BREAKING NEWS
ਮੁੱਖ ਮੰਤਰੀ ਮਾਨ ਵੱਲੋਂ ਫਸਲੀ ਰਹਿੰਦ-ਖੂੰਹਦ ਦੇ ਸਥਾਈ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ਸੀ.ਆਈ.ਆਈ. ਨਾਲ ਮਿਲ ਕੇ ਕੰਮ ਕਰਨ ਦੀ ਵਕਾਲਤਨੌਜਾਵਨਾਂ ਦੀ ਸਰਗਰਮ ਭਾਗੀਦਾਰੀ ਜੀਵੰਤ ਤੇ ਮਜ਼ਬੂਤ ਜਮਹੂਰੀਅਤ ਦਾ ਆਧਾਰ : ਸੀਈਓ ਅਨਿੰਦਿਤਾ ਮਿਤਰਾਰਾਹੁਲ ਗਾਂਧੀ ਦਿੱਲੀ ਵਿੱਚ ਬੈਠ ਕੇ 'ਐਕਸ' 'ਤੇ ਸਿਆਸੀ ਬਿਆਨਬਾਜ਼ੀ ਕਰਨ ਦੀ ਬਜਾਏ ਪਿੰਡ ਆ ਕੇ ਜ਼ਮੀਨੀ ਹਕੀਕਤ ਵੇਖਣ: ਬਰਿੰਦਰ ਕੁਮਾਰ ਗੋਇਲਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਦੇ ਨਾਲ ਖੜ੍ਹੀ ਹੈ, ਹਰ ਜਾਇਜ਼ ਮੰਗ ਪੂਰੀ ਕਰਨ ਲਈ ਵਚਨਬੱਧ: ਅਮਨ ਅਰੋੜਾਕੂੜੇ ਦੇ ਵੱਡੇ ਢੇਰਾਂ ਤੋਂ ਨਿਜਾਤ ਪਾਉਣ ਲਈ ਸਾਰੇ ਸ਼ਹਿਰਾਂ ਵਿੱਚ ਘਰੋ-ਘਰੀ ਜਾ ਕੇ ਕੂੜਾ ਇਕੱਠਾ ਕਰਨਾ ਸ਼ੁਰੂ : ਹਰਜੋਤ ਸਿੰਘ ਬੈਂਸਇਮਾਨਦਾਰ ਟੈਕਸ ਦਾਤਾਵਾਂ ਨੂੰ ਹਮੇਸ਼ਾ ਸਹੂਲਤ ਮਿਲੇਗੀ, ਪਰ ਭਗਵੰਤ ਮਾਨ ਸਰਕਾਰ ਵੱਲੋਂ ਟੈਕਸ ਚੋਰੀ ਪ੍ਰਤੀ ਜ਼ੀਰੋ ਟਾਲਰੈਂਸ ਦੀ ਵਚਨਬੱਧਤਾ: ਹਰਪਾਲ ਸਿੰਘ ਚੀਮਾ

ਪੰਜਾਬ

10 ਸਤੰਬਰ ਨੂੰ ਬਰਸੀ ਤੇ ਵਿਸ਼ੇਸ਼ - ਟਕਸਾਲੀ ਇਤਿਹਾਸਕਾਰ ਸਨ ਸਾਡੇ ਦਾਦਾ ਜੀ ਸਰਦਾਰ ਕਰਮ ਸਿੰਘ ਹਿਸਟੋਰੀਅਨ

