ਨੈਸ਼ਨਲ

ਕਾਕਰੋਚ ਅੰਦੋਲਨ ਹਿੰਸਾ ਦੌਰਾਨ ਮਨੁੱਖਤਾ ਦਾ ਪ੍ਰਤੀਕ ਬਣਿਆ ਗੁਰਦੁਆਰਾ ਬੰਗਲਾ ਸਾਹਿਬ– ਮੰਦਰ ਦੇ ਦਰਵਾਜ਼ੇ ਹੋਏ ਬੰਦ, ਗੁਰੂ ਘਰ ਨੇ ਖੋਲ੍ਹੇ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 21, 2026 07:49 PM

ਨਵੀਂ ਦਿੱਲੀ- ਦਿੱਲੀ ਵਿੱਚ ਸੋਮਵਾਰ ਨੂੰ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਹੋਈਆਂ ਝੜਪਾਂ ਨੇ ਰਾਜਧਾਨੀ ਨੂੰ ਘੰਟਿਆਂ ਤੱਕ ਤਣਾਅ, ਅੱਥਰੂ ਗੈਸ ਅਤੇ ਭਗਦੜ ਦੇ ਮਾਹੌਲ ਵਿੱਚ ਧੱਕ ਦਿੱਤਾ। ਪਰ ਇਸ ਅਫ਼ਰਾਤਫ਼ਰੀ ਵਿਚਕਾਰ ਗੁਰਦੁਆਰਾ ਬੰਗਲਾ ਸਾਹਿਬ ਇੱਕ ਵਾਰ ਫਿਰ ਮਨੁੱਖਤਾ, ਸੇਵਾ ਅਤੇ ਨਿਰਭੈ ਆਸਰੇ ਦੀ ਮਿਸਾਲ ਬਣ ਕੇ ਸਾਹਮਣੇ ਆਇਆ। ਜਦੋਂ ਸੜਕਾਂ 'ਤੇ ਲੋਕ ਆਪਣੀ ਜਾਨ ਬਚਾਉਣ ਲਈ ਸੁਰੱਖਿਅਤ ਥਾਂ ਦੀ ਭਾਲ ਕਰ ਰਹੇ ਸਨ, ਉਸ ਵੇਲੇ ਗੁਰੂ ਘਰ ਨੇ ਬਿਨਾਂ ਕਿਸੇ ਭੇਦਭਾਵ ਦੇ ਹਰ ਲੋੜਵੰਦ ਲਈ ਆਪਣੇ ਦਰਵਾਜ਼ੇ ਖੁੱਲ੍ਹੇ ਰੱਖੇ। ਇਸ ਦੌਰਾਨ ਕੁਝ ਵਿਦਿਆਰਥੀਆਂ ਨੇ ਦੋਸ਼ ਲਗਾਇਆ ਕਿ ਜਦੋਂ ਉਹ ਪੁਲਿਸ ਕਾਰਵਾਈ ਤੋਂ ਬਚਣ ਲਈ ਨੇੜਲੇ ਹਨੂਮਾਨ ਮੰਦਰ ਵਿੱਚ ਪਨਾਹ ਲੈਣ ਪਹੁੰਚੇ ਤਾਂ ਉੱਥੇ ਦੇ ਪੁਜਾਰੀਆਂ ਨੇ ਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ। ਇਸ ਦਾਅਵੇ ਨਾਲ ਸਬੰਧਤ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ । ਇਸ ਦੇ ਉਲਟ, ਗੁਰਦੁਆਰਾ ਬੰਗਲਾ ਸਾਹਿਬ ਦੇ ਸੇਵਾਦਾਰਾਂ ਨੇ ਕਿਸੇ ਤੋਂ ਇਹ ਨਹੀਂ ਪੁੱਛਿਆ ਕਿ ਉਹ ਕੌਣ ਹੈ, ਕਿੱਥੋਂ ਆਇਆ ਹੈ ਜਾਂ ਕਿਸ ਵਿਚਾਰਧਾਰਾ ਨਾਲ ਜੁੜਿਆ ਹੈ। ਹਰ ਡਰੇ-ਸਹਮੇ ਅਤੇ ਜ਼ਖ਼ਮੀ ਵਿਅਕਤੀ ਨੂੰ ਇੱਕੋ ਜਿਹੀ ਸੁਰੱਖਿਆ, ਸਹਾਰਾ ਅਤੇ ਸੇਵਾ ਪ੍ਰਦਾਨ ਕੀਤੀ ਗਈ। ਸੇਵਾਦਾਰਾਂ ਨੇ ਲੋਕਾਂ ਨੂੰ ਦਿਲਾਸਾ ਦਿੰਦਿਆਂ ਕਿਹਾ, "ਚਿੰਤਾ ਨਾ ਕਰੋ, ਅਸੀਂ ਤੁਹਾਡੇ ਨਾਲ ਹਾਂ। ਗੁਰੂ ਘਰ ਵਿੱਚ ਤੁਸੀਂ ਪੂਰੀ ਤਰ੍ਹਾਂ ਸੁਰੱਖਿਅਤ ਹੋ।" ਜ਼ਖ਼ਮੀਆਂ ਲਈ ਮੁੱਢਲੀ ਸਹਾਇਤਾ, ਆਰਾਮ ਦੀ ਵਿਵਸਥਾ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ, ਜਦਕਿ ਕਈ ਯਾਤਰੀ ਹਾਲਾਤ ਸਧਾਰਨ ਹੋਣ ਤੱਕ ਗੁਰਦੁਆਰਾ ਸਾਹਿਬ ਵਿੱਚ ਹੀ ਟਿਕੇ ਰਹੇ। ਗੁਰਦੁਆਰਾ ਸਾਹਿਬ ਦੇ ਬਾਹਰ, ਖ਼ਾਸ ਕਰਕੇ ਗੇਟ ਨੰਬਰ 2 ਨੇੜੇ, ਸਾਰਾ ਦਿਨ ਤਣਾਅ ਬਣਿਆ ਰਿਹਾ। ਦਿੱਲੀ ਪੁਲਿਸ ਅਨੁਸਾਰ ਪ੍ਰਦਰਸ਼ਨਕਾਰੀਆਂ ਵੱਲੋਂ ਸੜਕਾਂ ਜਾਮ ਕਰਨ ਅਤੇ ਸੁਰੱਖਿਆ ਬਲਾਂ ਦੀ ਆਵਾਜਾਈ ਵਿੱਚ ਰੁਕਾਵਟ ਪਾਉਣ ਕਾਰਨ ਭੀੜ ਨੂੰ ਤਿਤਰ-ਬਿਤਰ ਕਰਨ ਲਈ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ। ਚਸ਼ਮਦੀਦਾਂ ਦੇ ਮੁਤਾਬਕ ਇਸ ਕਾਰਵਾਈ ਦੌਰਾਨ ਮਚੀ ਭਗਦੜ ਵਿੱਚ ਵੱਡੀ ਗਿਣਤੀ ਵਿੱਚ ਲੋਕ ਆਪਣੀ ਸੁਰੱਖਿਆ ਲਈ ਗੁਰਦੁਆਰਾ ਬੰਗਲਾ ਸਾਹਿਬ ਵੱਲ ਦੌੜੇ। ਮੋਬਾਈਲ ਇੰਟਰਨੈੱਟ ਸੇਵਾਵਾਂ ਪ੍ਰਭਾਵਿਤ ਹੋਣ ਅਤੇ ਐਪ-ਆਧਾਰਿਤ ਟੈਕਸੀ ਸੇਵਾਵਾਂ ਠੱਪ ਹੋਣ ਕਾਰਨ ਵੀ ਕਈ ਲੋਕ ਆਪਣੇ ਟਿਕਾਣਿਆਂ ਤੱਕ ਨਹੀਂ ਪਹੁੰਚ ਸਕੇ ਅਤੇ ਗੁਰੂ ਘਰ ਵਿੱਚ ਹੀ ਰੁਕਣ ਲਈ ਮਜਬੂਰ ਹੋਏ। ਦਿਨ ਦੇ ਅੰਤ 'ਤੇ ਇੱਕ ਤਸਵੀਰ ਸਾਫ਼ ਨਜ਼ਰ ਆਈ—ਬਾਹਰ ਸੜਕਾਂ 'ਤੇ ਧੂੰਆਂ, ਡਰ ਅਤੇ ਅਨਿਸ਼ਚਿਤਤਾ ਸੀ, ਪਰ ਗੁਰਦੁਆਰਾ ਬੰਗਲਾ ਸਾਹਿਬ ਦੇ ਅੰਦਰ ਸੇਵਾ, ਸਹਾਰਾ ਅਤੇ ਮਨੁੱਖਤਾ ਦੀ ਰੌਸ਼ਨੀ ਸੀ। ਸੰਕਟ ਦੀ ਇਸ ਘੜੀ ਵਿੱਚ ਗੁਰੂ ਘਰ ਨੇ ਇੱਕ ਵਾਰ ਫਿਰ ਇਹ ਸੰਦੇਸ਼ ਦਿੱਤਾ ਕਿ ਸਿੱਖੀ ਦੀ ਪਰੰਪਰਾ ਵਿੱਚ ਦਰਵਾਜ਼ੇ ਕਿਸੇ ਧਰਮ, ਜਾਤ ਜਾਂ ਵਿਚਾਰਧਾਰਾ ਲਈ ਨਹੀਂ, ਸਗੋਂ ਹਰ ਲੋੜਵੰਦ ਮਨੁੱਖ ਲਈ ਖੁੱਲ੍ਹੇ ਹੁੰਦੇ ਹਨ।

