ਲੁਧਿਆਣਾ-“ਆਦਿ ਗੁਰੂ ਗਰੰਥ ਸਾਹਿਬ ਸਰਬ ਸਾਂਝੀ ਗੁਰਬਾਣੀ” ਦਾ ਵਿਸ਼ਵ ਵਿਆਪੀ ਪਸਾਰ ਕਰਨ ਲਈ ਪੰਜਾਬੀ ਤੋਂ ਬਿਨਾਂ ਹੋਰ ਭਾਰਤੀ ਤੇ ਬਦੇਸ਼ੀ ਭਾਸ਼ਾਵਾਂ ਵਿੱਚ ਵੀ ਕਰਨ ਦੀ ਲੋੜ ਹੈ।
ਰਕਬਾ(ਲੁਧਿਆਣਾ) ਸਥਿਤ ਬਾਬਾ ਬੰਦਾ ਸਿੰਘ ਭਵਨ ਅੰਦਰ ਬਣੇ ਸ਼ਬਦ ਪ੍ਰਕਾਸ਼ ਅਜਾਇਬ ਘਰ ਵਿੱਚ ਸੁਭਾਇਮਾਨ ਸ਼੍ਰੀ ਗੁਰੂ ਗਰੰਥ ਸਾਹਿਬ ਵਿਚਲੇ ਬਾਣੀਕਾਰਾਂ ਦੇ ਚਿਤਰਾਂ ਸਮੇਤ ਉੱਘੇ ਸਿੱਖ ਚਿੰਤਕ ਡਾ. ਅਨੁਰਾਗ ਸਿੰਘ ਵੱਲੋਂ ਪੰਜਾਬੀ, ਹਿੰਦੀ ਤੇ ਅੰਗ੍ਰੇਜ਼ੀ ਵਿੱਚ ਲਿਖੀਆਂ ਦੋ ਸਚਿੱਤਰ ਪੁਸਤਕ “ਇਲਾਹੀ ਗਿਆਨ ਦਾ ਸਾਗਰ ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਕ ਕ ਬਾਵਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ ਪ ਸਿੰਘ ਅਤੇ ਸਿਡਨੀ (ਆਸਟ੍ਰੇਲੀਆ) ਵਾਸੀ ਲੇਖਕ ਗੁਰਬਚਨ ਸਿੰਘ ਜਗਪਾਲ ਨੂੰ ਭੇਂਟ ਕੀਤੀਆਂ।
ਇਸ ਮੌਕੇ ਪੁਸਤਕ ਬਾਰੇ ਜਾਣਕਾਰੀ ਦੇਂਦਿਆਂ ਬਾਬਾ ਬੰਦਾ ਸਿਂਘ ਬਹਾਦਰ ਫਾਉਂਡੇਸ਼ਨ ਦੇ ਸਰਪ੍ਰਸਤ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਵਿੱਚ ਪ੍ਰਕਾਸ਼ਿਤ ਇਨ੍ਹਾ ਕਿਤਾਬਾਂ ਵਿੱਚ ਸਾਰੇ ਬਾਣੀਕਾਰਾਂ ਦੇ ਆਰ ਐੱਮ ਸਿੰਘ ਵੱਲੋਂ ਬਣਾਏ ਮੌਲਿਕ ਚਿਤਰ ਵੀ ਸ਼ਾਮਿਲ ਹਨ।
ਡਾ. ਸ ਪ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਵਿਚਲੇ ਬਾਣੀਕਾਰਾਂ ਦੀ ਬਾਣੀ ਦਾ ਅਸਲ ਸੰਦੇਸ਼ ਸਮੂਹ ਮਾਨਵਤਾ ਲਈ ਸਾਰਥਿਕ ਹੈ ਪਰ ਅਸੀਂ ਅਜੇ ਇਸ ਦੇ ਸੰਦੇਸ਼ ਪੂਰੇ ਸਿੱਖ ਜਗਤ ਵਿੱਚ ਵੀ ਨਹੀਂ ਪਸਾਰ ਸਕੇ। ਇਸ ਕਾਰਜ ਵਿੱਚ ਸਭ ਨੂੰ ਅੱਗੇ ਆਉਣ ਦੀ ਲੋੜ ਹੈ।
ਸ. ਗੁਰਬਚਨ ਸਿੰਘ ਜਗਪਾਲ ਨੇ ਕਿਹਾ ਕਿ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੇਰਾ ਪਿੰਡ ਬੋਪਾਰਾਏ ਹੈ ਤੇ ਇਸ ਦੇ ਗੁਆਂਢੀ ਪਿੰਡ ਰਕਬਾ ਪਿੰਡ ਵਿੱਚੋਂ ਹੀ ਮੈਂ ਕ ਕ ਬਾਵਾ ਦੇ ਵੱਡੇ ਵੀਰ ਭਗਵਾਨ ਦਾਸ ਬਾਵਾ ਨਾਲ ਦਸਵੀਂ ਪਾਸ ਕੀਤੀ ਸੀ। ਇੱਥੇ ਅਦੇਹੀ ਸ਼ਬਦ ਜੋਤ ਦਾ ਜਗਣਾ ਵੱਡੀ ਪ੍ਰਾਪਤੀ ਹੈ।
ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਸ਼੍ਰੀ ਕ ਕ ਬਾਵਾ ਨੇ ਕਿਹਾ ਕਿ ਵਿਸ਼ਵ ਭਾਈਚਾਰੇ ਤੀਕ ਇਹ ਸੁਨੇਹਾ ਪਹੁੰਚਾਉਣਾ ਸਾਡੀ ਸਭ ਦੀ ਜ਼ੁੰਮੇਵਾਰੀ ਹੈ। ਇਹ ਕਾਰਜ ਬਦੇਸ਼ ਅਤੇ ਦੇਸ਼ ਵਿੱਚ ਵੱਸਦੇ ਪੰਜਾਬੀ ਸਮਾਜ ਦੇ ਸਭ ਵਰਗਾਂ ਨੂੰ ਰਲ਼ ਮਿਲ ਕਰਨੇ ਚਾਹੀਦੇ ਹਨ ਕਿਉਂਕਿ ਨਵੀਂ ਨੌਜੁਆਨ ਪੀੜ੍ਹੀ ਨੂੰ ਗੁਰਮਤਿ ਸਰੋਕਾਰ ਸਮਝਣੇ ਤੇ ਸਮਝਾਉਣੇ ਬਹੁਤ ਜ਼ਰੂਰੀ ਹਨ। ਪਿਛਲੇ ਸਾਲ ਮੈਂ ਅਮਰੀਕਾ ਤੇ ਕੈਨੇਡਾ ਦੇ 12 ਵੱਖ ਵੱਖ ਸ਼ਹਿਰਾਂ ਦੀਆਂ ਲਾਇਬਰੇਰੀਆਂ ਵਿੱਚ ਦੇ ਰੇ ਆਇਆ ਹਾਂ।
ਇਸ ਮੌਕੇ ਸ. ਹਰਸ਼ਰਨ ਸਿੰਘ ਨਰੂਲਾ ਆਨਰੇਰੀ ਜਨਰਲ ਸਕੱਤਰ ਕਾਲਿਜ ਪ੍ਰਬੰਧਕ ਕਮੇਟੀ ਤੇ ਮੈਂਬਰ ਹਰਦੀਪ ਸਿੰਘ ਵੀ ਹਾਜ਼ਰ ਸਨ।