ਕੌਮੀ ਮਾਰਗ ਬਿਊਰੋ/ ਗੁਰਜੀਤ ਸਿੰਘ ਢਿੱਲੋਂ | September 09, 2026 09:15 PM

ਮੇਰੇ ਦਾਦਾ ਜੀ ਪੰਜਾਬੀ ਇਤਿਹਾਸਕਾਰ ਸ. ਕਰਮ ਸਿੰਘ ਹਿਸਟੋਰੀਅਨ ਦਾ ਜਨਮ 22 ਮਾਰਚ 1883 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਝਬਾਲ (ਹੁਣ ਤਰਨ ਤਾਰਨ)ਵਿਖੇ ਦਫ਼ੇਦਾਰ ਸ. ਝੰਡਾ ਸਿੰਘ ਢਿੱਲੋਂ ਦੇ ਘਰ ਮਾਤਾ ਬਿਸ਼ਨ ਕੌਰ ਦੀ ਕੁੱਖੋਂ ਹੋਇਆ। ਸਿੱਖ ਇਤਿਹਾਸ ਦੀ ਅਮਰ ਜਾਂਬਾਜ਼ ਨਾਇਕਾ ਮਾਈ ਭਾਗੋ ਵੀ ਸਾਡੇ ਪਰਿਵਾਰ ਦੀ ਹੀ ਵੱਡੀ ਸ਼ਖ਼ਸੀਅਤ ਸੀ। ਉਹ ਭਾਈ ਗੁਰਦਾਸ ਦੀ 11ਵੀਂ ਵਾਰ ਵਿੱਚ ਵਰਣਿਤ ਬਾਬਾ ਲੰਗਾਹ ਦੇ ਭਰਾ ਦੀ ਪੋਤਰੀ ਸੀ।
ਸ. ਕਰਮ ਸਿੰਘ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪੰਜਵੀਂ ਪਾਸ ਕਰਕੇ ਖ਼ਾਲਸਾ ਕਾਲਿਜ ਅੰਮ੍ਰਿਤਸਰ ਪੜ੍ਹਨ ਚਲੇ ਗਏ। ਦਸਵੀਂ ਪਾਸ ਕਰਨ ਉਪਰੰਤ ਉਹਨਾਂ ਨੇ ਏਥੇ ਹੀ ਐੱਫ.ਐੱਸ.ਸੀ. ਦੀ ਪੜ੍ਹਾਈ ਲਈ 1902 ਵਿੱਚ ਖ਼ਾਲਸਾ ਕਾਲਜ ਅੰਮ੍ਰਿਤਸਰ ’ਚ ਦਾਖਲਾ ਲੈ ਲਿਆ।
ਵਿਗਿਆਨ ਦੇ ਵਿਦਿਆਰਥੀ ਹੋਣ ਦੇ ਬਾਵਜੂਦ ਉਨ੍ਹਾਂ ਦੀ ਦਿਲਚਸਪੀ ਸਿੱਖ ਇਤਿਹਾਸਕ ਪੁਸਤਕਾਂ ਵਿੱਚ ਸੀ। ਉਹ ਬਹੁਤਾ ਸਮਾਂ ਲਾਇਬਰੇਰੀ ਵਿੱਚ ਹੀ ਗੁਜ਼ਾਰਦੇ। ਪੂਰਬਲੇ ਸਿੰਖ ਇਤਿਹਾਸਕਾਰਾਂ
ਭਾਈ ਰਤਨ ਸਿੰਘ ਭੰਗੂ, ਮਹਾਂ ਕਵੀ ਭਾਈ ਸੰਤੋਖ ਸਿੰਘ ਨੂਰਦੀ, ਗਿਆਨੀ ਗਿਆਨ ਸਿੰਘ, ਭਾਈ ਸੁੱਖਾ ਸਿੰਘ ਆਦਿ ਨੇ ਸਿੱਖ ਇਤਿਹਾਸ ਨੂੰ ਆਪੋ ਆਪਣੇ ਢੰਗ ਨਾਲ ਪੇਸ਼ ਕੀਤਾ ਸੀ ਪਰ ਇਹ ਵਡਮੁੱਲੇ ਗ੍ਰੰਥ ਨਵੀਂ ਵਿਗਿਆਨਕ ਖੋਜ ਦੀ ਕਸਵੱਟੀ ’ਤੇ ਪੂਰੇ ਨਹੀਂ ਸਨ ਉੱਤਰਦੇ।
ਇਸੇ ਕਾਰਨ ਮਿਤੀਆਂ ਤੇ ਘਟਨਾਵਾਂ ਬਾਰੇ ਕਈ ਭਰਮ-ਭੁਲੇਖੇ ਪੈਦਾ ਹੁੰਦੇ ਸਨ।
ਖ਼ਾਲਸਾ ਕਾਲਿਜ ਪੜ੍ਹਦਿਆਂ ਆਪਣੇ ਸਹਿਪਾਠੀਆਂ ਅਮਰ ਸਿੰਘ ਵਾਸੂ, ਮਾਸਟਰ ਈਸ਼ਰ ਸਿੰਘ ਢੋਟੀਆਂ ਤੇ ਸ. ਗੁਰਮੁਖ ਸਿੰਘ ਨਾਲ ਮਿਲ ਕੇ ਪ੍ਰਣ ਕੀਤਾ ਕਿ ਅਸੀਂ ਸਿੱਖਿਆ, ਪੱਤਰਕਾਰੀ , ਧਰਮ ਸ਼ਾਸਤਰ ਤੇ ਇਤਿਹਾਸ ਖੋਜ ਨੂੰ ਜੀਵਨ ਦਾਨ ਦੇਵਾਂਗੇ। ਅਮਰ ਸਿੰਘ ਵਾਸੂ ਖਾਲਸਾ ਐਡਵੋਕੇਟ ਦਾ ਸੰਪਾਦਕ ਬਣਿਆ, ਈਸ਼ਰ ਸਿੰਘ ਢੋਟੀਆਂ ਅਧਿਆਪਕ ਬਣੇ।
ਪਰ ਕਰਮ ਸਿੰਘ ਹਿਸਟੋਰੀਅਨ ਨੇ ਵਿਗਿਆਨਕ ਢੰਗ ਨਾਲ ਸਿੱਖ ਇਤਿਹਾਸ ਦੀ ਖੋਜ ਲਈ ਜੀਵਨ ਅਰਪਣ ਕਰਨ ਦਾ ਪ੍ਰਣ ਪੱਤਰ ਭਰ ਕੇ ਭਾਈ ਵੀਰ ਸਿੰਘ ਜੀ ਨੂੰ ਸੌਂਪਿਆ।
ਕਰਮ ਸਿੰਘ ਦਾ ਇਤਿਹਾਸ ਖੋਜਣ ਦਾ ਢੰਗ ਮੌਲਿਕ, ਵਿਗਿਆਨਕ ਤੇ ਨਿਵੇਕਲਾ ਸੀ।ਉਸ ਨੇ ਆਪਣੇ ਨੋਟਾਂ ਰਾਹੀਂ ਇਸ ਸ਼ੈਲੀ ਦੀ ਵਿਆਖਿਆ ਆਪਣੇ ਲੇਖ ਗਿਆਨੀ ਹੀਰਾ ਸਿੰਘ ਦਰਦ ਦੇ ਮੈਗਜ਼ੀਨ ਮਾਸਕ ਪੱਤਰ “ਫੁਲਵਾੜੀ” ਵਿੱਚ ਛਪਵਾਏ। ਕਾਲਜ ਦੀ ਪੜ੍ਹਾਈ ਛੱਡਣ ਬਾਅਦ ਉਸ ਨੂੰ ਆਪਣੇ ਜਨੂੰਨ ਕਾਰਨ ਬਹੁਤ ਮਾਇਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ੁਰੂ ਵਿੱਚ ਮਿੱਤਰ ਈਸ਼ਰ ਸਿੰਘ ਢੋਟੀਆਂ ਤੋਂ ਇਲਾਵਾ ਕੁਝ ਕੁ ਵਿਅਕਤੀਆਂ ਨੇ ਹੀ ਸਾਥ ਦਿੱਤਾ। ਉਹਨਾਂ ਦੇ ਇੱਕ ਮਿੱਤਰ ਮਾਸਟਰ ਈਸ਼ਰ ਸਿੰਘ ਢੋਟੀਆਂ ਨੇ ਆਪਣੀ ਅੱਧੀ ਤਨਖ਼ਾਹ ਹਰ ਮਹੀਨੇ ਦੇ ਕੇ ਆਪਣਾ ਯੋਗਦਾਨ ਪਾਇਆ।
ਭਾਈ ਤਖਤ ਸਿੰਘ ਫ਼ਿਰੋਜ਼ਪੁਰ ਵਾਲੇ ਤੇ ਭਾਈ ਮੋਹਨ ਸਿੰਘ ਵੈਦ ਨੇ ਵੀ ਹੌਸਲਾ ਅਫਜਾਈ ਕੀਤੀ। ਸਿੱਖ ਸਭਾ ਸੁਸਾਇਟੀਆਂ ਨੂੰ ਤਾਂ ਉਹਨਾਂ ਦੇ ਕੰਮ ਦੀ ਮਹੱਤਤਾ ਬਹੁਤ ਦੇਰ ਬਾਅਦ ਪਤਾ ਲੱਗੀ।
ਜਦ 1929 ਵਿੱਚ ਅਕਾਲ ਤਖਤ ਵਿਖੇ ਹੋਈ ਇਕੱਤਰਤਾ ਵਿੱਚ ਸਿੱਖ ਹਿਸਟਰੀ ਸੁਸਾਇਟੀ ਦੀ ਸਥਾਪਨਾ ਕੀਤੀ ਤੇ ਇਨ੍ਹਾਂ ਨੂੰ ਸੰਸਥਾਪਕ ਸਕੱਤਰ ਐਲਾਨਿਆ ਗਿਆ। ਫੁਲਵਾੜੀ ਦੇ ਸੰਪਾਦਕ ਹੀਰਾ ਸਿੰਘ ਦਰਦ ਨੇ ਉਹਨਾਂ ਦੀ ਛਪੀ ਕਿਤਾਬ “ਬੰਦਾ ਬਹਾਦਰ “ ਪੜ੍ਹ ਕੇ ਕਦਰ ਕਰਨੀ ਸ਼ੁਰੂ ਕੀਤੀ ਤੇ ਫੁਲਵਾੜੀ ਵਿੱਚ ਇਨ੍ਹਾਂ ਦੇ ਅਨੇਕਾਂ ਲੇਖ ਛਾਪੇ। ।ਉਹਨਾਂ ਦੇ ਲਿਖਣ ਤੇ ਖੋਜ ਕਰਨ ਦੇ ਢੰਗ ਦੇ ਕੁਝ ਅਹਿਮ ਨੁਕਤੇ ਹਨ:
