BREAKING NEWS
ਪੰਜਾਬ ਸਰਕਾਰ ਆਪਣੇ ਸੰਵਿਧਾਨਕ ਅਧਿਕਾਰਾਂ ਅਤੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਸਖ਼ਤ ਵਿਰੋਧ ਕਰੇਗੀ: ਹਰਪਾਲ ਸਿੰਘ ਚੀਮਾਸਿਆਸੀ ਦਫ਼ਤਰ ਕਾਨੂੰਨ ਤੋਂ ਉੱਪਰ ਨਹੀਂ, ਦੋਸ਼ੀਆਂ ਖ਼ਿਲਾਫ਼ ਹੋਵੇ ਕਾਨੂੰਨੀ ਕਾਰਵਾਈ: ਡਾ. ਅਮਨਦੀਪ ਕੌਰ ਅਰੋੜਾਖੇਡਾਂ ਵਤਨ ਪੰਜਾਬ ਦੀਆਂ' ਦਾ ਚੌਥਾ ਸੀਜ਼ਨ ਕੱਲ੍ਹ ਤੋਂ ਬਠਿੰਡਾ ਤੋਂ ਹੋਵੇਗਾ ਸ਼ੁਰੂ, ਰਿਕਾਰਡ ਸ਼ਮੂਲੀਅਤ ਦੀ ਉਮੀਦ: ਬਲਤੇਜ ਪੰਨੂਮੀਰੀ ਪੀਰੀ ਖਾਲਸਾ ਮਾਰਚ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ’ਚ ਸ੍ਰੀ ਅਨੰਦਪੁਰ ਸਾਹਿਬ ਲਈ ਹੋਇਆ ਰਵਾਨਾਖੁਦ ਨੂੰ ‘ਪੰਜਾਬ ਦੇ ਪਾਣੀਆਂ ਦੇ ਰਾਖੇ’ ਕਹਾਉਣ ਵਾਲੇ ਦੱਸਣ ਕਿ ਪੰਜਾਬ ਦਾ ਪਾਣੀ ਕਿੱਥੇ ਜਾ ਰਿਹਾ ਸੀ: ਬਲਤੇਜ ਪੰਨੂਪ੍ਰਧਾਨ ਮੰਤਰੀ ਮੋਦੀ ਕੇਂਦਰੀ ਏਜੰਸੀਆਂ ਬਾਰੇ ਸਹੀ ਸਨ, ਅੱਜ ਈਡੀ ਅਤੇ ਸੀਬੀਆਈ ਭਾਜਪਾ ਦੇ ਤੋਤੇ ਹਨ: ਅਮਨ ਅਰੋੜਾ

ਨੈਸ਼ਨਲ

ਜਹਾਂਗੀਰਪੁਰੀ ’ਚ ਅਕਾਲੀ ਦਲ ਦਾ ਸ਼ਕਤੀ ਪ੍ਰਦਰਸ਼ਨ, ਦਿੱਲੀ ਕਮੇਟੀ ਦੇ ਤਾਲਕਟੋਰਾ ਦੇ ਇਕੱਠ ਨੂੰ ਦਿੱਤੀ ਵੱਡੀ ਸਿਆਸੀ ਚੁਣੌਤੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 06, 2026 07:13 PM

