BREAKING NEWS
ਖੁਦ ਨੂੰ ‘ਪੰਜਾਬ ਦੇ ਪਾਣੀਆਂ ਦੇ ਰਾਖੇ’ ਕਹਾਉਣ ਵਾਲੇ ਦੱਸਣ ਕਿ ਪੰਜਾਬ ਦਾ ਪਾਣੀ ਕਿੱਥੇ ਜਾ ਰਿਹਾ ਸੀ: ਬਲਤੇਜ ਪੰਨੂਪ੍ਰਧਾਨ ਮੰਤਰੀ ਮੋਦੀ ਕੇਂਦਰੀ ਏਜੰਸੀਆਂ ਬਾਰੇ ਸਹੀ ਸਨ, ਅੱਜ ਈਡੀ ਅਤੇ ਸੀਬੀਆਈ ਭਾਜਪਾ ਦੇ ਤੋਤੇ ਹਨ: ਅਮਨ ਅਰੋੜਾਪੰਜਾਬ ਵਿੱਚ ਭਾਜਪਾ ਦਾ ਕੋਈ ਜਨ ਆਧਾਰ ਨਹੀਂ, ਈਡੀ ਦੀ ਵਰਤੋਂ ਸਿਆਸੀ ਹਥਿਆਰ ਵਜੋਂ ਕੀਤੀ ਜਾ ਰਹੀ ਹੈ: ਕੁਲਦੀਪ ਧਾਲੀਵਾਲਰਾਹੁਲ ਗਾਂਧੀ 'ਤੇ ਐਫਆਈਆਰ ਦਾ ਕਾਂਗਰਸ ਨੇ ਕੀਤਾ ਵਿਰੋਧ- ਹੁੱਡਾ ਨੇ ਕਿਹਾ ਅਸੀਂ ਨਹੀਂ ਡਰਦੇ ਅਜਿਹੀਆਂ ਗੱਲਾਂ ਤੋਂ ਭਾਜਪਾ ਆਗੂ 1984 ਦੇ ਕਤਲੇਆਮ ਦੇ ਦੋਸ਼ੀ ਵਿਅਕਤੀ ਨੂੰ ਸ਼ਰਧਾਂਜਲੀ ਕਿਵੇਂ ਦੇ ਸਕਦੇ ਹਨ? - ਜੀਵਨ ਜੋਤ ਕੌਰਅਕਾਲੀ, ਭਾਜਪਾ ਅਤੇ ਕਾਂਗਰਸ ਜਵਾਬ ਦੇਣ ਕਿ ਜਦੋਂ ਉਹ ਸੱਤਾ ਵਿੱਚ ਸਨ ਤਾਂ ਪੰਜਾਬ ਦਾ ਨਹਿਰੀ ਪਾਣੀ ਕਿੱਥੇ ਜਾ ਰਿਹਾ ਸੀ: ਬਲਤੇਜ ਪੰਨੂ

ਪੰਜਾਬ

ਪਰਮਜੀਤ ਸੋਹਲ ਦਾ ਕਾਰਪੋਰੇਟ ਘਰਾਣਿਆਂ ਦੇ ਲੁੱਟਤੰਤਰ ਖਿਲਾਫ਼ ਕਾਵਿ ਸੰਗ੍ਰਹਿ “ ਪੂਰਬ ਦੇ ਬੱਦਲ” ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਲੋਕ -ਅਰਪਣ

ਕੌਮੀ ਮਾਰਗ ਬਿਊਰੋ | September 03, 2026 07:25 PM

ਲੁਧਿਆਣਾ-ਨਾਮਵਰ ਪੰਜਾਬੀ ਕਵੀ ਡਾ. ਪਰਮਜੀਤ ਸੋਹਲ ਦਾ ਕਾਰਪੋਰੇਟ ਘਰਾਣਿਆਂ ਦੇ ਲੁੱਟਤੰਤਰ ਖਿਲਾਫ਼ ਕਾਵਿ ਸੰਗ੍ਰਹਿ “ ਪੂਰਬ ਦੇ ਬੱਦਲ” ਲੋਰਕ ਅਰਪਣ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਮੇਰੀ ਯਾਦ ਮੁਤਾਬਕ “ਪੂਰਬ ਦੇ ਬੱਦਲ” ਬਹੁ ਕੌਮੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਤੇ ਧਿਆਨ ਕੇਂਦਰਿਤ ਕਰਦਾ ਇਹ ਪਹਿਲਾ ਕਾਵਿ ਸੰਗ੍ਰਹਿ ਹੈ। ਡਾ. ਪਰਮਜੀਤ ਸੋਹਲ ਨੇ ਆਪਣਾ ਕਾਵਿ ਸਫ਼ਰ 1994 ਵਿੱਚ ਕਾਵਿ ਸੰਗ੍ਰਹਿ “ਓਨਮ” ਤੋਂ ਸ਼ੁਰੂ ਕਰਕੱ ਕਾਇਆ, ਪੌਣਾਂ ਸਤਿਲੁਜ ਕੋਲ ਦੀਆਂ, ਨੀਸਾਣੁ, ਝੋਕਾਂ, ਕਾਗਦੁ, ਵਿਸਮਾਦੁ, ਕਾਲ ਨਾਚ ਤੋਂ ਬਾਦ ਇਹ ਸੱਜਰੀ ਕਿਤਾਬ ਵਿਸ਼ਵ ਨੂੰ ਕਲਾਵੇ ਵਿੱਚ ਘੁੱਟੀ ਬੈਠੇ ਕਾਰਪੋਰੇਟ ਨਿਜ਼ਾਮ ਤੇ ਜ਼ੋਰਦਾਰ ਹੱਲਾ ਬੋਲਦੀ ਹੈ।

