ਨੈਸ਼ਨਲ

ਜੰਤਰ-ਮੰਤਰ ਤੋਂ ਸਰਨਾ ਦਾ ਕੇਂਦਰ 'ਤੇ ਸਿੱਧਾ ਹਮਲਾ, ਕਿਹਾ ਨੌਜਵਾਨਾਂ ਦੀ ਆਵਾਜ਼ ਦਬਾਉਣੀ ਬੰਦ ਕਰ, ਮੰਗਾਂ ਤੁਰੰਤ ਹੱਲ ਕਰੋ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 23, 2026 08:22 PM

ਨਵੀਂ ਦਿੱਲੀ- ਜੰਤਰ-ਮੰਤਰ 'ਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਸ਼ਾਂਤਮਈ ਧਰਨਾ ਦੇ ਰਹੇ ਵਿਦਿਆਰਥੀਆਂ ਦੇ ਸਮਰਥਨ ਵਿੱਚ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਜੰਤਰ-ਮੰਤਰ 'ਤੇ ਪਹੁੰਚੇ। ਵਿਦਿਆਰਥੀਆਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕੇਂਦਰ ਸਰਕਾਰ ਨੂੰ ਤਿੱਖੇ ਸ਼ਬਦਾਂ ਵਿੱਚ ਘੇਰਿਆ ਅਤੇ ਕਿਹਾ ਕਿ ਹੱਕ ਮੰਗ ਰਹੇ ਨੌਜਵਾਨਾਂ ਦੀ ਆਵਾਜ਼ ਦਬਾਉਣ ਦੀ ਬਜਾਏ ਉਨ੍ਹਾਂ ਨਾਲ ਤੁਰੰਤ ਸੰਵਾਦ ਕਰਕੇ ਜਾਇਜ਼ ਮੰਗਾਂ ਦਾ ਹੱਲ ਕੀਤਾ ਜਾਵੇ। ਸਰਨਾ ਨੇ ਕਿਹਾ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਵਿਦਿਆਰਥੀਆਂ ਲਈ ਪਹਿਲਾਂ ਤੋਂ ਹੀ ਖੁੱਲ੍ਹੇ ਹੋਏ ਹਨ ਅਤੇ ਸਾਡੇ ਘਰਾਂ ਦੇ ਦਰਵਾਜ਼ੇ ਵੀ ਉਨ੍ਹਾਂ ਲਈ ਹਰ ਵੇਲੇ ਖੁੱਲ੍ਹੇ ਹਨ। ਤੁਸੀਂ ਇਕੱਲੇ ਨਹੀਂ ਹੋ, ਅਸੀਂ ਹਰ ਪਲ ਤੁਹਾਡੇ ਨਾਲ ਡਟ ਕੇ ਖੜ੍ਹੇ ਹਾਂ। ਕੇਂਦਰ ਸਰਕਾਰ 'ਤੇ ਸਿੱਧਾ ਨਿਸ਼ਾਨਾ ਸਾਧਦਿਆਂ ਸਰਨਾ ਨੇ ਕਿਹਾ ਕਿ ਜੇ ਹਜ਼ਾਰਾਂ ਨੌਜਵਾਨ ਆਪਣੇ ਹੱਕਾਂ ਲਈ ਸੜਕਾਂ 'ਤੇ ਬੈਠਣ ਲਈ ਮਜਬੂਰ ਹਨ ਤਾਂ ਇਹ ਸਰਕਾਰ ਦੀ ਨਾਕਾਮੀ ਦਾ ਸਭ ਤੋਂ ਵੱਡਾ ਸਬੂਤ ਹੈ। ਲੋਕਤੰਤਰ ਵਿੱਚ ਆਵਾਜ਼ ਸੁਣੀ ਜਾਂਦੀ ਹੈ, ਦਬਾਈ ਨਹੀਂ ਜਾਂਦੀ। ਸਰਕਾਰ ਜ਼ਿੱਦ ਛੱਡੇ ਅਤੇ ਵਿਦਿਆਰਥੀਆਂ ਦੀਆਂ ਜਾਇਜ਼ ਮੰਗਾਂ 'ਤੇ ਤੁਰੰਤ ਫ਼ੈਸਲਾ ਲਵੇ। ਉਨ੍ਹਾਂ ਕਿਹਾ ਕਿ ਸਰਕਾਰ ਲਈ ਇਹ ਸਮਾਂ ਟਕਰਾਅ ਦਾ ਨਹੀਂ, ਸਗੋਂ ਸੰਵਾਦ ਦਾ ਹੈ। ਜੇਕਰ ਫਿਰ ਵੀ ਨੌਜਵਾਨਾਂ ਦੀਆਂ ਆਵਾਜ਼ਾਂ ਨੂੰ ਅਣਸੁਣਿਆ ਕੀਤਾ ਗਿਆ ਤਾਂ ਇਸ ਨਾਲ ਸਰਕਾਰ ਦੀ ਨੀਅਤ ਅਤੇ ਲੋਕਤੰਤਰ ਪ੍ਰਤੀ ਉਸਦੀ ਵਚਨਬੱਧਤਾ 'ਤੇ ਗੰਭੀਰ ਸਵਾਲ ਖੜ੍ਹੇ ਹੋਣਗੇ। ਸਰਨਾ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਅੰਦੋਲਨ ਪੂਰੀ ਤਰ੍ਹਾਂ ਸ਼ਾਂਤਮਈ, ਅਨੁਸ਼ਾਸਿਤ ਅਤੇ ਅਹਿੰਸਕ ਰੱਖਣ। ਕਿਸੇ ਵੀ ਤਰ੍ਹਾਂ ਦੇ ਉਕਸਾਵੇ ਜਾਂ ਭੜਕਾਹਟ ਵਿੱਚ ਨਾ ਆਉਣ ਅਤੇ ਆਪਣੀ ਸੰਵਿਧਾਨਕ ਲੜਾਈ ਉਦੋਂ ਤੱਕ ਜਾਰੀ ਰੱਖਣ, ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ। ਇਸ ਮੌਕੇ ਸਰਨਾ ਨੇ ਵਿਦਿਆਰਥੀ ਆਗੂ ਅਭਿਜੀਤ ਦੀਪਿਕੇ ਨੂੰ ਦਸਤਾਰ ਸਜਾ ਕੇ ਉਸ ਦਾ ਹੌਸਲਾ ਵਧਾਇਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਨਿਆਂਪੂਰਨ ਲੜਾਈ ਵਿੱਚ ਉਹ ਅਤੇ ਉਨ੍ਹਾਂ ਦੀ ਪਾਰਟੀ ਹਰ ਪੜਾਅ 'ਤੇ ਉਨ੍ਹਾਂ ਦੇ ਨਾਲ ਡਟ ਕੇ ਖੜ੍ਹੇ ਰਹਿਣਗੇ।