ਨਵੀਂ ਦਿੱਲੀ- ਜਹਾਂਗੀਰਪੁਰੀ ਦੇ ਲਾ ਮੋਰੇਆ ਬੈਂਕੁਏਟ ਹਾਲ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਰੂਪ ਨਗਰ ਵਾਰਡ ਨੰਬਰ 2 ਤੋਂ ਸਰਗਰਮ ਮੈਂਬਰ ਭਾਈ ਰਵਿੰਦਰ ਸਿੰਘ ਸਭਰਾਵਾਲ ਵੱਲੋਂ ਕਰਵਾਇਆ ਗਿਆ ਵੱਡਾ ਸ਼ਕਤੀ ਪ੍ਰਦਰਸ਼ਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਹੁਕਮਰਾਨਾਂ ਲਈ ਵੱਡੀ ਸਿਆਸੀ ਬੁਝਾਰਤ ਬਣ ਗਿਆ ਹੈ। ਬਾਹਰੀ ਦਿੱਲੀ ਦੇ ਵੱਖ ਵੱਖ ਇਲਾਕਿਆਂ ਅਤੇ ਪਿੰਡਾਂ ਤੋਂ ਬੱਸਾਂ ਭਰ ਭਰ ਕੇ ਪੁੱਜੇ ਆਪ ਮੁਹਾਰੀ ਸੰਗਤੀ ਹੜ੍ਹ ਨੇ ਦਿੱਲੀ ਕਮੇਟੀ ਦੇ ਮੌਜੂਦਾ ਚੌਧਰੀਆਂ ਦੇ ਹੋਸ਼ ਉਡਾ ਦਿੱਤੇ ਹਨ। ਭਾਈ ਰਵਿੰਦਰ ਸਿੰਘ ਸਭਰਵਾਲ ਦੀ ਅਗਵਾਈ ਹੇਠ ਹੋਏ ਇਸ ਵਿਸ਼ਾਲ ਇਕੱਠ ਨੇ ਤਾਲਕਟੋਰਾ ਹਾਲ ਦੇ ਪ੍ਰੋਗਰਾਮ ਨੂੰ ਵੀ ਵੱਡੀ ਮਾਤ ਦੇ ਕੇ ਪੰਥਕ ਤਾਕਤ ਦਾ ਲੋਹਾ ਮਨਵਾਇਆ ਹੈ। ਸਮਾਗਮ ਦੌਰਾਨ ਪੰਥਕ ਦਰਦ ਨਾਲ ਲਬਰੇਜ਼ ਲੀਡਰਸ਼ਿਪ ਨੇ ਮੌਜੂਦਾ ਦਿੱਲੀ ਕਮੇਟੀ ਪ੍ਰਬੰਧਕਾਂ ਦੀਆਂ ਕਾਰਗੁਜ਼ਾਰੀਆਂ ਦੀਆਂ ਧੱਜੀਆਂ ਉਡਾਉਂਦਿਆਂ ਤਿੱਖੇ ਸਵਾਲ ਦਾਗੇ। ਬੁਲਾਰਿਆਂ ਨੇ ਕਿਹਾ ਕਿ ਗੁਰੂ ਘਰਾਂ ਦੀ ਸੇਵਾ ਸੰਭਾਲ ਦਾ ਦਾਅਵਾ ਕਰਨ ਵਾਲੇ ਅੱਜ ਸਰਕਾਰੀ ਮੰਤਰੀਆਂ ਦੀ ਖੁਸ਼ਾਮਦ ਵਿਚ ਲੀਨ ਹਨ। ਕਮੇਟੀ ਮੈਂਬਰਾਂ ਦੀ ਯੋਗਤਾ ਪਰਖਦਿਆਂ ਸਰਦਾਰ ਪਰਮਜੀਤ ਸਿੰਘ ਸਰਨਾ ਅਤੇ ਸਰਦਾਰ ਹਰਵਿੰਦਰ ਸਿੰਘ ਸਰਨਾ ਵਰਗੇ ਸੂਝਵਾਨ ਪੰਥਕ ਜਰਨੈਲਾਂ ਦੀ ਅਗਵਾਈ ਵਿਚ ਲੀਡਰਾਂ ਨੇ ਸਿੱਧਾ ਹਮਲਾ ਬੋਲਿਆ ਕਿ ਮੌਜੂਦਾ ਕਮੇਟੀ ਦੇ ਕਈ ਮੈਂਬਰਾਂ ਨੂੰ ਗੁਰਮੁਖੀ ਤੱਕ ਪੜ੍ਹਨੀ ਨਹੀਂ ਆਉਂਦੀ। ਜਿਹੜੇ ਲੋਕ ਗੁਰਬਾਣੀ ਅਤੇ ਗੁਰਮੁਖੀ ਤੋਂ ਅਣਜਾਣ ਹਨ ਉਹ ਪੰਥਕ ਸੰਸਥਾਵਾਂ ਦੀ ਰਾਖੀ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਏ ਹਨ। ਅਮਿਤ ਸ਼ਾਹ ਨਾਲ ਕੀਤੀਆਂ ਨਿੱਜੀ ਮੁਲਾਕਾਤਾਂ ਵਿੱਚ ਪੰਥਕ ਹਿੱਤਾਂ ਦੀ ਬਲੀ ਚਾੜ੍ਹ ਦਿੱਤੀ ਗਈ—ਸਰਕਾਰਾਂ ਦੀਆਂ ਦੇਹਲੀਆਂ 'ਚ ਨੱਕ ਰਗੜਨ ਵਾਲਿਆਂ ਨੇ ਨਾ ਤਾਂ ਕੋਈ ਪੰਥਕ ਮਸਲਾ ਚੁੱਕਣ ਦੀ ਜੁਰਅੱਤ ਕੀਤੀ ਅਤੇ ਨਾ ਹੀ ਕੌਮ ਦਾ ਕੋਈ ਮਸਲਾ ਹੱਲ ਕਰਵਾਇਆ। ਬੰਦੀ ਸਿੰਘਾਂ ਦੀ ਰੁਕੀ ਰਿਹਾਈ, ਕਮੇਟੀ ਸਿਰ ਚੜ੍ਹਿਆ ਕਰੋੜਾਂ ਦਾ ਕਰਜਾ, ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਮਾੜੀ ਦਸ਼ਾ, ਦਾਖਲਿਆਂ ਵਿਚ ਗਿਰਾਵਟ ਅਤੇ ਆਮਦਨ ਦੇ ਖੋਰੇ ਦੇ ਨਾਲ ਵੱਡੇ ਪੱਧਰ ਤੇ ਆਈ ਗਿਰਾਵਟ ਉੱਤੇ ਪ੍ਰਬੰਧਕਾਂ ਨੂੰ ਨੰਗਾ ਕੀਤਾ ਗਿਆ। ਬਾਲਾ ਸਾਹਿਬ ਹਸਪਤਾਲ ਦੇ ਮੁੱਦੇ ਉੱਤੇ ਬੋਲਦਿਆਂ ਆਗੂਆਂ ਨੇ ਦੋਸ਼ ਲਾਇਆ ਕਿ ਮੌਜੂਦਾ ਪ੍ਰਬੰਧਕ ਇਕ ਮਾਮੂਲੀ ਡਿਸਪੈਂਸਰੀ ਨੂੰ ਵੱਡਾ ਹਸਪਤਾਲ ਦੱਸ ਕੇ ਸੰਗਤ ਅੱਖੀਂ ਘੱਟਾ ਪਾ ਰਹੇ ਹਨ। ਇਸ ਦੇ ਨਾਲ ਹੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਨੌਕਰੀਆਂ ਦੇਣ ਅਤੇ ਜਮਨਾਪਾਰ ਦੀਆਂ ਪੰਥਕ ਜ਼ਮੀਨਾਂ ਉੱਤੇ ਮੰਡਰਾ ਰਹੇ ਖਤਰੇ ਬਾਰੇ ਸੰਗਤ ਨੂੰ ਹੋਕਾ ਦਿੱਤਾ ਗਿਆ। ਇਸ ਵਿਸ਼ਾਲ ਇਕੱਠ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਅਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਆਪਣੀ ਤਜਰਬੇਕਾਰ ਅਤੇ ਦੂਰਅੰਦੇਸ਼ ਸੋਚ ਨਾਲ ਸਮੁੱਚੀ ਸੰਗਤ ਵਿਚ ਨਵਾਂ ਰੂਹਾਨੀ ਅਤੇ ਸਿਆਸੀ ਜੋਸ਼ ਭਰ ਦਿੱਤਾ। ਸਰਨਾ ਭਰਾਵਾਂ ਨੇ ਪੰਥਕ ਸੰਪਤੀਆਂ ਦੀ ਸੰਭਾਲ ਅਤੇ ਗੁਰਮਤਿ ਮਰਿਆਦਾ ਦੀ ਬਹਾਲੀ ਲਈ ਸੰਗਤ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਸਰਨਾ ਭਰਾਵਾਂ ਦੀ ਮਜ਼ਬੂਤ ਪੰਥਕ ਪਹੁੰਚ ਅਤੇ ਬੇਬਾਕ ਲੀਡਰਸ਼ਿਪ ਨੇ ਇਹ ਸਾਫ ਕਰ ਦਿੱਤਾ ਕਿ ਦਿੱਲੀ ਦੀ ਪੰਥਕ ਸਿਆਸਤ ਨੂੰ ਮੁੜ ਸਹੀ ਦਿਸ਼ਾ ਵੱਲ ਮੋੜਨ ਲਈ ਅਕਾਲੀ ਦਲ ਪੂਰੀ ਤਾਕਤ ਨਾਲ ਮੈਦਾਨ ਵਿਚ ਨਿੱਤਰ ਚੁੱਕਾ ਹੈ। ਸਮਾਗਮ ਦੌਰਾਨ ਸਰਦਾਰ ਕਰਤਾਰ ਸਿੰਘ ਵਿਕੀ ਚਾਵਲਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਭਾਈ ਪਰਮਜੀਤ ਸਿੰਘ ਵੀਰਜੀ, ਬੀਬੀ ਮਨਦੀਪ ਕੌਰ ਬਖਸ਼ੀ, ਸਰਦਾਰ ਸੰਤ ਮੀਤ ਸਿੰਘ, ਸਰਦਾਰ ਸਤਨਾਮ ਸਿੰਘ ਖੀਵਾ ਅਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮੰਜੀਤ ਸਿੰਘ ਜੀਕੇ ਨੇ ਵੀ ਆਪਣੇ ਵਿਚਾਰ ਰੱਖ ਕੇ ਮੌਜੂਦਾ ਹੁਕਮਰਾਨਾਂ ਖਿਲਾਫ ਮੋਰਚਾ ਖੋਲ੍ਹਿਆ। ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਆਉਣ ਵਾਲੀਆਂ ਦਿੱਲੀ ਕਮੇਟੀ ਚੋਣਾਂ ਸਿਰਫ ਕੁਰਸੀ ਦੀ ਲੜਾਈ ਨਹੀਂ ਸਗੋਂ ਪੰਥਕ ਸਰਮਾਏ ਅਤੇ ਗੁਰੂ ਘਰਾਂ ਦੀ ਪਵਿੱਤਰਤਾ ਬਚਾਉਣ ਦਾ ਫੈਸਲਾਕੁੰਨ ਇਮਤਿਹਾਨ ਹਨ। ਜਹਾਂਗੀਰਪੁਰੀ ਦੇ ਇਸ ਵੱਡੇ ਸ਼ਕਤੀ ਪ੍ਰਦਰਸ਼ਨ ਨੇ ਦਿੱਲੀ ਕਮੇਟੀ ਦੀ ਮੌਜੂਦਾ ਲੀਡਰਸ਼ਿਪ ਨੂੰ ਸਪੱਸ਼ਟ ਚੇਤਾਵਨੀ ਦੇ ਦਿੱਤੀ ਹੈ ਕਿ ਹੁਣ ਸੰਗਤ ਪੰਥਕ ਸਰਮਾਇਆ ਖੇਰੂੰ-ਖੇਰੂੰ ਅਤੇ ਗਿਰਵੀ ਰੱਖਣ ਵਾਲੇ, ਨਿੱਜ ਖਾਤਿਰ ਸਰਕਾਰਾਂ ਅੱਗੇ ਡਿਗਣ ਵਾਲਿਆਂ ਦੇ ਫੈਸਲਿਆਂ ਨੂੰ ਰੱਦ ਕਰਕੇ ਚੋਣਾਂ ਵਿਚ ਪੂਰਾ ਹਿਸਾਬ ਕਿਤਾਬ ਲਵੇਗੀ। ਅੰਤ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੈਂਬਰ ਅਤੇ ਪ੍ਰੋਗਰਾਮ ਦੇ ਆਯੋਜਕ ਭਾਈ ਰਵਿੰਦਰ ਸਿੰਘ ਸਭਰਵਾਲ ਨੇ ਹਾਜ਼ਰੀਨ ਸੰਗਤਾਂ ਦਾ ਸਹਿਯੋਗ ਦੇਣ ਲਈ ਤਹਿ ਦਿਲੋਂ ਧੰਨਵਾਦ ਕਰਨ ਦੇ ਨਾਲ ਸਭ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ।

