BREAKING NEWS

ਨੈਸ਼ਨਲ

ਵੈਨਕੂਵਰ 'ਚ 26 ਘੰਟੇ ਤੱਕ ਗੂੰਜੀ  ਨਿੱਝਰ ਮਾਮਲੇ 'ਚ ਇਨਸਾਫ਼ ਦੀ ਮੰਗ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 19, 2026 07:41 PM

ਨਵੀਂ ਦਿੱਲੀ- ਕੈਨੇਡਾ ਦੇ ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਦੇ ਬਾਹਰ 17 ਅਤੇ 18 ਜੁਲਾਈ ਨੂੰ 26 ਘੰਟਿਆਂ ਤੱਕ ਚੱਲੇ ਸ਼ਾਂਤਮਈ ਰੋਸ ਪ੍ਰਦਰਸ਼ਨ ਨੇ ਇੱਕ ਵਾਰ ਫਿਰ  ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਨੂੰ ਅੰਤਰਰਾਸ਼ਟਰੀ ਚਰਚਾ ਦੇ ਕੇਂਦਰ ਵਿੱਚ ਲਿਆ ਦਿੱਤਾ। ਆਯੋਜਕਾਂ ਅਨੁਸਾਰ, ਨਿੱਝਰ ਦੀ ਹੱਤਿਆ ਨੂੰ 1110 ਦਿਨ ਬੀਤ ਜਾਣ ਦੇ ਬਾਵਜੂਦ ਇਨਸਾਫ਼ ਨਾ ਮਿਲਣ ਕਾਰਨ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਰਾਹੀਂ ਜਵਾਬਦੇਹੀ ਅਤੇ ਨਿਆਂ ਦੀ ਮੰਗ ਨੂੰ ਹੋਰ ਬੁਲੰਦ ਕੀਤਾ ਗਿਆ। ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਭਾਸ਼ਣਾਂ, ਨਾਅਰਿਆਂ ਅਤੇ ਪ੍ਰਤੀਕਾਤਮਕ ਗਤੀਵਿਧੀਆਂ ਰਾਹੀਂ ਆਪਣਾ ਰੋਸ ਪ੍ਰਗਟਾਇਆ। ਪ੍ਰਦਰਸ਼ਨ ਸਥਾਨ 'ਤੇ ਜਥੇਦਾਰ ਭਾਈ ਹਰਦੀਪ ਸਿੰਘ ਨਿੱਝਰ ਦੇ ਵਿਸ਼ਾਲ ਪੋਸਟਰਾਂ ਦੇ ਨਾਲ ਕੁਝ ਭਾਰਤੀ ਡਿਪਲੋਮੈਟਾਂ ਦੇ "ਵਾਂਟਡ" ਪੋਸਟਰ ਵੀ ਲਗਾਏ ਗਏ, ਜਿਨ੍ਹਾਂ ਵਿੱਚ ਸੰਜੇ ਕੁਮਾਰ ਵਰਮਾ, ਦਿਨੇਸ਼ ਪਟਨਾਇਕ, ਮਨੀਸ਼ ਕੁਮਾਰ ਅਤੇ ਕਵਰਜੀਤ ਦੀਆਂ ਤਸਵੀਰਾਂ ਸ਼ਾਮਲ ਸਨ। ਰੈਲੀ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਤੀਕਾਤਮਕ ਜਨਾਜ਼ੇ ਦੀ ਪੇਸ਼ਕਾਰੀ ਵੀ ਕੀਤੀ ਗਈ। ਆਯੋਜਕਾਂ ਨੇ ਦੱਸਿਆ ਕਿ ਇਹ ਪ੍ਰਤੀਕਾਤਮਕ ਕਾਰਵਾਈ ਉਨ੍ਹਾਂ ਦੇ ਰਾਜਨੀਤਿਕ ਵਿਰੋਧ ਨੂੰ ਦਰਸਾਉਣ ਲਈ ਸੀ। ਇਸ ਤੋਂ ਬਾਅਦ ਖਾਲਿਸਤਾਨੀ ਝੰਡਿਆਂ ਨਾਲ ਵੈਨਕੂਵਰ ਦੀਆਂ ਸੜਕਾਂ 'ਤੇ ਮਾਰਚ ਕੱਢਿਆ ਗਿਆ, ਜਿਸ ਦੌਰਾਨ ਨਿੱਝਰ ਮਾਮਲੇ ਵਿੱਚ ਇਨਸਾਫ਼ ਦੀ ਮੰਗ ਲਗਾਤਾਰ ਗੂੰਜਦੀ ਰਹੀ। ਟੀਮ ਸ਼ਹੀਦ ਨਿੱਝਰ ਕੈਨੇਡਾ ਨੇ ਕਿਹਾ ਕਿ ਉਨ੍ਹਾਂ ਦੀ ਮੁਹਿੰਮ ਦਾ ਉਦੇਸ਼ ਵਿਦੇਸ਼ਾਂ ਵਿੱਚ ਸਿੱਖਾਂ ਖ਼ਿਲਾਫ਼ ਕਥਿਤ ਟ੍ਰਾਂਸਨੈਸ਼ਨਲ ਦਮਨ ਦੇ ਮੁੱਦੇ ਨੂੰ ਵਿਸ਼ਵ ਪੱਧਰ 'ਤੇ ਉਠਾਉਣਾ ਅਤੇ ਨਿੱਝਰ ਕਤਲ ਮਾਮਲੇ ਵਿੱਚ ਜਵਾਬਦੇਹੀ ਤੈਅ ਕਰਵਾਉਣ ਲਈ ਦਬਾਅ ਬਣਾਈ ਰੱਖਣਾ ਹੈ। ਟੀਮ ਨੇ ਕਿਹਾ ਕਿ ਉਹ ਸ਼ਾਂਤਮਈ ਅਤੇ ਕਾਨੂੰਨੀ ਤਰੀਕਿਆਂ ਨਾਲ ਆਪਣਾ ਸੰਘਰਸ਼ ਜਾਰੀ ਰੱਖੇਗੀ। ਇਸ ਮੌਕੇ ਆਗੂਆਂ ਨੇ 16 ਅਗਸਤ ਨੂੰ ਅਮਰੀਕਾ ਦੇ ਇੰਡੀਆਨਾ ਵਿੱਚ ਹੋਣ ਵਾਲੀਆਂ ਖਾਲਿਸਤਾਨ ਰਿਫਰੈਂਡਮ ਵੋਟਾਂ ਵਿੱਚ ਅਮਰੀਕਾ ਅਤੇ ਕੈਨੇਡਾ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਦੀ ਅਪੀਲ ਵੀ ਕੀਤੀ। ਰੈਲੀ ਵਿੱਚ ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਹਰਗੁਰਦੀਪ ਸਿੰਘ, ਭਾਈ ਦਲਜੀਤ ਸਿੰਘ, ਭਾਈ ਹਰਦੀਪ ਸਿੰਘ ਖੰਡਾ, ਭਾਈ ਰਜਿੰਦਰ ਸਿੰਘ, ਭਾਈ ਜੈਕ ਸਿੰਘ ਸਿੱਧੂ, ਭਾਈ ਮਨਜਿੰਦਰ ਸਿੰਘ ਖਾਲਸਾ , ਭਾਈ ਰਣਜੀਤ ਸਿੰਘ ਚਾਹਲ, ਭਾਈ ਹਰਦੀਪ ਸਿੰਘ, ਭਾਈ ਰਾਜ ਸਿੰਘ, ਡਾ. ਕੁਲਦੀਪ ਸਿੰਘ ਅਤੇ ਭਾਈ ਰਜਿੰਦਰ ਸਿੰਘ ਨੱਤ ਸਮੇਤ ਕਈ ਪੰਥਕ ਆਗੂ ਅਤੇ ਸੰਗਤਾਂ ਮੌਜੂਦ ਸਨ।

Have something to say? Post your comment

 
 
 
 

ਨੈਸ਼ਨਲ

ਸੀਜੇਪੀ ਪ੍ਰਦਰਸ਼ਨਕਾਰੀਆਂ ਦੇ ਹਿੰਸਕ ਹੋਣ ਕਾਰਨ 50 ਪੁਲਿਸ ਕਰਮਚਾਰੀ ਜ਼ਖਮੀ -70 ਲੋਕਾਂ ਨੂੰ ਹਿਰਾਸਤ ਵਿੱਚ ਲਿਆ

