BREAKING NEWS
ਸੁਖਬੀਰ ਬਾਦਲ ਤੇ ਹੋਇਆ ਹਮਲਾ ਮਹਾਰਾਸ਼ਟਰ ਗੁਰਦੁਆਰੇ ਅੰਦਰ- ਸੁਰੱਖਿਆ ਕਰਮੀ ਜਖਮੀਆਪ ਆਗੂ ਬਲਤੇਜ ਪੰਨੂ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਸੁਖਬੀਰ ਬਾਦਲ 'ਤੇ ਹਮਲੇ ਦੀ ਕੋਸ਼ਿਸ਼ ਦੀ ਕੀਤੀ ਨਿਖੇਧੀਸੜਕ ਸੁਰੱਖਿਆ ਫੋਰਸ’ ਏਆਈ, ਡਰੋਨ ਅਤੇ ਸੈਟੇਲਾਈਟ ਤਕਨਾਲੋਜੀ ਰਾਹੀਂ ਪੰਜਾਬ ਨੂੰ ਭਾਰਤ ਦਾ ਰੋਡ ਸੇਫਟੀ ਹੱਬ ਬਣਾਏਗੀਬੇਅਦਬੀ ਪਾਰਟੀ’ ਮੁਕੰਮਲ ਤੌਰ 'ਤੇ ‘ਈਡੀ ਪਾਰਟੀ’ ਅਤੇ ਈਡੀ ਦਾ ਬੁਲਾਰਾ ਬਣ ਚੁੱਕੀ ਹੈ: ਹਰਪਾਲ ਸਿੰਘ ਚੀਮਾਕੈਸ਼ਲੈੱਸ ਬਰਨ ਟ੍ਰੀਟਮੈਂਟ ਨਾਲ ਮਰੀਜ਼ ਹਸਪਤਾਲ ਦੇ ਬਿਲ ਦੀ ਚਿੰਤਾ ਦੀ ਬਜਾਏ ਸਿਹਤਯਾਬ ਹੋਣ ’ਤੇ ਧਿਆਨ ਕੇਂਦਰਿਤ ਕਰ ਸਕਦੇ ਹਨ : ਡਾ. ਬਲਬੀਰ ਸਿੰਘਅਧਿਆਪਕਾਂ ਨੂੰ ਮਾਨਸਿਕ ਸਿਹਤ ਸਬੰਧੀ ਚਿੰਤਾਵਾਂ ਅਤੇ ਨਸ਼ਿਆਂ ਦੀ ਲਤ ਵੱਲ ਵਧਣ ਦੇ ਸ਼ੁਰੂਆਤੀ ਸੰਕੇਤਾਂ ਦੀ ਪਛਾਣ ਲਈ ਕੀਤਾ ਜਾਵੇਗਾ ਸਮਰੱਥ

ਨੈਸ਼ਨਲ

ਸੰਤ ਬਾਬਾ ਅਤਰ ਸਿੰਘ ਦੇ ਜਨਮ ਅਸਥਾਨ ’ਤੇ ‘ਕੌਰਨਾਮਾ-3’ ਸ਼ਹੀਦ ਬੀਬੀਆਂ ਦੇ ਵਾਰਸਾਂ ਨੂੰ ਕੀਤੀਆਂ ਭੇਂਟ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | August 13, 2026 07:47 PM

