BREAKING NEWS
ਸੁਖਬੀਰ ਬਾਦਲ ਤੇ ਹੋਇਆ ਹਮਲਾ ਮਹਾਰਾਸ਼ਟਰ ਗੁਰਦੁਆਰੇ ਅੰਦਰ- ਸੁਰੱਖਿਆ ਕਰਮੀ ਜਖਮੀਆਪ ਆਗੂ ਬਲਤੇਜ ਪੰਨੂ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਸੁਖਬੀਰ ਬਾਦਲ 'ਤੇ ਹਮਲੇ ਦੀ ਕੋਸ਼ਿਸ਼ ਦੀ ਕੀਤੀ ਨਿਖੇਧੀਸੜਕ ਸੁਰੱਖਿਆ ਫੋਰਸ’ ਏਆਈ, ਡਰੋਨ ਅਤੇ ਸੈਟੇਲਾਈਟ ਤਕਨਾਲੋਜੀ ਰਾਹੀਂ ਪੰਜਾਬ ਨੂੰ ਭਾਰਤ ਦਾ ਰੋਡ ਸੇਫਟੀ ਹੱਬ ਬਣਾਏਗੀਬੇਅਦਬੀ ਪਾਰਟੀ’ ਮੁਕੰਮਲ ਤੌਰ 'ਤੇ ‘ਈਡੀ ਪਾਰਟੀ’ ਅਤੇ ਈਡੀ ਦਾ ਬੁਲਾਰਾ ਬਣ ਚੁੱਕੀ ਹੈ: ਹਰਪਾਲ ਸਿੰਘ ਚੀਮਾਕੈਸ਼ਲੈੱਸ ਬਰਨ ਟ੍ਰੀਟਮੈਂਟ ਨਾਲ ਮਰੀਜ਼ ਹਸਪਤਾਲ ਦੇ ਬਿਲ ਦੀ ਚਿੰਤਾ ਦੀ ਬਜਾਏ ਸਿਹਤਯਾਬ ਹੋਣ ’ਤੇ ਧਿਆਨ ਕੇਂਦਰਿਤ ਕਰ ਸਕਦੇ ਹਨ : ਡਾ. ਬਲਬੀਰ ਸਿੰਘਅਧਿਆਪਕਾਂ ਨੂੰ ਮਾਨਸਿਕ ਸਿਹਤ ਸਬੰਧੀ ਚਿੰਤਾਵਾਂ ਅਤੇ ਨਸ਼ਿਆਂ ਦੀ ਲਤ ਵੱਲ ਵਧਣ ਦੇ ਸ਼ੁਰੂਆਤੀ ਸੰਕੇਤਾਂ ਦੀ ਪਛਾਣ ਲਈ ਕੀਤਾ ਜਾਵੇਗਾ ਸਮਰੱਥ

ਨੈਸ਼ਨਲ

ਗੁਰੂਘਰ ਦੀ ਪਵਿੱਤਰਤਾ ਭੰਗ ਕਰਕੇ ਹਿੰਸਾ ਫੈਲਾਉਣ ਵਾਲੀਆਂ ਤਾਕਤਾਂ ਬਖ਼ਸ਼ਣਯੋਗ ਨਹੀਂ; ਮਹਾਰਾਸ਼ਟਰ ਸਰਕਾਰ ਕਰਵਾਏ ਉੱਚ-ਪੱਧਰੀ ਜਾਂਚ: ਵੀਰਜੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | August 14, 2026 07:42 PM

ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ’ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਨੇੜੇ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਵਿਖੇ ਪਰਿਵਾਰ ਸਮੇਤ ਨਤਮਸਤਕ ਹੋ ਕੇ ਬਾਹਰ ਨਿਕਲਦੇ ਸਮੇਂ ਹੋਏ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁੱਖੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਭਾਈ ਪਰਮਜੀਤ ਸਿੰਘ ਵੀਰਜੀ ਨੇ ਇਸ ਨੂੰ ਗੁਰੂਘਰ ਦੀ ਪਵਿੱਤਰਤਾ ਅਤੇ ਸਿੱਖ ਮਰਿਆਦਾ ਨੂੰ ਚੁਣੌਤੀ ਦੇਣ ਵਾਲੀ ਗੰਭੀਰ ਘਟਨਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਰੂਘਰ ਅਮਨ, ਅਰਦਾਸ ਅਤੇ ਸਰਬੱਤ ਦੇ ਭਲੇ ਦਾ ਕੇਂਦਰ ਹਨ, ਇਨ੍ਹਾਂ ਪਵਿੱਤਰ ਅਸਥਾਨਾਂ ਨੂੰ ਹਿੰਸਾ ਅਤੇ ਸਿਆਸੀ ਰੰਜਿਸ਼ ਦਾ ਅਖਾੜਾ ਬਣਾਉਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਪਰਿਵਾਰ ਸਮੇਤ ਗੁਰੂਘਰ ਨਤਮਸਤਕ ਹੋ ਕੇ ਨਿਕਲ ਰਹੇ ਵਿਅਕਤੀ ’ਤੇ ਹਮਲਾ ਕਰਨਾ ਕਾਇਰਤਾ ਦੀ ਹੱਦ ਹੈ ਅਤੇ ਇਸ ਘਟਨਾ ਨੂੰ ਸਿਰਫ਼ ਇੱਕ ਵਿਅਕਤੀ ’ਤੇ ਹਮਲਾ ਸਮਝ ਕੇ ਨਜ਼ਰਅੰਦਾਜ਼ ਕਰਨਾ ਹੋਰ ਵੀ ਗੰਭੀਰ ਹੋਵੇਗਾ। ਭਾਈ ਵੀਰਜੀ ਨੇ ਕਿਹਾ ਕਿ ਇਸ ਘਟਨਾ ਨੇ ਮਹਾਰਾਸ਼ਟਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਸੁਰੱਖਿਆ ਵਿਵਸਥਾ ’ਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਮੰਗ ਕੀਤੀ ਕਿ ਘਟਨਾ ਦੀ ਤੁਰੰਤ ਉੱਚ-ਪੱਧਰੀ, ਨਿਰਪੱਖ ਅਤੇ ਸਮਾਂਬੱਧ ਜਾਂਚ ਕਰਵਾਈ ਜਾਵੇ ਅਤੇ ਇਹ ਪਤਾ ਲਗਾਇਆ ਜਾਵੇ ਕਿ ਹਮਲਾਵਰ ਦੀ ਮਨਸ਼ਾ ਕੀ ਸੀ ਅਤੇ ਇਸ ਪਿੱਛੇ ਕਿਸੇ ਵੱਡੀ ਸਾਜ਼ਿਸ਼ ਜਾਂ ਯੋਜਨਾਬੱਧ ਸਾਜ਼ਿਸ਼ ਦੀ ਕੋਈ ਕੜੀ ਤਾਂ ਨਹੀਂ। ਉਨ੍ਹਾਂ ਕਿਹਾ ਕਿ ਸਿਰਫ਼ ਹਮਲਾਵਰ ਨੂੰ ਕਾਬੂ ਕਰਨਾ ਕਾਫ਼ੀ ਨਹੀਂ; ਜੇਕਰ ਪਿੱਛੇ ਕੋਈ ਸਾਜ਼ਿਸ਼ਕਰਤਾ ਜਾਂ ਹਮਲੇ ਨੂੰ ਉਕਸਾਉਣ ਵਾਲੀਆਂ ਤਾਕਤਾਂ ਹਨ ਤਾਂ ਉਨ੍ਹਾਂ ਨੂੰ ਵੀ ਬੇਨਕਾਬ ਕਰਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਥਕ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਸਿੱਖ ਸੰਗਤ ਗੰਭੀਰਤਾ ਨਾਲ ਲਵੇਗੀ ਅਤੇ ਸਰਕਾਰ ਨੂੰ ਵੀ ਇਸ ਮਾਮਲੇ ਦੀ ਗੰਭੀਰਤਾ ਸਮਝਣੀ ਚਾਹੀਦੀ ਹੈ। ਭਾਈ ਪਰਮਜੀਤ ਸਿੰਘ ਵੀਰਜੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਗੁਰੂਘਰ ਦੀ ਹੱਦ ਅੰਦਰ ਜਾਂ ਗੁਰੂਘਰ ਤੋਂ ਨਿਕਲ ਰਹੀ ਸੰਗਤ ’ਤੇ ਹਿੰਸਾ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜੇਕਰ ਮਹਾਰਾਸ਼ਟਰ ਸਰਕਾਰ ਨੇ ਇਸ ਹਮਲੇ ਦੀ ਤਹਿ ਤੱਕ ਜਾ ਕੇ ਸਾਜ਼ਿਸ਼ ਦੇ ਹਰ ਪੱਖ ਨੂੰ ਸਾਹਮਣੇ ਲਿਆਉਣ ਅਤੇ ਦੋਸ਼ੀਆਂ ਵਿਰੁੱਧ ਮਿਸਾਲੀ ਕਾਰਵਾਈ ਕਰਨ ਵਿੱਚ ਕੋਈ ਢਿੱਲ ਵਰਤੀ ਤਾਂ ਇਹ ਸਿਰਫ਼ ਸੁਰੱਖਿਆ ਦੀ ਨਾਕਾਮੀ ਨਹੀਂ, ਸਗੋਂ ਗੁਰੂਧਾਮਾਂ ਦੀ ਮਰਿਆਦਾ ਪ੍ਰਤੀ ਵੀ ਗੰਭੀਰ ਲਾਪਰਵਾਹੀ ਮੰਨੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਇਸ ਮਾਮਲੇ ਨੂੰ ਅੰਤ ਤੱਕ ਉਠਾਏਗੀ ਅਤੇ ਲੋੜ ਪੈਣ ’ਤੇ ਦੇਸ਼-ਵਿਆਪੀ ਪੱਧਰ ’ਤੇ ਰੋਸ ਪ੍ਰਗਟ ਕਰਨ ਤੋਂ ਵੀ ਪਿੱਛੇ ਨਹੀਂ ਹਟੇਗੀ।

