ਪੰਜਾਬ

ਬਰਸੀ ਤੇ ਵਿਸ਼ੇਸ਼ 30 ਜੁਲਾਈ ਨੂੰ -- ਪੰਥ ਵਸੇਂ ਮੈ ਉਜੜਾ ਮਨ ਚਾਉ ਘਨੇਰਾ ਦੇ ਧਾਰਨੀ:ਪੰਥਕ ਜਜ਼ਬੇ ਨਾਲ ਭਰਭੂਰ ਸਨ: ਜਥੇਦਾਰ ਮੋਹਣ ਸਿੰਘ ਤੁੜ

ਅਜੇਪਾਲ ਸਿੰਘ ਬਰਾੜ /ਕੌਮੀ ਮਾਰਗ ਬਿਊਰੋ | July 29, 2026 07:49 PM

ਪੰਥ ਜਜ਼ਬੇ ਨਾਲ ਲਰਬੇਜ਼ ਦਰਵੇਸ਼ ਸਿਆਸਤਦਾਨ, ਕਥਨੀ ਤੇ ਕਰਨੀ ਦੇ ਪੂਰੇ, ਨਿਰਵੈਰ ਅਤੇ ਪੰਥ ਪ੍ਰਸਤ ਸ਼ਖਸੀਅਤ ਜਥੇਦਾਰ ਮੋਹਣ ਸਿੰਘ ਤੁੜ ਦਾ ਜਨਮ 1915 ਨੂੰ ਪਿਤਾ ਜਥੇਦਾਰ ਜਗਤ ਸਿੰਘ ਨੰਬਰਦਾਰ ਦੇ ਗ੍ਰਹਿ ਮਾਤਾ ਪਾਲ ਕੋਰ ਦੀ ਕੁੱਖੋਂ ਪਿੰਡ ਤੁੜ, ਜਿਲਾ ਤਰਨ ਤਾਰਨ ਵਿਖੇ ਹੋਇਆ। ਸਿੱਖ ਪੰਥ ਲਈ ਕੁਰਬਾਨੀ ਦਾ ਜਜ਼ਬਾ ਬਚਪਨ ਵਿੱਚ ਜਥੇਦਾਰ ਤੁੜ ਨੂੰ ਘਰ ਵਿੱਚੋਂ ਹੀ ਪ੍ਰਾਪਤ ਹੋਇਆ ਕਿਉਕਿ ਉਨ੍ਹਾਂ ਦੇ ਪਿਤਾ ਜੀ ਨੇ ਜੈਤੋ ਦੇ ਮੋਰਚੇ ਦੀ ਅਗਵਾਈ ਕੀਤੀ ਸੀ ਤੇ ਅੰਗਰੇਜ਼ਾਂ ਨੂੰ ਵੰਗਾਰ ਕੇ ਗੋਲੀ ਵੀ ਖਾਧੀ ਸੀ ਪਰ ਫਿਰ ਵੀ ਉਹ ਜੇਤੂ ਹੋ ਕੇ ਨਿਕਲੇ ਸਨ। ਜਥੇਦਾਰ ਮੋਹਨ ਸਿੰਘ ਤੁੜ ਨੂੰ ਜਵਾਨੀ ਦੀ ਉਮਰ ਵਿੱਚ ਪੰਥਕ ਜਜ਼ਬੇ ਸਦਕਾ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਸਰਹਾਲੀ ਦਾ ਜਥੇਦਾਰ ਥਾਪਿਆ ਗਿਆ ਅਤੇ ਉਨ੍ਹਾਂ ਨੇ ਪੰਜਾਬੀ ਸੂਬੇ ਦੇ ਮੋਰਚੇ ਵਿੱਚ ਬਹੁਤ ਸਰਗਰਮੀ ਨਾਲ ਹਿੱਸਾ ਲਿਆ। ਸਮੇਂ ਦੀ ਕਾਂਗਰਸ ਸਰਕਾਰ ਨੇ ਉਨ੍ਹਾਂ ਦੀ ਚੜ੍ਹਤ ਨੂੰ ਬਰਦਾਸ਼ਤ ਨਾ ਕਰਦੇ ਹੋਏ ਉਨ੍ਹਾਂ ਤੇ 52 ਮੁੱਕਦਮੇ ਦਰਜ਼ ਕੀਤੇ ਤੇ ਜੇਲ੍ਹ ਵਿੱਚ ਡੱਕ ਦਿੱਤਾ ਅਤੇ ਉਨ੍ਹਾਂ ਤੇ‌ ਅਣਮਨੁੱਖੀ ਤਸ਼ੱਦਦ ਕੀਤਾ ਗਿਆ, ਉਨ੍ਹਾਂ ਨੂੰ ਬਰਫ਼ਾਂ ਦੀਆਂ ਸਿਲਾਂ ਤੇ ਲਿਟਾ ਤਸੀਹੇ ਦਿੱਤੇ ਗਏ।।ਇਸ ਸਮੇਂ ਹੀ ਅਕਾਲੀ ਦਲ ਵੱਲੋ ਉਨਾਂ ਨੂੰ ਉਦੋ ਦੇ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਮੁਕਾਬਲੇ ਵਿਧਾਨ ਸਭਾਂ ਦੀਆਂ ਚੋਣਾਂ ਵਿੱਚ ਖੜਾ ਕਰ ਦਿੱਤਾ। ਜਥੇਦਾਰ ਜੀ ਵੱਡੀ ਲੀਡ ਲੈ ਕੇ ਜਿੱਤ ਪ੍ਰਾਪਤ ਕਰ ਚੁੱਕੇ ਸਨ, ਪਰ ਹਕੂਮਤ ਵੱਲੋ ਲਾਠੀ ਦੇ ਜ਼ੋਰ ਨਾਲ ਪ੍ਰਤਾਪ ਸਿੰਘ ਕੈਰੋਂ ਨੂੰ 34 ਵੋਟਾਂ ਨਾਲ ਜੇਤੂ ਕਰਾਰ ਦੇ ਦਿੱਤਾ।ਜਿਤ ਤੋਂ ਬਾਅਦ ਕੈਰੋਂ ਨੇ ਉਨ੍ਰਾਂ ਦੇ ਘਰ, ਮਾਲ ਅਸਬਾਬ ਦੀ ਨਿਲਾਮੀ ਕੀਤੀ ਗਈ, ਪਰ ਫਿਰ ਵੀ ਜਥੇਦਾਰ ਸਾਹਿਬ ਅਡੋਲ ਰਹੇ।