ਬਜ਼ੁਰਗ ਇਤਿਹਾਸਕ ਪਾਤਰਾਂ ਦੀਆਂ ਮੁਲਾਕਾਤਾਂ,
ਕਰਮ ਸਿੰਘ ਨੇ 1905 ਵਿੱਚ ਬੀ.ਐੱਸ ਸੀ ਦੇ ਚੌਥੇ ਸਾਲ ਦੀ ਪੜ੍ਹਾਈ ਇਮਤਿਹਾਨ ਤੋਂ ਤਿੰਨ ਮਹੀਨੇ ਪਹਿਲਾਂ ਇਸ ਕਾਰਨ ਛੱਡ ਦਿੱਤੀ ਕਿ ਪਲੇਗ ਫੈਲਣ ਕਾਰਨ ਸਿੱਖ ਰਾਜ ਦੀ ਚੜ੍ਹਦੀ ਤੇ ਢਹਿੰਦੀ ਕਲਾ ਅੱਖੀਂ ਵੇਖ ਚੁੱਕੇ ਅੱਸੀ-ਨੱਬੇ ਸਾਲਾ ਬਜ਼ੁਰਗ ਇਸ ਸੰਸਾਰ ਤੋਂ ਰੁਖ਼ਸਤ ਹੋ ਰਹੇ ਸਨ।
ਉਹਨਾਂ ਦੇ ਨਾਲ ਹੀ ਵੱਡਮੁੱਲਾ ਅੱਖੀਂ ਵੇਖਿਆ ਤੇ ਹੰਢਾਇਆ ਇਤਿਹਾਸ ਵੀ ਅਲੋਪ ਹੋ ਰਿਹਾ ਸੀ। ਇਨ੍ਹਾਂ ਬਜ਼ੁਰਗ ਇਤਿਹਾਸਕ ਪਾਤਰਾਂ ਦੇ ਬਿਆਨ ਕਲਮਬੰਦ ਕਰਨਾ ਵੀ ਕੋਈ ਸੌਖਾ ਕੰਮ ਨਹੀਂ ਸੀ। ਉਦੋਂ 21-22 ਸਾਲ ਦੇ ਇਸ ਨੌਜਵਾਨ ਨੂੰ ਕੋਈ ਮਾਨਤਾ ਪ੍ਰਾਪਤ ਇਤਿਹਾਸਕਾਰ ਮੰਨਣ ਲਈ ਵੀ ਤਿਆਰ ਨਹੀਂ ਸੀ।
ਕਰਮ ਸਿੰਘ ਨੇ 1905-06 ਵਿੱਚ ਉਹਨਾਂ 18-20 ਬਿਰਧ ਵਿਅਕਤੀਆਂ ਦੇ ਬਿਆਨ ਲਿਖੇ ਜਿੰਨ੍ਹਾਂ ਨੇ ਲਾਹੌਰ ਦਰਬਾਰ ਵਿੱਚ ਫ਼ੌਜੀ ਨੌਕਰੀਆਂ ਕੀਤੀਆਂ ਸਨ। ਕਰਮ ਸਿੰਘ ਨੇ ਉਹਨਾਂ ਵੱਲੋਂ ਦੱਸੀਆਂ ਸਿਰਫ਼ ਉਹ ਗੱਲਾਂ ਰਿਕਾਰਡ ਕੀਤੀਆਂ ਜੋ ਪਹਿਲਾਂ ਇਤਿਹਾਸ ਦਾ ਹਿੱਸਾ ਨਹੀਂ ਸਨ। ਬਜ਼ੁਰਗਾਂ ਵਿੱਚ ਇੱਕ ਸੱਜਣ ਉਹ ਵੀ ਸੀ ਜੋ ਸਰਦਾਰ ਚੇਤ ਸਿੰਘ ਦੇ ਕਤਲ ਸਮੇਂ ਮਹਾਰਾਜਾ ਖੜਕ ਸਿੰਘ ਕੋਲ ਹਾਜ਼ਰ ਸੀ। ਇੱਕ ਵਿਅਕਤੀ ਉਹ ਵੀ ਸੀ ਜੋ ਸੰਧਾਵਾਲੀਆਂ ਦਾ ਨੌਕਰ ਸੀ ਤੇ ਮਹਾਰਾਜਾ ਸ਼ੇਰ ਸਿੰਘ ਦੇ ਕਤਲ ਸਮੇਂ ਹਾਜ਼ਰ ਸੀ। ਇੱਕ ਗਵਾਹ ਰਾਜਾ ਹੀਰਾ ਸਿੰਘ ਦੇ ਕਤਲ ਸਮੇਂ ਖ਼ਾਲਸਾ ਫ਼ੌਜ ਨਾਲ ਸੀ। ਸਰਦਾਰ ਜਵਾਹਰ ਸਿੰਘ ਦੇ ਕਤਲ ਸਮੇਂ ਮੌਕੇ ’ਤੇ ਹਾਜ਼ਰ ਮਹਾਰਾਜਾ ਦਲੀਪ ਸਿੰਘ ਦੇ ਅਰਦਲੀ ਵੀ ਇਨ੍ਹਾਂ ਵਿੱਚ ਸ਼ਾਮਿਲ ਸੀ। ਇਨ੍ਹਾਂ ਬਿਰਧ ਬਾਬਿਆਂ ਦੀ ਬਗ਼ਾਵਤ ਸਮੇਂ ਇਨ੍ਹਾਂ ਗਵਾਹਾਂ ਵਿੱਚੋਂ ਇੱਕ ਖੋੜੀ ਦੇ ਕਿਲ੍ਹੇ ਵਿੱਚੋਂ ਦੁਸ਼ਮਣ ਦੇ ਕਾਬੂ ਆ ਗਿਆ ਸੀ ਅਤੇ ਤਸੀਹੇ ਝੱਲ ਕੇ ਵੀ ਆਪਣੇ ਧਰਮ ’ਤੇ ਕਾਇਮ ਰਿਹਾ ਸੀ।
