BREAKING NEWS

ਪੰਜਾਬ

ਸੁਰਤਿ ਦਾ ਵਰਖਾ ਰੁੱਤ ਅੰਕ ਡਾ. ਸ ਸ ਜੌਹਲ ਵੱਲੋਂ ਲੁਧਿਆਣਾ ਵਿੱਚ ਲੋਕ ਅਰਪਣ

ਕੌਮੀ ਮਾਰਗ ਬਿਊਰੋ | July 19, 2026 09:32 PM

ਲੁਧਿਆਣਾ-ਅੰਮ੍ਰਿਤਸਰ ਤੋਂ ਛਪਦੇ ਸਾਹਿੱਤਕ ਚੌਮਾਸਿਕ ਪੱਤਰ “ਸੁਰਤਿ” ਦਾ ਵਰਖਾ ਰੁੱਤ ਅੰਕ ਲੁਧਿਆਣਾ ਵਿੰਚ ਸਦੀ ਜਿੱਡੀ ਮਹਾਨ ਸ਼ਖਸੀਅਤ ਪਦਮ ਵਿਭੂਸ਼ਨ ਡਾ. ਸ ਸ ਜੌਹਲ ਹੱਥੋਂ ਲੋਕ ਅਰਪਣ ਕਰਵਾਇਆ ਗਿਆ। ਇਸ ਅੰਕ ਵਿੱਚ ਲਗਪਗ 35 ਪੰਨਿਆਂ ਵਿੱਚ ਫੈਲਿਆ ਪ੍ਰਿੰਸੀਪਲ ਸਰਵਣ ਸਿੰਘ ਢੁੱਡੀ ਕੇ, ਡਾ. ਸਾਂਵਲ ਧਾਮੀ ਤੇ ਗੁਰਬੀਰ ਸਿੰਘ ਬਰਾੜ ਵੱਲੋਂ ਲਿਖਿਆ ਲੇਖ ਤੇ ਮੁਲਾਕਾਤਾਂ ਸ਼ਾਮਿਲ। ਅੱਜ ਸਵੇਰੇ ਇਸ ਮੈਗਜ਼ੀਨ ਦੀ ਕਾਪੀ ਪ੍ਰੋ. ਗੁਰਭਜਨ ਸਿੰਘ ਗਿੱਲ, ਸ. ਜਗਦੀਸ਼ਪਾਲ ਸਿੰਘ ਗਰੇਵਾਲ ਤੇ ਵਰਿੰਦਰ ਮਿੱਤਲ ਜੀ ਨੇ ਡਾ. ਜੌਹਲ ਨੂੰ ਭੇਂਟ ਕੀਤੀ। ਉਨ੍ਹਾਂ ਇਸ ਵੱਡ ਆਕਾਰੀ ਖ਼ੂਬਸੂਰਤ ਮੈਗਜ਼ੀਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਅੰਕ ਵਿੱਚ ਉਨ੍ਹਾਂ ਦੀ ਉਹ ਤਸਵੀਰ ਵੀ ਸ਼ਾਮਿਲ ਹੈ ਜੋ ਉਨ੍ਹਾਂ ਵੱਲੋਂ 1951 ਵਿੱਚ ਖੇਤੀਬਾੜੀ ਕਾਲਿਜ ਲੁਧਿਆਣਾ ਵਿੱਚ ਪੜ੍ਹਦਿਆਂ ਪਹਿਲੀ ਗਣਤੰਤਰ ਪਰੇਡ ਦੀ ਐੱਨ ਸੀ ਸੀ ਟੁਕੜੀ ਦੀ ਪੂਰੇ ਭਾਰਤ ਦੇ ਕੈਡਿਟਸ ਵੱਲੋਂ ਅਗਵਾਈ ਕੀਤੀ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਹੁੰਦਿਆਂ ਨੋਬਲ ਪੁਰਸਕਾਰ ਵਿਜੇਤਾ ਮਦਰ ਟੈਰੇਸਾ ਅਤੇ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਖੋਜ ਹੁੰਦਿਆਂ ਪ੍ਰਿੰਸ ਚਾਰਲਸ ਦੀ ਯੂਨੀਵਰਸਿਟੀ ਫੇਰੀ ਦੀ ਤਸਵੀਰ ਵੀ ਇਸ ਅੰਕ ਦਾ ਸ਼ਿੰਗਾਰ ਹੈ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਡਾ. ਸ ਸ ਜੌਹਲ ਨੂੰ ਸੁਰਤਿ ਬਾਰੇ ਜਾਣਕਾਰੀ ਦੇਦਿਆਂ ਦੱਸਿਆ ਕਿ
