BREAKING NEWS
ਸੁਖਬੀਰ ਬਾਦਲ ਤੇ ਹੋਇਆ ਹਮਲਾ ਮਹਾਰਾਸ਼ਟਰ ਗੁਰਦੁਆਰੇ ਅੰਦਰ- ਸੁਰੱਖਿਆ ਕਰਮੀ ਜਖਮੀਆਪ ਆਗੂ ਬਲਤੇਜ ਪੰਨੂ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਸੁਖਬੀਰ ਬਾਦਲ 'ਤੇ ਹਮਲੇ ਦੀ ਕੋਸ਼ਿਸ਼ ਦੀ ਕੀਤੀ ਨਿਖੇਧੀਸੜਕ ਸੁਰੱਖਿਆ ਫੋਰਸ’ ਏਆਈ, ਡਰੋਨ ਅਤੇ ਸੈਟੇਲਾਈਟ ਤਕਨਾਲੋਜੀ ਰਾਹੀਂ ਪੰਜਾਬ ਨੂੰ ਭਾਰਤ ਦਾ ਰੋਡ ਸੇਫਟੀ ਹੱਬ ਬਣਾਏਗੀਬੇਅਦਬੀ ਪਾਰਟੀ’ ਮੁਕੰਮਲ ਤੌਰ 'ਤੇ ‘ਈਡੀ ਪਾਰਟੀ’ ਅਤੇ ਈਡੀ ਦਾ ਬੁਲਾਰਾ ਬਣ ਚੁੱਕੀ ਹੈ: ਹਰਪਾਲ ਸਿੰਘ ਚੀਮਾਕੈਸ਼ਲੈੱਸ ਬਰਨ ਟ੍ਰੀਟਮੈਂਟ ਨਾਲ ਮਰੀਜ਼ ਹਸਪਤਾਲ ਦੇ ਬਿਲ ਦੀ ਚਿੰਤਾ ਦੀ ਬਜਾਏ ਸਿਹਤਯਾਬ ਹੋਣ ’ਤੇ ਧਿਆਨ ਕੇਂਦਰਿਤ ਕਰ ਸਕਦੇ ਹਨ : ਡਾ. ਬਲਬੀਰ ਸਿੰਘਅਧਿਆਪਕਾਂ ਨੂੰ ਮਾਨਸਿਕ ਸਿਹਤ ਸਬੰਧੀ ਚਿੰਤਾਵਾਂ ਅਤੇ ਨਸ਼ਿਆਂ ਦੀ ਲਤ ਵੱਲ ਵਧਣ ਦੇ ਸ਼ੁਰੂਆਤੀ ਸੰਕੇਤਾਂ ਦੀ ਪਛਾਣ ਲਈ ਕੀਤਾ ਜਾਵੇਗਾ ਸਮਰੱਥ

ਪੰਜਾਬ

ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਚਿੰਤਾਜਨਕ- ਕੇਵਲ ਸਿੰਘ ਢਿੱਲੋਂ

ਕੌਮੀ ਮਾਰਗ ਬਿਊਰੋ | August 14, 2026 11:08 PM

ਚੰਡੀਗੜ੍ਹ-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਵਿੱਚ ਲਗਾਤਾਰ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਆਮ ਨਾਗਰਿਕ ਤੋਂ ਲੈ ਕੇ ਵਪਾਰੀ, ਕਾਰੋਬਾਰੀ ਅਤੇ ਹਰ ਵਰਗ ਦੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰ ਰੋਜ਼ ਗੋਲੀਬਾਰੀ, ਸ਼ਰੇਆਮ ਕਤਲ, ਲੁੱਟ-ਖੋਹ ਅਤੇ ਫ਼ਿਰੌਤੀ ਮੰਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਗੈਂਗਸਟਰਾਂ ਅਤੇ ਅਪਰਾਧਿਕ ਤੱਤਾਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਕਾਨੂੰਨ ਦਾ ਡਰ ਖ਼ਤਮ ਹੁੰਦਾ ਨਜ਼ਰ ਆ ਰਿਹਾ ਹੈ।

ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕੋਈ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਪੰਜਾਬ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਗੰਭੀਰ ਅਪਰਾਧ ਦੀ ਘਟਨਾ ਨਾ ਵਾਪਰਦੀ ਹੋਵੇ। ਇਸ ਸਥਿਤੀ ਨੇ ਨਾ ਸਿਰਫ਼ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਹੈ, ਸਗੋਂ ਸੂਬੇ ਦੀ ਅਰਥਵਿਵਸਥਾ ਅਤੇ ਨਿਵੇਸ਼ ਦੇ ਮਾਹੌਲ ’ਤੇ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਆਪਣੇ ਨਾਗਰਿਕਾਂ ਦੀ ਜਾਨ-ਮਾਲ ਦੀ ਰੱਖਿਆ ਕਰਨਾ ਹੁੰਦੀ ਹੈ। ਜੇਕਰ ਲੋਕ ਆਪਣੇ ਘਰਾਂ, ਦੁਕਾਨਾਂ ਅਤੇ ਕਾਰੋਬਾਰੀ ਅਦਾਰਿਆਂ ਵਿੱਚ ਵੀ ਆਪਣੇ ਆਪ ਨੂੰ ਸੁਰੱਖਿਅਤ ਨਾ ਸਮਝਣ ਤਾਂ ਇਹ ਸਰਕਾਰ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ।

ਭਾਜਪਾ ਦੇ ਸੂਬਾ ਪ੍ਰਧਾਨ ਨੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਰਘਬੀਰ ਸਿੰਘ ਦੇ ਘਰ ਦੇ ਬਾਹਰ ਗੋਲੀਬਾਰੀ ਨੂੰ ਲੈ ਕੇ ਵੀ ਪੰਜਾਬ ਦੀ ਵਿਗੜ ਚੁੱਕੀ ਕਾਨੂੰਨ-ਵਿਵਸਥਾ ਦਾ ’ਤੇ ਵੱਡਾ ਸਵਾਲ ਹੈ। ਉਹਨਾਂ ਕਿਹਾ ਕਿ ਜਦੋਂ ਧਾਰਮਿਕ ਸ਼ਖ਼ਸੀਅਤਾਂ ਦੇ ਘਰ ਵੀ ਸੁਰੱਖਿਅਤ ਨਹੀਂ ਰਹੇ ਤਾਂ ਆਮ ਪੰਜਾਬੀ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਸਮਝਣਗੇ। ਭਗਵੰਤ ਮਾਨ ਸਰਕਾਰ ਨੂੰ ਪੰਜਾਬ ਦੀ ਕਾਨੂੰਨ-ਵਿਵਸਥਾ ਦੀ ਕੋਈ ਚਿੰਤਾ ਨਹੀਂ ਅਤੇ ਸਰਕਾਰ ਤਾਂ ਦਿੱਲੀ ਵਾਲਿਆਂ ਦੀ ਚਾਕਰੀ ਵਿੱਚ ਲੱਗੀ ਹੋਈ ਹੈ। ਪੰਜਾਬ ਨੂੰ ਇਸ਼ਤਿਹਾਰਾਂ ਅਤੇ ਬਿਆਨਾਂ ਦੀ ਨਹੀਂ, ਸਖ਼ਤ ਤੇ ਪ੍ਰਭਾਵਸ਼ਾਲੀ ਕਾਨੂੰਨ-ਵਿਵਸਥਾ ਦੀ ਲੋੜ ਹੈ।
ਉਹਨਾਂ ਕਿਹਾ ਕਿ ਅੱਜ ਪੰਜਾਬ ਨੂੰ ਕ੍ਰਾਈਮ ਨੂੰ ਲੈ ਕੇ ਸਖ਼ਤ ਫ਼ੈਸਲੇ ਲੈਣ ਵਾਲੀ ਸਰਕਾਰ ਦੀ ਲੋੜ ਹੈ ਜੋ ਸਿਰਫ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਕਰ ਸਕਦੀ ਹੈ।

Have something to say? Post your comment

 
 
 
 

