ਪੰਜਾਬ

ਵਿੱਦਿਆ ਸੁਧਾਰਾਂ ਦੀ ਮੰਗ ਕਰਦੇ ਨੌਜਵਾਨਾਂ ਉੱਤੇ ਵਹਿਸ਼ੀ ਲਾਠੀਚਾਰਜ ਭਾਰਤੀ ਲੋਕਤੰਤਰ ਦਾ ਨਿਘਾਰ: ਕੇਂਦਰੀ ਸਿੰਘ ਸਭਾ

ਕੌਮੀ ਮਾਰਗ ਬਿਊਰੋ | July 22, 2026 07:28 PM


ਚੰਡੀਗੜ੍ਹ-2026 ਨੂੰ ਵਿੱਦਿਆ ਸੁਧਾਰਾਂ ਤੇ ਨੀਟ ਪ੍ਰੀਖਿਆ ਦੀ ਹੇਰਾ-ਫੇਰੀ ਵਿਰੁੱਧ ਦਿੱਲੀ ਦੀ ਪਾਰਲੀਮੈਂਟ ਸਟਰੀਟ ਉੱਤੇ ਰੋਸ ਮਾਰਚ ਕਰਦੇ ਨੌਜਵਾਨਾਂ ਲੜਕੇ-ਲੜਕੀਆਂ ਉੱਤੇ ਵਹਿਸ਼ੀ ਲਾਠੀਚਾਰਜ ਕਰਨਾ ਭਾਰਤੀ ਲੋਕਤੰਤਰ ਦੇ ਵੱਡੇ ਨਿਘਾਰ ਦਾ ਸੰਕੇਤ ਹੈ। ਇਸ ਤੋਂ ਉੱਪਰ ਹਾਕਮ ਪਾਰਟੀ ਭਾਜਪਾ ਦੇ ਪ੍ਰਧਾਨ ਮੰਤਰੀ ਵੱਲੋਂ ਇਸ ਦੁਖਾਂਤਕ ਵਰਤਾਰੇ ਬਾਰੇ ਚੁੱਪ ਰਹਿਣਾ ਵੀ ਤਾਨਾਸ਼ਾਹੀ ਦਾ ਪ੍ਰਗਟਾਵਾ ਹੈ। ਤਕਰੀਬਨ 200 ਲੜਕੇ ਲੜਕੀਆਂ ਪੁਲਿਸ ਲਾਠੀਚਾਰਜ ਵਿੱਚ ਜ਼ਖਮੀ ਹੋਏ ਹਨ ਅਤੇ ਸਥਾਨਕ ਹਸਪਤਾਲਾਂ ਵਿੱਚ ਜੇ਼ਰੇ ਇਲਾਜ ਹਨ। ਸਿੰਘ ਸਭਾ ਨਾਲ ਜੁੜੇ ਚਿੰਤਕਾਂ ਨੇ ਕਿਹਾ ਕਿ ਪਾਰਲੀਮੈਂਟ ਦੇ ਸੈਸ਼ਨ ਸਮੇਂ ਪੁਲਿਸ ਵੱਲੋਂ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਲਾਠੀਚਾਰਜ ਕਰਨਾ ਅਤੇ ਉਹਨਾਂ ਦੇ ਮਾਰਚ ਨੂੰ ਸੰਸਦ ਵੱਲ ਜਾਣ ਤੋਂ ਰੋਕਣਾ ਆਮ ਲੋਕਾਂ ਦੇ ਲੋਕਤੰਤਰੀ ਅਧਿਕਾਰਾਂ ਦਾ ਉਲੰਘਣ ਹੈ। ਭਾਜਪਾ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਲਾਠੀਚਾਰਜ ਉੱਤੇ ਬਹਿਸ ਰੋਕਣਾ ਅਤੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਵੱਲੋਂ ਪ੍ਰਧਾਨ ਮੰਤਰੀ ਤੋਂ ਮਾਫੀ ਮੰਗਾਉਣ ਦੀ ਮੰਗ ਦੀ ਖਿੱਲੀ ਉਡਾਉਣ ਦੀ ਅਸੀਂ ਭਰਪੂਰ ਨਿਖੇਧੀ ਕਰਦੇ ਹਾਂ। ਦਿੱਲੀ ਦੇ ਗੁਰਦੁਆਰਿਆਂ ਵੱਲੋਂ ਜ਼ਖਮੀ ਨੌਜਵਾਨਾਂ ਨੂੰ ਸਾਂਭਣਾ, ਵਿੱਤੀ ਮਦਦ ਕਰਨੀ ਅਤੇ ਪੁਲਿਸ ਦੇ ਲਾਠੀਚਾਰਜ ਤੋਂ ਡਰੇ ਵਿਅਕਤੀਆਂ ਨੂੰ ਗੁਰੂ ਘਰਾਂ ਵਿੱਚ ਸਹਾਰਾ ਦੇਣਾ ਸਿੱਖੀ ਅਨੁਸਾਰ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਵਿਰੋਧੀ ਧਿਰਾਂ ਵੱਲੋਂ ਪ੍ਰਧਾਨ ਮੰਤਰੀ ਦੇ ਨਿਵਾਸ ਅੱਗੇ ਧਰਨਾ ਦੇਣਾ ਅਤੇ ਸਰਕਾਰੀ ਦਹਿਸ਼ਤ ਵਿਰੁੱਧ ਇੱਕ ਜੁੱਟ ਹੋਣਾ, ਸਰਕਾਰੀ ਤਾਨਾਸ਼ਾਹੀ ਨੂੰ ਲਗਾਮ ਦੇਵੇਗਾ ਅਤੇ ਦੇਸ਼ ਦੀ ਸਿਆਸਤ ਨੂੰ ਸਹੀ ਦਿਸ਼ਾ ਵੱਲ ਤੋਰੇਗਾ। ਇਸ ਬਿਆਨ ਨੂੰ ਜਾਰੀ ਕਰਨ ਵਾਲਿਆਂ ਵਿੱਚ ਪ੍ਰੋਫੈਸਰ ਸ਼ਾਮ ਸਿੰਘ, ਡਾ. ਖੁਸ਼ਹਾਲ ਸਿੰਘ, ਜਗਜੀਤ ਸਿੰਘ ਰਤਨਗੜ੍ਹ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਅਤੇ ਰਾਜਵਿੰਦਰ ਸਿੰਘ ਰਾਹੀ ਸ਼ਾਮਿਲ ਹਨ।