ਕਾਕਰੋਚ ਅੰਦੋਲਨ: ਵਾਂਗਚੁਕ ਅਨਸ਼ਨ ਜਾਰੀ ਰੱਖਣਗੇ, ਪ੍ਰਦਰਸ਼ਨਕਾਰੀ ਵਿਦਿਆਰਥੀਆਂ 'ਤੇ ਪੁਲਿਸ ਕਾਰਵਾਈ ਦੀ ਵਿਰੋਧੀ ਧਿਰਾਂ ਵੱਲੋਂ ਤਿੱਖੀ ਨਿੰਦਾ

ਹਰਿਦੁਆਰ ਗਿਆਨ ਗੋਦੜੀ ਸਾਹਿਬ ਮਾਮਲਾ: ਮੁੱਖ ਮੰਤਰੀ ਧਾਮੀ ਨੇ ਸਿੱਖ ਪ੍ਰਤੀਨਿਧ ਮੰਡਲ ਨੂੰ ਦਿੱਤਾ ਹੱਲ ਦਾ ਭਰੋਸਾ

ਸੱਚੇ ਭਗਤਾਂ ਦਾ ਅਸਲ ਫਰਜ਼ ਰਾਮ ਦੀ ਰੱਖਿਆ ਕਰਨਾ ਹੈ: ਊਧਵ ਠਾਕਰੇ

ਚੰਡੀਗੜ੍ਹ: ਸੀਜੇਆਈ ਨੇ ਜ਼ਿਲ੍ਹਾ ਕੋਰਟ ਕੰਪਲੈਕਸ ਵਿਖੇ ਮਲਟੀ-ਲੈਵਲ ਪਾਰਕਿੰਗ ਦਾ ਉਦਘਾਟਨ ਕੀਤਾ, ਕਿਹਾ ਵੱਡੀ ਲੋੜ 

ਪੰਜਾਬੀ ਹੈਲਪ ਲਾਈਨ ਦਿੱਲੀ ਵੱਲੋਂ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਹਲੋਂ ਸਨਮਾਨਿਤ

ਰਾਜੌਰੀ ਗਾਰਡਨ ਦੇ ਗੁਰੂ ਨਾਨਕ ਪਬਲਿਕ ਸਕੂਲ 'ਚ ਮਨੁੱਖੀ ਅਧਿਕਾਰ ਸੈਮੀਨਾਰ, ਵਿਦਿਆਰਥੀਆਂ ਨੂੰ ਕਾਨੂੰਨੀ ਹੱਕਾਂ ਪ੍ਰਤੀ ਕੀਤਾ ਜਾਗਰੂਕ

ਤੀਸ ਹਜ਼ਾਰੀ ਦੇ ਸਿੱਖ ਇਤਿਹਾਸ ਨੂੰ ਸਥਾਈ ਪਛਾਣ ਦੇਣ ਦੀ ਮੰਗ ਕਰਦਿਆਂ ਦਿੱਲੀ ਬਾਰ ਐਸੋਸੀਏਸ਼ਨ ਨੂੰ ਸੌਂਪਿਆ ਮੰਗ-ਪੱਤਰ

ਸਰਦਾਰ ਸਮੁੰਦਰੀ ਦੇ ਸ਼ਹੀਦੀ ਦਿਹਾੜੇ 'ਤੇ ਚੀਫ ਜਸਟਿਸ ਆਫ , ਸਾਬਕਾ ਰਾਸ਼ਟਰਪਤੀ ਤੇ ਦਿੱਲੀ ਮੁੱਖ ਮੰਤਰੀ ਸਮੇਤ ਹਜ਼ਾਰਾਂ ਵੱਲੋਂ ਭੇਂਟ ਕੀਤੀ ਗਈ ਸ਼ਰਧਾਂਜਲੀ

ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਹੋਇਆ ਸਰਗਰਮ- ਹੋਈ ਅਹਿਮ ਮੀਟਿੰਗ