BREAKING NEWS
ਕੂੜੇ ਦੇ ਵੱਡੇ ਢੇਰਾਂ ਤੋਂ ਨਿਜਾਤ ਪਾਉਣ ਲਈ ਸਾਰੇ ਸ਼ਹਿਰਾਂ ਵਿੱਚ ਘਰੋ-ਘਰੀ ਜਾ ਕੇ ਕੂੜਾ ਇਕੱਠਾ ਕਰਨਾ ਸ਼ੁਰੂ : ਹਰਜੋਤ ਸਿੰਘ ਬੈਂਸਇਮਾਨਦਾਰ ਟੈਕਸ ਦਾਤਾਵਾਂ ਨੂੰ ਹਮੇਸ਼ਾ ਸਹੂਲਤ ਮਿਲੇਗੀ, ਪਰ ਭਗਵੰਤ ਮਾਨ ਸਰਕਾਰ ਵੱਲੋਂ ਟੈਕਸ ਚੋਰੀ ਪ੍ਰਤੀ ਜ਼ੀਰੋ ਟਾਲਰੈਂਸ ਦੀ ਵਚਨਬੱਧਤਾ: ਹਰਪਾਲ ਸਿੰਘ ਚੀਮਾਪੰਜਾਬ ਸਰਕਾਰ ਆਪਣੇ ਸੰਵਿਧਾਨਕ ਅਧਿਕਾਰਾਂ ਅਤੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਸਖ਼ਤ ਵਿਰੋਧ ਕਰੇਗੀ: ਹਰਪਾਲ ਸਿੰਘ ਚੀਮਾਸਿਆਸੀ ਦਫ਼ਤਰ ਕਾਨੂੰਨ ਤੋਂ ਉੱਪਰ ਨਹੀਂ, ਦੋਸ਼ੀਆਂ ਖ਼ਿਲਾਫ਼ ਹੋਵੇ ਕਾਨੂੰਨੀ ਕਾਰਵਾਈ: ਡਾ. ਅਮਨਦੀਪ ਕੌਰ ਅਰੋੜਾਖੇਡਾਂ ਵਤਨ ਪੰਜਾਬ ਦੀਆਂ' ਦਾ ਚੌਥਾ ਸੀਜ਼ਨ ਕੱਲ੍ਹ ਤੋਂ ਬਠਿੰਡਾ ਤੋਂ ਹੋਵੇਗਾ ਸ਼ੁਰੂ, ਰਿਕਾਰਡ ਸ਼ਮੂਲੀਅਤ ਦੀ ਉਮੀਦ: ਬਲਤੇਜ ਪੰਨੂਮੀਰੀ ਪੀਰੀ ਖਾਲਸਾ ਮਾਰਚ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ’ਚ ਸ੍ਰੀ ਅਨੰਦਪੁਰ ਸਾਹਿਬ ਲਈ ਹੋਇਆ ਰਵਾਨਾ

ਪੰਜਾਬ

ਭਾਜਪਾ ਦੇ ਚੋਣ ਕਮਿਸ਼ਨ ਨੇ ਫਰਜ਼ੀਵਾੜਾ ਕਰਕੇ ਰਾਘਵ ਚੱਢਾ ਨੂੰ ਬੈਕਡੋਰ ਤੋਂ ਦਿੱਲੀ ਦਾ ਵੋਟਰ ਬਣਾ ਦਿੱਤਾ - ਅਨੁਰਾਗ ਢਾਂਡਾ

ਕੌਮੀ ਮਾਰਗ ਬਿਊਰੋ | September 08, 2026 08:50 PM

ਨਵੀਂ ਦਿੱਲੀ-ਆਮ ਆਦਮੀ ਪਾਰਟੀ ਨੇ ਐੱਸ.ਆਈ.ਆਰ. ਦੇ ਜ਼ਰੀਏ ਲੋਕਾਂ ਦੀਆਂ ਵੋਟਾਂ ਕੱਟਣ ਅਤੇ ਜੋੜਨ ਦਾ ਖੇਡ ਖੇਡ ਰਹੀ ਭਾਜਪਾ ਅਤੇ ਉਸ ਦੇ ਚੋਣ ਕਮਿਸ਼ਨ ਨੂੰ ਮੰਗਲਵਾਰ ਨੂੰ ਬੇਨਕਾਬ ਕਰ ਦਿੱਤਾ। "ਆਪ" ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਭਾਜਪਾ ਨੇ ਚੋਣ ਕਮਿਸ਼ਨ ਦੇ ਜ਼ਰੀਏ ਫਰਜ਼ੀਵਾੜਾ ਕਰਕੇ ਰਾਘਵ ਚੱਢਾ ਨੂੰ ਦਿੱਲੀ ਦਾ ਵੋਟਰ ਬਣਾ ਦਿੱਤਾ ਹੈ। ਜਦਕਿ 3 ਸਤੰਬਰ ਤੱਕ ਰਾਘਵ ਚੱਢਾ ਪੰਜਾਬ ਦੇ ਵੋਟਰ ਸਨ। 31 ਅਗਸਤ ਨੂੰ ਆਈ ਦਿੱਲੀ ਦੀ ਡਰਾਫਟ ਰੋਲ ਵਿੱਚ ਰਾਜੇਂਦਰ ਨਗਰ ਬੂਥ 'ਤੇ ਸਿਰਫ਼ 746 ਵੋਟਾਂ ਸਨ, ਪਰ ਬਾਅਦ ਵਿੱਚ 747ਵੀਂ ਵੋਟ ਰਾਘਵ ਚੱਢਾ ਦੀ ਜੋੜ ਦਿੱਤੀ ਗਈ, ਜੋ ਸੰਭਵ ਹੀ ਨਹੀਂ ਸੀ। 3 ਸਤੰਬਰ ਨੂੰ ਰਾਘਵ ਚੱਢਾ ਨੇ ਖੁਦ ਦਾਅਵਾ ਕੀਤਾ ਸੀ ਕਿ ਉਹ ਪੰਜਾਬ ਦੇ ਵੋਟਰ ਹਨ ਅਤੇ "ਆਪ" ਸਰਕਾਰ ਨੇ ਪੰਜਾਬ ਦੀ ਡਰਾਫਟ ਰੋਲ ਵਿੱਚੋਂ ਉਨ੍ਹਾਂ ਦਾ ਨਾਮ ਕਟਵਾ ਦਿੱਤਾ ਹੈ। ਅਜਿਹੇ ਵਿੱਚ ਚੋਣ ਕਮਿਸ਼ਨ ਦੱਸੇ ਕਿ ਕੀ ਰਾਘਵ ਚੱਢਾ ਦੀ ਵੋਟ ਪੰਜਾਬ ਤੋਂ ਦਿੱਲੀ ਟ੍ਰਾਂਸਫਰ ਹੋਈ ਹੈ ਅਤੇ ਕੀ ਏਪਿਕ ਨੰਬਰ ਪੰਜਾਬ ਦਾ ਹੀ ਹੈ?

