BREAKING NEWS
ਖੁਫੀਆ ਜਾਣਕਾਰੀ ਅਧਾਰਿਤ ਕਾਰਵਾਈ ਅਤੇ ਬੋਗਸ ਬਿਲਿੰਗ 'ਤੇ ਸ਼ਿਕੰਜਾ- 200 ਕਰੋੜ ਰੁਪਏ ਦੇ ਜ਼ੁਰਮਾਨੇ ਲਗਾਏ: ਹਰਪਾਲ ਸਿੰਘ ਚੀਮਾਕਿਸੇ ਵੀ ਪਰਿਵਾਰ ਨੂੰ ਜਾਨ ਬਚਾਉਣ ਲਈ ਇਲਾਜ ਦੇ ਪੈਸੇ ਇਕੱਠੇ ਕਰਨ ਲਈ ਨਹੀਂ ਹੋਣਾ ਪਵੇਗਾ ਮਜਬੂਰ : ਡਾ. ਬਲਬੀਰ ਸਿੰਘ7,800 ਤੋਂ ਵੱਧ ਪ੍ਰਾਈਵੇਟ ਸਕੂਲਾਂ ਦੇ 32 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਮਿਲੇਗਾ ਲਾਭਦੇਸ਼ ਸ਼ਹੀਦ ਊਧਮ ਸਿੰਘ ਜੀ ਦੀ ਲਾਮਿਸਾਲ ਦੇਸ਼ ਭਗਤੀ ਅਤੇ ਕੁਰਬਾਨੀ ਲਈ ਹਮੇਸ਼ਾ ਰਿਣੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ30 ਜੁਲਾਈ 2026 ਤੱਕ 9,782 ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚ ਕੁੱਲ 437.51 ਕਰੋੜ ਰੁਪਏ ਦੀ ਟੈਕਸ ਮੰਗ ਸ਼ਾਮਲ: ਹਰਪਾਲ ਸਿੰਘ ਚੀਮਾਸਭ ਕੁਝ ਪ੍ਰਿੰਸੀਪਲ 'ਤੇ ਨਿਰਭਰ ਕਰਦੈ; ਚੰਗਾ ਪ੍ਰਿੰਸੀਪਲ ਸਕੂਲ ਨੂੰ ਸਿੱਖਿਆ ਦੇ ਮੰਦਰ ਵਿੱਚ ਬਦਲ ਸਕਦੈ: ਹਰਜੋਤ ਸਿੰਘ ਬੈਂਸ

ਪੰਜਾਬ

ਪੰਜਾਬ ਵਿੱਚ ਪੁਸਤਕ ਸੱਭਿਆਚਾਰ ਦੀ ਉਸਾਰੀ ਵਾਸਤੇ “ਬਰਗਾੜੀ ਮਾਡਲ”ਅਪਨਾਉਣ ਦੀ ਲੋੜ— ਪ੍ਰੋ. ਗੁਰਭਜਨ ਸਿੰਘ ਗਿੱਲ