ਇੱਕ ਫ਼ੌਜੀ ਨੇ ਮੁੱਦਕੀ, ਫੇਰੂ ਸ਼ਹਿਰ, ਸਭਰਾਵਾਂ, ਰਾਮਨਗਰ, ਮੋਂਗ ਰਸੂਲ (ਚੇਲੀਆਂ ਵਾਲਾ)ਤੇ ਗੁਜਰਾਤ (ਹੁਣ ਪਾਕਿਸਤਾਨ)ਦੀਆਂ ਲੜਾਈਆਂ ਵਿੱਚ ਹਿੱਸਾ ਲਿਆ ਸੀ। ਇਨ੍ਹਾਂ ਫ਼ੌਜੀਆਂ ਦੇ ਬਿਆਨ ਸਿੱਖ ਇਤਿਹਾਸ ਦੀਆਂ ਫ਼ੈਸਲਾਕੁੰਨ ਘਟਨਾਵਾਂ ਦਾ ਅੱਖੀਂ ਵੇਖਿਆ ਹਾਲ ਹੈ, ਜਿਸ ਨੂੰ ਸਭ ਤੋਂ ਭਰੋਸੇਯੋਗ ਮੰਨਿਆ ਜਾ ਸਕਦਾ ਹੈ।
ਕਰਮ ਸਿੰਘ ਨੇ ਆਪਣੀ ਖੋਜ ਨੂੰ ਸਿਰਫ਼ ਖ਼ਾਲਸਾ ਰਾਜ ਦੀਆਂ ਘਟਨਾਵਾਂ ਤਕ ਹੀ ਸੀਮਿਤ ਨਹੀਂ ਰੱਖਿਆ ਸਗੋਂ ਸਿੱਖ ਇਤਿਹਾਸ ਨਾਲ ਸਬੰਧਿਤ ਹੋਰ ਵਿਸ਼ਿਆਂ ’ਤੇ ਵੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਲਾਹੌਰ ਦਰਬਾਰ ਦੇ ਰੋਜ਼ਨਾਮਚਿਆਂ ਰਾਹੀਂ ਵੀ ਇਤਿਹਾਸਕ ਘਟਨਾਵਾਂ ਦਾ ਵਿਸ਼ਲੇਸ਼ਣ ਕਰਨ ਦਾ ਉੱਦਮ ਕੀਤਾ। ਕਰਮ ਸਿੰਘ ਨੇ ਲਾਹੌਰ ਦਰਬਾਰ ਦੇ ਗੁਪਤ ਇਤਿਹਾਸ ਦੀ ਪੜਚੋਲ ਦਾ ਵੀ ਕੰਮ ਕੀਤਾ। ਰਾਜਾ ਗੁਲਾਬ ਸਿੰਘ ਤੇ ਰਾਜਾ ਧਿਆਨ ਸਿੰਘ ਡੋਗਰਿਆਂ ਵੱਲੋਂ ਖ਼ਾਲਸਾ ਰਾਜ ਖ਼ਿਲਾਫ਼ ਰਚੀਆਂ ਸਾਜ਼ਿਸ਼ਾਂ ਅਤੇ ਕਤਲਾਂ ਬਾਰੇ ਵੀ ਚਾਨਣਾ ਪਾਇਆ। ਸਰਦਾਰ ਚੇਤ ਸਿੰਘ ਦੇ ਧਿਆਨ ਸਿੰਘ ਵੱਲੋਂ ਕਤਲ ਦਾ ਹਾਲ ਵੀ ਉਜਾਗਰ ਕੀਤਾ। ਇਹ ਵੀ ਪਤਾ ਲਾਇਆ ਕਿ ਕਿਵੇਂ ਕੁੰਵਰ ਨੌਨਿਹਾਲ ਸਿੰਘ ਨੂੰ ਆਪਣੇ ਪਿਤਾ ਮਹਾਰਾਜਾ ਖੜਕ ਸਿੰਘ ਵਿਰੁੱਧ ਉਕਸਾਇਆ ਅਤੇ ਚੇਤ ਸਿੰਘ ਦੇ ਕਤਲ ਵਿੱਚ ਸਾਜ਼ਿਸ਼ਕਾਰ ਬਣਾਇਆ ਗਿਆ।
ਕਰਮ ਸਿੰਘ ਨੇ ਸਿੱਖ ਇਤਿਹਾਸ ਨੂੰ ਵਾਰਾਂ ਰਾਹੀਂ ਵੀ ਇਕੱਤਰ ਕਰਨ ਦਾ ਯਤਨ ਕੀਤਾ ਕਿਉਂਕਿ ਪਿਛਲੇ ਸਮਿਆਂ ਵਿੱਚ ਸਾਡੇ ਦੇਸ਼ ’ਚ ਵਾਰਾਂ ਸੁਣਨ ਦਾ ਬੜਾ ਰਿਵਾਜ ਸੀ। ਢਾਡੀਆਂ ਦੀ ਬੜੀ ਕਦਰ ਸੀ। ਉਹਨਾਂ ਨੇ ਗੁੱਜਰਾਂ ਵਾਲਾ ਜ਼ਿਲ੍ਹੇ ਵਿੱਚ ਇੱਕ ਰੁਪਿਆ ਦੇ ਕੇ ਇੱਕ ਵਾਰ ਸੁਣੀ ਤੇ ਪੰਜ ਰੁਪਏ ਦੇ ਕੇ ਇੱਕ ਵਾਰ ਲਿਖ ਲਈ ਜਿਸ ਨੂੰ ਨਾਦਰ ਸ਼ਾਹ ਦੀ ਪੌੜੀ ਆਖਦੇ ਸੀ। ਉਹਨਾਂ ਕੋਲ ਹੋਰ ਵਾਰਾਂ ਲਿਖਣ ਲਈ ਦੇਣ ਯੋਗ ਪੈਸੇ ਨਹੀਂ ਸਨ।