ਸਿੱਖ ਕੋਮ ਨੇ ਉਨ੍ਹਾਂ ਦੀ ਅਡੋਲਤਾ ਅਤੇ ਪੰਥ ਪ੍ਰਸਤੀ ਤੇ ਮਾਣ ਕਰਦੇ ਹੋਏ ਉਨ੍ਹਾਂ ਨੂੰ ਸਿੱਖਾਂ ਦੀ ਸਰਬ ਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪ ਦਿੱਤਾ। ਉਹ ਪੰਥ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ।ਉਨ੍ਹਾਂ ਦੀਆਂ ਪੰਥ ਨੂੰ ਸਮਰਪਿਤ ਭਾਵਨਾਂਵਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਹਾਊਸ ਨੇ ਅਕਤੂਬਰ 1972 ਵਿੱਚ ਸ੍ਰੋਮਣੀ ਅਕਾਲੀ ਦਲ ਪਾਰਟੀ ਦਾ ਪ੍ਰਧਾਨ ਥਾਪ ਦਿੱਤਾ, ਪ੍ਰਧਾਨ ਵੱਜੋਂ ਕਈ ਹਿੱਸਿਆ ਵਿੱਚ ਵੰਡੀ ਪੰਥਕ ਸ਼ਕਤੀ ਨੂੰ ਇੱਕੱਠਾ ਕਰੇ ਇਕ ਝੰਡੇ ਹੇਠ ਲਿਆਂਦਾ ਗਿਆ ਅਤੇ 1977 ਵਿੱਚ ਇੰਦਰਾ ਗਾਧੀ ਵੱਲੋ ਲਗਾਈ ਐਮਰਜੈਂਸੀ ਦੇ ਵਿਰੁੱਧ ਮੋਰਚਾ ਲਗਾ ਦਿੱਤਾ ਅਤੇ 19 ਮਹੀਨਿਆਂ ਦੀ ਵੱਡੀ ਜੱਦੋ ਜਹਿਦ ਉਪਰੰਤ ਕੇਂਦਰ ਸਰਕਾਰ ਨੇ ਝੁਕਦੇ ਹੋਈ ਐਮਰਜੈਂਸੀ ਹਟਾਈ, ਜਿਸ ਦਾ ਅਸਰ ਇਹ ਹੋਇਆ ਕਿ ਜਿਥੇ ਭਾਰਤ ਵਿੱਚ ਕਾਂਗਰਸ ਵਿਰੋਧੀ ਜਨਤਾ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ, ਉਥੇ ਪੰਜਾਬ ਵਿੱਚ ਜਥੇਦਾਰ ਮੋਹਨ ਸਿੰਘ ਤੁੜ ਦੀ ਦੂਰਅੰਦੇਸ਼ ਸਿਆਸਤ ਸਦਕਾ ਸ਼੍ਰੋਮਣੀ ਅਕਾਲੀ ਦਲ ਅਤੇ ਸਹਿਯੋਗੀ ਪਾਰਟੀ ਦੀ ਸਾਂਝੀ ਸਰਕਾਰ ਹੋਂਦ ਵਿੱਚ ਆਈ। ਪੰਜਾਬ ਜਥੇਦਾਰ ਮੋਹਨ ਸਿੰਘ ਤੁੜ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਅਕਾਲੀ ਦਲ ਅਤੇ ਸਹਿਯੋਗੀ ਪਾਰਟੀ 13 ਲੋਕ ਸਭਾ ਦੀਆਂ ਸੀਟਾਂ ਤੇ ਜੇਤੂ ਰਹੇ।