ਕੌਮੀ ਮਾਰਗ ਬਿਊਰੋ | August 01, 2026 07:06 PM

ਲੁਧਿਆਣਾ-ਪੰਜਾਬ ਵਿੱਚ ਪੁਸਤਕ ਸੱਭਿਆਚਾਰ ਦੀ ਉਸਾਰੀ ਵਾਸਤੇ ਪੀਪਲਜ਼ ਫੋਰਮ ਬਰਗਾੜੀ ਮਾਡਲ ਅਪਨਾਉਣ ਦੀ ਸਖ਼ਤ ਲੋੜ ਹੈ। ਫ਼ਰੀਦਕੋਟ ਜ਼ਿਲ੍ਹੇ ਦੇ ਚਰਚਿਤ ਪਿੰਡ ਬਰਗਾੜੀ ਤੇ ਇਲਾਕੇ ਦੈ 23 ਨੌਜਵਾਨਾਂ ਨੇ ਸਾਲ 2000 ਵਿੱਚ ਪੁਸਤਕ ਸੱਭਿਆਚਾਰ ਅਤੇ ਸਾਹਿੱਤ, ਸਿਹਤ ਅਤੇ ਸੱਫਿਆਚਾਰ ਦੀ ਉਸਾਰੀ ਲਈ ਕਮਰਕੱਸਾ ਕੀਤਾ ਤੇ ਲਗਾਤਾਰ ਸਰਗਰਮੀ ਕਰਕੇ ਪੰਜਾਬ ਨੂੰ ਸਾਹਿੱਤ ਅਤੇ ਵਾਤਾਵਰਣ ਪੱਖੋਂ ਮਹੱਤਵਪੂਰਨ ਕੰਮ ਕੀਤਾ ਹੈ।
ਪੀਪਲਜ਼ ਫੋਰਮ ਵੱਲੋਂ ਹੁਣ ਤੀਕ ਪੁਸਤਕ ਮੇਲੇ, ਵਾਤਾਵਰਣ ਸੰਭਾਲ ਅਤੇ ਘਰ ਘਰ ਲਾਇਬਰੇਰੀ ਉਸਾਰਨ ਦਾ ਕੰਮ ਆਰੱਭ ਕੇ ਸ਼ਲਾਘਾਯੋਗ ਕਾਰਜ ਕੀਤਾ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਨਿੱਕੇ ਨਿੱਕੇ ਸਮੂਹ ਬਣਾ ਕੇ ਇਸ ਢੰਗ ਨਾਲ ਪੁਸਤਕ ਸੱਭਿਆਚਾਰ ਦੀ ਉਸਾਰੀ ਕੀਤੀ ਜਾ ਸਕਦੀ ਹੈ।
ਖੁਸ਼ਵੰਤ ਬਰਗਾੜੀ ਨੇ ਇਸ ਮੌਕੇ ਗੁਰਬਚਨ ਸਿੰਘ ਭੁੱਲਰ ਵੱਲੌਂ ਮਾਂ ਬੋਲੀ ਪੰਜਾਬੀ ਬਾਰੇ ਲਿਖੀ ਸੱਜਰੀ ਪੁਸਤਕ “ ਪੰਜਾਬੀ ਵਿੱਚ ਕਾਂਜੀ- ਕਿਸ ਦੀ ਮਜਾਲ” ਦੀ ਕਾਪੀ ਵੀ ਗੁਰਭਜਨ ਸਿੰਘ ਗਿੱਲ ਨੂੰ ਭੇਂਟ ਕੀਤੀ।
ਖੁਸ਼ਵੰਤ ਬਰਗਾੜੀ ਨੇ ਦੱਸਿਆ ਕਿ ਪੁਸਤਕਾਂ ਦਾ ਸੈੱਟ ਹਰ ਦੋ ਮਹੀਨੇ ਬਾਦ ਭੇਜਿਆ ਜਾਂਦਾ ਹੈ ਅਤੇ ਜੁਲਾਈ- ਅਗਸਤ 2026 ਦੇ ਇਸ ਸੈੱਟ ਵਿੱਚ ਬਲਬੀਰ ਪਰਵਾਨਾ ਦਾ ਨਵਾਂ ਕਹਾਣੀ ਸੰਗ੍ਰਹਿ “ਸਭ ਤੋਂ ਉਦਾਸ ਇਬਾਰਤ”, ਹਰਮੀਤ ਵਿਦਿਆਰਥੀ ਦੀ ਕਿਸਾਨ ਮੋਰਚੇ ਦੌਰਾਨ ਲਿਖੀ ਸਿਰਜਣਾਤਮਕ ਡਾਇਰੀ “ਧਰਤਿ ਨੇ ਬੋਲਣਾ ਹੀ ਸੀ” ਅਤੇ ਕੁਮਾਰ ਜਗਦੇਵ ਦੀ ਵਾਰਤਕ ਪੁਸਤਕ “ ਮੈਲ਼ੇ ਲੱਠੇ ਦੀ ਝਾਲਰ ਅਤੇ ਪੰਜਾਬੀ ਸਾਹਿੱਤ ਸਭਾ ਨਵੀਂ ਦਿੱਲੀ ਦਾ ਤ੍ਰੈਮਾਸਿਕ ਪੱਤਰ “ਸਮਕਾਲੀ ਸਾਹਿੱਤ”ਵੀ ਹਰ ਵਾਰ ਵਾਂਗ ਭੇਜਿਆ ਜਾ ਰਿਹਾ ਹੈ।
ਬੀਤੀ ਸ਼ਾਮ ਪੀਪਲਜ਼ ਫੋਰਮ ਦੇ ਆਗੂ ਖੁਸ਼ਵੰਤ ਬਰਗਾੜੀ ਨੇ ਲੁਧਿਆਣਾ ਵਿੱਚ ਪ੍ਰੋ. ਗਿੱਲ ਨੂੰ ਦੱਸਿਆ ਕਿ ਸਾਲ 2013 ਤੋਂ ਬਿਨਾਂ ਕਿਸੇ ਸਰਕਾਰ ਜਾਂ ਸੰਸਥਾ ਤੋਂ ਆਰਥਿਕ ਮਦਦ ਲਏ ਫੋਰਮ ਵੱਲੋਂ ਹੁਣ ਤੀਕ 350 ਪੁਸਤਕਾਂ ਛਾਪ ਕੇ ਘਰੇਲੂ ਲਾਇਬਰੇਰੀਆਂ ਲਈ ਭੇਜੀਆਂ ਜਾ ਚੁੱਕੀਆਂ ਹਨ। ਵਰਨਣ ਯੋਗ ਗੱਲ ਇਹ ਹੈ ਕਿ ਕਿਸੇ ਵੀ ਲੇਖਕ ਕੋਲੋਂ ਪੁਸਤਕ ਪ੍ਰਕਾਸ਼ਨ ਲਈ ਪੈਸੇ ਨਹੀਂ ਲਏ ਜਾਂਦੇ ਸਗੋਂ ਹਰ ਲੇਖਕ ਨੂੰ ਰਾਇਲਟੀ ਵਜੋਂ ਕੁਝ ਪੁਸਤਕਾ ਭੇਂਟ ਕੀਤੀਆਂ ਜਾਂਦੀਆਂ ਹਨ। ਖੁਸ਼ਵੰਤ ਬਰਗਾੜੀ ਨੇ ਦੱਸਿਆ ਕਿ ਸਿਰਫ਼ 350/- ਰੁਪਏ ਵਿੱਚ ਚਾਰ ਕਿਤਾਬਾਂ ਦਾ ਸੈੱਟ ਪੰਜਾਬ ਤੇ ਹੋਰ ਸੂਬਿਆਂ ਵਿੱਚ ਵੱਸਦੇ 750 ਪੰਜਾਬੀ ਪਰਿਵਾਰਾਂ ਨੂੰ ਡਾਕ ਰਾਹੀਂ ਭੇਜਿਆ ਜਾਂਦਾ ਹੈ। ਦੇਸ਼ ਵਿੱਚ ਕਿਸੇ ਤੋਂ ਵੀ ਵਾਧੂ ਡਾਕ ਖ਼ਰਚ ਨਹੀਂ ਲਿਆ ਜਾਂਦਾ। ਬਦੇਸ਼ ਵੱਸਦੇ 50 ਪੰਜਾਬੀ ਪਰਿਵਾਰ ਵੀ ਇਸ ਘਰੇਲੂ ਪੁਸਤਕ ਲਾਇਬਰੇਰੀ ਦਾ ਹਿੱਸਾ ਬਣ ਚੁਕੇ ਹਨ।
ਪੀਪਲਜ਼ ਫੋਰਮ ਦਾ ਨਾਅਰਾ ਹੈ ਕਿ ਸਿਰਫ਼ ਅੱਧਾ ਕੱਪ ਚਾਹ ਦਾ ਮੁੱਲ ਹਰ ਰੋਜ਼ ਬੱਚਾ ਕੇ ਘਰ ਘਰ ਅੰਦਰ ਸ਼ਬਦ ਪ੍ਰਕਾਸ਼ ਕੀਤਾ ਜਾ ਸਕਦੇ ਹੈ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਪੰਜਾਬ ਦੀਆਂ ਖੇਡ ਕਲੱਬਾਂ, ਸਾਹਿੱਤ ਤੇ ਸੱਭਿਆਚਾਰ ਨਾਲ ਸਬੰਧਿਤ ਸਭਾਵਾਂ ਨੂੰ ਸੁਝਾਅ ਦਿੱਤਾ ਹੈ ਕਿ ਪੰਜਾਬ ਨੂੰ ਸ਼ਬਦ ਭੂਮੀ ਬਣਾਉਣ ਲਈ ਰਲ ਕੇ ਹੰਭਲਾ ਮਾਰਨਾ ਪਵੇਗਾ ਤਾਂ ਜੋ ਮਾਨਸਿਕ ਤੌਰ ਤੇ ਬੰਜਰ ਹੋ ਰਹੇ ਪੰਜਾਬ ਨੂੰ ਗਿਆਨ ਸਾਹਿੱਤ ਸਹਾਰੇ ਮੁੜ ਹਰਿਆਲੀ ਮੁਹਾਂਦਰੇ ਵਾਲਾ ਬਣਾਇਆ ਜਾ ਸਕੇ।
ਖੁਸ਼ਵੰਤ ਬਰਗਾੜੀ ਨੇ ਦੱਸਿਆ ਕਿ 2013 ਤੋਂ ਲੈ ਕੇ ਹੁਣ ਤੀਕ ਲਗਪਗ ਦੋ ਲੱਖ 50 ਹਜ਼ਾਰ ਕਿਤਾਬਾਂ ਘਰ ਘਰ ਪਹੁੰਚਾਈਆਂ ਗਈਆਂ ਹਨ। ਪੀਪਲਜ਼ ਫੋਰਮ ਬਰਗਾੜੀ ਦੀਆਂ ਪ੍ਰਕਾਸ਼ਨਾਵਾਂ ਪੰਜਾਬ ਦੇ ਮੁੱਖ ਪੁਸਤਕ ਵਿਕਰੇਤਾਵਾਂ ਤੋਂ ਵੀ ਮਿਲ ਜਾਂਦੀਆਂ ਹਨ।