ਉਨ੍ਹਾਂ ਕਿਹਾ ਕਿ ਪਰਮਜੀਤ ਸੋਹਲ ਦੀਆਂ ਸੱਜਰੀਆਂ ਦੋ ਕਿਤਾਬਾਂ ਵਿੱਚੋਂ ਕਾਲ ਨਾਚ ਜਿੱਥੇ ਵਿਸ਼ਵ ਅਮਨ ਦੀ ਸਲਾਮਤੀ ਲਈ ਜੰਗਬਾਜ਼ਾਂ ਦੇ ਖਿਲਾਫ ਸਿੰਘ ਨਾਦ ਹੈ ਉਖੇ ਪੂਰਬ ਦੇ ਬੱਦਲ ਵੀ ਸਾਨੂੰ ਸਮੂਹ ਪੰਜਾਬੀਆਂ ਨੂੰ ਜਗਾਉਣ ਵਾਲੀ ਰਚਨਾ ਹੈ।
ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਸਕੱਤਰ ਜਨਰਲ ਤੇ ਪੰਜਾਬੀ ਕਵੀ ਸਹਿਜਪ੍ਰੀਤ ਸਿੰਘ ਮਾਂਗਟ ਨੇ ਕਿਹਾ ਕਿ ਪਰਮਜੀਤ ਸੋਹਲ ਦੀ ਸ਼ਾਇਰੀ ਜਿੱਥੇ ਪਰਮਾਰਥ ਨਾਲ ਜੋੜਦੀ ਸੀ ਉੱਥੇ ਇਹ ਕਿਤਾਬ ਪਦਾਰਥ ਤੇ ਕਾਬਜ਼ ਘਰਾਣਿਆਂ ਦੀਆਂ ਅਜਾਰੇਦਾਰ ਬਿਰਤੀਆਂ ਦੇ ਖਿਲਾਫ਼ ਬੁਲੰਦ ਜੈਕਾਰਾ ਹੈ।
ਡਾ. ਪਰਮਜੀਤ ਸੋਹਲ ਨੇ ਇਸ ਮੌਕੇ ਧੰਨਵਾਦ ਦੇ ਸ਼ਬਦ ਬੋਲਦਿਆਂ ਕਿਹਾ ਕਿ ਗੋਰਕੀ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਇਹ ਕਾਵਿ ਪੁਸਤਕ ਮੇਰੀ ਚਿਰਾਂ ਪੁਰਾਣੀ ਲੋਚਾ ਦਾ ਪ੍ਹਤੀਫ਼ਲ ਹੈ। ਮੈਂ ਮਹਿਸੂਸ ਕਰਦਾ ਸੀ ਕਿ ਕਾਰਪੋਰੇਟ ਘਰਾਣਿਆਂ ਦੀ ਕੁੱਲ ਦੁਨੀਆਂ ਦੋ ਸੋਮਿਆਂ, ਕਾਰੋਬਾਰਾਂ ਤੇ ਹਰ ਖੇਤਰ ਵਿੱਚ ਕਬਜਾਕਾਰੀ ਕੋਸ਼ਿਸ਼ ਗ਼ਰੀਬ ਤੇ ਵਿਕਾਸ਼ੀਲ ਦੇਸ਼ਾਂ ਨੂੰ ਖਾ ਜਾਵੇਗੀ। ਇੱਲ ਲੁੱਟ ਤੰਤਰ ਦੇ ਵਿਰੋਧ ਵਿੱਚ ਸਿਧਾਂਤਕ ਕਿਤਾਬਾਂ ਕਾਂ ਬਹੁਤ ਸਨ ਪਰ ਸਿਰਜਣਾਤਮਕ ਹੁੰਗਾਰਾ ਗੈਰਹਾਜ਼ਰ ਸੀ। ਇਹ ਕਿਤਾਬ ਉਸੇ ਭਾਵਨਾ ਦੀ ਪੂਰਤੀ ਹੈ।

