਿਆਨੀ ਹਰਪ੍ਰੀਤ ਸਿੰਘ

30 ਦਿਨ ਜੇਲ੍ਹ 'ਚ ਰਹਿਣ 'ਤੇ ਪ੍ਰਧਾਨ ਮੰਤਰੀ, ਮੁੱਖ ਮੰਤਰੀ ਤੇ ਮੰਤਰੀਆਂ ਨੂੰ ਅਹੁਦੇ ਤੋਂ ਹਟਾਉਣ ਵਾਲੇ ਬਿੱਲ ਵਿੱਚ ਜੇਪੀਸੀ ਵੱਲੋਂ 5 ਸੋਧਾਂ ਦੀ ਸਿਫ਼ਾਰਸ਼