Have something to say? Post your comment

 
 
 
 

ਨੈਸ਼ਨਲ

ਗੁਰੂ ਘਰ ਕੋਈ ਸਰਕਾਰੀ ਦਫ਼ਤਰ ਨਹੀਂ, ਗੁਰਦੁਆਰਿਆਂ ਦੀ ਧਾਰਮਿਕ ਖੁਦਮੁਖਤਿਆਰੀ ਦੀ ਰਾਖੀ ਦਾ ਐਲਾਨ

ਸਿੱਖ ਮਸਲਿਆਂ ’ਤੇ ਵਾਅਦੇ ਨਾ ਨਿਭਾਏ ਤਾਂ ਯੂਕੇ ਦੇ ਲੇਬਰ ਪਾਰਟੀ ਨੂੰ ਚੋਣਾਂ ’ਚ ਭੁਗਤਣਾ ਪਵੇਗਾ ਖ਼ਮਿਆਜ਼ਾ: ਦਬਿੰਦਰਜੀਤ ਸਿੰਘ

ਤਖ਼ਤ ਸ੍ਰੀ ਪਟਨਾ ਸਾਹਿਬ ’ਤੇ ਸੰਗਤ ਦੀ ਸਹੂਲਤ ਲਈ ਵੱਡੀ ਪਹਿਲ, ਨਵੇਂ ਜੋੜਾਘਰ ਦੀ ਕਾਰ ਸੇਵਾ ਆਰੰਭ

ਮਨੀਸ਼ ਤਿਵਾੜੀ ਨੇ ਚੰਡੀਗੜ੍ਹ ਦੀਆਂ ਸੜਕਾਂ ਦੀ ਮਾੜੀ ਹਾਲਤ 'ਤੇ ਸਵਾਲ ਉਠਾਏ

ਭਾਜਪਾ ਨੇ ਸਿੱਖ ਨੌਜਵਾਨਾਂ 'ਤੇ 'ਹਿਰਾਸਤ ਵਿੱਚ ਤਸ਼ੱਦਦ' ਨੂੰ ਲੈ ਕੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ, ਜਾਂਚ ਦੀ ਮੰਗ ਕੀਤੀ

ਪੰਜਾਬ ਸਰਕਾਰ ਕਾਲੇ ਝੰਡਿਆਂ ਤੋਂ ਨਹੀਂ, ਲੋਕਾਂ ਦੇ ਸਵਾਲਾਂ ਤੋਂ ਰਹੀ ਹੈ ਡਰ- ਬੀਬੀ ਰਣਜੀਤ ਕੌਰ

ਸਿੱਖਾਂ ਨੂੰ ਜਬਰ ਨਾਲ ਕੈਦ ਨਹੀਂ ਰੱਖਿਆ ਜਾ ਸਕਦਾ, ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਨੂੰ ਕਰਾਂਗੇ ਹੋਰ ਤੇਜ਼: ਸਿਮਰਨਜੀਤ ਸਿੰਘ ਮਾਨ

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸਾਹਿਬ ਦੀ ਸ਼ਹਾਦਤ ਅੱਜ ਵੀ ਜ਼ਮੀਰ ਨੂੰ ਹੈ ਲਲਕਾਰਦੀ: ਪੰਥਕ ਜੱਥੇਬੰਦੀਆਂ ਜਰਮਨੀ

ਭਾਈ ਖਾਲੜਾ ਨੂੰ ਮਾਰ ਕੇ ਸੱਚ ਨੂੰ ਮਾਰਨ ਦੀ ਹੋਈ ਕੋਸ਼ਿਸ਼, ਪਰ ਸ਼ਹਾਦਤ ਨੇ ਜ਼ੁਲਮ ਦਾ ਚਿਹਰਾ ਦੁਨੀਆ ਸਾਹਮਣੇ ਕਰ ਦਿੱਤਾ ਨੰਗਾ: ਭਾਈ ਭਿਓਰਾ

ਖੜਗੇ ਨੇ ਹਲਦਵਾਨੀ ਸ਼ੁੱਧੀਕਰਨ ਘਟਨਾ 'ਤੇ ਪੁੱਛਿਆ, "ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਚੁੱਪ ਕਿਉਂ ਹਨ?"