ਮੰਗਲਵਾਰ ਨੂੰ "ਆਪ" ਮੁੱਖ ਦਫ਼ਤਰ 'ਚ ਪ੍ਰੈੱਸ ਕਾਨਫਰੰਸ ਕਰਕੇ ਪਾਰਟੀ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਕਿਹਾ ਕਿ ਐੱਸ.ਆਈ.ਆਰ. ਵਿੱਚ ਖੁੱਲ੍ਹੇਆਮ ਭਾਜਪਾ ਦੀ ਧੱਕੇਸ਼ਾਹੀ ਚੱਲ ਰਹੀ ਹੈ। ਐੱਸਆਈਆਰ ਵਿੱਚ ਜਿਸ ਦਾ ਚਾਹੇ ਨਾਮ ਜੋੜ ਦਿੱਤਾ ਜਾਂਦਾ ਹੈ ਅਤੇ ਜਿਸ ਦਾ ਚਾਹੇ ਨਾਮ ਕੱਟ ਦਿੱਤਾ ਜਾਂਦਾ ਹੈ। ਇਸ ਲਈ ਕੋਈ ਪ੍ਰਕਿਰਿਆ ਨਹੀਂ ਹੈ, ਜੋ ਜ਼ਰੂਰੀ ਚੀਜ਼ਾਂ ਹਨ ਉਹ ਫਾਲੋ ਨਹੀਂ ਕਰਨੀਆਂ ਹਨ। ਐੱਸਆਈਆਰ ਦੇ ਨਾਮ 'ਤੇ ਵੋਟਾਂ ਜੋੜਨ ਅਤੇ ਕੱਟਣ ਦਾ ਖੁੱਲ੍ਹੇਆਮ ਇੱਕ ਅਜਿਹਾ ਧੰਦਾ ਚੱਲ ਰਹਾ ਹੈ ਜਿਸ ਨਾਲ ਲੋਕਤੰਤਰ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਅਨੁਰਾਗ ਢਾਂਡਾ ਨੇ ਯਾਦ ਦਿਵਾਇਆ ਕਿ 3 ਸਤੰਬਰ ਨੂੰ ਸਵੇਰੇ-ਸਵੇਰੇ ਉੱਠਦਿਆਂ ਹੀ ਰਾਘਵ ਚੱਢਾ ਨੇ ਇੱਕ ਲੰਮੀ-ਚੌੜੀ ਪੋਸਟ ਕੀਤੀ ਸੀ ਅਤੇ ਉਸ ਵਿੱਚ ਦੋਸ਼ ਲਾਏ ਸਨ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਵੋਟ ਕਟਵਾ ਦਿੱਤੀ ਹੈ। ਜਦਕਿ ਸਰਕਾਰ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਭਾਜਪਾ ਖੁਦ ਕਹਿੰਦੀ ਹੈ ਕਿ ਇਹ ਚੋਣ ਕਮਿਸ਼ਨ ਦਾ ਕੰਮ ਹੈ। ਰਾਘਵ ਚੱਢਾ ਨੇ ਲਿਖਿਆ ਸੀ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਆਪਣੀ ਬਦਲੇ ਦੀ ਰਾਜਨੀਤੀ ਨੂੰ ਡਰਾਫਟ ਇਲੈਕਟੋਰਲ ਰੋਲ ਤੱਕ ਪਹੁੰਚਾ ਦਿੱਤਾ ਹੈ। ਰਾਘਵ ਚੱਢਾ ਦਾ ਦਾਅਵਾ ਸੀ ਕਿ ਡਰਾਫਟ ਇਲੈਕਟੋਰਲ ਰੋਲ ਵਿੱਚੋਂ ਉਨ੍ਹਾਂ ਦੀ ਵੋਟ ਸਿਰਫ਼ ਇਸ ਲਈ ਕੱਟ ਦਿੱਤੀ ਗਈ ਕਿਉਂਕਿ ਉੱਥੇ ਸਰਕਾਰ ਵਿਰੋਧ ਦੀ ਰਾਜਨੀਤੀ ਕਰ ਰਹੀ ਹੈ। ਰਾਘਵ ਚੱਢਾ ਨੇ ਕਿਹਾ ਸੀ ਕਿ ਉਹ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ ਅਤੇ ਉਨ੍ਹਾਂ ਦਾ ਵੋਟਰ ਆਈਡੀ ਪੰਜਾਬ ਦੇ ਮੋਹਾਲੀ ਵਿੱਚ ਰਜਿਸਟਰਡ ਹੈ, ਫਿਰ ਵੀ ਉਨ੍ਹਾਂ ਦਾ ਨਾਮ ਡਰਾਫਟ ਇਲੈਕਟੋਰਲ ਰੋਲ ਵਿੱਚ ਸ਼ਿਫਟਿਡ ਦਿਖਾ ਦਿੱਤਾ ਗਿਆ।