ਉਹ ਕਾਂਗਰਸ ਦੇ ਵੱਡੇ ਆਗੂ ਤੇ ਲੋਕ ਸਭਾ ਦੇ ਸਪੀਕਰ ਗੁਰਦਿਆਲ ਸਿੰਘ ਢਿਲੋਂ ਨੂੰ ਤਰਨ ਤਾਰਨ ਲੋਕ ਸਭਾ ਹਲਕੇ ਹਰਾ ਕੇ ਲੋਕ ਸਭਾ ਦੇ ਮੈਬਰ ਬਣੇ। ਉਨ੍ਹਾਂ ਨੇ ਜਥੇਦਾਰ ਜਗਦੇਵ ਸਿੰੰਘ ਤਲਵੰਡੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਆਪ ਸੋਂਪ ਕੇ ਤਿਆਗ ਦੀ ਮਿਸਾਲ ਕਾਇਮ ਕੀਤੀ।ਪੰਥ ਦੀ ਮਹਾਨ ਸ਼ਖ਼ਸੀਅਤ 30 ਜੁਲਾਈ 1979 ਨੂੰ ਇਸ ਫਾਨੀ ਸੰਸਾਰ ਨੂੰ ਕੂਚ ਕਰ ਗਏ।ਪਰ ਪਰਿਵਾਰ ਵਿੱਚ ਪੰਥ ਪ੍ਰਸਤੀ ਦੇ ਜਜ਼ਬੇ ਦੀ ਜਾਗ ਲਾ ਗਏ ਜਿਸ ਤੋ ਪ੍ਰੇਰਨਾ ਲੈ ਕੇ ਪਰਿਵਾਰ ਦੇ ਮੈਂਬਰ ਪੰਥ ਪ੍ਰਸਤ ਜਥੇਬੰਦੀਆ ਵਿੱਚ ਸੇਵਾ ਕਰ ਰਹੇ।ਉਨ੍ਹਾਂ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਉਨ੍ਹਾਂ ਦੇ ਸਪੁੱਤਰ ਸ੍ਰ:ਲਹਿਣਾ ਸਿੰਘ ਤੁੜ 1980 ਵਿੱਚ ਪੰਜਾਬ ਵਿੱਚੋਂ 13 ਲੋਕ ਸਭਾ ਸੀਟਾਂ ਵਿੱਚੋਂ ਕੇਵਲ ਇਕ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵਿਚ ਪਾ ਸਕੇ ।ਇਸ ਤੋਂ ਬਾਅਦ ਜਥੇਦਾਰ ਤਰਲੋਚਨ ਸਿੰਘ ਤੁੜ ਵੀ 3 ਵਾਰ ਲੋਕ ਸਭਾ ਜਿਤਣ ਵਿੱਚ ਕਾਮਯਾਬ ਰਹੇ, ਜਥੇਦਾਰ ਜੀ ਜਵਾਈ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਜੀ ਪੰਥਕ ਸਫਾ ਵਿੱਚ ਸਾਬਕਾ ਵਿਧਾਇਕ ਤੇ ਕੈਬਨਿਟ ਮੰਤਰੀ ਵੱਜੇ ਇਮਾਨਦਾਰੀ ਨਾਲ ਪੰਥ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਦੇ ਫਰਜੰਦ ਅਮਰਿੰਦਰ ਸਿੰਘ ਤੁੜ ਪੰਥ ਦੀ ਜਥੇਬੰਦੀ ਮਿਸਲ ਸਤਲੁਜ਼ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਹਨ।ਜਥੇਦਾਰ ਜੀ ਸੱਚੀ ਸਰਧਾਂਜ਼ਲੀ ਇਹ ਹੋਵੇਗੀ ਕਿ ਸਿੱਖ ਕੌਮ ਦੇ ਰੋਸ਼ਨ ਭਵਿੱਖ ਲਈ ਸਮੁੱਚਾ ਪੰਥ ਇੱਕਠਾ ਹੋਵੇਗਾ ਜੋ ਪੰਜਾਬ ਦੇ ਸੰਤਾਪ ਦਾ ਹੱਲ ਲੱਭਿਆ ਜਾ ਸਕੇ।

