BREAKING NEWS

ਨੈਸ਼ਨਲ

ਗੰਨੇ ਤੋਂ ਈਥਾਨੌਲ ਬਣਾਉਣ ਨਾਲ 17 ਦਿਨਾਂ ਵਿੱਚ ਚੀਨੀ 20 ਰੁਪਏ ਮਹਿੰਗੀ- ਕੇਜਰੀਵਾਲ

ਕੌਮੀ ਮਾਰਗ ਬਿਊਰੋ | August 20, 2026 11:05 PM

ਨਵੀਂ ਦਿੱਲੀ-ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੇਸ਼ ਭਰ ਵਿੱਚ ਚੀਨੀ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਲਈ ਮੋਦੀ ਸਰਕਾਰ ਦੇ ਗਲਤ ਫੈਸਲੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਹਨਾਂ ਨੇ ਕਿਹਾ ਕਿ ਗੰਨੇ ਤੋਂ ਈਥਾਨੌਲ ਬਣਾਉਣ ਨਾਲ ਚੀਨੀ ਦਾ ਉਤਪਾਦਨ ਡਿੱਗ ਗਿਆ ਅਤੇ 17 ਦਿਨਾਂ ਵਿੱਚ ਚੀਨੀ 20 ਰੁਪਏ ਪ੍ਰਤੀ ਕਿੱਲੋ ਮਹਿੰਗੀ ਹੋ ਗਈ। ਇਹ ਲੋਕ ਈਥਾਨੌਲ ਨੂੰ ਪੈਟਰੋਲ ਵਿੱਚ ਮਿਲਾ ਕੇ ਤੇਲ ਦਰਾਮਦ 'ਤੇ ਖਰਚ ਹੋਣ ਵਾਲੀ ਵਿਦੇਸ਼ੀ ਮੁਦਰਾ ਬਚਾਉਣ ਦੀ ਗੱਲ ਕਰ ਰਹੇ ਸਨ। ਹਾਲਾਤ ਅਜਿਹੇ ਹੋ ਗਏ ਹਨ ਕਿ ਹੁਣ ਉਹੀ ਵਿਦੇਸ਼ੀ ਮੁਦਰਾ ਖਰਚ ਕੇ ਚੀਨੀ ਦਰਾਮਦ ਕਰਨ ਦੀ ਨੌਬਤ ਆ ਗਈ ਹੈ। ਇਹ ਸਰਕਾਰ ਹੈ ਜਾਂ ਮਜ਼ਾਕ? ਪੂਰੀ ਦੀ ਪੂਰੀ ਅਨਪੜ੍ਹਾਂ ਦੀ ਸਰਕਾਰ ਹੈ। ਕਿਸੇ ਨੂੰ ਕੁਝ ਨਹੀਂ ਪਤਾ ਕਿ ਕੀ ਕਰਨ ਨਾਲ ਕੀ ਹੋਵੇਗਾ?