Have something to say? Post your comment

 
 
 
 

ਪੰਜਾਬ

ਜਾਅਲੀ ਸੀਐਲਯੂ ਘੁਟਾਲੇ ਵਿੱਚ ਅਜੈ ਸਹਿਗਲ 'ਤੇ ਮਨੀ ਲਾਂਡਰਿੰਗ ਦਾ ਦੋਸ਼ -ਕੀਤੀ ਕਾਰਵਾਈ ਈਡੀ ਨੇ 

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 2,300 ਡਾਇਬੀਟੀਜ਼ ਮਰੀਜ਼ਾਂ ਦਾ ਕੈਸ਼ਲੈੱਸ ਇਲਾਜ, ₹6.5 ਕਰੋੜ ਦੇ ਇਲਾਜ ਦਾ ਖ਼ਰਚ ਕੀਤਾ ਗਿਆ

ਸਥਾਨਕ ਸਰਕਾਰਾਂ ਦੀਆਂ ਚੋਣਾਂ ,ਮੇਅਰਾਂ ਅਤੇ ਨਗਰ ਕੌਂਸਲ ਪ੍ਰਧਾਨਾਂ ਦੀਆਂ ਚੋਣਾਂ ਦੌਰਾਨ ਸਰਕਾਰ ਨੇ ਲੋਕਤੰਤਰ ਨੂੰ ਕਮਜ਼ੋਰ ਕੀਤਾ- ਜਾਖੜ

75 ਸਾਲਾਂ ਵਿੱਚ ਕਿਸੇ ਵੀ ਪਾਰਟੀ ਜਾਂ ਸਰਕਾਰ ਨੇ ਸਿੱਖਿਆ ਨੂੰ ਇੰਨੀ ਤਰਜੀਹ ਨਹੀਂ ਦਿੱਤੀ, ਜਿੰਨੀ ਆਮ ਆਦਮੀ ਪਾਰਟੀ ਦੇ ਰਹੀ ਹੈ- ਕੇਜਰੀਵਾਲ

ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ

ਐਸਐਮਐਲ ਮਹਿੰਦਰਾ ਕੰਪਨੀ ਦਾ ਵਫ਼ਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ

ਅੰਮ੍ਰਿਤਸਰ 'ਚ ਕਾਂਗਰਸੀ ਵਰਕਰਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਕੀਤਾ ਹਮਲਾ

ਪੰਜਾਬ ਦੇ ਵਿਦਿਆਰਥੀ ਏ.ਆਈ. ਦੀ ਸਹਾਇਤਾ ਨਾਲ ਨਵੀ ਖੋਜਾਂ ਕਰਨ ਅਤੇ ਭਵਿੱਖ ’ਚ ਅਗਵਾਈ ਕਰਨਾ ਸਿੱਖਣਗੇ: ਮਨੀਸ਼ ਸਿਸੋਦੀਆ

ਐਸ.ਆਈ.ਆਰ.-2026: ਸੀ.ਈ.ਓ. ਪੰਜਾਬ ਵੱਲੋਂ ਘਰੋ-ਘਰੀ ਗਣਨਾ ਪੜਾਅ ਨੂੰ ਅਗਾਊਂ ਨੇਪਰੇ ਚਾੜ੍ਹਨ ਲਈ ਈ.ਆਰ.ਓਜ਼. ਦਾ ਸਨਮਾਨ

ਅੱਜ ਤੱਕ ਕਿਸੇ ਵੀ ਸਰਕਾਰ ਨੇ ਅਜਿਹਾ ਕੰਮ ਨਹੀਂ ਕੀਤਾ: ਭਰਪੂਰ ਕੌਰ,109 ਸਾਲਾ ਲਾਭਪਾਤਰੀ