ਸੁਰ ਸਿੰਘ ਦੇ ਪਿਛੋਕੜ ਵਾਲੇ ਢਾਡੀਆਂ, ਜਿਹਨਾਂ ਦੀ ਭਾਈ ਬਿਧੀ ਚੰਦ ਛੀਨਾ ਦੇ ਪਰਿਵਾਰ ਨਾਲ ਨੇੜਤਾ ਸੀ, ਵਿੱਚੋਂ ਇੱਕ ਵਿਅਕਤੀ ਨੂੰ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਅੱਠ ਵਾਰਾਂ ਯਾਦ ਸਨ। ਕਰਮ ਸਿੰਘ ਨੇ ਖਾਨ ਬਹਾਦਰ ਦੇ ਸਮੇਂ ਦੀਆਂ ਘਟਨਾਵਾਂ ਬਾਰੇ ਕਵੀ ਸੁੰਦਰ ਦਾਸ ਜੀ ਆਗਮ ਕਪੂਰਥਲੇ ਦੀਆਂ ਕਵਿਤਾਵਾਂ ਵੀ ਪ੍ਰਾਪਤ ਕਰਨ ਦਾ ਯਤਨ ਕੀਤਾ।
15 ਲੜਾਈਆਂ ਉੱਤਰੀ ਗੰਗ-ਦੁਆਬ, ਯਮਨਾ ਤੋਂ ਗੰਗਾ ਵਿਚਕਾਰ ਸਹਾਰਨਪੁਰ ਤੇ ਮੇਰਠ ਦੇ ਇਲਾਕੇ ’ਤੇ ਖ਼ਾਲਸਾ ਵੱਲੋਂ 1710 ਤੋਂ 1804 ਤਕ ਕਬਜ਼ਾ ਕਰਨ ਅਤੇ ਰਾਖੀ ਦੀ ਉਗਰਾਹੀ ਲਈ ਹੋਈਆਂ ਤਕਰੀਬਨ 15 ਲੜਾਈਆਂ ਦਾ ਵਿਸਥਾਰ ਨਾਲ ਵਰਣਨ ਕੀਤਾ। ਇਸ ਇਲਾਕੇ ਵਿੱਚ ਖ਼ਾਲਸਾ ਦੀ ਸਰਦਾਰੀ ਸ਼ਾਇਦ ਅੱਜ ਦੇ ਇਤਿਹਾਸਕਾਰ ਭੁੱਲ ਚੁੱਕੇ ਹਨ।
ਕਰਮ ਸਿੰਘ ਨੇ 1764 ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਭਾਰਤ ’ਤੇ ਸੱਤਵੇਂ ਹਮਲੇ ਸਮੇਂ ਉਸ ਦੇ ਸਾਥੀ ਕਾਜ਼ੀ ਨੂਰ ਮੁਹੰਮਦ ਵਾਸੀ ਗੰਜਾਬੇ ਬਲੋਚਿਸਤਾਨ ਵੱਲੋਂ ਰਚਿਤ ਜੰਗਨਾਮਾ ਵੀ ਲੱਭਿਆ ਅਤੇ ਇਸ ਦਾ ਤਰਜਮਾ ਕਰਕੇ ਪਾਠਕਾਂ ਲਈ ਪੇਸ਼ ਕੀਤਾ। ਇਹ ਲਿਖਤ ਵੈਰੀਆਂ ਵੱਲੋਂ ਸਿੱਖਾਂ ਦੇ ਉੱਚ ਆਚਰਨ ਅਤੇ ਬਹਾਦਰੀ ਦੀ ਬੇਮਿਸਾਲ ਦਾਸਤਾਨ ਹੈ।
ਇਹ ਜੰਗਨਾਮਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਸਰਦਾਰ ਚੜਤ ਸਿੰਘ, ਝੰਡਾ ਸਿੰਘ, ਲਹਿਣਾ ਸਿੰਘ, ਜੈ ਸਿੰਘ, ਹਰੀ ਸਿੰਘ ਭੰਗੀ, ਗੁਲਾਬ ਸਿੰਘ, ਗੁੱਜਰ ਸਿੰਘ, ਰਾਮ ਦਾਸ ਤੇ ਖ਼ਾਲਸਾ ਫ਼ੌਜ ਵੱਲੋਂ ਅਬਦਾਲੀ ਨੂੰ ਭੈਅ-ਭੀਤ ਕਰਕੇ ਜਾਨ ਬਚਾਉਣ ਲਈ ਵਾਪਸ ਭੱਜਣ ਲਈ ਮਜਬੂਰ ਕਰ ਦੇਣ ਦਾ ਇਤਿਹਾਸ ਹੈ। ਪਟਿਆਲਾ ਰਿਆਸਤ ਦੇ ਬਾਨੀ ਆਲਾ ਸਿੰਘ ਵੱਲੋਂ ਅਹਿਮਦ ਸ਼ਾਹ ਅਬਦਾਲੀ ਦੀ ਗੁਲਾਮੀ ਕਬੂਲ ਕਰਨ, ਜ਼ਮੀਨ ਲੈਣ ਤੇ ਉਸ ਦੀ ਮਦਦ ਕਰਨ ਦਾ ਵੀ ਅੱਖੀਂ ਵੇਖਿਆ ਇਤਿਹਾਸ ਵੀ ਇਸ ਵਿੱਚ ਦਰਜ ਹੈ।
ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਗੁਰੂ ਨਾਨਕ ਦੇਵ ਜੀ ਦੀ ਮੱਕਾ-ਮਦੀਨਾ ਤੋਂ ਬਗਦਾਦ ਯਾਤਰਾ ਬਾਰੇ ਖੋਜ ਕਰਨ ਦਾ ਉੱਦਮ ਵੀ ਕੀਤਾ। ਕਰਮ ਸਿੰਘ ਕਰਾਚੀ ਤੋਂ ਬਗਦਾਦ ਪਹੁੰਚਣ ਵਿੱਚ ਵੀ ਕਾਮਯਾਬ ਹੋ ਗਏ।
ਇਸ ਤਰ੍ਹਾਂ ਕਰਮ ਸਿੰਘ ਨੇ ਆਪਣਾ ਜੀਵਨ ਖੋਜ ਦੇ ਲੇਖੇ ਲਾਇਆ।
ਉਹਨਾਂ ਨੇ ਹੇਠ ਲਿਖੀਆਂ ਪੁਸਤਕਾਂ ਪੰਜਾਬੀਆਂ ਦੀ ਝੋਲੀ ਪਾਈਆਂ। ਬੰਦਾ ਬਹਾਦਰ, ਕਤਕ ਕਿ ਵਿਸਾਖ, ਜੀਵਨੀ ਬੀਬੀ ਹਰਨਾਮ ਕੌਰ , ਜੀਵਨੀ ਬੀਬੀ ਸਦਾ ਕੌਰ, ਬੰਦਾ ਕੌਣ ਥਾ, ਮਹਾਰਾਜਾ ਆਲਾ ਸਿੰਘ, ਗੁਰਪੁਰਬ ਨਿਰਣੈ, ਅਮਰ-ਖ਼ਾਲਸਾ(ਟ੍ਰੈਕਟ) ਗੁਰੂ ਗਾਥਾ
ਬੰਦਾ ਕੋਣ ਥਾ (ਉਰਦੂ, بندہ کون تھا؟) ਰਾਜਾ ਧਿਆਨ ਸਿੰਘ, ਕੇਸ ਅਤੇ ਸਿੱਖੀ(ਟ੍ਰੈਕਟ)
ਉਨ੍ਹਾਂ ਦੇ ਲਏ ਨੋਟਸ ਐਨੇ ਵੱਡੇ ਆਕਾਰ ਵਿੱਚ ਸਨ ਕਿ ਟਰੰਕਾਂ ਦੇ ਟਰੰਕ ਭਰੇ ਹੋਏ ਸਨ।
ਲੇਕਿਨ ਛੋਟੀ ਉਮਰੇ ਹੀ ਉਹ 10 ਸਤੰਬਰ 1930 ਵਿੱਚ ਇਸ ਸੰਸਾਰ ਤੋਂ ਰੁਖ਼ਸਤ ਹੋ ਗਏ।
ਉਨ੍ਹਾਂ ਦੇ ਜਾਣ ਮਗਰੋਂ ਖਾਲਸਾ ਕਾਲਿਜ ਦੇ ਪ੍ਰਿੰਸੀਪਲ ਨਾਲ ਪਰਿਵਾਰ ਨਾਲ ਸੰਪਰਕ ਕਰਕੇ ਇਹ ਖ਼ਜ਼ਾਨਾ ਉਨ੍ਹਾਂ ਦੇ ਵੱਡੇ ਸਪੁੱਤਰ ਸ. ਰਣਬੀਰ ਸਿੰਘ ਢਿੱਲੋਂ ਤੋਂ ਹਾਸਲ ਕਰ ਲਿਆ ਜੋ ਸਿੱਖ ਹਿਸਟਰੀ ਰਿਸਰਚ ਬੋਰਡ ਵਿੱਚ ਕੰਮ ਕਰਦੇ ਡਾ. ਗੰਡਾ ਸਿੰਘ ਜੀ ਨੇ ਭਵਿੱਖ ਦੇ ਖੋਜ ਕਾਰਜਾਂ ਲਈ ਵਰਤਿਆ।
ਉਨ੍ਹਾਂ ਦੇ ਪੋਤਰੇ ਪੋਤਰੀਆਂ ਅੱਜ ਦੇ ਦਿਨ ਉਨ੍ਹਾਂ ਨੂੰ ਯਾਦ ਕਰਦਿਆਂ ਮਾਣ ਮਹਿਸੂਸ ਕਰਦੇ ਹਨ। ਇਹ ਪਰਿਵਾਰ ਪਿਛਲੀ ਇੱਕ ਸਦੀ ਤੋਂ ਝਬਾਲ ਛੱਡ ਕੇ ਪਤਾਰਸੀ, ਰਾਜਪੁਰਾ, ਬੱਸੀ ਪਠਾਣਾਂ ਵਿਖੇ ਰਹਿ ਰਹੇ ਹਨ। 

