BREAKING NEWS
ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦੇ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਹੱਲ ਲਈ ਵਚਨਬੱਧ: ਹਰਪਾਲ ਸਿੰਘ ਚੀਮਾਮੰਡੀ ਗੋਬਿੰਦਗੜ੍ਹ ਅਤੇ ਖੰਨਾ ਵਿੱਚ ਵੱਡੀ ਇਨਫੋਰਸਮੈਂਟ ਮੁਹਿੰਮ, ਟੈਕਸ ਚੋਰਾਂ ਲਈ ਇੱਕ ਚੇਤਾਵਨੀ: ਹਰਪਾਲ ਸਿੰਘ ਚੀਮਾਪੰਜਾਬ ਦੇ ਬਿਜਲੀ ਸੰਕਟ ਲਈ ਕੋਲੇ ਦੀ ਸਪਲਾਈ ਜ਼ਿੰਮੇਵਾਰ ਨਹੀਂ, ਕਾਫ਼ੀ ਭੰਡਾਰ ਉਪਲਬਧ ਹਨ: ਕੋਲਾ ਮੰਤਰਾਲਾਇਹ ਨਵਾਂ ਪੰਜਾਬ ਹੈ, ਆਸ ਵਾਪਸ ਆਈ ਹੈ ਅਤੇ ਸਾਡੇ ਨੌਜਵਾਨਾਂ ਵਿੱਚ ਚੰਗਿਆੜੀ ਤੇਜ਼ੀ ਨਾਲ ਬਲ ਰਹੀ ਹੈ: ਅਰਵਿੰਦ ਕੇਜਰੀਵਾਲਬੀਬੀਐਨ ਦਾ ਉਦਯੋਗਿਕ ਕੂੜਾ ਸਤਲੁਜ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ, ਪੰਜਾਬ ਵਿੱਚ ਕੈਂਸਰ ਫੈਲਾ ਰਿਹਾ ਹੈ: ਦਿਨੇਸ਼ ਚੱਢਾਅਕਾਲੀ ਦਲ-ਭਾਜਪਾ ਗਠਜੋੜ ਬੇਨਕਾਬ, ਸੁਖਬੀਰ ਬਾਦਲ ਬੇਅਦਬੀ ਦੇ ਕੇਸਾਂ ਤੋਂ ਬਚਣ ਲਈ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕਰ ਰਹੇ ਹਨ: ਰਣਬੀਰ ਸਿੰਘ ਢੀਂਡਸਾ

ਨੈਸ਼ਨਲ

ਸ਼੍ਰੀ ਦਸਮ ਗ੍ਰੰਥ ਸਾਹਿਬ ਦੀ ਵਿਆਖਿਆ ਦਾ ਮੁਕਾਬਲਾ: ਵਿਦਵਾਨਾਂ ਵੱਲੋਂ ਗਿਆਨੀ ਸ਼ੇਰ ਸਿੰਘ ਨੂੰ ਗੁਰਮਤਿ ਸੰਵਾਦ ਦੀ ਖੁੱਲ੍ਹੀ ਚੁਣੌਤੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 13, 2026 07:10 PM