ਨਵੀਂ ਦਿੱਲੀ- ਤੀਜਾ ਘੱਲੂਘਾਰਾ ਜੂਨ 1984 ’ਚ ਸ੍ਰੀ ਦਰਬਾਰ ਸਾਹਿਬ ’ਤੇ ਇੰਡੀਆਂ ਸਟੇਟ ਦੇ ਹਮਲੇ ਵੇਲੇ ਇਤਿਹਾਸਕ ਧਰਤੀ ਚੀਮਾ ਮੰਡੀ ਦੀਆਂ ਸ਼ਹੀਦ ਹੋਈਆਂ ਪੰਜ ਬੀਬੀਆਂ ਦੇ ਪਰਿਵਾਰਾਂ ਨੂੰ ਕਿਤਾਬ ‘ਕੌਰਨਾਮਾ-3’ ਦੀਆਂ ਕਾਪੀਆਂ ਗੁਰਦੁਆਰਾ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਦੇ ਜਨਮ ਅਸਥਾਨ ਚੀਮਾ ਮੰਡੀ ਵਿਖੇ ਸ਼ਹੀਦ ਬੀਬੀਆਂ ਦੇ ਵਾਰਸਾਂ ਨੂੰ ਜਨਮ ਸਥਾਨ ਦੇ ਮੁੱਖ ਸੇਵਾਦਾਰ ਬਾਬਾ ਜਗਜੀਤ ਸਿੰਘ ਕਾਕਾ ਵੀਰ ਜੀ, ਭਾਈ ਗੁਰਜੀਤ ਸਿੰਘ ਦੁੱਗ, ਭਾਈ ਹਰਜਿੰਦਰ ਸਿੰਘ ਲੌਂਗੋਵਾਲ, ਬਾਬਾ ਭੋਲਾ ਸਿੰਘ ਬੂਰੇ, ਭਾਈ ਅੰਗਰੇਜ ਸਿੰਘ ਚੀਮਾ ਸਾਹਿਬ ਵੱਲੋਂ ਭੇਂਟ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ‘ਕੌਰਨਾਮਾ-3’ ’ਚ ਜੂਨ ਚੁਰਾਸੀ ’ਚ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਹੀਦ ਹੋਈਆਂ ਬੀਬੀਆਂ ਦੀ ਗਾਥਾ ਹੈ, ਜਿਸ ਦੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਹਨ। ਮੱਸਿਆ ਦੇ ਦਿਹਾੜੇ ਦੀ ਸਮਾਪਤੀ ਬਾਅਦ ਸ਼ਹੀਦ ਬੀਬੀਆਂ ਦੇ ਪਰਿਵਾਰਕ ਮੈਂਬਰਾਂ ਸ਼ਹੀਦ ਮਾਤਾ ਸਵਿੱਤਰੀ ਉਰਫ ਸਵਿੱਤਰ ਕੌਰ ਦੇ ਪੋਤੇ ਕਮਲਪ੍ਰੀਤ ਸਿੰਘ, ਸ਼ਹੀਦ ਮਾਤਾ ਸੁਰਜੀਤ ਕੌਰ ਦੇ ਪੁੱਤਰ ਭਾਈ ਬਲਜਿੰਦਰ ਸਿੰਘ, ਭਾਈ ਭੂਰਾ ਸਿੰਘ, ਸ਼ਹੀਦ ਮਾਤਾ ਕਾਕੋ ਕੌਰ ਦਾ ਪੋਤਾ ਗੁਰਸੇਵਕ ਸਿੰਘ, ਸ਼ਹੀਦ ਮਾਤਾ ਕਰਤਾਰ ਕੌਰ, ਜਿੰਨਾਂ ਦਾ ਸੱਤ ਸਾਲ ਦੀ ਉਮਰ ਦਾ ਦੋਹਤਾ ਭੁਪਿੰਦਰ ਸਿੰਘ ਵੀ ਨਾਲ ਹੀ ਸ਼ਹੀਦ ਹੋ ਗਏ ਸਨ, ਦੇ ਪੋਤਾ ਨਰਿੰਦਰ ਸਿੰਘ ਤੇ ਸ਼ਹੀਦ ਬੀਬੀ ਪਰਮਜੀਤ ਕੌਰ ਦੇ ਭਰਾ ਭਾਈ ਸੁਖਪਾਲ ਸਿੰਘ ਸੁੱਖਾ ਨੂੰ ਕਿਤਾਬ ‘ਕੌਰਨਾਮਾ-3’ ਤੇ ਗੁਰਦੁਆਰਾ ਸਾਹਿਬ ਵੱਲੋਂ ਚਿੱਟੇ ਸਾਉਲਾਂ ਨਾਲ ਸਨਮਾਨਤ ਕੀਤਾ ਗਿਆ। ਸ਼ਹੀਦ ਬੀਬੀ ਪਰਮਜੀਤ ਕੌਰ ਦੀ ਮਾਤਾ, ਜਿਸ ਦੀ ਹਮਲੇ ’ਚ ਲੱਤ ਕੱਟੀ ਗਈ ਸੀ ਤੇ ਜੋ ਗੁਰਦੁਆਰਾ ਸਾਹਿਬ ’ਚ ਸੇਵਾ ਕਰਦੀ ਹੈ, ਨੂੰ ਵੀ ਲੰਗਰ ਹਾਲ ’ਚ ਪੁੱਜ ਕੇ ਵਿਸ਼ੇਸ ਤੌਰ ’ਤੇ ਬਾਬਾ ਭੋਲਾ ਸਿੰਘ ਬੂਰਾ ਨੇ ਸਾਉਲ ਨਾਲ ਨਿਵਾਜਿਆ। ਇਸ ਮੌਕੇ ਉਕਤ ਸੇਵਾਦਾਰਾਂ ਨੇ ਸ਼ਾਰੀਆਂ ਸ਼ਹੀਦ ਬੀਬੀਆਂ ਦੇ ਨਾਮ ਤੇ ਤਸਵੀਰਾਂ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਚ ਲਾਉਣ ਦਾ ਵਾਅਦਾ ਵੀ ਕੀਤਾ।