ਵੀਰਵਾਰ ਨੂੰ ਇੱਕ ਵੀਡੀਓ ਜਾਰੀ ਕਰਕੇ "ਆਪ" ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਜਿਵੇਂ ਮੋਦੀ ਸਰਕਾਰ ਬਿਲਕੁਲ ਅਨਪੜ੍ਹ ਲੋਕਾਂ ਦੀ ਸਰਕਾਰ ਹੈ। ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਕੀ ਫੈਸਲਾ ਲੈ ਰਹੇ ਹਨ ਅਤੇ ਉਸਦਾ ਕੀ ਅਸਰ ਹੋਵੇਗਾ। ਇਹਨਾਂ ਨੇ ਗੰਨੇ ਦੀ ਖੇਤੀ ਨੂੰ ਈਥਾਨੌਲ ਬਣਾਉਣ ਲਈ ਡਾਇਵਰਟ ਕੀਤਾ ਅਤੇ ਈਥਾਨੌਲ ਨੂੰ ਪੈਟਰੋਲ ਵਿੱਚ ਮਿਲਾਉਣਾ ਚਾਲੂ ਕਰ ਦਿੱਤਾ। ਕਿਹਾ ਗਿਆ ਕਿ ਇਸ ਨਾਲ ਪੈਟਰੋਲ ਬਚੇਗਾ ਅਤੇ ਵਿਦੇਸ਼ੀ ਮੁਦਰਾ ਦੀ ਬਚਤ ਹੋਵੇਗੀ, ਜਿਸ ਨੂੰ ਅਸੀਂ ਵਿਦੇਸ਼ਾਂ ਤੋਂ ਤੇਲ ਦਰਾਮਦ ਕਰਨ ਲਈ ਖਰਚ ਕਰਦੇ ਹਾਂ। ਗੰਨੇ ਦੀ ਖੇਤੀ ਨੂੰ ਈਥਾਨੌਲ ਬਣਾਉਣ ਲਈ ਡਾਇਵਰਟ ਕਰਨ ਨਾਲ ਦੇਸ਼ ਵਿੱਚ ਗੰਨੇ ਅਤੇ ਚੀਨੀ ਦੀ ਭਾਰੀ ਕਮੀ ਹੋ ਗਈ। ਚੀਨੀ ਦੀ ਕਮੀ ਦੇ ਕਾਰਨ ਪਿਛਲੇ 17 ਦਿਨਾਂ ਵਿੱਚ ਇਸਦੇ ਦਾਮ 20 ਰੁਪਏ ਪ੍ਰਤੀ ਕਿੱਲੋ ਵਧ ਗਏ ਹਨ। 17 ਦਿਨ ਪਹਿਲਾਂ ਜੋ ਚੀਨੀ 46 ਰੁਪਏ ਕਿੱਲੋ ਸੀ, ਉਹ ਹੁਣ 65 ਰੁਪਏ ਕਿੱਲੋ ਹੋ ਗਈ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਡਾ ਦੇਸ਼ ਚੀਨੀ ਐਕਸਪੋਰਟ ਕਰਦਾ ਸੀ, ਪਰ ਹੁਣ ਇੰਪੋਰਟ ਕਰਨ ਦੀ ਪਲਾਨਿੰਗ ਕਰ ਰਿਹਾ ਹੈ। ਤੇਲ 'ਤੇ ਖਰਚ ਹੋਣ ਵਾਲੀ ਵਿਦੇਸ਼ੀ ਮੁਦਰਾ ਬਚਾਉਣ ਲਈ ਈਥਾਨੌਲ ਬਣਾਇਆ ਗਿਆ ਅਤੇ ਹੁਣ ਉਸੇ ਵਿਦੇਸ਼ੀ ਮੁਦਰਾ ਨੂੰ ਅਸੀਂ ਚੀਨੀ ਇੰਪੋਰਟ ਕਰਨ 'ਤੇ ਖਰਚ ਕਰਾਂਗੇ। ਇੱਕ ਪਾਸੇ ਈਥਾਨੌਲ ਵਾਲੇ ਪੈਟਰੋਲ ਨਾਲ ਲੋਕਾਂ ਦੀਆਂ ਗੱਡੀਆਂ ਖਰਾਬ ਹੋ ਰਹੀਆਂ ਹਨ ਅਤੇ ਮਾਈਲੇਜ ਡਿੱਗ ਰਹੀ ਹੈ, ਉੱਥੇ ਹੀ ਦੂਜੇ ਪਾਸੇ ਲੋਕਾਂ ਨੂੰ ਹੁਣ ਮਹਿੰਗੀ ਚੀਨੀ ਖਰੀਦਣੀ ਪੈ ਰਹੀ ਹੈ। ਸਰਕਾਰ ਫੈਸਲੇ ਲੈਂਦੀ ਹੈ, ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਸਦਾ ਕੀ ਅਸਰ ਹੋਣ ਵਾਲਾ ਹੈ। ਜਦੋਂ ਗੰਨੇ ਨੂੰ ਈਥਾਨੌਲ ਲਈ ਡਾਇਵਰਟ ਕੀਤਾ ਗਿਆ, ਤਾਂ ਇਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਇੰਨਾ ਗੰਨਾ ਈਥਾਨੌਲ ਵਿੱਚ ਜਾਵੇਗਾ ਤਾਂ ਚੀਨੀ ਕਿੱਥੋਂ ਆਵੇਗੀ? ਸਮਝ ਨਹੀਂ ਆਉਂਦਾ ਕਿ ਮੋਦੀ ਸਰਕਾਰ ਵਿੱਚ ਉੱਪਰ ਤੋਂ ਲੈ ਕੇ ਹੇਠਾਂ ਤੱਕ ਸਾਰੇ ਅਨਪੜ੍ਹ ਹਨ ਕੀ?

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹਨਾਂ ਨੇ ਹੁਣ ਤੱਕ ਜਿੰਨੇ ਵੀ ਫੈਸਲੇ ਲਏ ਹਨ, ਉਹਨਾਂ ਦਾ ਕੋਈ ਫਾਇਦਾ ਨਹੀਂ ਹੋਇਆ। ਨੋਟਬੰਦੀ ਵਿੱਚ ਪੂਰੇ ਦੇਸ਼ ਵਿੱਚ ਕਈ ਲੋਕ ਮਾਰੇ ਗਏ। ਕੋਰੋਨਾ ਆਇਆ ਤਾਂ ਲੋਕਾਂ ਨੂੰ ਆਕਸੀਜਨ ਸਿਲੰਡਰ ਸਪਲਾਈ ਕਰਨ ਦੀ ਬਜਾਏ ਥਾਲੀ ਵਜਾਉਣ ਲਈ ਕਿਹਾ ਗਿਆ। ਅਜਿਹਾ ਲੱਗਦਾ ਹੈ ਕਿ ਪੂਰੀ ਦੀ ਪੂਰੀ ਸਰਕਾਰ ਅਨਪੜ੍ਹ ਲੋਕਾਂ ਦੀ ਹੈ। ਪਰ ਕਸੂਰ ਸਾਡਾ ਆਪਣਾ ਹੈ ਕਿ ਅਸੀਂ ਇਹਨਾਂ ਅਨਪੜ੍ਹ ਲੋਕਾਂ ਨੂੰ ਵੋਟ ਦੇ ਕੇ ਉੱਥੇ ਬਿਠਾ ਦਿੱਤਾ, ਜਿਹਨਾਂ ਨੂੰ ਕੋਈ ਅਕਲ ਨਹੀਂ ਹੈ। ਇਹਨਾਂ ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ ਅਤੇ ਦੁਖੀ ਅਸੀਂ ਲੋਕ ਹੋ ਰਹੇ ਹਾਂ।

