ਪੰਜਾਬ

ਪ੍ਰਧਾਨ ਮੰਤਰੀ ਵੱਲੋਂ ਐਲਾਨੀ 1,600 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਹਾਲੇ ਤੱਕ ਨਹੀਂ ਮਿਲੀ: ਕੁਲਦੀਪ ਸਿੰਘ ਧਾਲੀਵਾਲ

ਕੌਮੀ ਮਾਰਗ ਬਿਊਰੋ | August 18, 2026 07:32 PM

 

ਚੰਡੀਗੜ੍ਹ-ਆਮ ਆਦਮੀ ਪਾਰਟੀ (ਆਪ) ਦੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਇੱਕ ਵਫ਼ਦ ਨਾਲ ਖੇਤਰ ਨੂੰ ਹਰ ਸਾਲ ਆਉਣ ਵਾਲੇ ਭਿਆਨਕ ਹੜ੍ਹਾਂ ਦੀ ਮਾਰ ਤੋਂ ਬਚਾਉਣ ਅਤੇ ਇਲਾਕੇ ਦੇ ਸਥਾਈ ਵਿਕਾਸ ਲਈ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਵਫ਼ਦ ਵਿੱਚ ਅਜਨਾਲਾ ਹਲਕੇ ਦੇ ਸਰਪੰਚ, ਚੇਅਰਮੈਨ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।

ਮੰਗਲਵਾਰ ਨੂੰ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਰਾਜਪਾਲ ਅੱਗੇ ਅਜਨਾਲਾ ਦੇ ਲੋਕਾਂ ਦਾ ਦਰਦ ਰੱਖਿਆ ਹੈ। ਹਰ ਸਾਲ ਰਾਵੀ ਅਤੇ ਉੱਜ ਦਰਿਆ ਦੇ ਪਾਣੀ ਕਾਰਨ ਉਨ੍ਹਾਂ ਦਾ ਇਲਾਕਾ ਪੂਰੀ ਤਰ੍ਹਾਂ ਜਲਥਲ ਹੋ ਜਾਂਦਾ ਹੈ। ਜੰਮੂ-ਕਸ਼ਮੀਰ ਤੋਂ ਆਉਂਦਾ ਉੱਜ ਦਰਿਆ ਦਾ ਪਾਣੀ ਪਠਾਨਕੋਟ, ਸੁਜਾਨਪੁਰ, ਦੀਨਾਨਗਰ, ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ ਤੋਂ ਹੁੰਦਾ ਹੋਇਆ ਅੰਤ ਵਿੱਚ ਅਜਨਾਲਾ ਵਿੱਚ ਭਾਰੀ ਤਬਾਹੀ ਮਚਾਉਂਦਾ ਹੈ ਅਤੇ ਫਿਰ ਪਾਕਿਸਤਾਨ ਚਲਾ ਜਾਂਦਾ ਹੈ। ਇਸ ਕਾਰਨ ਹਰ ਸਾਲ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਜਾਂਦੀਆਂ ਹਨ, ਸੜਕਾਂ ਟੁੱਟ ਜਾਂਦੀਆਂ ਹਨ, ਸਕੂਲ ਢਹਿ ਜਾਂਦੇ ਹਨ ਅਤੇ ਉਪਜਾਊ ਜ਼ਮੀਨਾਂ ਰੁੜ੍ਹ ਜਾਂਦੀਆਂ ਹਨ। ਹੜ੍ਹਾਂ ਦੇ ਇਸ ਲਗਾਤਾਰ ਖ਼ਤਰੇ ਕਾਰਨ ਖੇਤਰ ਵਿੱਚ ਕੋਈ ਉਦਯੋਗ ਲਗਾਉਣ ਲਈ ਵੀ ਤਿਆਰ ਨਹੀਂ ਹੁੰਦਾ।