ਅਨੁਰਾਗ ਢਾਂਡਾ ਨੇ ਮੀਡੀਆ ਨੂੰ ਇੱਕ ਵੀਡੀਓ ਦਿਖਾਉਂਦੇ ਹੋਏ ਕਿਹਾ ਕਿ ਜਿੱਥੇ ਰਾਘਵ ਚੱਢਾ ਰਹਿਣ ਦਾ ਦਾਅਵਾ ਕਰ ਰਹੇ ਹਨ ਜਾਂ ਜਿੱਥੋਂ ਦੇ ਵੋਟਰ ਹੋਣ ਦਾ ਦਾਅਵਾ ਕਰ ਰਹੇ ਹਨ, ਉੱਥੋਂ ਦੀ ਜ਼ਮੀਨੀ ਸਥਿਤੀ ਇਸ ਵੀਡੀਓ ਤੋਂ ਸਪੱਸ਼ਟ ਹੁੰਦੀ ਹੈ। 3 ਸਤੰਬਰ ਦੀ ਸਵੇਰ ਨੂੰ ਰਾਘਵ ਚੱਢਾ ਕਹਿ ਰਹੇ ਸਨ ਕਿ ਉਨ੍ਹਾਂ ਦੀ ਵੋਟ ਜ਼ਬਰਦਸਤੀ ਕੱਟ ਦਿੱਤੀ ਗਈ ਹੈ ਅਤੇ ਉਹ ਉੱਥੇ ਹੀ ਰਹਿੰਦੇ ਹਨ। ਪਰ ਜਦੋਂ ਉੱਥੇ ਜਾ ਕੇ ਦੇਖਿਆ ਗਿਆ ਤਾਂ ਉਸ 103 ਨੰਬਰ ਫਲੈਟ ਵਿੱਚ ਰਾਘਵ ਚੱਢਾ ਤਾਂ ਨਹੀਂ ਰਹਿ ਰਹੇ ਸਨ, ਉੱਥੇ ਸਿਓਂਕ (ਦੀਮਕ) ਜ਼ਰੂਰ ਰਹਿ ਰਹੀ ਸੀ। ਹੁਣ ਜੇਕਰ ਸਿਓਂਕ ਦਾ ਨਾਮ ਹੀ ਰਾਘਵ ਚੱਢਾ ਹੈ ਤਾਂ ਸਾਨੂੰ ਪਤਾ ਨਹੀਂ, ਇਹ ਗੱਲ ਰਾਘਵ ਚੱਢਾ ਖੁਦ ਕਲੇਮ ਕਰਕੇ ਸਪੱਸ਼ਟ ਕਰਨਗੇ। ਪਰ 3 ਸਤੰਬਰ ਨੂੰ ਜਦੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਪੰਜਾਬ ਤੋਂ ਵੋਟ ਕੱਟ ਦਿੱਤੀ ਗਈ ਹੈ, ਤਾਂ ਇਸ ਦਾ ਸਿੱਧਾ ਮਤਲਬ ਹੈ ਕਿ ਉਹ ਪੰਜਾਬ ਵਿੱਚ ਆਪਣੀ ਵੋਟ ਹੋਣ ਦਾ ਦਾਅਵਾ ਕਰ ਰਹੇ ਹਨ। ਰਾਘਵ ਚੱਢਾ ਨੇ ਖੁਦ ਕਿਹਾ ਕਿ ਡਰਾਫਟ ਰੋਲ ਵਿੱਚੋਂ ਉਨ੍ਹਾਂ ਦੀ ਵੋਟ ਹਟਾਈ ਗਈ ਹੈ, ਪ੍ਰਕਿਰਿਆ ਅਜੇ ਬਾਕੀ ਹੈ ਅਤੇ ਉਹ ਐੱਸ.ਆਈ.ਆਰ. ਵਿੱਚ ਕਲੇਮ ਕਰਕੇ ਆਪਣੀ ਵੋਟ ਦੁਬਾਰਾ ਤੋਂ ਵੋਟਰ ਲਿਸਟ ਵਿੱਚ ਜੁੜਵਾਉਣਗੇ।