 

Have something to say? Post your comment

 
 
 
 

ਨੈਸ਼ਨਲ

ਵੜਿੰਗ ਵੱਲੋਂ ਸਿੱਖ ਪ੍ਰਦਰਸ਼ਨਕਾਰੀਆਂ ’ਤੇ ਹਰਿਆਣਾ ਪੁਲਿਸ ਦੀ ਬੇਰਹਿਮੀ ਦੀ ਨਿੰਦਾ

ਬੰਦੀ ਸਿੰਘਾਂ ਦੀ ਰਿਹਾਈ ਲਈ 15 ਅਗਸਤ ਨੂੰ ਚੰਡੀਗੜ੍ਹ ਗਵਰਨਰ ਹਾਊਸ ਦੇ ਘਿਰਾਓ ਦੀ ਹਮਾਇਤ ਕੀਤੀ ਪੰਥਕ ਜਥੇਬੰਦੀਆਂ ਨੇ

ਗੁਰੂਘਰ ’ਚ ਸੁਖਬੀਰ ਸਿੰਘ ਬਾਦਲ ’ਤੇ ਹਮਲਾ, ਸੁਰੱਖਿਆ ਨੂੰ ਚੁਣੌਤੀ; ਹਮਲੇ ਪਿੱਛੇ ਦੀ ਸਾਜ਼ਿਸ਼ ਬੇਨਕਾਬ ਹੋਵੇ: ਸੰਤ ਮੀਤ ਸਿੰਘ

ਨਾਂਦੇੜ ਹਮਲੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ, ਕਿਹਾ—ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲੀਆਂ ਤਾਕਤਾਂ ਅੱਗੇ ਨਹੀਂ ਝੁਕਾਂਗੇ

ਸਦਰ ਬਾਜ਼ਾਰ ਵਿੱਚ ਤਿਰੰਗਾ ਮਾਰਚ, ਰਾਸ਼ਟਰਭਗਤੀ ਦੇ ਰੰਗ ਵਿੱਚ ਰੰਗਿਆ ਬਾਜ਼ਾਰ

15 ਅਗਸਤ ਦੇ ਜਸ਼ਨਾਂ ਹੇਠ ਦੱਬਿਆ ਸਿੱਖ ਕੌਮ ਦਾ ਦਰਦ, ਜ਼ਖ਼ਮ ਅੱਜ ਵੀ ਇਨਸਾਫ਼ ਦੀ ਉਡੀਕ ’ਚ: ਜਥੇਦਾਰ ਰੇਸ਼ਮ ਸਿੰਘ ਬੱਬਰ

ਸੁਖਬੀਰ ਸਿੰਘ ਬਾਦਲ ’ਤੇ ਜਾਨਲੇਵਾ ਹਮਲੇ ਦੀ ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਵੱਲੋਂ ਸਖ਼ਤ ਨਿਖੇਧੀ

ਨਾਂਦੇੜ ਵਿਖੇ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਨਿੰਦਣਯੋਗ: ਪਰਮਜੀਤ ਸਿੰਘ ਸਰਨਾ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸੁਖਬੀਰ ਬਾਦਲ ’ਤੇ ਹੋਏ ਕਾਤਲਾਨਾ ਹਮਲੇ ਦੀ ਨਿਖੇਧੀ

ਸੁਖਬੀਰ ਬਾਦਲ ’ਤੇ ਹਮਲਾ ਹਰ ਪੱਖ ਤੋਂ ਡੂੰਘੀ ਜਾਂਚ ਦੀ ਲੋੜ: ਭਾਈ ਰਤਿੰਦਰ ਸਿੰਘ ਇੰਦੌਰ