ਨੈਸ਼ਨਲ

ਕਾਲੇ ਦੌਰ ਦੌਰਾਨ ਲਾਪਤਾ ਹੋਇਆ ਸੀ ਸਰਬਜੀਤ ਕੌਰ ਮਾਣੂੰਕੇ ਦਾ ਭਰਾ, ਕੀ ਹੁਣ ਮਿਲੇਗਾ ਪਰਿਵਾਰ ਨੂੰ ਮਿਲੇਗਾ ਇਨਸਾਫ਼? ਰਤਿੰਦਰ ਸਿੰਘ ਇੰਦੌਰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 27, 2026 07:44 PM

ਨਵੀਂ ਦਿੱਲੀ - ਪੰਜਾਬ ਦੇ ਕਾਲੇ ਦੌਰ ਨਾਲ ਜੁੜੇ ਅਨੇਕਾਂ ਪਰਿਵਾਰ ਅੱਜ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦਾ ਪਰਿਵਾਰ ਵੀ ਸ਼ਾਮਲ ਹੈ। ਜਨਤਕ ਤੌਰ 'ਤੇ ਕੀਤੇ ਜਾਂਦੇ ਦਾਅਵਿਆਂ ਅਨੁਸਾਰ ਉਨ੍ਹਾਂ ਦਾ ਭਰਾ ਉਸ ਦੌਰ ਦੌਰਾਨ ਲਾਪਤਾ ਹੋ ਗਿਆ ਸੀ ਅਤੇ ਪਰਿਵਾਰ ਸਾਲਾਂ ਤੋਂ ਇਨਸਾਫ਼ ਦੀ ਉਡੀਕ ਕਰ ਰਿਹਾ ਹੈ। ਸਰਬਜੀਤ ਕੌਰ ਮਾਣੂੰਕੇ ਦੇ ਛੋਟੇ ਭਰਾ ਦਾ ਨਾਮ ਸ਼ਿਵਚਰਨਜੀਤ ਸਿੰਘ ਸੀ, ਜਿਸ ਨੂੰ 9 ਜੁਲਾਈ 1989 ਨੂੰ ਪੰਜਾਬ ਪੁਲਿਸ ਵੱਲੋਂ ਘਰੋਂ ਚੁੱਕਿਆ ਗਿਆ ਸੀ ਅਤੇ 18 ਜੁਲਾਈ 1989 ਨੂੰ ਪੁਲਿਸ ਹੱਥੋਂ ਹਲਾਕ (ਮੁਕਾਬਲੇ ਵਿੱਚ ਮਾਰ ਦਿੱਤਾ) ਕਰ ਦਿੱਤਾ ਗਿਆ ਸੀ। ਇਸ ਮਾਮਲੇ ਸਬੰਧੀ ਭਾਈ ਰਤਿੰਦਰ ਸਿੰਘ ਇੰਦੌਰ ਨੇ ਕਿਹਾ ਕਿ ਜਥੇਦਾਰ ਕੁਲਦੀਪ ਸਿੰਘ ਗੜਗਜ ਨੂੰ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਸਰਬਜੀਤ ਕੌਰ ਮਾਣੂੰਕੇ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪੰਜਾਬ ਸਰਕਾਰ ਸੱਚਮੁੱਚ ਇਨਸਾਫ਼ ਦੀ ਗੱਲ ਕਰਦੀ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਹੀ ਪਾਰਟੀ ਦੀ ਵਿਧਾਇਕ ਦੇ ਪਰਿਵਾਰ ਨਾਲ ਜੁੜੇ ਇਸ ਮਾਮਲੇ ਦੀ ਨਿਰਪੱਖ ਅਤੇ ਕਾਨੂੰਨੀ ਤੌਰ 'ਤੇ ਜਾਂਚ ਕਰਵਾਉਣੀ ਚਾਹੀਦੀ ਹੈ। ਭਾਈ ਰਤਿੰਦਰ ਸਿੰਘ ਇੰਦੌਰ ਨੇ ਅੱਗੇ ਕਿਹਾ ਕਿ ਜਨਤਕ ਤੌਰ 'ਤੇ ਇਸ ਮਾਮਲੇ ਵਿੱਚ ਸਾਬਕਾ ਪੁਲਿਸ ਅਧਿਕਾਰੀ ਦਾ ਨਾਮ ਲਿਆ ਜਾਂਦਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਪੂਰੀ ਤਹਿਕੀਕਾਤ ਕਰਵਾਈ ਜਾਵੇ ਅਤੇ ਜੇਕਰ ਜਾਂਚ ਵਿੱਚ ਕਿਸੇ ਵੀ ਵਿਅਕਤੀ ਦੀ ਕਾਨੂੰਨੀ ਜ਼ਿੰਮੇਵਾਰੀ ਸਾਬਤ ਹੁੰਦੀ ਹੈ ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਹੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਠੋਸ ਕਦਮ ਚੁੱਕਣਗੇ? ਕੀ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਸੱਚ ਨੂੰ ਸਾਹਮਣੇ ਲਿਆਂਦਾ ਜਾਵੇਗਾ? ਜਾਂ ਕਾਲੇ ਦੌਰ ਦੇ ਹਜ਼ਾਰਾਂ ਹੋਰ ਪੀੜਤ ਪਰਿਵਾਰਾਂ ਵਾਂਗ ਇਹ ਮਾਮਲਾ ਵੀ ਸਿਰਫ਼ ਸਵਾਲ ਬਣ ਕੇ ਰਹਿ ਜਾਵੇਗਾ? ਓਨ੍ਹਾ ਕਿਹਾ ਕੁਕੀ ਗਿੱਲ ਜਿਨ੍ਹਾਂ ਉਪਰ ਇਸ ਸਮੇਂ ਪੰਥਕ ਸੰਘਰਸ਼ ਵਿਰੁੱਧ ਬੋਲਣ ਦੇ ਇਲਜਾਮ ਲਗ ਰਹੇ ਹਨ ਕਿ ਓਹ ਮਾਮਲੇ ਤੇ ਕੁਝ ਬੋਲਣਗੇ.?