Have something to say? Post your comment

 
 
 
 

ਨੈਸ਼ਨਲ

ਪੇਪਰ ਲੀਕ ਮਾਮਲਿਆਂ ਦੀ ਫਾਸਟ ਟਰੈਕ ਅਦਾਲਤਾਂ 'ਚ ਹੋਵੇਗੀ ਸੁਣਵਾਈ- ਪ੍ਰਧਾਨ ਮੰਤਰੀ ਮੋਦੀ

504 ਕਰੋੜ ਰੁਪਏ ਦੇ ਸਰਕਾਰੀ ਫੰਡਾਂ ਦੇ ਗਬਨ ਮਾਮਲੇ ਵਿੱਚ ਸੀਬੀਆਈ ਨੇ ਚੰਡੀਗੜ੍ਹ ਅਤੇ ਲੁਧਿਆਣਾ ਵਿੱਚ ਵੱਡੇ ਛਾਪੇ ਮਾਰੇ

ਬ੍ਰਿਟਿਸ਼ ਸੰਸਦ ਵਿੱਚ ਸਿੱਖਾਂ ਦੀ ਉਠੀ ਗੂੰਜ ਕਿਹਾ ਐਂਟੀ-ਸਿੱਖ ਨਫ਼ਰਤ ਰੋਕੋ, 1984 ਦੀ ਸੱਚਾਈ ਲਿਆਓ ਸਾਹਮਣੇ

ਪੇਪਰ ਲੀਕ 'ਤੇ ਪਹਿਲੀ ਵਾਰ ਬੋਲੇ ਮੋਦੀ, ਸਰਕਾਰ ਨੇ ਮੁੜ ਗੱਲਬਾਤ ਦੀ ਕੀਤੀ ਪੇਸ਼ਕਸ਼; ਰਾਹੁਲ ਤੇ ਸੀਜੇਪੀ ਨੇ ਧਰਮਿੰਦਰ ਪ੍ਰਧਾਨ ਦਾ ਮੰਗਿਆ ਅਸਤੀਫ਼ਾ

ਉੱਤਰਾਖੰਡ ਵਿੱਚ ਹੋਇਆ ਪੇਪਰ ਲੀਕ, ਦੋ ਪ੍ਰੀਖਿਆਵਾਂ ਰੱਦ, ਦਿੱਲੀ ਵਿੱਚ ਨੀਟ ਮਾਮਲੇ ਨੂੰ ਲੈ ਕੇ ਧਰਨੇ ਜਾਰੀ

ਦਿੱਲੀ ਵਿੱਚ ਵਿਦਿਆਰਥੀਆਂ 'ਤੇ ਲਾਠੀਚਾਰਜ ਦੀ ਬਹੁਜਨ ਦ੍ਰਾਵਿੜ ਪਾਰਟੀ ਵੱਲੋਂ ਸਖ਼ਤ ਨਿੰਦਾ

ਘੱਟ ਗਿਣਤੀ ਵਿਦਿਆਰਥੀਆਂ ਲਈ ਟਿਊਸ਼ਨ ਫੀਸ ਰੀਇੰਬਰਸਮੈਂਟ ਸਕੀਮ ’ਚ ਬਿਨੈ ਕਰਨ ਦੀ ਤਾਰੀਕ ਦੋ ਮਹੀਨੇ ਵਧਾਣ ਦੀ ਮੰਗ: ਜਸਵਿੰਦਰ ਸਿੰਘ ਜੌਲੀ

ਸੁਭਾਸ਼ ਨਗਰ ਵਿੱਚ 'ਕਿਰਦਾਰ-ਏ-ਦਸਤਾਰ' ਦਮਾਲਾ ਮੁਕਾਬਲਾ ਕਰਵਾਇਆ ਗਿਆ

ਸਿੱਖ ਨੌਜਵਾਨੀ ਅੰਦਰ ਵੱਧ ਰਹੇ ਨਸ਼ਿਆਂ ਅਤੇ ਪਤਿਤਪੁਣੇ ਦੇ ਰੁਝਾਨ ਪੰਥ ਲਈ ਘਾਤਕ: ਭਾਈ ਗੁਰਦੇਵ ਸਿੰਘ ਕੋਹਾੜਕਾ

ਵਿਦਿਆਰਥੀਆਂ ਦੇ ਸੰਘਰਸ਼ ਨੂੰ ਸਿਆਸੀ ਰੰਗ ਦੇਣ ਦੀ ਬਜਾਏ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਏ: ਬੀਬੀ ਰਣਜੀਤ ਕੌਰ