ਪਰਚੇ ਵਿੱਚ ਬਹੁਤ ਕੁਝ ਨਵਾਂ ਨਵੇਲਾ ਹੈ। ਪਰਵੇਜ਼ ਸੰਧੂ ਦੀ ਕਹਾਣੀ ਹੈ” ਇੱਕ ਜੋੜੀ ਉਕਾਬਾਂ ਦੀ”, ਤ੍ਰਿਪਤਾ ਕੇ ਸਿੰਘ, ਸਰਘੀ, ਅਜਮੇਰ ਰੋਡੇ, ਅਲੀ ਉਸਮਾਨ ਬਾਜਵਾ, ਜਿੰਦਰ ਤੇ ਨਵੇਂ ਕਹਾਣੀਕਾਰ ਸਰਬਾਜ਼ ਦੀਆਂ ਵੀ ਕਹਾਣੀਆਂ ਨੇ।
ਪੰਜਾਬ ਖੇਤੀ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਤੇ “ਧੁੱਪ ਦਰਿਆ ਦੀ ਦੋਸਤੀ “ ਨਾਵਲ ਦੇ ਸਿਰਜਕ ਤੇ ਕਹਾਣੀਕਾਰ ਵੀ ਡਾ. ਜਗਜੀਤ ਬਰਾੜ ਦਾ ਲੇਖ ਵੀ ਹੈ।
ਇਸ ਅੰਕ ਵਿੱਚ ਬਲਦੇਵ ਧਾਲੀਵਾਲ ਨੇ ਸੁਖਜੀਤ ਦੀਆਂ ਕਹਾਣੀਆਂ ਬਾਰੇ, ਬਲਦੇਵ ਸਿੰਘ ਮੋਗਾ ਨੇ ਢਾਹਾਂ ਪੁਰਸਕਾਰ ਵੇਲੇ ਮਿਲੇ ਆਦਰ ਤੇ ਖਿੱਚ ਧੂਹ ਦਾ ਜੀਵੰਤ ਜ਼ਿਕਰ ਕੀਤੈ। ਬੂਟਾ ਸਿੰਘ ਚੌਹਾਨ ਕੇ ਸੁਰਿੰਦਰ ਦਾਊਮਾਜਰਾ ਵੀ ਹਾਜ਼ਰ ਨੇ। ਭਾਰਤ ਦੇ ਕੱਦਾਵਰ ਕੁਸ਼ਲ ਪ੍ਰਸ਼ਾਸਕ ਸ. ਮਨੋਹਰ ਸਿੰਘ ਗਿੱਲ ਦੀ ਧੀ ਅਤੇ ਆਪ ਵਿਸ਼ਵ ਪਛਾਣ ਰੱਖਦੀ ਫੋਟੋ ਕਲਾਕਾਰ ਗੌਰੀ ਗਿੱਲ ਦੀਆਂ ਖਿੱਚੀਆਂ ਸਿਰਜਣਾਤਮਕ ਤਸਵੀਰਾਂ ਦਾ ਰੰਗ ਨਵੇਲਾ ਹੈ।
ਪਰਵੇਜ਼ ਸੰਧੂ ਦੀ ਨਵੀਂ ਕਹਾਣੀ ਕਿਤਾਬ “ਪਰ ਹੀਣ ਪਰਿੰਦੇ” ਬਾਰੇ ਡਾ. ਹਰਿਭਜਨ ਸਿੰਘ ਭਾਟੀਆ ਦੀ ਵਿਸ਼ਾਲ ਪਰਤਾਂ ਫੋਲਦਾ ਰੀਵੀਉ ਹੈ। ਵਰਿਆਮ ਸਿੰਘ ਸੰਧੂ, ਜਸਵੰਤ ਦੀਦ ਤੇ ਹਰਕੀਰਤ ਕੌਰ ਚਾਹਲ ਦੀਆਂ ਨਵੀਆਂ ਕਿਤਾਬਾਂ ਦੇ ਮੁਲਾਂਕਣ ਨੇ। ਪ੍ਰਵਾਸ ਦੇ ਦੂਹਰੇ ਦਬਾਅ ਹੇਠ ਪੰਜਾਬ ਬਾਰੇ ਡਾ. ਗੁਰਮੁਖ ਸਿੰਘ ਤੇ ਡਾ, ਗੁਰਪ੍ਰੀਤ ਦੇ ਨਾਲ ਹੀ ਡਾ. ਪਰਮਜੀਤ ਢੀਂਗਰਾ, ਜਸਬੀਰ ਭੁੱਲਰ, ਡਾ. ਪ੍ਰੇਮ ਸਿੰਘ ਮਾਨ, ਗੁਰਬਚਨ, ਡਾ. ਗੁਰਉਪਦੇਸ਼ ਸਿੰਘ, ਪ੍ਰੋ. ਪ੍ਰੀਤਮ ਸਿੰਘ ਔਕਸਫੋਰਡ, ਲਲਿਤ ਕੁਮਾਰ , ਮਨਜੀਤ ਪੁਰੀ, ਸੁਕੀਰਤ, ਗੁਰਪ੍ਰੀਤ ਮਾਨਸਾ ਤੇ ਹ ਸ ਡਿੰਪਲ ਦੀਆਂ ਲਿਖਤਾਂ ਵੀ ਨੇ। ਸਤਲੁਜ ਫਿਲਮ ਬਾਰੇ ਡਾ. ਗੁਰਮੁਖ ਸਿੰਘ ਦਾ ਲੇਖ ਵਿਸ਼ੇਸ਼ ਰੂਪ ਵਿੱਚ ਪੇਸ਼ ਪੇਸ਼ ਹੈ। ਸੁਖਬੀਰ ਸਿੰਘ ਸੰਧੂ ਤੇ ਉਸ ਦੀ 53 ਸਾਲ ਪਰਿਲਾਂ ਛਪੀ ਗ਼ਜ਼ਲ ਪੁਸਤਕ “ਪਾਇਲ” ਦੇ ਪੁਨਰ ਪ੍ਰਕਾਸ਼ਨ ਹਵਾਲੇ ਨਾਲ ਮੇਰਾ ਵੀ ਇੱਕ ਲੇਖ ਇਸ ਵਿੱਚ ਸ਼ਾਮਿਲ ਹੈ।
ਇਸ ਅੰਕ ਵਿੱਚ ਅਫ਼ਜ਼ਲ ਸਾਹਿਰ, ਕੁਲਵਿੰਦਰ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਸਤੀਸ਼ ਗੁਲਾਟੀ, ਗੁਰਤੇਜ ਕੋਹਾਰਵਾਲਾ, ਹਰਜਿੰਦਰ ਕੰਗ ਗ਼ਜ਼ਲਾਂ ਸਮੇਤ।
ਆਜ਼ਾਦ ਨਜ਼ਮ ਦੇ ਸ਼ਾਇਰ ਨਵਤੇਜ ਭਾਰਤੀ, ਪਰਮਿੰਦਰ ਸੋਢੀ, ਅਮਰਜੀਤ ਗਰੇਵਾਲ, ਸਵਰਨਜੀਤ ਸਵੀ, ਜਗਤਾਰ ਢਾਅ, ਦਰਸ਼ਨ ਬੁਲੰਦਵੀ, ਸੁਰਿੰਦਰ ਗੀਤ, ਅਮਰਜੀਤ ਕੌਂਕੇ, ਹਰਮੀਤ ਵਿਦਿਆਰਥੀ, ਅਜੈ ਤਨਵੀਰ, ਡਾ. ਲਖਵਿੰਦਰ ਸਿੰਘ ਗਿੱਲ, ਸੰਦੀਪ ਜਸਵਾਲ, ਸੁਖਵਿੰਦਰ। ਰਾਜਵਿੰਦਰ ਬਰਾੜ ਤੇ ਸੰਦੀਪ ਚੌਹਾਨ ਵੀ ਕਵਿਤਾਵਾਂ ਗ਼ਜ਼ਲਾਂ ਸਮੇਤ ਹਾਜ਼ਰ ਹਨ।
ਨਿਰਲੇਪ ਸਿੰਘ ਨੇ ਸੁਰਖ਼ਾਬ ਦੀ ਪਲੇਠੀ ਕਾਵਿ ਕਿਤਾਬ “ ਵੈਤਰਣੀ” ਸੰਗ ਵਿਚਰਦਿਆਂ ਲਿਖਿਆ ਹੈ। ਇਸ ਮੌਕੇ ਡਾ. ਸ ਸ ਜੌਹਲ ਜੀ ਦੇ ਸਪੁੱਤਰ ਜਨਮੇਜਾ ਸਿੰਘ ਜੌਹਲ ਵੀ ਹਾਜ਼ਰ ਸਨ।