Have something to say? Post your comment

 
 
 
 

ਨੈਸ਼ਨਲ

ਪੈਲੇਟ ਗਨ ਤੋਂ ਲੈ ਕੇ ਔਰਤਾਂ ਦੀ ਸੁਰੱਖਿਆ ਤੱਕ, ਜੰਤਰ-ਮੰਤਰ ਹਿੰਸਾ ਦੀ ਜਾਂਚ ਲਈ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਦਾ ਗਠਨ

ਸੱਜਣ ਕੁਮਾਰ ਦੀ ਮੌਤ 'ਤੇ ਸਰਨਾ ਦਾ ਤਿੱਖਾ ਹਮਲਾ: ਦੋਸ਼ੀ ਤਾਂ ਮਰ ਗਿਆ, ਪਰ ਹਾਈ ਕੋਰਟ ਦਾ 'ਨਸਲਕੁਸ਼ੀ ਵਿਰੋਧੀ ਕਾਨੂੰਨ' ਵਾਲਾ ਸਵਾਲ ਅਜੇ ਵੀ ਜ਼ਿੰਦਾ

ਸੈਨਿਕ ਵਿਹਾਰ ਗੁਰਦੁਆਰਾ ਸਾਹਿਬ ਵਿੱਚ ਕੈਂਸਰ ਸੈਂਟਰ ਅਤੇ ਪੈਥੋਲੋਜੀ ਲੈਬ ਦੀ ਸ਼ੁਰੂਆਤ

ਅਮਰਨਾਥ ਲਈ ਸੁਰੱਖਿਆ ਦਾ ਕਵਚ, ਕਰਤਾਰਪੁਰ ਸਾਹਿਬ ਲਈ ਦਰਵਾਜ਼ੇ ਬੰਦ—ਕੀ ਸੁਰੱਖਿਆ ਦੇ ਵੀ ਧਰਮ ਹੁੰਦੇ ਹਨ?—ਭਾਈ ਪਰਮਜੀਤ ਸਿੰਘ ਵੀਰਜੀ

ਜਰਮਨੀ ਦੀਆਂ ਪੰਥਕ ਜਥੇਬੰਦੀਆਂ ਵੱਲੋਂ 21 ਅਗਸਤ ਦੇ ਪੰਜਾਬ ਬੰਦ ਦੀ ਪੂਰਨ ਹਮਾਇਤ

ਸੱਜਣ ਕੁਮਾਰ ਦੀ ਜੇਲ੍ਹ ਅੰਦਰ ਹੋਈ ਮੌਤ: ਸਿੱਖ ਪੰਥ ਦਾ ਸਭ ਤੋਂ ਵੱਡਾ ਅਫ਼ਸੋਸ—1984 ਦੇ ਦੋਸ਼ੀਆਂ ਨੂੰ ਪੰਥਕ ਸਜ਼ਾ ਨਾ ਦੇ ਸਕਣਾ

ਵੈਨਕੂਵਰ ’ਚ ਸਿੱਖ ਕਾਰਕੁਨਾਂ ਦੀ ਸੁਰੱਖਿਆ ’ਤੇ ਵੀ ਉੱਠੇ ਸਵਾਲ

ਸਰਦਾਰ ਕਰਤਾਰ ਸ਼ਾਹ ਸਿੰਘ ਜੀ ਦੀ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਭਰੀ ਹਾਜ਼ਰੀ

ਐਸਜੀਪੀਸੀ ਪ੍ਰਧਾਨ ਧਾਮੀ ਦੇ ਪਾਕਿਸਤਾਨ ਹਾਈ ਕਮਿਸ਼ਨ ਪਹੁੰਚਣ ’ਤੇ ਜੌਹਲ ਨੇ ਚੁੱਕੇ ਸਵਾਲ, ਮੁਲਾਕਾਤ ਦਾ ਏਜੰਡਾ ਸਪਸ਼ਟ ਕਰਣ ਦੀ ਮੰਗ

ਸ਼ਹੀਦ ਸਿੰਘਣੀਆਂ ਦੇ ਵਾਰਸਾਂ ਨੂੰ ‘ਕੌਰਨਾਮਾ-3’ ਨਾਲ ਕਿਲਾ ਹਕੀਮਾ ’ਚ ਕੀਤਾ ਗਿਆ ਸਨਮਾਨਤ