Have something to say? Post your comment

 
 
 
 

ਪੰਜਾਬ

ਭਾਈ ਅੰਮ੍ਰਿਤਪਾਲ ਸਿੰਘ ਅਤੇ ਸਮੂਹ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਲਈ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਚੰਡੀਗੜ੍ਹ ਵਿੱਚ ਬੇਮਿਸਾਲ ਇਕੱਠ

ਸਕੂਲ ਸਿੱਖਿਆ ਵਿਭਾਗ ਨੂੰ ਸਿੱਖਿਆ ਖੇਤਰ ਦੀਆਂ ਯੂਨੀਅਨਾਂ ਦੀਆਂ ਬਕਾਇਆ ਮੰਗਾਂ 'ਤੇ ਕਾਰਵਾਈ ਤੇਜ਼ ਕਰਨ ਲਈ ਕਿਹਾ ਗਿਆ: ਹਰਪਾਲ ਸਿੰਘ ਚੀਮਾ*

ਖੇਤੀਬਾੜੀ ਵਿਭਾਗ ਨੇ ਖੇਤੀ ਮਸ਼ੀਨਰੀ ਲਈ 4 ਕਰੋੜ ਰੁਪਏ ਦੀ ਸਬਸਿਡੀ ਦੇ ਡਰਾਅ ਕੱਢੇ

ਜਥੇਦਾਰ ਦੇ ਵਲੋ ਸਤਿਕਾਰ ਐਕਟ ਤੇ ਲਗਾਏ ਇਤਰਾਜਾਂ ਨੂੰ ਪੰਜਾਬ ਸਰਕਾਰ ਦੁਆਰਾ ਦੂਰ ਕਰਕੇ ਤਿਆਰ ਦਸਤਵੇਜ਼ ਸੌਂਪੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ

ਮੀਤ ਹੇਅਰ ਨੇ ਲੋਕ ਸਭਾ ਵਿੱਚ ਕੇਂਦਰ ਦੀ ਧਰਮ ਤੇ ਜਾਤ ਦੇ ਆਧਾਰ ਉੱਤੇ ਵੰਡੀਆਂ ਪਾਉਣ ਦੀ ਰਾਜਨੀਤੀ ਨੂੰ ਦਿਖਾਇਆ ਸ਼ੀਸ਼ਾ

ਕੈਬਨਿਟ ਮੰਤਰੀ  ਗੋਇਲ ਅਤੇ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਵਿੱਚ 70.52 ਕਰੋੜ ਦੇ ਮੁਕੰਮਲ ਹੋਏ ਸਿੰਚਾਈ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

ਪੰਜਾਬ ਸਰਕਾਰ ਵੱਲੋਂ ਮੁੱਖ ਮੰਗ ਮੰਨੇ ਜਾਣ ਤੋਂ ਬਾਅਦ ਆਮ ਆਦਮੀ ਕਲੀਨਿਕ ਪੂਰੀ ਤਰ੍ਹਾਂ ਕਾਰਜਸ਼ੀਲ: ਹਰਪਾਲ ਸਿੰਘ ਚੀਮਾ

ਬਾਰ-ਬਾਰ ਕੋਸ਼ਿਸ਼ਾਂ ਦੇ ਬਾਵਜੂਦ ਵਿਰੋਧੀ ਧਿਰ ਭਗਵੰਤ ਮਾਨ ਸਰਕਾਰ ਖ਼ਿਲਾਫ਼ ਇੱਕ ਵੀ ਅਸਲੀ ਮੁੱਦਾ ਲੱਭਣ ਵਿੱਚ ਨਾਕਾਮ ਰਹੀ: ਬਲਤੇਜ ਪੰਨੂ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਨਜ਼ਰਅੰਦਾਜ਼ ਕਰਨਾ ਕੌਮ ਕਦੇ ਪ੍ਰਵਾਨ ਨਹੀਂ ਕਰੇਗੀ- ਜਥੇਦਾਰ ਕੁਲਦੀਪ ਸਿੰਘ ਗੜਗੱਜ

ਯੂਥ ਅਕਾਲੀ ਦਲ ਪੁਨਰ ਸੁਰਜੀਤ ਦੇ ਜਥੇਬੰਦਕ ਢਾਂਚੇ ਦਾ ਜਲਦ ਹੋਵੇਗਾ ਵਿਸਥਾਰ: ਗੁਰਜੀਤ ਸਿੰਘ ਤਲਵੰਡੀ