Have something to say? Post your comment

 
 
 
 

ਨੈਸ਼ਨਲ

ਸਾਢੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਭਗਵੰਤ ਸਿੰਘ ਮਾਨ

ਪੇਪਰ ਲੀਕ ਲਈ ਫਾਸਟ ਟ੍ਰੈਕ ਅਦਾਲਤਾਂ ਦੇ ਐਲਾਨ ਤੋਂ ਚਾਰ ਦਿਨ ਬਾਅਦ ਹੀ ਪਹਿਲੀ ਸੁਣਵਾਈ 'ਚ ਸੀ.ਬੀ.ਆਈ. ਰਹੀ ਗੈਰਹਾਜ਼ਰ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 20 ਉਮੀਦਵਾਰਾਂ ਦੀ ਸੂਚੀ ਜਾਰੀ

ਅਕਾਲ ਅਕੈਡਮੀ ਝੰਡਿਆਣਾ ਦੀ ਵਿਦਿਆਰਥਣ ਨੇ ਧਾਰਮਿਕ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕਰਕੇ ਵਧਾਇਆ ਅਕੈਡਮੀ ਦਾ ਮਾਣ

ਬੰਗਲਾ ਸਾਹਿਬ ਦੀ ਸੇਵਾ 'ਤੇ ਉੱਠੇ ਸਵਾਲਾਂ ਦਾ ਕਾਲਕਾ, ਕਾਹਲੋਂ ਵੱਲੋਂ ਸਰਨਾ ਤੇ ਜੀ.ਕੇ. ਨੂੰ ਕਰਾਰਾ ਜਵਾਬ

ਬਿਹਾਰ ਬੰਦ ਹਿੰਸਾ: ਸੀਵਾਨ ਏਕੇ-47 ਫਾਇਰਿੰਗ ਮਾਮਲੇ ਵਿੱਚ ਕਾਂਸਟੇਬਲ ਮੁਅੱਤਲ 694 ਹਿਰਾਸਤ ਵਿੱਚ

ਜਰਮਨੀ ਵਿਖੇ ਸ਼ਹੀਦੀ ਸਮਾਗਮ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀ; ਨੌਜਵਾਨਾਂ ਨੂੰ ਉਨ੍ਹਾਂ ਦੀ ਸੋਚ 'ਤੇ ਚੱਲਣ ਦੀ ਅਪੀਲ

ਸਿੱਖਿਆ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਪਹਿਲਾਂ ਆਪਣੀ ਨਾਕਾਮੀ ਦਾ ਦੇਣ ਹਿਸਾਬ : ਪਰਮਜੀਤ ਸਿੰਘ ਵੀਰਜੀ

ਆਸਟ੍ਰੇਲੀਆ ਦੇ ਐਡਿਲੇਡ ਨੇੜੇ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿੱਚ ਭਿਆਨਕ ਅੱਗ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੋਏ ਅਗਨਭੇਟ

ਸੀਜੇਪੀ ਅੰਦੋਲਨ ਦੇ ਪ੍ਰਬੰਧਕਾਂ ਅਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ: ਜੇਪੀ ਨੱਡਾ