ਪਟਿਆਲਾ -ਭਾਦਸੋਂ ਚੁੰਗੀ ਦੇ ਨੇੜੇ ਵਸਦੀਆਂ ਕਲੋਨੀਆਂ ਮਨਜੀਤ ਨਗਰ, ਰਣਜੀਤ ਨਗਰ, ਅਨੰਦ ਨਗਰ ਬੀ, ਪ੍ਰੇਮ ਨਗਰ, ਸਿਧੂ ਕਲੋਨੀ, ਦਸਮੇਸ਼ ਨਗਰ ਅਤੇ ਅੱਧੀ ਦਰਜ਼ਨ ਗੁਰਦਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਬੰਧਕਾ ਨੇ ਸ੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਅਧੀਨ ਮੀਰੀ ਪੀਰੀ ਖਾਲਸਾ ਮਾਰਚ ਦਾ ਸਵਾਗਤ ਕੀਤਾ।ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਮਿਸਲ ਸਤਲੁੱਜ ਪਾਰਟੀ ਦੇ ਪਟਿਆਲਾ ਵਿਧਾਨਸਭਾ ਦਿਹਾਤੀ ਦੇ ਉਮੀਦਵਾਰ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਭਾਦਸੋ ਚੁੰਗੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱੜ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਕਿਹਾ ਸਿੱਖ ਕੌਮ ਨੂੰ ਅਮ੍ਰਿੰਤਧਾਰੀ ਹੋ ਕੇ ਨਸ਼ਿਆਂ ਤੋ ਬਚਣਾ ਚਾਹੀਦਾ ਹੈ।ਉਨਾਂ ਕਿਹਾ ਕਿ ਪੰਜਾਬ ਵਿੱਚ ਅਜਿਹੇ ਮਾਰਚ ਕਰਕੇ ਆਪਸੀ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨਗੇ।ਉਨ੍ਹਾਂ ਪੰਥਕ ਸਫਾਂ ਨੂੰ ਅਪੀਲ ਕੀਤੀ ਕਿ ਜ਼ੁਲਮ ਵਿਰੁੱਧ ਇੱਕਠੇ ਹੋ ਕੇ ਆਪਸੀ ਏਕਤਾ ਦਾ ਸਬੂਤ ਦੇਈਏ।ਇਸ ਮੌਕੇ ਇਲਾਕਾ ਨਿਵਾਸੀ ਸੰਗਤਾ ਸਾਹਿਬ ਗੁਰੂ ਗਰੰਥ ਸਹਿਬ ਜੀ ਤੇ ਫੁੱਲਾ ਦੀ ਵਰਖਾ ਕੀਤੀ ਅਤੇ ਪੰਜ ਪਿਆਰੇ ਸਿੰਘਾਂ ਅਤੇ ਨਿਸਾਨਚੀ ਸਿੰਘਾਂ ਨੂੰ ਸਿਰਪਾਉ ਪਾ ਕੇ ਸਵਾਗਤ ਕੀਤਾ। ਇਸ ਮੋਕੇ ਭਾਈ ਗੁਰਬਾਜ ਸਿੰਘ, ਗਿਆਨੀ ਪ੍ਰਨਾਬ ਸਿੰਘ, ਮੈਨੇਜਰ ਭਾਗ ਸਿੰਘ, ਅਨੰਦ ਨਗਰ ਬੀ ਦੇ ਗੁਰਦਆਰਾ ਸਾਹਿਬ ਦੇ ਪ੍ਰਧਾਨ ਤਾਰੂ ਸਿੰਘ, ਦਰਸ਼ਨ ਸਿੰਘ ਰਣੀਆਂ, ਨਰਿੰਦਰ ਸਿੰਘ , ਅਮਰੀਕ ਸਿੰਘ ਚਾਹਲ, ਜਗਰੂਪ ਸਿੰਘ ਚੀਮਾ, ਅਮ੍ਰਿੰਤਪਾਲ ਸਿੰਘ, ਜਗਜੀਤ ਸਿੰਘ ਮੱਤੀ, ਬਲਬੀਰ ਸਿੰਘ ਖਰੋਡ, ਗੁਰਬਚਨ ਸਿੰਘ, ਜ਼ਸਵੰਤ ਸਿੰਘ ਨਾਗਰਾ, ਮਾਸਟਰ ਮਲਾਗਰ ਸਿੰਘ, ਨਰਿੰਦਰ ਸਿੰਘ ਕਾਲਾਝਾੜ, ਰਾਜਿੰਦਰ ਸਿੰਘ ਸਮੇਤ ਵੱਖ ਵੱਖ ਗੁਰਦਆਰਾ ਸਾਹਿਬ ਦੇ ਪ੍ਰਧਾਨ ਅਤੇ ਸਕੱਤਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾੱ ਹਾਜ਼ਰ ਸਨ।