ਅਨੁਰਾਗ ਢਾਂਡਾ ਨੇ ਕਿਹਾ ਕਿ ਇਸ ਨਾਲ ਰਾਘਵ ਚੱਢਾ ਨੇ ਆਪਣੇ ਤੱਥਾਂ ਵਿੱਚ ਤਿੰਨ ਗੱਲਾਂ ਬਿਲਕੁਲ ਸਪੱਸ਼ਟ ਕਰ ਦਿੱਤੀਆਂ। ਪਹਿਲਾ, ਉਹ ਖੁਦ ਨੂੰ ਪੰਜਾਬ ਦਾ ਵੋਟਰ ਹੋਣ ਦਾ ਦਾਅਵਾ ਕਰ ਰਹੇ ਹਨ। ਦੂਜਾ, ਗਲਤ ਤਰੀਕੇ ਨਾਲ ਉਨ੍ਹਾਂ ਦੀ ਵੋਟ ਕੱਟੀ ਗਈ ਹੈ ਅਤੇ ਤੀਜਾ, ਉਹ ਪੂਰੀ ਪ੍ਰਕਿਰਿਆ ਦੀ ਪਾਲਣਾ ਕਰਕੇ ਪੰਜਾਬ ਵਿੱਚ ਹੀ ਆਪਣੀ ਵੋਟ ਬਣਵਾਉਣਗੇ। ਇਹ ਤਿੰਨੋਂ ਚੀਜ਼ਾਂ ਇਸ ਗੱਲ ਨੂੰ ਸਾਬਿਤ ਕਰਦੀਆਂ ਹਨ ਕਿ ਰਾਘਵ ਚੱਢਾ ਖੁਦ ਨੂੰ ਦਿੱਲੀ ਦਾ ਵੋਟਰ ਨਹੀਂ ਮੰਨ ਰਹੇ ਸਨ। ਇਸ ਦਾ ਮਤਲਬ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਕਿ ਦਿੱਲੀ ਵਿੱਚ ਉਨ੍ਹਾਂ ਦੀ ਕੋਈ ਵੋਟ ਨਹੀਂ ਹੈ, ਕਿਉਂਕਿ ਇੱਕੋ ਸਮੇਂ ਦੋ ਥਾਵਾਂ 'ਤੇ ਵੋਟ ਨਹੀਂ ਹੋ ਸਕਦੀ। ਰਾਘਵ ਚੱਢਾ ਨੇ 3 ਸਤੰਬਰ ਦੀ ਸਵੇਰ ਨੂੰ ਇਹ ਸਾਫ਼ ਕਰ ਦਿੱਤਾ ਕਿ ਦਿੱਲੀ ਵਿੱਚ ਉਨ੍ਹਾਂ ਦੀ ਕੋਈ ਵੋਟ ਨਹੀਂ ਹੈ, ਉਹ ਪੰਜਾਬ ਦੇ ਹੀ ਵੋਟਰ ਹਨ ਅਤੇ ਉੱਥੇ ਹੀ ਰਹਿਣਾ ਚਾਹੁੰਦੇ ਹਨ।

ਅਨੁਰਾਗ ਢਾਂਡਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਅੰਦਰ 31 ਅਗਸਤ ਨੂੰ ਡਰਾਫਟ ਰੋਲ ਜਾਰੀ ਹੋਇਆ। ਰਾਜੇਂਦਰ ਨਗਰ ਦੇ ਜਾਰੀ ਡਰਾਫਟ ਰੋਲ ਵਿੱਚ ਕਿਤੇ ਵੀ ਰਾਘਵ ਚੱਢਾ ਦਾ ਨਾਮ ਨਹੀਂ ਹੈ। ਉਸ ਸੂਚੀ ਵਿੱਚ ਉਨ੍ਹਾਂ ਦੇ ਬੂਥ 'ਤੇ ਕੁੱਲ 746 ਵੋਟਰ ਦਿਖਾਏ ਗਏ ਹਨ ਅਤੇ ਸਮਰੀ ਵਿੱਚ ਵੀ ਇਹੋ ਸਪੱਸ਼ਟ ਹੈ ਕਿ ਇਸ ਬੂਥ 'ਤੇ ਕੁੱਲ 746 ਵੋਟਰ ਹਨ। ਰਾਜੇਂਦਰ ਨਗਰ ਦੇ ਇਸ ਬੂਥ 'ਤੇ ਇਨ੍ਹਾਂ 746 ਵੋਟਰਾਂ ਵਿੱਚ ਰਾਘਵ ਚੱਢਾ ਦਾ ਨਾਮ ਨਹੀਂ ਹੈ।

ਅਨੁਰਾਗ ਢਾਂਡਾ ਨੇ ਕਿਹਾ ਕਿ ਇਸ ਤੋਂ ਬਾਅਦ ਜੇਕਰ ਰਾਘਵ ਚੱਢਾ ਨੂੰ ਦਿੱਲੀ ਦੇ ਅੰਦਰ ਆਪਣੀ ਵੋਟ ਬਣਵਾਉਣੀ ਹੋਵੇ ਤਾਂ ਉਸ ਦੇ ਕੁਝ ਹੀ ਸੀਮਤ ਤਰੀਕੇ ਹਨ। ਪਹਿਲਾ, ਉਹ ਪੰਜਾਬ ਤੋਂ ਆਪਣੀ ਵੋਟ ਇੱਥੇ ਟ੍ਰਾਂਸਫਰ ਕਰਵਾਉਣ, ਪਰ ਉਹ ਤਾਂ ਹੋਇਆ ਨਹੀਂ ਕਿਉਂਕਿ ਉੱਥੋਂ ਦੇ ਡਰਾਫਟ ਰੋਲ ਵਿੱਚ ਉਨ੍ਹਾਂ ਦੀ ਵੋਟ ਕੱਟ ਗਈ ਸੀ। ਇਸ ਲਈ ਪਹਿਲਾਂ ਉਨ੍ਹਾਂ ਨੂੰ ਉੱਥੇ ਆਪਣਾ ਨਾਮ ਜੁੜਵਾਉਣਾ ਪਵੇਗਾ ਅਤੇ ਫਿਰ ਟ੍ਰਾਂਸਫਰ ਕਰਵਾਉਣਾ ਪਵੇਗਾ, ਇਸ ਲਈ ਵੋਟ ਤਾਂ ਟ੍ਰਾਂਸਫਰ ਹੋਈ ਹੀ ਨਹੀਂ। ਦੂਜਾ, ਉਹ ਪਹਿਲਾਂ ਤੋਂ ਹੀ ਦਿੱਲੀ ਦੇ ਵੋਟਰ ਰਹੇ ਹੋਣ, ਪਰ ਰਾਘਵ ਚੱਢਾ ਨੇ ਖੁਦ ਕਿਹਾ ਕਿ ਉਹ ਪੰਜਾਬ ਮੋਹਾਲੀ ਦੇ ਵੋਟਰ ਹਨ ਅਤੇ ਉਹ ਉੱਥੇ ਹੀ ਐੱਸ.ਆਈ.ਆਰ. ਵਿੱਚ ਆਪਣਾ ਨਾਮ ਠੀਕ ਕਰਵਾਉਣਗੇ, ਸਬੂਤ ਦੇ ਕੇ ਆਪਣਾ ਨਾਮ ਉੱਥੇ ਹੀ ਜੁੜਵਾਉਣਗੇ। ਇਸ ਦਾ ਸਿੱਧਾ ਮਤਲਬ ਹੈ ਕਿ ਉਹ ਦਿੱਲੀ ਦੇ ਵੋਟਰ ਤਾਂ ਸੀ ਹੀ ਨਹੀਂ।

