BREAKING NEWS

ਪੰਜਾਬ

ਸੀ.ਈ.ਓ. ਨੇ ਵੋਟਰਾਂ ਨੂੰ 19 ਜੁਲਾਈ ਦੇ ਵਿਸ਼ੇਸ਼ ਕੈਂਪਾਂ ਵਿੱਚ ਸ਼ਾਮਲ ਹੋਣ ਲਈ ਕੀਤੀ ਅਪੀਲ

ਕੌਮੀ ਮਾਰਗ ਬਿਊਰੋ | July 18, 2026 07:21 PM

ਚੰਡੀਗੜ੍ਹ-ਮੁੱਖ ਚੋਣ ਅਫ਼ਸਰ ਪੰਜਾਬ ਸ਼੍ਰੀਮਤੀ ਅਨਿੰਦਿਤਾ ਮਿਤਰਾ ਨੇ ਵਿਧਾਨ ਸਭਾ ਹਲਕਾ ਧਰਮਕੋਟ ਅਤੇ ਗੜ੍ਹਸ਼ੰਕਰ ਵਿਚ ਐਸ.ਆਈ.ਆਰ.- 2026 ਤਹਿਤ ਚੋਣ ਰਿਕਾਰਡਾਂ ਅਤੇ ਪ੍ਰਕਿਰਿਆਵਾਂ ਦੀ 100 ਫੀਸਦੀ ਡਿਜੀਟਾਈਜ਼ੇਸ਼ਨ ਸਫਲਤਾਪੂਰਵਕ ਨੇਪਰੇ ਚਾੜ੍ਹਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮੀਲ ਪੱਥਰ ਪਾਰਦਰਸ਼ਤਾ, ਕੁਸ਼ਲਤਾ ਅਤੇ ਆਧੁਨਿਕ ਚੋਣ ਪ੍ਰਬੰਧਨ ਨੂੰ ਮਜ਼ਬੂਤ ਕਰਨ ਵੱਲ ਪੰਜਾਬ ਦੀ ਨਿਰੰਤਰ ਪ੍ਰਗਤੀ ਦਾ ਪ੍ਰਤੱਖ ਪ੍ਰਮਾਣ ਹੈ।

ਫੀਲਡ ਸਟਾਫ ਦੀ ਭੂਮਿਕਾ ਦਾ ਹਵਾਲਾ ਦਿੰਦਿਆਂ ਸੀ.ਈ.ਓ. ਸ਼੍ਰੀਮਤੀ ਮਿਤਰਾ ਨੇ ਕਿਹਾ ਕਿ ਜ਼ਿਲ੍ਹਾ ਚੋਣ ਅਧਿਕਾਰੀ (ਡੀ.ਈ.ਓ.), ਚੋਣ ਰਜਿਸਟ੍ਰੇਸ਼ਨ ਅਧਿਕਾਰੀ (ਈ.ਆਰ.ਓ.), ਅਤੇ ਬੀ.ਐਲ.ਓਜ਼ ਦੇ ਸਮਰਪਿਤ ਅਤੇ ਤਾਲਮੇਲ ਭਰਪੂਰ ਯਤਨਾਂ ਸਦਕਾ ਹੀ ਇਹ ਸਫਲਤਾ ਮਿਲੀ ਹੈ। ਉਨ੍ਹਾਂ ਦੀ ਵਚਨਬੱਧਤਾ, ਸੁਹਿਰਦਤਾ ਅਤੇ ਟੀਮ ਵਰਕ ਨੇ ਨਾ ਸਿਰਫ਼ ਡਿਜੀਟਾਈਜ਼ੇਸ਼ਨ ਕਾਰਜਾਂ ਦੇ ਨਿਰਵਿਘਨ ਅਮਲ ਨੂੰ ਯਕੀਨੀ ਬਣਾਇਆ ਸਗੋਂ ਧਰਮਕੋਟ ਅਤੇ ਗੜ੍ਹਸ਼ੰਕਰ ਨੂੰ ਰਾਜ ਲਈ ਇੱਕ ਮਾਡਲ ਚੋਣ ਹਲਕਿਆਂ ਵਜੋਂ ਸਥਾਪਿਤ ਕੀਤਾ ਹੈ।

ਸ਼੍ਰੀਮਤੀ ਮਿਤਰਾ ਨੇ ਪੰਜਾਬ ਭਰ ਦੇ ਵੋਟਰਾਂ ਨੂੰ 19 ਜੁਲਾਈ, 2026 ਨੂੰ ਹੋਣ ਵਾਲੇ ਆਗਾਮੀ ਵਿਸ਼ੇਸ਼ ਕੈਂਪਾਂ ਵਿੱਚ ਸਰਗਰਮੀ ਨਾਲ ਸ਼ਾਮਲ ਹੋਣ ਦੀ ਅਪੀਲ ਕੀਤੀ, ਕਿਉਂ ਜੋ ਸੂਬਾ ਐਸ.ਆਈ.ਆਰ.- 2026 ਦੇ ਘਰੋ-ਘਰੀ ਗਣਨਾ ਪੜਾਅ ਨੂੰ ਪੂਰਾ ਕਰਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।