Have something to say? Post your comment

 
 
 
 

ਪੰਜਾਬ

ਨਸ਼ੀਲੇ ਪਦਾਰਥਾਂ ਦੇ ਧੰਦੇ ਤੋਂ ਹਾਸਲ ਕੀਤੀ ₹319 ਕਰੋੜ ਦੀ ਸੰਪਤੀ ਜ਼ਬਤ, ‘ਯੁੱਧ ਨਸ਼ਿਆਂ ਵਿਰੁੱਧ’ 68,850 ਤੋਂ ਵੱਧ ਤਸਕਰ ਗ੍ਰਿਫ਼ਤਾਰ

ਨੀਟ ਪ੍ਰੀਖਿਆ ਵਿੱਚ ਸਫਲਤਾ “ਸਿੱਖਿਆ ਕ੍ਰਾਂਤੀ” ਦੇ ਵਿਆਪਕ ਪ੍ਰਭਾਵ ਨੂੰ ਕਰਦੀ ਹੈ ਉਜਾਗਰ: ਸਿੱਖਿਆ ਮੰਤਰੀ

ਇੱਕ ਅਗਸਤ ਨੂੰ ਭਗਵੰਤ ਮਾਨ ਸਰਕਾਰ ਨਵੀਂ ਰਜਿਸਟ੍ਰੇਸ਼ਨ ਵਾਲੀਆਂ 50 ਲੱਖ ਔਰਤਾਂ ਦੇ ਖਾਤਿਆਂ ਵਿੱਚ ਪਾਵੇਗੀ ਸਨਮਾਨ ਰਾਸ਼ੀ- ਕੇਜਰੀਵਾਲ

ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿੱਚ ਹੋਣ ਵਾਲੀ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

ਨੀਤੀ ਆਯੋਗ ਦੀ ਰਿਪੋਰਟ ਨੇ ਆਪ ਦੇ ਉਦਯੋਗਿਕ ਵਿਕਾਸ ਦੇ ਦਾਅਵਿਆਂ ਦੀ ਖੋਲ੍ਹੀ ਪੋਲ- ਢਿੱਲੋਂ

ਪੰਜਾਬ ਸਰਕਾਰ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਰਾਹੀਂ ਮਹਿਲਾ ਸਸ਼ਕਤੀਕਰਨ ਲਈ ਵਚਨਬੱਧ: ਸਪੀਕਰ ਕੁਲਤਾਰ ਸਿੰਘ ਸੰਧਵਾਂ

ਭਗਵੰਤ ਮਾਨ ਸਰਕਾਰ ਆਪਣੇ ਕਰਮਚਾਰੀਆਂ ਦੇ ਹੱਕਾਂ ਦੀ ਲੜਾਈ ਲੜਦੀ ਰਹੇਗੀ: ਤਰੁਨਪ੍ਰੀਤ ਸਿੰਘ ਸੌਂਦ

ਪ੍ਰਵਾਸੀਆਂ ਦੀ ਇਕਜੁੱਟਤਾ ਕਾਰਨ ਪੰਜਾਬ ਦੀ ਜਵਾਨੀ- ਕਿਸਾਨੀ ਦੇ ਨਾਲ ਸਿੱਖ ਵੀ ਸੁਰਖਿਅਤ ਨਹੀ ਹਨ- ਗਿਆਨੀ ਹਰਪ੍ਰੀਤ ਸਿੰਘ

ਹੁਣ ਇਲਾਜ ਸਮੇਂ ਸਿਰ ਮਿਲੇਗਾ ਜਾਂ ਨਹੀਂ, ਇਹ ਪੈਸਿਆਂ ’ਤੇ ਨਿਰਭਰ ਨਹੀਂ ਕਰਦਾ: ਮਨਜੀਤ ਸਿੰਘ, ਲਾਭਪਾਤਰੀ

ਭਗਵੰਤ ਮਾਨ ਸਰਕਾਰ ਆਪਣੇ ਕਰਮਚਾਰੀਆਂ ਦੇ ਹੱਕਾਂ ਦੀ ਲੜਾਈ ਲੜਦੀ ਰਹੇਗੀ: ਤਰੁਨਪ੍ਰੀਤ ਸਿੰਘ ਸੌਂਦ