ਪੰਜਾਬ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨੇਪਾਲ ਦੁਖਾਂਤ 'ਤੇ ਡੂੰਘਾ ਦੁੱਖ ਪ੍ਰਗਟਾਇਆ

ਕੌਮੀ ਮਾਰਗ ਬਿਊਰੋ | August 29, 2026 09:15 PM

ਚੰਡੀਗੜ੍ਹ-ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਨੇਪਾਲ ਵਿੱਚ ਵਾਪਰੀ ਦੁਖਦਾਈ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ, ਜਿਸ ਵਿੱਚ ਭਾਰਤ ਅਤੇ ਨੇਪਾਲ ਦੋਵਾਂ ਦੇਸ਼ਾਂ ਦੇ ਕਈ ਵਿਅਕਤੀਆਂ ਦੀਆਂ ਜਾਨਾਂ ਚਲੀਆਂ ਗਈਆਂ।

ਸਪੀਕਰ ਸੰਧਵਾਂ ਨੇ ਇਸ ਘਟਨਾ ਨੂੰ ਇੱਕ ਭਿਆਨਕ ਦੁਖਾਂਤ ਦੱਸਿਆ ਅਤੇ ਇਸ ਤ੍ਰਾਸਦੀ ਨੇ ਸਾਰਿਆਂ ਨੂੰ ਡੂੰਘਾ ਦਰਦ ਦਿੱਤਾ ਹੈ। ਦੁਖੀ ਪਰਿਵਾਰਾਂ ਨਾਲ ਆਪਣੀ ਦਿਲੀ ਹਮਦਰਦੀ ਸਾਂਝੀ ਕਰਦਿਆਂ ਸ. ਸੰਧਵਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀਆਂ ਰੂਹਾਂ ਨੂੰ ਸਦੀਵੀ ਸ਼ਾਂਤੀ ਦੇਵੇ ਅਤੇ ਪਰਿਵਾਰਾਂ ਨੂੰ ਇਸ ਕਦੇ ਨਾ ਪੂਰਾ ਹੋਣ ਵਾਲੇ ਨੁਕਸਾਨ ਨੂੰ ਸਹਿਣ ਕਰਨ ਦੀ ਹਿੰਮਤ ਦੇਵੇ।

ਪ੍ਰਭਾਵਿਤ ਵਿਅਕਤੀਆਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੰਦਿਆਂ ਸਪੀਕਰ ਨੇ ਪਰਿਵਾਰਾਂ ਨੂੰ ਇਸ ਮੁਸ਼ਕਲ ਸਮੇਂ ਦੌਰਾਨ ਹੌਂਸਲਾ ਰੱਖਣ ਲਈ ਪ੍ਰੇਰਿਆ। ਸ਼ਾਂਤੀ ਅਤੇ ਮਨੁੱਖੀ ਭਲਾਈ ਦੇ ਵਿਸ਼ਵਵਿਆਪੀ ਸੰਦੇਸ਼ ਨੂੰ ਉਜਾਗਰ ਕਰਦਿਆਂ ਸ. ਸੰਧਵਾਂ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਸਾਨੂੰ ਸਾਰੀ ਮਨੁੱਖਤਾ ਦੀ ਭਲਾਈ ਲਈ ਅਰਦਾਸ ਕਰਨਾ ਸਿਖਾਇਆ ਹੈ। ਉਨ੍ਹਾਂ ਅਜਿਹੀ ਤ੍ਰਾਸਦੀ ਦੁਬਾਰਾ ਕਦੇ ਨਾ ਵਾਪਰਨ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ ਅਤੇ ਇੱਕ ਅਜਿਹੇ ਵਿਸ਼ਵ ਦੀ ਕਾਮਨਾ ਕੀਤੀ ਜਿੱਥੇ ਸਾਰੇ ਦੇਸ਼ਾਂ ਦੇ ਪਰਿਵਾਰ ਖੁਸ਼, ਸੁਰੱਖਿਅਤ ਅਤੇ ਦੁੱਖਾਂ ਤੋਂ ਮੁਕਤ ਰਹਿਣ।

Have something to say? Post your comment

 
 
 
 

ਪੰਜਾਬ

ਫਰੀਦਕੋਟ ਵਿੱਚ ਮਿਸਲ ਸਤਲੁਜ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਦਾ ਉਦਘਾਟਨ

ਨੇਪਾਲ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸ਼੍ਰੋਮਣੀ ਕਮੇਟੀ ਹਰ ਸੰਭਵ ਮਦਦ ਕਰੇਗੀ

ਤਿੰਨ ਤਿੰਨ ਦਹਾਕਿਆਂ ਤੋਂ ਜ਼ੇਲ੍ਹਾਂ ’ਚ ਬੰਦ ਕੌਮੀ ਯੋਧਿਆਂ ਦੀ ਰਿਹਾਈ ਲਈ ਸਮੁੱਚਾ ਪੰਥ ਯਤਨਸ਼ੀਲ- ਗਿਆਨੀ ਕੁਲਦੀਪ ਸਿੰਘ ਗੜਗੱਜ

ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਸਮੂਹ ਗੁਰਦੁਆਰਿਆਂ ’ਚ ਅਰਦਾਸ ਸਮਾਗਮ ਆਯੋਜਿਤ

ਦਿੱਲੀ ਦੇ ਤਿੰਨ ਭਾਜਪਾ ਸੰਸਦ ਮੈਂਬਰਾਂ ਵੱਲੋਂ ਸੱਜਣ ਕੁਮਾਰ ਦੇ ਘਰ ਜਾਣਾ ਮੰਦਭਾਗਾ- ਕੇਵਲ ਸਿੰਘ ਢਿੱਲੋਂ

ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਤੰਗ ਆ ਚੁੱਕੇ ਹਨ: ਨਾਇਬ ਸਿੰਘ ਸੈਣੀ

ਕਾਂਗਰਸੀ ਹੀ ਰਾਹੁਲ ਗਾਂਧੀ 'ਤੇ ਭਰੋਸਾ ਨਹੀਂ ਕਰਦੇ: ਸ਼ਿਵਰਾਜ ਸਿੰਘ ਚੌਹਾਨ

ਮੈਂ ਲੋਕਾਂ ਦਾ ਪੈਸਾ ਲੋਕਾਂ ’ਤੇ ਖਰਚ ਰਿਹਾ ਹਾਂ, ਪਰ ਤਕਲੀਫ਼ ਵਿਰੋਧੀਆਂ ਨੂੰ ਹੋ ਰਹੀ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਔਰਤਾਂ ਦੇ ਸਨਮਾਨ 'ਚ ਪੰਜਾਬ ਨੇ ਰਿਕਾਰਡ ਕਾਇਮ ਕੀਤਾ, ਹੁਣ ਤੱਕ 70.92 ਲੱਖ ਔਰਤਾਂ ਨੂੰ ਮਿਲਿਆ ਲਾਭ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਪੰਜਾਬ ’ਚ ਨਸ਼ਿਆਂ ਬਾਰੇ ਵ੍ਹਾਈਟ ਪੇਪਰ ਜਾਰੀ ਕਰਨ ਦਾ ਲਿਆ ਪਹਿਲਾ ਅਹਿਦ