ਉਨ੍ਹਾਂ ਦੁਹਰਾਇਆ ਕਿ ਇੱਕ ਸਮਾਵੇਸ਼ੀ ਅਤੇ ਤਰੁਟੀ ਰਹਿਤ ਵੋਟਰ ਸੂਚੀ ਯਕੀਨੀ ਬਣਾਉਣ ਲਈ ਨਾਗਰਿਕਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਧਰਮਕੋਟ ਅਤੇ ਗੜ੍ਹਸ਼ੰਕਰ ਹਲਕਿਆਂ ਦੀ ਇਹ ਪ੍ਰਾਪਤੀ ਤਾਲਮੇਲ, ਸਮਰਪਣ ਅਤੇ ਸਿੱਟਾ-ਮੁਖੀ ਪ੍ਰਦਰਸ਼ਨ ਦਾ ਸਪੱਸ਼ਟ ਸਬੂਤ ਹੈ, ਜੋ ਕਿ ਇੱਕ ਮਜ਼ਬੂਤ ਅਤੇ ਡਿਜੀਟਲ ਤੌਰ ’ਤੇ ਸਸ਼ਕਤ ਚੋਣ ਪ੍ਰਣਾਲੀ ਵੱਲ ਵਧ ਰਹੇ ਪੰਜਾਬ ਦੀ ਤਸਵੀਰ ਪੇਸ਼ ਕਰਦੀ ਹੈ।

 

Have something to say? Post your comment

 
 
 
 

ਪੰਜਾਬ

ਭਗਵੰਤ ਮਾਨ ਸਰਕਾਰ ਆਪਣੇ ਕਰਮਚਾਰੀਆਂ ਦੇ ਹੱਕਾਂ ਦੀ ਲੜਾਈ ਲੜਦੀ ਰਹੇਗੀ: ਤਰੁਨਪ੍ਰੀਤ ਸਿੰਘ ਸੌਂਦ

ਮੁੱਖ ਮੰਤਰੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਦਾ ਸਭ ਤੋਂ ਵੱਧ ਲਾਭ 36–59 ਸਾਲ ਉਮਰ ਵਰਗ ਦੀਆਂ ਮਹਿਲਾਵਾਂ ਨੂੰ

ਪੰਜਾਬੀ ਖੋਖਲੇ ਨਾਅਰਿਆਂ ਅਤੇ ਪ੍ਰਚਾਰ ਦੀ ਨਹੀਂ, ਸਗੋਂ ਜਵਾਬਦੇਹੀ ਅਤੇ ਇਨਸਾਫ਼ ਚਾਹੁੰਦੇ ਹਨ: ਬਲਤੇਜ ਪੰਨੂ

ਭਾਜਪਾ ਪੰਜਾਬ ਨੇ ਸੂਬੇ ਭਰ ਵਿੱਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਜ਼ਿਲ੍ਹਾ ਪ੍ਰਧਾਨਾਂ ਦੀ ਕੀਤੀ ਨਿਯੁਕਤੀ

ਗੁਰਿੰਦਰਜੀਤ ਨਾਗਰਾ ਦੀ ਪੁਸ਼ਤਪਨਾਹੀ ਕੌਣ ਕਰ ਰਿਹੈ, ਇਸਦੀ ਨਿਰਪੱਖ ਜਾਂਚ ਹੋਵੇ: ਅਕਾਲੀ ਦਲ

ਰੋਟਰੀ ਕਲੱਬ ਆਫ਼ ਲੁਧਿਆਣਾ ਹਰਮੋਨੀ ਵੱਲੋ ਆਯੋਜਿਤ ਕੀਤੀ ਗਈ ਇੰਸਟਾਲੇਸ਼ਨ ਸੈਰਾਮਨੀ

ਅਮਰੀਕਾ ਵਿੱਚ ਰਹਿਣ ਵਾਲੇ ਪਰਿਵਾਰ ਤੋਂ ਲੱਖਾਂ ਦੀ ਫਿਰੌਤੀ ਦੇ ਦੋਸ਼ ਵਿੱਚ ਟਾਂਡਾ ਦੇ ਸਾਬਕਾ ਐਸ ਐਚ ਓ ਨਾਗਰਾ ਨੂੰ ਗ੍ਰਿਫ਼ਤਾਰ

ਹਰਬੰਸ ਸੋਢੀ ਦੀ ਵਾਰਤਕ ਪੁਸਤਕ “ ਉਫ਼ ਇਹ ਜ਼ਿੰਦਗੀ “ ਦਾ ਹੋਇਆ ਲੋਕ ਅਰਪਣ

ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਪੰਜਾਬ ਸਰਕਾਰ ਦੇ ਨਵੇਂ ਨਿਯੁਕਤ ਬੋਰਡ ਚੇਅਰਪਰਸਨਾਂ ਦਾ ਸਨਮਾਨ

ਮੇਨਟੇਨੈਂਸ ਟ੍ਰਿਬਿਊਨਲ ਦੇਣਗੇ ਜਲਦੀ ਇਨਸਾਫ਼; ਅਣਗਹਿਲੀ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