ਅਨੁਰਾਗ ਢਾਂਡਾ ਨੇ ਕਿਹਾ ਕਿ ਦਿੱਲੀ ਦੇ ਐੱਸ.ਆਈ.ਆਰ. ਡਰਾਫਟ ਰੋਲ ਵਿੱਚ ਵੀ ਰਾਜੇਂਦਰ ਨਗਰ ਦੇ ਬੂਥ 'ਤੇ 746 ਲੋਕਾਂ ਦੇ ਹੀ ਨਾਮ ਹਨ ਅਤੇ ਉਸ ਵਿੱਚ ਰਾਘਵ ਚੱਢਾ ਦਾ ਨਾਮ ਨਹੀਂ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜੋ ਜਾਣਕਾਰੀ ਸਾਡੇ ਕੋਲ ਹੈ ਅਤੇ ਜਿਸ ਨੂੰ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਵੀ ਚੈੱਕ ਕੀਤਾ ਜਾ ਸਕਦਾ ਹੈ, ਜੇਕਰ ਅੱਜ ਦੇ ਦਿਨ ਚੈੱਕ ਕੀਤਾ ਜਾਵੇ ਤਾਂ ਰਾਜੇਂਦਰ ਨਗਰ ਵਿੱਚ ਉਸੇ ਬੂਥ ਦੇ ਉੱਪਰ ਹੁਣ 747 ਵੋਟਾਂ ਹੋ ਗਈਆਂ ਹਨ। ਡਰਾਫਟ ਰੋਲ ਦੇ ਅੰਦਰ ਬੈਕ ਡੇਟ ਤੋਂ ਇਹ ਬਦਲਾਅ ਹੋ ਗਿਆ। ਡਰਾਫਟ ਰੋਲ ਬੈਕ ਡੇਟ ਤੋਂ ਕਿਵੇਂ ਬਦਲ ਸਕਦਾ ਹੈ? ਜਦੋਂ 31 ਅਗਸਤ ਨੂੰ ਚੋਣ ਕਮਿਸ਼ਨ ਨੇ ਇਹ ਕਿਹਾ ਸੀ ਕਿ ਇਸ ਬੂਥ 'ਤੇ 746 ਵੋਟਾਂ ਹਨ, ਬਾਕੀਆਂ 'ਤੇ ਇਤਰਾਜ਼ ਲਗਾ ਦਿੱਤਾ ਗਿਆ ਹੈ ਜਾਂ ਕੱਟ ਦਿੱਤਾ ਗਿਆ ਹੈ, ਜਿਸ ਦੀ ਲਿਸਟ ਚੋਣ ਕਮਿਸ਼ਨ ਨੇ ਅੱਲਗ ਤੋਂ ਦੇ ਦਿੱਤੀ ਸੀ। ਇਸ ਤੋਂ ਬਾਅਦ ਜੇਕਰ ਕਿਸੇ ਨੂੰ ਇਤਰਾਜ਼ ਹੈ ਤਾਂ ਉਹ ਦਸਤਾਵੇਜ਼ ਦੇਵੇਗਾ ਜਾਂ ਫਾਰਮ 6 ਭਰ ਕੇ ਨਵੀਂ ਵੋਟ ਬਣਵਾਏਗਾ। ਜਾਂ ਫਿਰ ਫਾਰਮ 6 ਭਰਿਆ ਗਿਆ ਹੋਵੇ ਅਤੇ ਨਵੀਂ ਵੋਟ ਬਣਵਾ ਲਈ ਗਈ ਹੋਵੇ, ਪਰ 3 ਸਤੰਬਰ ਤੱਕ ਤਾਂ ਅਜਿਹਾ ਬਣਵਾਇਆ ਨਹੀਂ ਗਿਆ ਹੋਵੇਗਾ ਕਿਉਂਕਿ 3 ਸਤੰਬਰ ਤੱਕ ਤਾਂ ਰਾਘਵ ਚੱਢਾ ਪੰਜਾਬ ਵਿੱਚ ਦਾਅਵਾ ਕਰ ਰਹੇ ਸਨ।