ਰਾਜਪੁਰਾ (ਪਟਿਆਲਾ)
ਫੋਨਃ 94175 02254

Have something to say? Post your comment

 
 
 
 

ਪੰਜਾਬ

ਮੁੱਖ ਮੰਤਰੀ ਮਾਨ ਵੱਲੋਂ ਫਸਲੀ ਰਹਿੰਦ-ਖੂੰਹਦ ਦੇ ਸਥਾਈ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ਸੀ.ਆਈ.ਆਈ. ਨਾਲ ਮਿਲ ਕੇ ਕੰਮ ਕਰਨ ਦੀ ਵਕਾਲਤ

ਸੰਵਿਧਾਨ ਦੇ ਨਿਰਮਾਤਾ ਦਾ ਅਪਮਾਨ ਸਿਰਫ਼ ਇੱਕ ਸ਼ਖ਼ਸੀਅਤ ਦਾ ਨਹੀਂ, ਸਗੋਂ ਸੰਵਿਧਾਨਕ ਮੁੱਲਾਂ ਦਾ ਅਪਮਾਨ - ਬਰਾੜ

ਖਾਟੂਸ਼ਾਮ ,ਬਾਲਾ ਜੀ ਸਾਲਾਸਰ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੇ ਜੱਥੇ ਰਵਾਨਾ ਕੀਤੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ

ਨੌਜਾਵਨਾਂ ਦੀ ਸਰਗਰਮ ਭਾਗੀਦਾਰੀ ਜੀਵੰਤ ਤੇ ਮਜ਼ਬੂਤ ਜਮਹੂਰੀਅਤ ਦਾ ਆਧਾਰ : ਸੀਈਓ ਅਨਿੰਦਿਤਾ ਮਿਤਰਾ

ਰਾਹੁਲ ਗਾਂਧੀ ਦਿੱਲੀ ਵਿੱਚ ਬੈਠ ਕੇ 'ਐਕਸ' 'ਤੇ ਸਿਆਸੀ ਬਿਆਨਬਾਜ਼ੀ ਕਰਨ ਦੀ ਬਜਾਏ ਪਿੰਡ ਆ ਕੇ ਜ਼ਮੀਨੀ ਹਕੀਕਤ ਵੇਖਣ: ਬਰਿੰਦਰ ਕੁਮਾਰ ਗੋਇਲ

ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਦੀ 25ਵੀਂ ਵਰ੍ਹੇਗੰਢ ਦੇ ਜਸ਼ਨਾਂ 'ਤੇ ਨਿਸ਼ਾਨਾ ਸਾਧਿਆ- ਅਮਰ ਸਿੰਘ ਨੇ ਕਿਹਾ, "ਜਨਤਕ ਮੁੱਦਿਆਂ 'ਤੇ ਵੀ ਹੋਣੀ ਚਾਹੀਦੀ ਹੈ ਚਰਚਾ

ਸੰਗਰੂਰ ਘਟਨਾ 'ਤੇ ਰਾਹੁਲ ਗਾਂਧੀ 'ਤੇ 'ਆਪ' ਦਾ ਹਮਲਾ, ਕਿਹਾ ਕਾਂਗਰਸ ਖੇਡ ਰਹੀ ਹੈ ਰਾਜਨੀਤੀ

ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਦੇ ਨਾਲ ਖੜ੍ਹੀ ਹੈ, ਹਰ ਜਾਇਜ਼ ਮੰਗ ਪੂਰੀ ਕਰਨ ਲਈ ਵਚਨਬੱਧ: ਅਮਨ ਅਰੋੜਾ

ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲਾ : ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਵਫਦ ਰਾਜਪਾਲ ਨੂੰ ਮਿਲਿਆ, ਦਿੱਤਾ ਮੰਗ ਪੱਤਰ

ਭਾਜਪਾ ਦੇ ਚੋਣ ਕਮਿਸ਼ਨ ਨੇ ਫਰਜ਼ੀਵਾੜਾ ਕਰਕੇ ਰਾਘਵ ਚੱਢਾ ਨੂੰ ਬੈਕਡੋਰ ਤੋਂ ਦਿੱਲੀ ਦਾ ਵੋਟਰ ਬਣਾ ਦਿੱਤਾ - ਅਨੁਰਾਗ ਢਾਂਡਾ