ਖੇਡ

ਸਟ੍ਰਾਬੇਰੀ ਫੀਲਡਜ਼ ਹਾਈ ਸਕੂਲ ਦੇ ਸੰਗਤਪ੍ਰੀਤ ਸਿੰਘ ਪੰਜਾਬ ਸਟੇਟ ਸ਼ਾਟਗਨ ਚੈਂਪੀਅਨਸ਼ਿਪ ਵਿੱਚ ਜਿੱਤੇ 3 ਤਗ਼ਮੇ

ਕੌਮੀ ਮਾਰਗ ਬਿਊਰੋ | July 20, 2026 07:24 PM

ਚੰਡੀਗੜ੍ਹ-ਖੇਡ ਜਗਤ ਵਿੱਚ ਸ਼ਾਨਦਾਰ ਪ੍ਰਾਪਤੀ ਦਰਜ ਕਰਦਿਆਂ ਸਟ੍ਰਾਬੇਰੀ ਫੀਲਡਜ਼ ਹਾਈ ਸਕੂਲ, ਚੰਡੀਗੜ੍ਹ ਦੇ 10ਵੀਂ ਜਮਾਤ ਦੇ ਵਿਦਿਆਰਥੀ ਸੰਗਤਪ੍ਰੀਤ ਸਿੰਘ ਨੇ ਪਟਿਆਲਾ ਵਿਖੇ ਹੋਈ 61ਵੀਂ ਪੰਜਾਬ ਸਟੇਟ ਸ਼ਾਟਗਨ ਚੈਂਪੀਅਨਸ਼ਿਪ- 2026 ਵਿੱਚ ਤਿੰਨ ਤਗਮੇ ਜਿੱਤ ਕੇ ਸਕੂਲ ਅਤੇ ਸ਼ਹਿਰ ਦਾ ਮਾਣ ਵਧਾਇਆ ਹੈ।

ਸੰਗਤਪ੍ਰੀਤ ਨੇ ਟਰੈਪ ਸ਼ੂਟਿੰਗ ਮੁਕਾਬਲੇ ਵਿੱਚ ਯੂਥ ਸ਼੍ਰੇਣੀ ਵਿੱਚ ਸੋਨ ਤਗ਼ਮਾ, ਜੂਨੀਅਰ ਪੁਰਸ਼ ਸ਼੍ਰੇਣੀ ਵਿੱਚ ਸੋਨ ਤਗ਼ਮਾ ਅਤੇ ਪੁਰਸ਼ ਸ਼੍ਰੇਣੀ ਵਿੱਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਹੈ।

ਸਟ੍ਰਾਬੇਰੀ ਫੀਲਡਜ਼ ਹਾਈ ਸਕੂਲ ਦੇ ਪ੍ਰਬੰਧਕਾਂ, ਸਟਾਫ ਅਤੇ ਵਿਦਿਆਰਥੀਆਂ ਨੇ ਸੰਗਤਪ੍ਰੀਤ ਨੂੰ ਉਸਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਸਮਰਪਣ ਲਈ ਵਧਾਈ ਦਿੱਤੀ ਹੈ। ਸਕੂਲ ਨੇ ਵਿਸ਼ਵਾਸ ਪ੍ਰਗਟਾਇਆ ਕਿ ਉਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਾ ਰਹੇਗਾ ਅਤੇ ਇਸੇ ਤਰ੍ਹਾਂ ਹੋਰ ਨਾਮਣਾ ਖੱਟਦਾ ਰਹੇਗਾ।

Have something to say? Post your comment

 
 
 
 

ਖੇਡ

ਅਕਾਲ ਅਕੈਡਮੀ ਦੀ ਹਰਸ਼ਦੀਪ ਕੌਰ ਨੇ ਸੀ.ਬੀ.ਐੱਸ.ਈ. ਕਲੱਸਟਰ ਅਥਲੈਟਿਕ ਮੀਟ ਵਿੱਚ ਜਿੱਤਿਆ ਸੋਨ ਤਗਮਾ, ਨੈਸ਼ਨਲ ਅਥਲੈਟਿਕ ਮੀਟ ਲਈ ਹੋਈ ਚੋਣ

ਖ਼ਾਲਸਾ ਕਾਲਜ ਦੇ ਵਿਦਿਆਰਥੀ ਨੇ ਕੇਮਰੂਨ ਦੇ ਮੁੱਕੇਬਾਜ਼ ਨੂੰ ਕੀਤਾ ਚਿੱਤ

ਤਪਦੀ ਗਰਮੀ ਵੀ ਕ੍ਰਿਕਟ ਦੇ ਜਜ਼ਬੇ ਅੱਗੇ ਫਿੱਕੀ ਪਈ, ਭਾਰਤ-ਅਫਗਾਨਿਸਤਾਨ ਟੈਸਟ ਦੇ ਦੂਜੇ ਦਿਨ ਨਿਊ ਚੰਡੀਗੜ੍ਹ ਸਟੇਡੀਅਮ ਵਿੱਚ ਦਰਸ਼ਕਾਂ ਨੇ ਭਰੀ ਹਾਜ਼ਰੀ

ਗੁਰਿੰਦਰਵੀਰ ਅਤੇ ਅਨੀਮੇਸ਼ ਏਸ਼ੀਅਨ ਰੀਲੇਅ ਚੈਂਪੀਅਨਸ਼ਿਪ ਵਿੱਚ ਭਾਰਤੀ ਦਲ ਦੀ ਕਰਨਗੇ ਅਗਵਾਈ

1 ਅਪ੍ਰੈਲ ਨੂੰ ਜਨਮੇ ਦੋ ਮਹਾਨ ਭਾਰਤੀਆਂ ਨੇ ਖੇਡ ਜਗਤ ਨੂੰ ਮਾਣ ਦਿਵਾਇਆ

ਪਰਗਟ ਸਿੰਘ: ਭਾਰਤੀ ਹਾਕੀ ਦਾ 'ਸੂਰਾਮਾ', ਜਿਸਨੇ ਸਿਰਫ਼ ਛੇ ਮਿੰਟਾਂ ਵਿੱਚ ਚਾਰ ਗੋਲ ਕਰਕੇ ਮੈਚ ਬਚਾਇਆ

ਮਨਪ੍ਰੀਤ ਕੌਰ: ਦੇਸ਼ ਦੀ ਚੋਟੀ ਦੀ ਸ਼ਾਟ ਪੁਟਰ, ਜਿਸਦਾ ਕਰੀਅਰ ਵਿਵਾਦਾਂ ਕਾਰਨ ਰੁਕ ਗਿਆ ਸੀ

ਖ਼ਾਲਸਾ ਕਾਲਜ ਇੰਜੀਨੀਅਰਿੰਗ ਵਿਖੇ 11ਵੀਂ ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ

ਖਾਲਸਾ ਕਾਲਜ ਦੇ ਵਿਦਿਆਰਥੀਆਂ ਦਾ ਬਾਕਸਿੰਗ ’ਚ ਸ਼ਾਨਦਾਰ ਪ੍ਰਦਰਸ਼ਨ

ਪੰਜਾਬ ਦੇ ਪਹਿਲਵਾਨਾਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਵਧੀਕੀਆਂ ਖਿਲਾਫ ਝੰਡਾ ਚੁੱਕਿਆ