ਅਨੁਰਾਗ ਢਾਂਡਾ ਨੇ ਦੱਸਿਆ ਕਿ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਫਾਰਮ 9 ਪਏ ਹਨ, ਜਿਨ੍ਹਾਂ ਨੂੰ ਕੋਈ ਵੀ ਖੁਦ ਜਾ ਕੇ ਦੇਖ ਸਕਦਾ ਹੈ। ਫਾਰਮ 9 ਦਾ ਮਤਲਬ ਹੁੰਦਾ ਹੈ ਕਿ ਅੱਜ ਦੀ ਤਾਰੀਖ ਵਿੱਚ ਜਿੰਨੇ ਵੀ ਨਵੇਂ ਫਾਰਮ 6 ਭਰੇ ਗਏ ਹਨ, ਉਨ੍ਹਾਂ ਦੀ ਇੱਕ ਸਮਰੀ ਹੁੰਦੀ ਹੈ। ਸ਼ਾਮ ਨੂੰ ਚੋਣ ਕਮਿਸ਼ਨ ਇਹ ਜਾਰੀ ਕਰ ਦਿੰਦਾ ਹੈ ਕਿ ਅੱਜ ਇਹ ਨਵੀਆਂ ਵੋਟਾਂ ਅਪਲਾਈ ਹੋਈਆਂ ਹਨ ਅਤੇ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਉਹ ਕਰ ਸਕਦਾ ਹੈ। 3 ਸਤੰਬਰ ਤੋਂ ਲੈ ਕੇ ਅੱਜ ਤੱਕ ਦੇ ਕਿਸੇ ਵੀ ਫਾਰਮ 9 ਵਿੱਚ ਰਾਘਵ ਚੱਢਾ ਦਾ ਨਾਮ ਨਹੀਂ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਉਨ੍ਹਾਂ ਨੇ ਕੋਈ ਨਵਾਂ ਨਾਮ ਨਹੀਂ ਜੁੜਵਾਇਆ ਹੈ।

ਅਨੁਰਾਗ ਢਾਂਡਾ ਨੇ ਕਿਹਾ ਕਿ ਚੋਣ ਕਮਿਸ਼ਨ ਦੀ ਕਿਸੇ ਵੀ ਪ੍ਰਕਿਰਿਆ ਦੀ ਪਾਲਣਾ ਕਰਕੇ ਦਿੱਲੀ ਦੇ ਡਰਾਫਟ ਰੋਲ ਵਿੱਚ 31 ਅਗਸਤ ਦੀ ਤਾਰੀਖ ਵਿੱਚ ਰਾਘਵ ਚੱਢਾ ਦਾ ਨਾਮ ਕਿਸੇ ਵੀ ਤਰ੍ਹਾਂ ਨਾਲ ਨਹੀਂ ਜੁੜ ਸਕਦਾ। ਇਹ ਸੰਭਵ ਹੀ ਨਹੀਂ ਹੈ, ਕਿਉਂਕਿ 3 ਸਤੰਬਰ ਤੱਕ ਤਾਂ ਉਹ ਖੁਦ ਇਹ ਕਹਿ ਰਹੇ ਸਨ ਕਿ ਉਹ ਪੰਜਾਬ ਦੇ ਵੋਟਰ ਹਨ, ਉੱਥੇ ਹੀ ਆਪਣੀ ਵੋਟ ਬਣਵਾਉਣਗੇ ਅਤੇ ਉੱਥੇ ਹੀ ਕਲੇਮ ਕਰਨਗੇ। ਜਦਕਿ 31 ਅਗਸਤ ਨੂੰ ਦਿੱਲੀ ਦਾ ਡਰਾਫਟ ਰੋਲ ਆ ਚੁੱਕਾ ਸੀ ਜਿਸ ਦੇ ਅੰਦਰ ਉਨ੍ਹਾਂ ਦਾ ਨਾਮ ਨਹੀਂ ਸੀ।

ਅਨੁਰਾਗ ਢਾਂਡਾ ਨੇ ਕਿਹਾ ਕਿ ਜੇਕਰ ਬੈਕ ਐਂਡ ਤੋਂ ਕਿਸੇ ਵਿਅਕਤੀ ਦਾ ਨਾਮ ਬਿਨਾਂ ਕਿਸੇ ਪ੍ਰਕਿਰਿਆ ਦੀ ਪਾਲਣਾ ਕੀਤੇ ਚੋਣ ਕਮਿਸ਼ਨ ਦੀ ਲਿਸਟ ਵਿੱਚ ਜੁੜ ਸਕਦਾ ਹੈ, ਤਾਂ ਫਿਰ ਤਾਂ ਇਹ ਪੂਰੀ ਤਰ੍ਹਾਂ ਮਨਮਰਜ਼ੀ ਹੈ। ਫਿਰ ਇਸ ਵਿੱਚ ਕੋਈ ਪ੍ਰੋਸੀਜ਼ਰ, ਕੋਈ ਨਿਯਮ ਅਤੇ ਕੋਈ ਪ੍ਰਕਿਰਿਆ ਨਹੀਂ ਬਚੀ ਹੈ। ਫਿਰ ਨਾ ਤਾਂ ਕੋਈ ਫਾਰਮ ਭਰਨ ਦੀ ਲੋੜ ਹੈ ਅਤੇ ਨਾ ਹੀ ਕੋਈ ਫਾਰਮ ਹਟਾਉਣ ਦੀ ਲੋੜ ਹੈ। ਜਿਸ ਦਾ ਨਾਮ ਚਾਹੇ ਚੋਣ ਕਮਿਸ਼ਨ ਬੈਕ ਐਂਡ ਤੋਂ ਪਾ ਸਕਦਾ ਹੈ ਅਤੇ ਜਿਸ ਦਾ ਨਾਮ ਚਾਹੇ ਚੋਣ ਕਮਿਸ਼ਨ ਬੈਕ ਐਂਡ ਤੋਂ ਹਟਾ ਸਕਦਾ ਹੈ। ਇਹ ਗੱਲ ਸਪੱਸ਼ਟ ਤੌਰ 'ਤੇ ਇਹ ਦੱਸਦੀ ਹੈ ਕਿ ਐੱਸਆਈਆਰ ਦੀ ਇਹ ਪੂਰੀ ਪ੍ਰਕਿਰਿਆ ਬਿਲਕੁਲ ਵੀ ਪਾਰਦਰਸ਼ੀ ਨਹੀਂ ਹੈ। ਇਸ ਵਿੱਚ ਭਾਜਪਾ ਚੋਣ ਕਮਿਸ਼ਨ ਦੀ ਖੁੱਲ੍ਹ ਕੇ ਵਰਤੋਂ ਕਰਕੇ ਮਨਮਰਜ਼ੀ ਨਾਲ, ਬਿਨਾਂ ਕਿਸੇ ਪ੍ਰਕਿਰਿਆ ਦੀ ਪਾਲਣਾ ਕੀਤੇ, ਜਿਸ ਦੀਆਂ ਚਾਹੇ ਵੋਟਾਂ ਕਟਵਾ ਸਕਦੀ ਹੈ ਅਤੇ ਜਿਸ ਦੀਆਂ ਚਾਹੇ ਵੋਟਾਂ ਜੁੜਵਾ ਸਕਦੀ ਹੈ।