Have something to say? Post your comment

 
 
 
 

ਨੈਸ਼ਨਲ

15 ਅਗਸਤ ਦੇ ਜਸ਼ਨਾਂ ਹੇਠ ਦੱਬਿਆ ਸਿੱਖ ਕੌਮ ਦਾ ਦਰਦ, ਜ਼ਖ਼ਮ ਅੱਜ ਵੀ ਇਨਸਾਫ਼ ਦੀ ਉਡੀਕ ’ਚ: ਜਥੇਦਾਰ ਰੇਸ਼ਮ ਸਿੰਘ ਬੱਬਰ

ਸੁਖਬੀਰ ਸਿੰਘ ਬਾਦਲ ’ਤੇ ਜਾਨਲੇਵਾ ਹਮਲੇ ਦੀ ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਵੱਲੋਂ ਸਖ਼ਤ ਨਿਖੇਧੀ

ਨਾਂਦੇੜ ਵਿਖੇ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਨਿੰਦਣਯੋਗ: ਪਰਮਜੀਤ ਸਿੰਘ ਸਰਨਾ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸੁਖਬੀਰ ਬਾਦਲ ’ਤੇ ਹੋਏ ਕਾਤਲਾਨਾ ਹਮਲੇ ਦੀ ਨਿਖੇਧੀ

ਸੁਖਬੀਰ ਬਾਦਲ ’ਤੇ ਹਮਲਾ ਹਰ ਪੱਖ ਤੋਂ ਡੂੰਘੀ ਜਾਂਚ ਦੀ ਲੋੜ: ਭਾਈ ਰਤਿੰਦਰ ਸਿੰਘ ਇੰਦੌਰ

ਬੀਕੇਯੂ ਆਗੂ ਰਾਕੇਸ਼ ਟਿਕੈਤ ਨੇ 13 ਅਗਸਤ ਨੂੰ ਤਿਰੰਗਾ ਯਾਤਰਾ ਦਾ ਐਲਾਨ ਕੀਤਾ, ਲੋਕਾਂ ਨੂੰ ਟਰੈਕਟਰਾਂ ਨਾਲ ਸ਼ਾਮਲ ਹੋਣ ਦੀ ਅਪੀਲ ਕੀਤੀ

"ਡੈੱਡਲਾਕ ਜਾਣਕੇ ਬਣਾਇਆ ਗਿਆ - ਜਵਾਬ ਪਹਿਲਾਂ ਦਿੱਤੇ ਜਾ ਸਕਦੇ ਸਨ," ਵਿਰੋਧੀ ਧਿਰ ਨੇ ਕੀਤਾ ਸਰਕਾਰ 'ਤੇ ਹਮਲਾ

ਗੁਰਦੁਆਰਾ ਸ੍ਰੀ ਪੰਜੋਖੜਾ ਸਾਹਿਬ ਦੀ ਮਰਿਆਦਾ ਭੰਗ ਕਰਨ ਵਾਲੇ ਗੁਰਸਿਮਰਨ ਮੰਡ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ-ਖਾਲਸਾ

ਕਰਤਾਰਪੁਰ ਲਾਂਘਾ ਸੁਰੱਖਿਆ ਕਾਰਨਾਂ ਕਰਕੇ ਬੰਦ ਤਾਂ ਅਮਰਨਾਥ ਯਾਤਰਾ ਕਿਉਂ ਜਾਰੀ.?—ਸਿਮਰਨਜੀਤ ਸਿੰਘ ਮਾਨ

ਅਕਾਲ ਅਕੈਡਮੀ ਭੜਾਣਾਂ ਦੇ ਵਿਦਿਆਰਥੀਆਂ ਨੇ ਪੀ.ਏ.ਯੂ. ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਿਰੋਜ਼ਪੁਰ ਦਾ ਕੀਤਾ ਵਿਦਿਅਕ ਦੌਰਾ