ਪੰਜਾਬ

ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵੂਮੈਨ-26 ਵਿਖੇ ਭਾਰਤੀ ਆਜ਼ਾਦੀ ਸੰਘਰਸ਼ 'ਤੇ ਕੁਇਜ਼ ਮੁਕਾਬਲਾ ਕਰਵਾਇਆ ਗਿਆ

ਵੜਿੰਗ ਵੱਲੋਂ ਸਿੱਖ ਪ੍ਰਦਰਸ਼ਨਕਾਰੀਆਂ ’ਤੇ ਹਰਿਆਣਾ ਪੁਲਿਸ ਦੀ ਬੇਰਹਿਮੀ ਦੀ ਨਿੰਦਾ

ਹਰਿਆਣਾ ਪੁਲਿਸ ਵੱਲੋਂ ਸਿੱਖਾਂ ’ਤੇ ਕੀਤੇ ਲਾਠੀਚਾਰਜ ਦੀ ਸ਼੍ਰੋਮਣੀ ਕਮੇਟੀ ਨੇ ਕੀਤੀ ਨਿੰਦਾ

ਰੁਪਿੰਦਰ ਸਿੰਘ ਨੇ 51 ਗੁਰਦੁਆਰਾ ਸਾਹਿਬਾਨ ਬਾਰੇ ਲਿਖੀ ਪੁਸਤਕ ਐਡਵੋਕੇਟ ਧਾਮੀ ਨੂੰ ਕੀਤੀ ਭੇਟ

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅੰਬਾਲਾ ’ਚ ਸਿੱਖਾਂ ’ਤੇ ਹਰਿਆਣਾ ਪੁਲਿਸ ਦੇ ਲਾਠੀਚਾਰਜ ਤੇ ਅੱਥਰੂ ਗੈਸ ਦੀ ਵਰਤੋਂ ਦੀ ਸਖ਼ਤ ਨਿੰਦਾ

ਕੈਸ਼ਲੈੱਸ ਸਿਹਤ ਸੇਵਾਵਾਂ ਪੰਜਾਬ ਦੇ ਪਰਿਵਾਰਾਂ ਨੂੰ ਮਹਿੰਗੇ ਇਲਾਜ ਦੇ ਬੋਝ ਤੋਂ ਦਿਵਾ ਰਹੀਆਂ ਰਾਹਤ: ਡਾ. ਬਲਬੀਰ ਸਿੰਘ

ਪੰਜਾਬ ਵਿੱਚ ਕਿਸੇ ਵੀ ਸਰਕਾਰ ਨੇ ਸਨਾਤਨ ਧਰਮ ਲਈ ਇੰਨਾ ਕੰਮ ਨਹੀਂ ਕੀਤਾ, ਜਿੰਨਾ ਭਗਵੰਤ ਮਾਨ ਸਰਕਾਰ ਨੇ ਕੀਤਾ ਹੈ: ਅਰਵਿੰਦ ਕੇਜਰੀਵਾਲ

ਗੁਰੂ ਘਰ ਵਿੱਚ ਨਤਮਸਤਕ ਹੋਣ ਵਾਲੇ ਕਿਸੇ ਵਿਅਕਤੀ 'ਤੇ ਹਮਲਾ ਹੋਣਾ ਅਤਿਅੰਤ ਨਿੰਦਾਯੋਗ- ਅਕਾਲੀ ਦਲ ਪੁਨਰ-ਸੁਰਜੀਤ

ਸੁਖਬੀਰ ਬਾਦਲ ’ਤੇ ਹਮਲਾ ਨਿੰਦਣਯੋਗ : ਛੀਨਾ

ਸੜਕ ਸੁਰੱਖਿਆ ਫੋਰਸ’ ਏਆਈ, ਡਰੋਨ ਅਤੇ ਸੈਟੇਲਾਈਟ ਤਕਨਾਲੋਜੀ ਰਾਹੀਂ ਪੰਜਾਬ ਨੂੰ ਭਾਰਤ ਦਾ ਰੋਡ ਸੇਫਟੀ ਹੱਬ ਬਣਾਏਗੀ