ਅਨੁਰਾਗ ਢਾਂਡਾ ਨੇ ਆਮ ਆਦਮੀ ਪਾਰਟੀ ਵੱਲੋਂ ਮੰਗ ਕੀਤੀ ਕਿ ਚੋਣ ਕਮਿਸ਼ਨ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ। ਦਿੱਲੀ ਚੋਣ ਕਮਿਸ਼ਨ ਇਸ ਗੱਲ ਨੂੰ ਸਪੱਸ਼ਟ ਕਰੇ ਕਿਉਂਕਿ ਦੇਸ਼ ਦੇ ਲੋਕ ਉਨ੍ਹਾਂ ਨੂੰ ਦੇਖ ਰਹੇ ਹਨ। ਲੋਕ ਦੇਖ ਰਹੇ ਹਨ ਕਿ ਲੋਕਤੰਤਰ ਵਿੱਚ ਐੱਸਆਈਆਰ ਦੇ ਨਾਮ 'ਤੇ ਕਿਵੇਂ ਖੁੱਲ੍ਹੀ ਲੁੱਟ ਮਚਾਈ ਜਾ ਰਹੀ ਹੈ। ਇਸ ਲਈ ਚੋਣ ਕਮਿਸ਼ਨ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਜਦੋਂ 31 ਅਗਸਤ ਦੇ ਡਰਾਫਟ ਰੋਲ ਵਿੱਚ ਰਾਘਵ ਚੱਢਾ ਦਾ ਨਾਮ ਨਹੀਂ ਸੀ, ਤਾਂ ਹੁਣ ਵੈੱਬਸਾਈਟ ਸਰਚ ਕਰਨ 'ਚ 747ਵੇਂ ਸੀਰੀਅਲ ਨੰਬਰ 'ਤੇ ਉਨ੍ਹਾਂ ਦਾ ਨਾਮ ਕਿਵੇਂ ਆ ਗਿਆ? ਡਰਾਫਟ ਰੋਲ ਦੀ ਸਮਰੀ ਵਿੱਚ ਕੁੱਲ 746 ਵੋਟਾਂ ਲਿਖੀਆਂ ਹੋਈਆਂ ਹਨ। ਇੱਕ ਵਾਰ ਜਦੋਂ 746 ਦੀ ਲਿਸਟ ਆ ਗਈ, ਤਾਂ ਉਸ ਤੋਂ ਬਾਅਦ 747ਵੇਂ ਨੰਬਰ 'ਤੇ ਰਾਘਵ ਚੱਢਾ ਦਾ ਨਾਮ ਕਿਵੇਂ ਆਇਆ? ਉਹ ਕਿਸ ਪ੍ਰਕਿਰਿਆ ਤਹਿਤ ਆਇਆ ਅਤੇ ਇਸ ਲਈ ਫਾਰਮ 6 ਕਦੋਂ ਭਰਿਆ ਗਿਆ?

ਅਨੁਰਾਗ ਢਾਂਡਾ ਨੇ ਚੋਣ ਕਮਿਸ਼ਨ ਤੋਂ ਪੁੱਛਿਆ ਕਿ ਕੀ ਪੰਜਾਬ ਤੋਂ ਵੋਟ ਟ੍ਰਾਂਸਫਰ ਕੀਤੀ ਗਈ ਹੈ? ਜੇਕਰ ਪੰਜਾਬ ਤੋਂ ਵੋਟ ਟ੍ਰਾਂਸਫਰ ਹੁੰਦੀ ਹੈ, ਤਾਂ ਏਪਿਕ ਨੰਬਰ ਚੇਂਜ ਨਹੀਂ ਹੁੰਦਾ ਅਤੇ ਵੋਟਰ ਆਈਡੀ ਉਹੀ ਰਹਿੰਦੀ ਹੈ। ਤਾਂ ਕੀ ਰਾਘਵ ਚੱਢਾ ਦਾ ਏਪਿਕ ਨੰਬਰ ਪੰਜਾਬ ਦੇ ਵੋਟਰ ਆਈਡੀ ਤੋਂ ਵੱਖਰਾ ਹੈ? ਇਹ ਸਾਰੀਆਂ ਗੱਲਾਂ ਚੋਣ ਕਮਿਸ਼ਨ ਨੂੰ ਸਾਫ਼ ਤੌਰ 'ਤੇ ਦਿੱਲੀ ਅਤੇ ਦੇਸ਼ ਦੇ ਲੋਕਾਂ ਦੇ ਸਾਹਮਣੇ ਰੱਖਣੀਆਂ ਚਾਹੀਦੀਆਂ ਹਨ ਕਿਉਂਕਿ ਐੱਸਆਈਆਰ ਦੀ ਪੂਰੀ ਪ੍ਰਕਿਰਿਆ ਵਿੱਚ ਇਸ ਤੋਂ ਵੱਡਾ ਘਾਲਮੇਲ ਅਤੇ ਇਸ ਤੋਂ ਵੱਡੀ ਚੋਰੀ ਕੋਈ ਹੋਰ ਹੋ ਹੀ ਨਹੀਂ ਸਕਦੀ।