Have something to say? Post your comment

 
 
 
 

ਨੈਸ਼ਨਲ

ਪੁਲਿਸ ਨੇ ਪ੍ਰਧਾਨ ਮੰਤਰੀ ਨਿਵਾਸ ਤੇ ਪ੍ਰਦਰਸ਼ਨ ਕਰ ਰਹੇ ਵਿਰੋਧੀ ਆਗੂਆਂ ਨੂੰ ਹਟਾ ਦਿੱਤਾ-ਆਪਣੀ ਤਾਕਤ ਅਜ਼ਮਾਓ, ਲੜਾਈ ਨਹੀਂ ਰੁਕੇਗੀ-ਰਾਹੁਲ ਗਾਂਧੀ

ਅਖੰਡ ਕੀਰਤਨੀ ਜਥੇ ਦੀਆਂ 31 ਮੈਂਬਰੀ ਤੇ 5 ਮੈਂਬਰੀ ਕਮੇਟੀਆਂ ਭੰਗ, ਸਮੂਹ ਕਮੇਟੀਆਂ ਅਤੇ ਅਹੁਦੇ ਵੀ ਖਤਮ ਕਰਨ ਦੀ ਅਪੀਲ

"ਪੁਲਿਸ ਦਾ ਕੰਮ ਹੱਕਾਂ ਦੀ ਰਾਖੀ ਨਹੀਂ, ਡੰਡੇ ਨਾਲ ਆਵਾਜ਼ ਦਬਾਉਣਾ ਬਣ ਗਿਆ" — ਜਸਪਾਲ ਸਿੰਘ ਮੰਝਪੁਰ

ਵਿਦਿਆਰਥੀਆਂ ਦੀ ਆਵਾਜ਼ ਦਬਾਉਣ ਦੀ ਬਜਾਏ ਸੁਣੇ ਕੇਂਦਰ ਸਰਕਾਰ, ਸਿੱਖਿਆ ਪ੍ਰਣਾਲੀ ਵਿੱਚ ਹੋਵੇ ਵੱਡਾ ਸੁਧਾਰ: ਸਰਨਾ

ਰਾਹੁਲ ਗਾਂਧੀ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਿਵਾਸ ਅੱਗੇ ਕਾਂਗਰਸ ਦਾ ਧਰਨਾ, ਮੋਦੀ ਦੇ ਅਸਤੀਫ਼ੇ ਦੀ ਕੀਤੀ ਮੰਗ

ਵਿਦਿਆਰਥੀਆਂ 'ਤੇ ਲਾਠੀਚਾਰਜ ਕਰਕੇ ਸਰਕਾਰ ਦੇਸ਼ ਦੇ ਭਵਿੱਖ ਨੂੰ ਕੁਚਲਣ 'ਤੇ ਤੁਲੀ; ਸਿੱਖ ਸੰਸਥਾਵਾਂ ਜੰਤਰ-ਮੰਤਰ ਪਹੁੰਚ ਕੇ ਨਿਭਾਉਣ ਸੇਵਾ : ਰਤਿੰਦਰ ਸਿੰਘ

ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ ਦੇ ਨਿਵਾਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਰਾਤ ਭਰ ਜਾਰੀ ਰਹੇਗਾ: ਜੈਰਾਮ ਰਮੇਸ਼

ਦਿੱਲੀ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕੇਰਲ ਦੇ ਮੰਤਰੀ ਨੂੰ ਹਿਰਾਸਤ ਵਿੱਚ ਲਿਆ ਗਿਆ, ਕਾਂਗਰਸ ਨੇ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ

ਸੀਜੇਪੀ ਪ੍ਰਦਰਸ਼ਨਕਾਰੀਆਂ ਦੇ ਹਿੰਸਕ ਹੋਣ ਕਾਰਨ 50 ਪੁਲਿਸ ਕਰਮਚਾਰੀ ਜ਼ਖਮੀ -70 ਲੋਕਾਂ ਨੂੰ ਹਿਰਾਸਤ ਵਿੱਚ ਲਿਆ

ਕਾਕਰੋਚ ਅੰਦੋਲਨ: ਵਾਂਗਚੁਕ ਅਨਸ਼ਨ ਜਾਰੀ ਰੱਖਣਗੇ, ਪ੍ਰਦਰਸ਼ਨਕਾਰੀ ਵਿਦਿਆਰਥੀਆਂ 'ਤੇ ਪੁਲਿਸ ਕਾਰਵਾਈ ਦੀ ਵਿਰੋਧੀ ਧਿਰਾਂ ਵੱਲੋਂ ਤਿੱਖੀ ਨਿੰਦਾ