Have something to say? Post your comment

 
 
 
 

ਪੰਜਾਬ

ਅਕਾਲੀਆਂ ਨੇ ਸੱਤਾ ਹਾਸਲ ਕਰਨ ਦੇ ਲਾਲਚ ਵਿਚ ਭਾਜਪਾ ਅੱਗੇ ਗੋਡੇ ਟੇਕੇ-ਬਲਬੀਰ ਸਿੱਧੂ

ਮੋਹਾਲੀ ’ਚ ਵਿਗੜ ਰਹੀ ਕਾਨੂੰਨ-ਵਿਵਸਥਾ ’ਤੇ ਕੁਲਜੀਤ ਸਿੰਘ ਬੇਦੀ ਨੇ ਪ੍ਰਸ਼ਾਸਨ ਨੂੰ ਘੇਰਿਆ

ਖੁਦ ਨੂੰ ‘ਪੰਜਾਬ ਦੇ ਪਾਣੀਆਂ ਦੇ ਰਾਖੇ’ ਕਹਾਉਣ ਵਾਲੇ ਦੱਸਣ ਕਿ ਪੰਜਾਬ ਦਾ ਪਾਣੀ ਕਿੱਥੇ ਜਾ ਰਿਹਾ ਸੀ: ਬਲਤੇਜ ਪੰਨੂ

ਪੰਜਾਬ ਦੇ ਹੱਕਾਂ ਦੀ ਆਵਾਜ਼ ਨੂੰ ਘਰ-ਘਰ ਪਹੁੰਚਾਉਣ ਲਈ ਮਿਸਲ ਸਤਲੁਜ ਵੱਲੋਂ ਜਥੇਬੰਦਕ ਵਿਸਥਾਰ ਤੇਜ਼-ਬਰਾੜ

ਇਹ ਤਾਂ ਖਰੜਾ ਹੈ ਫਾਈਨਲ ਸੂਚੀ 12 ਅਕਤੂਬਰ ਨੂੰ ਹੋਵੇਗੀ ਪ੍ਰਕਾਸ਼ਿਤ - ਐਮਪੀ ਰਾਘਵ ਚੱਡਾ ਵੋਟ ਕੱਟੇ ਜਾਣ ਤੇ ਹੋਇਆ ਵਿਵਾਦ

ਖਾਲਸਾ ਯੂਨੀਵਰਸਿਟੀ ਵੱਲੋਂ ਨਵੇਂ ਸੈਸ਼ਨ ਦੀ ਆਰੰਭਤਾ ਮੌਕੇ ਅਰਦਾਸ ਦਿਵਸ ਧਾਰਮਿਕ ਸਮਾਗਮ ਕਰਵਾਇਆ ਗਿਆ

ਸੱਜਣ ਕੁਮਾਰ ਦੀ ਸ਼ੋਕ ਸਭਾ ਵਿੱਚ ‘ਆਪ’ ਵਿਧਾਇਕ ਦੀ ਸ਼ਮੂਲੀਅਤ ਨਾਲ ‘ਆਪ’ ਦੇ ਦੋਹਰੇ ਮਾਪਦੰਡ ਬੇਨਕਾਬ

ਸਾਉਣੀ ਸੀਜ਼ਨ ਵਿੱਚ ਝੋਨੇ ਦੀ ਸੁਚਾਰੂ ਤੇ ਨਿਰਵਿਘਨ ਖ਼ਰੀਦ ਲਈ ਪੰਜਾਬ ਤਿਆਰ-ਬਰ-ਤਿਆਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਤਿੰਨ ਕਾਲੇ ਖੇਤੀ ਕਾਨੂੰਨ ਪਾਸ ਕਰਨ ਦੀ ਸ਼ਰਤ 'ਤੇ ਅਕਾਲੀ ਦਲ ਨਾਲ ਸਮਝੌਤਾ ਕਰਨ ਜਾ ਰਹੀ ਹੈ ਭਾਜਪਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਖੇਤੀਬਾੜੀ ਯੂਨੀਵਰਸਿਟੀ ਵਿਖੇ ਹੌਰਟੀਕਲਚਰ ਨਾਲਿਜ ਸੈਂਟਰ ਨੂੰ ਮਨਜ਼ੂਰੀ