ਅਨੁਰਾਗ ਢਾਂਡਾ ਨੇ ਕਿਹਾ ਕਿ ਜੇਕਰ ਬਿਨਾਂ ਕਿਸੇ ਪ੍ਰਕਿਰਿਆ ਅਤੇ ਬਿਨਾਂ ਕਿਸੇ ਡਾਕੂਮੈਂਟੇਸ਼ਨ ਦੀ ਪਾਲਣਾ ਕੀਤੇ ਚੋਣ ਕਮਿਸ਼ਨ ਸਿੱਧਾ ਬੈਕ ਐਂਡ ਤੋਂ ਐੱਸਆਈਆਰ ਵਿੱਚ ਕਿਸੇ ਵੀ ਵਿਅਕਤੀ ਦਾ ਨਾਮ ਜੋੜ ਸਕਦਾ ਹੈ ਅਤੇ ਕਿਸੇ ਦਾ ਵੀ ਨਾਮ ਹਟਾ ਸਕਦਾ ਹੈ, ਤਾਂ ਇਹ ਲੋਕਤੰਤਰ ਦੀ ਖੁੱਲ੍ਹੀ ਲੁੱਟ ਹੈ। ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਜੇਕਰ ਪ੍ਰਕਿਰਿਆ ਦੀ ਪਾਲਣਾ ਨਹੀਂ ਹੋਈ ਹੈ, ਤਾਂ ਰਾਘਵ ਚੱਢਾ ਦੀ ਜੋ ਵੋਟ ਗਲਤ ਤਰੀਕੇ ਨਾਲ ਲਿਸਟ ਦੇ ਅੰਦਰ ਜੋੜੀ ਗਈ ਹੈ, ਉਸ ਨੂੰ ਇੱਥੋਂ ਦੀ ਲਿਸਟ ਤੋਂ ਵੀ ਹਟਾਇਆ ਜਾਣਾ ਚਾਹੀਦਾ ਹੈ ਅਤੇ ਚੋਣ ਕਮਿਸ਼ਨ ਦੀ ਪੂਰੀ ਪ੍ਰਕਿਰਿਆ ਦੀ ਸਖ਼ਤੀ ਨਾਲ ਪਾਲਣਾ ਹੋਣੀ ਚਾਹੀਦੀ ਹੈ।

Have something to say? Post your comment

 
 
 
 

ਪੰਜਾਬ

ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲਾ : ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਵਫਦ ਰਾਜਪਾਲ ਨੂੰ ਮਿਲਿਆ, ਦਿੱਤਾ ਮੰਗ ਪੱਤਰ

ਲਾਸ਼ਾਂ 'ਤੇ ਰਾਜਨੀਤੀ ਕਰ ਰਹੀ ਹੈ ਵਿਰੋਧੀ ਧਿਰ, ਪੰਜਾਬ ਵਿੱਚ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਬੌਖਲਾ ਗਏ ਹਨ: ਬਲਤੇਜ ਪੰਨੂ

ਚੇਅਰਮੈਨ ਹਰਜੀਤ ਸਿੰਘ ਗਰੇਵਾਲ ਵੱਲੋਂ ਰਾਜਿੰਦਰਾ ਹਸਪਤਾਲ, ਪਟਿਆਲਾ ਵਿਖੇ ਮੋਹਨਜੀਤ ਸਿੰਘ ਨਾਲ ਮੁਲਾਕਾਤ

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ

ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਗਤਕਾ ਚੈਂਪੀਅਨਸ਼ਿਪ ’ਚ ਮਾਰੀਆਂ ਮੱਲ੍ਹਾਂ

ਦਰਬਾਰ ਸਾਹਿਬ ਦੀਆਂ ਸਰਾਵਾਂ ਦੇ ਨਾਂ ’ਤੇ ਸਾਈਬਰ ਠੱਗੀ, ਜਾਅਲੀ ਵੈੱਬਸਾਈਟਾਂ ਰਾਹੀਂ ਸੰਗਤਾਂ ਨੂੰ ਲੱਖਾਂ ਦਾ ਚੂਨਾ

ਕੂੜੇ ਦੇ ਵੱਡੇ ਢੇਰਾਂ ਤੋਂ ਨਿਜਾਤ ਪਾਉਣ ਲਈ ਸਾਰੇ ਸ਼ਹਿਰਾਂ ਵਿੱਚ ਘਰੋ-ਘਰੀ ਜਾ ਕੇ ਕੂੜਾ ਇਕੱਠਾ ਕਰਨਾ ਸ਼ੁਰੂ : ਹਰਜੋਤ ਸਿੰਘ ਬੈਂਸ

ਇਮਾਨਦਾਰ ਟੈਕਸ ਦਾਤਾਵਾਂ ਨੂੰ ਹਮੇਸ਼ਾ ਸਹੂਲਤ ਮਿਲੇਗੀ, ਪਰ ਭਗਵੰਤ ਮਾਨ ਸਰਕਾਰ ਵੱਲੋਂ ਟੈਕਸ ਚੋਰੀ ਪ੍ਰਤੀ ਜ਼ੀਰੋ ਟਾਲਰੈਂਸ ਦੀ ਵਚਨਬੱਧਤਾ: ਹਰਪਾਲ ਸਿੰਘ ਚੀਮਾ

ਮਾਨ ਸਰਕਾਰ ਆਲਮੀ ਭਾਈਵਾਲੀ ਅਤੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਵਚਨਬੱਧ: ਅਮਨ ਅਰੋੜਾ

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ.... ਮੇਅਰ ਸਰਬਜੀਤ ਸਿੰਘ ਸਮਾਣਾ ਨੇ ਦਿੱਤੀ ਤਿੰਨ ਬੱਸਾਂ ਨੂੰ ਹਰੀ ਝੰਡੀ