Have something to say? Post your comment

 
 
 
 

ਪੰਜਾਬ

ਮੋਦੀ ਸਰਕਾਰ ਪੂਰੀ ਤਰ੍ਹਾਂ ਕਿਸਾਨ ਹਿਤੈਸ਼ੀ- ਕੇਵਲ ਸਿੰਘ ਢਿੱਲੋਂ

ਭਗਵੰਤ ਮਾਨ ਸਰਕਾਰ ਨੇ 35.5 ਲੱਖ ਔਰਤਾਂ ਦੇ ਖਾਤਿਆਂ ‘ਚ ਮਹੀਨਾਵਾਰ ਵਿੱਤੀ ਸਹਾਇਤਾ ਰਾਸ਼ੀ ਪਾਈ

ਸਾਡੀ ਲੜਾਈ ਭਾਜਪਾ, ਆਪ ਅਤੇ ਅਕਾਲੀਆਂ ਨੂੰ ਹਰਾਉਣ ਦੀ ਹੈ: ਬਘੇਲ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਫ਼ੈਸਲਾ ਸਿੱਖ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਕਰੇ ਕੇਂਦਰ ਸਰਕਾਰ -ਐਡਵੋਕੇਟ ਧਾਮੀ

ਬੇਅਦਬੀ ਕਾਨੂੰਨ `ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਮੇਟੀ ਨਾਲ ਰਾਬਤਾ ਕਰੇ ਸਰਕਾਰ : ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਖੁਫੀਆ ਜਾਣਕਾਰੀ ਅਧਾਰਿਤ ਕਾਰਵਾਈ ਅਤੇ ਬੋਗਸ ਬਿਲਿੰਗ 'ਤੇ ਸ਼ਿਕੰਜਾ- 200 ਕਰੋੜ ਰੁਪਏ ਦੇ ਜ਼ੁਰਮਾਨੇ ਲਗਾਏ: ਹਰਪਾਲ ਸਿੰਘ ਚੀਮਾ

ਕਿਸੇ ਵੀ ਪਰਿਵਾਰ ਨੂੰ ਜਾਨ ਬਚਾਉਣ ਲਈ ਇਲਾਜ ਦੇ ਪੈਸੇ ਇਕੱਠੇ ਕਰਨ ਲਈ ਨਹੀਂ ਹੋਣਾ ਪਵੇਗਾ ਮਜਬੂਰ : ਡਾ. ਬਲਬੀਰ ਸਿੰਘ

7,800 ਤੋਂ ਵੱਧ ਪ੍ਰਾਈਵੇਟ ਸਕੂਲਾਂ ਦੇ 32 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਮਿਲੇਗਾ ਲਾਭ

ਹਰਿਆਣਾ ਦਾ ਭਿਵਾਨੀ ਬਣ ਗਿਆ ਹੈ ਨਕਲ ਦਾ ਗੜ੍ਹ; ਹਰਿਆਣਾ ਦੇ ਪਾਲੇ ਪੇਪਰ ਲੀਕ ਮਾਫੀਆ ਨੇ ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਦਾ ਕਤਲ ਕੀਤਾ: ਬੈਂਸ

ਸਾਡੇ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਅਤੇ ਭਾਰਤ ਬਣਾਉਣ ਲਈ ਸਾਂਝੇ ਯਤਨ ਜ਼ਰੂਰੀ: ਮੁੱਖ ਮੰਤਰੀ ਮਾਨ