ਵਿਧਾਇਕ ਧਾਲੀਵਾਲ ਨੇ ਰਾਜਪਾਲ ਦਾ ਧਿਆਨ ਕੇਂਦਰ ਸਰਕਾਰ ਦੀ ਉੱਜ ਦਰਿਆ 'ਤੇ ਡੈਮ ਬਣਾਉਣ ਦੀ ਉਸ ਯੋਜਨਾ ਵੱਲ ਦਿਵਾਇਆ ਜੋ ਪਿਛਲੇ 10-12 ਸਾਲਾਂ ਤੋਂ ਲਟਕ ਰਹੀ ਹੈ। ਉਨ੍ਹਾਂ ਨੇ ਰਾਜਪਾਲ ਤੋਂ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਅਤੇ ਕੇਂਦਰੀ ਜਲ ਸ਼ਕਤੀ ਮੰਤਰਾਲੇ ਅੱਗੇ ਇਸ ਮੁੱਦੇ ਨੂੰ ਮਜ਼ਬੂਤੀ ਨਾਲ ਚੁੱਕਣ ਤਾਂ ਜੋ ਜਲਦ ਤੋਂ ਜਲਦ ਡੈਮ ਦਾ ਨਿਰਮਾਣ ਪੂਰਾ ਹੋ ਸਕੇ। ਇਸ ਡੈਮ ਦੇ ਬਣਨ ਨਾਲ ਹੜ੍ਹਾਂ 'ਤੇ ਕੰਟਰੋਲ ਹੋਵੇਗਾ, ਬਿਜਲੀ ਦਾ ਉਤਪਾਦਨ ਹੋਵੇਗਾ, ਸਿੰਚਾਈ ਲਈ ਨਹਿਰਾਂ ਨਿਕਲਣਗੀਆਂ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।

ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ 'ਵਿਕਸਿਤ ਭਾਰਤ' ਦਾ ਸੁਪਨਾ ਪੂਰਾ ਕਰਨਾ ਚਾਹੁੰਦੀ ਹੈ, ਤਾਂ ਉਸ ਨੂੰ ਵੱਡੇ ਸ਼ਹਿਰਾਂ ਦੇ ਨਾਲ-ਨਾਲ ਸਰਹੱਦੀ ਖੇਤਰਾਂ ਦੇ ਵਿਕਾਸ 'ਤੇ ਵੀ ਧਿਆਨ ਦੇਣਾ ਹੋਵੇਗਾ। ਜੇਕਰ ਬਾਰਡਰ ਦੇ ਇਲਾਕੇ ਇਸੇ ਤਰ੍ਹਾਂ ਅਣਗੌਲੇ ਰਹੇ, ਤਾਂ ਦੇਸ਼ ਦਾ ਪੂਰਾ ਵਿਕਾਸ ਅਧੂਰਾ ਰਹੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਪਿਛਲੀ ਵਾਰ ਪ੍ਰਧਾਨ ਮੰਤਰੀ ਵੱਲੋਂ ਐਲਾਨੇ ਗਏ 1600 ਕਰੋੜ ਰੁਪਏ ਦੇ ਮੁਆਵਜ਼ੇ ਦੇ ਅਜੇ ਤੱਕ ਨਾ ਮਿਲਣ ਦਾ ਮੁੱਦਾ ਵੀ ਚੁੱਕਿਆ।

ਉਨ੍ਹਾਂ ਦੱਸਿਆ ਕਿ ਰਾਜਪਾਲ ਨੇ ਵਫ਼ਦ ਦੀਆਂ ਮੰਗਾਂ ਨੂੰ ਧਿਆਨਪੂਰਵਕ ਸੁਣਿਆ ਅਤੇ ਭਰੋਸਾ ਦਿੱਤਾ ਕਿ ਉਹ ਜਲਦ ਹੀ ਵਫ਼ਦ ਨੂੰ ਨਾਲ ਲੈ ਕੇ ਕੇਂਦਰੀ ਜਲ ਸ਼ਕਤੀ ਮੰਤਰੀ ਨਾਲ ਮੁਲਾਕਾਤ ਦਾ ਸਮਾਂ ਤੈਅ ਕਰਨਗੇ ਅਤੇ ਇਸ ਸਮੱਸਿਆ ਦਾ ਹੱਲ ਕਰਵਾਉਣਗੇ।

 

Have something to say? Post your comment

 
 
 
 

ਪੰਜਾਬ

ਪੰਜਾਬ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਏ.ਆਈ. ਨੂੰ ਮੁੱਖ ਵਿਸ਼ੇ ਵਜੋਂ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣਿਆ: ਹਰਜੋਤ ਸਿੰਘ ਬੈਂਸ

ਖਾਲਸਾ ਕਾਲਜ ਵਿਖੇ ਕੈਨੇਡਾ ਦੀ ਥੌਂਮਸਨ ਰਿਵਰ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ਦੌਰਾ

ਹਾਈ ਕੋਰਟ ਦੀ ਸਮਾਂ-ਸੀਮਾ ਖ਼ਤਮ, ਡੀ.ਏ. ਹਾਲੇ ਵੀ ਬਕਾਇਆ- ਢਿੱਲੋਂ

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਯੂਕੇ ਦੀ ਹਵਾਈ ਫ਼ੌਜ ’ਚ ਫਲਾਈਟ ਲੈਫਟੀਨੈਂਟ ਦੀ ਪ੍ਰਾਪਤੀ ਲਈ ਅਰਸ਼ਦੀਪ ਸਿੰਘ ਨੂੰ ਵਧਾਈ

ਹਲਕਾ ਮਲੋਟ ਦੇ ਪਿੰਡ ਲਾਲਬਾਈ ’ਚ ਗੁਰਸਿੱਖ ਕਿਸਾਨ ਆਗੂ ਦੀ ਦਸਤਾਰ ਉਤਾਰੇ ਜਾਣ ਦੀ ਐਡਵੋਕੇਟ ਧਾਮੀ ਨੇ ਕੀਤੀ ਸਖ਼ਤ ਨਿੰਦਾ

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 21 ਅਗਸਤ ਦੇ ਪੰਜਾਬ ਬੰਦ ਦੇ ਸਮਰਥਨ ਦਾ ਐਲਾਨ

ਖਰੜ, ਮੋਹਾਲੀ ਅਤੇ ਡੇਰਾਬੱਸੀ ਦੇ ਗੜ੍ਹਵਾਲ ਸਭਾ ਅਹੁਦੇਦਾਰਾਂ ਨੇ ਫੜਿਆ ਭਾਜਪਾ ਦਾ ਪੱਲਾ

ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 7 ਮਹੀਨਿਆਂ ਵਿੱਚ 709 ਲਾਭਪਾਤਰੀਆਂ ਨੂੰ ₹83.36 ਲੱਖ ਦਾ ਕੈਸ਼ਲੈੱਸ ਮਾਨਸਿਕ ਸਿਹਤ ਇਲਾਜ ਮਿਲਿਆ

ਪੰਜਾਬ ਦੀ ਸੇਵਾ ਕਰਨ ਦੇ ਚਾਹਵਾਨ ਆਗੂਆਂ ਦੀ ਪਹਿਲੀ ਪਸੰਦ ਬਣ ਰਹੀ ਹੈ 'ਆਪ': ਮਨੀਸ਼ ਸਿਸੋਦੀਆ

ਮੈਂ ਦਿਮਾਗੀ ਨਕਸਲ ਹਾਂ, ਕਿਉਂਕਿ ਮੈਂ ਦੇਸ਼ ਭਗਤ ਹਾਂ ਅਤੇ ਮੈਨੂੰ ਇਸ 'ਤੇ ਮਾਣ ਹੈ- ਕੇਜਰੀਵਾਲ