ਨਵੀਂ ਦਿੱਲੀ- ਸ਼੍ਰੀ ਦਸਮ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿਰੁੱਧ ਲੰਮੇ ਸਮੇਂ ਤੋਂ ਚੱਲ ਰਹੇ ਕੌਮ-ਧ੍ਰੋਹੀ ਪ੍ਰਚਾਰ 'ਤੇ ਠੱਲ੍ਹ ਪੈਣ ਤੋਂ ਬਾਅਦ, ਹੁਣ ਇਸ ਖ਼ਤਰਨਾਕ ਸਿੱਕੇ ਦਾ ਦੂਜਾ ਪਹਿਲੂ ਸਾਹਮਣੇ ਆ ਰਿਹਾ ਹੈ। ਪੰਥ ਵਿੱਚੋਂ ਛੇਕੇ ਗਏ ਤੱਤਾਂ ਤੋਂ ਬਾਅਦ ਜਿੱਥੇ ਦਸਮ ਬਾਣੀ ਦੇ ਪ੍ਰਚਾਰ ਦਾ ਰਾਜਮਾਰਗ ਖੁੱਲ੍ਹਿਆ ਸੀ, ਉੱਥੇ ਹੀ ਹੁਣ ਸਨਾਤਨੀ ਵਿਚਾਰਧਾਰਾ ਨੂੰ ਸਿੱਖੀ 'ਤੇ ਠੋਸਣ ਦੀਆਂ ਸਾਜ਼ਿਸ਼ਾਂ ਤੇਜ਼ ਹੋ ਗਈਆਂ ਹਨ। ਪੂਰੇ ਵਿਸ਼ਵ ਭਰ ਦੀਆਂ ਸੰਗਤਾਂ ਵੱਲੋਂ ਇਹ ਗੰਭੀਰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਬੁੱਢਾ ਦਲ ਦੇ ਕਦੇ ਸਤਿਕਾਰਯੋਗ ਰਹੇ ਕਥਾਵਾਚਕ ਗਿਆਨੀ ਸ਼ੇਰ ਸਿੰਘ ਅਤੇ ਉਨ੍ਹਾਂ ਦੇ ਸੰਗੀ-ਸਾਥੀ ਸ਼੍ਰੀ ਦਸਮ ਗ੍ਰੰਥ ਸਾਹਿਬ ਦੀ ਅਸਲ ਗੁਰਮਤਿ ਵਿਆਖਿਆ ਨੂੰ ਪਿੱਛੇ ਛੱਡ ਕੇ ਇਸ ਨੂੰ ਪੂਰੀ ਤਰ੍ਹਾਂ ਸਨਾਤਨੀ ਅਤੇ ਹਵਨ-ਜੱਗਾਂ ਵਾਲੀ ਪੰਥ-ਵਿਰੋਧੀ ਸੋਚ ਵਿੱਚ ਢਾਲਣ ਦੀ ਕੋਸ਼ਿਸ਼ ਕਰ ਰਹੇ ਹਨ। ਸਿੱਖ ਕੌਮ ਨੂੰ ਦੇਵੀ-ਪੂਜਕ ਹਰਕਤਾਂ 'ਤੇ ਪੰਥਕ ਵਿਦਵਾਨਾਂ ਨੇ ਡੂੰਘੀ ਚਿੰਤਾ ਪ੍ਰਗਟਾਈ ਹੈ। ਪੰਥਕ ਧਿਰਾਂ ਅਤੇ ਸੁਰਮੌਰ ਵਿਦਵਾਨਾਂ ਨੇ ਗਿਆਨੀ ਸ਼ੇਰ ਸਿੰਘ ਨੂੰ ਆੜੇ ਹੱਥੀਂ ਲੈਂਦਿਆਂ ਅਪੀਲ ਕੀਤੀ ਹੈ ਕਿ ਉਹ ਆਪਣੀ ਗ਼ਲਤ ਵਿਆਖਿਆ 'ਤੇ ਤੁਰੰਤ ਠੱਲ੍ਹ ਪਾਉਣ। ਜੇਕਰ ਉਨ੍ਹਾਂ ਦੇ ਮਨ ਵਿੱਚ ਕੋਈ ਵੀ ਸ਼ੰਕਾ-ਸ਼ੁਭਾ ਹੈ, ਤਾਂ ਪੰਥਕ ਵਿਦਵਾਨ ਉਨ੍ਹਾਂ ਨਾਲ ਗੁਰਮਤਿ ਸੰਵਾਦ ਰਚਾਉਣ ਲਈ ਹਰ ਮੈਦਾਨ ਵਿੱਚ ਤਿਆਰ ਹਨ। ਅੰਮ੍ਰਿਤਸਰ ਵਿਖੇ ਪ੍ਰਿੰਸੀਪਲ ਅਮਰਜੀਤ ਸਿੰਘ, ਡਾ. ਇੰਦਰਜੀਤ ਸਿੰਘ ਗੋਗੋਆਣੀ, ਪ੍ਰੋ. ਜਗਦੀਸ਼ ਸਿੰਘ ਨਾਥਪ੍ਰਕਾਸ਼ ਤੇ ਪ੍ਰਮੁੱਖ ਯੂਨੀਵਰਸਿਟੀਆਂ ਦੇ ਵਿਦਵਾਨ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਤਿਆਰ ਹਨ। ਪਟਿਆਲਾ ਵਿੱਚ ਡਾ. ਹਰਭਜਨ ਸਿੰਘ ਤੇ ਡਾ. ਹਰਪਾਲ ਸਿੰਘ ਪੰਨੂ, ਲੁਧਿਆਣਾ ਵਿੱਚ ਡਾ. ਅਨੁਰਾਗ ਸਿੰਘ, ਦਿੱਲੀ ਵਿੱਚ 'ਪਾਤਸ਼ਾਹੀ ਦਾਵਾ ਪੰਥ ਅੱਵਲ' ਦੇ ਨੌਜਵਾਨ ਆਗੂ ਅਮਨਦੀਪ ਸਿੰਘ ਤੇ ਸੁਖਪ੍ਰੀਤ ਸਿੰਘ, ਕੈਨੇਡਾ ਵਿੱਚ ਬੱਬਰ ਅਕਾਲੀ ਲਹਿਰ ਦੇ ਅਮਨਪ੍ਰੀਤ ਸਿੰਘ, ਹਿਮਾਂਸ਼ੂ ਤੇ ਭਵਦੀਪ ਸਿੰਘ ਅਤੇ ਅਮਰੀਕਾ ਵਿੱਚ ਦਸਮ ਬਾਣੀ ਦੇ ਸਤਿਕਾਰਯੋਗ ਵਿਦਵਾਨ ਗਿਆਨੀ ਸ਼ੇਰ ਸਿੰਘ ਨਾਲ ਚਰਚਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।  ਗਿਆਨੀ ਸ਼ੇਰ ਸਿੰਘ ਨੂੰ ਤਾੜਨਾ ਕਰਦਿਆਂ ਕਿਹਾ ਗਿਆ ਹੈ ਕਿ ਉਹ ਆਪਣੇ ਕਾਰਨਾਮਿਆਂ 'ਤੇ ਪੁਨਰ-ਵੀਚਾਰ ਕਰਨ, ਕਿਉਂਕਿ ਉਨ੍ਹਾਂ ਦਾ ਇਹ ਰਵੱਈਆ ਵੀ ਅਖੌਤੀ ਮਿਸ਼ਨਰੀਆਂ ਅਤੇ ਕਾਲੇ ਅਫ਼ਗਾਨੀਆਂ ਵਾਂਗ ਕੌਮ ਦਾ ਵੱਡਾ ਨੁਕਸਾਨ ਕਰ ਰਿਹਾ ਹੈ। ਪੰਥਕ ਧਿਰਾਂ ਨੇ ਸਾਫ਼ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਗਿਆਨੀ ਸ਼ੇਰ ਸਿੰਘ ਪੰਥਕ ਵਿਦਵਾਨਾਂ ਦੇ ਸਾਹਮਣੇ ਬੈਠ ਕੇ ਆਪਣੇ ਸ਼ੰਕੇ ਦੂਰ ਨਹੀਂ ਕਰ ਲੈਂਦੇ, ਉਦੋਂ ਤੱਕ ਉਹ ਆਪਣੀਆਂ ਦੇਸ਼-ਵਿਦੇਸ਼ ਦੀਆਂ ਯਾਤਰਾਵਾਂ, ਕਥਾ-ਦੀਵਾਨਾਂ ਅਤੇ ਸੰਗਤਾਂ ਵਿੱਚ ਗੁਮਰਾਹਕੁੰਨ ਪ੍ਰਚਾਰ ਕਰਨ ਤੋਂ ਤੁਰੰਤ ਗੁਰੇਜ਼ ਕਰਨ।

Have something to say? Post your comment

 
 
 
 

ਨੈਸ਼ਨਲ

ਸਿੱਖੀ ਦੇ ਵਿਰੋਧੀਆਂ ਨੂੰ ਸਿੱਖ ਫੈਡਰੇਸ਼ਨ ਯੂਕੇ ਦੀ ਲਲਕਾਰ—ਹੁਣ ਸਮਝੌਤਾ ਨਹੀਂ, ਹਰ ਮੋਰਚੇ ’ਤੇ ਹੋਵੇਗਾ ਸਖ਼ਤ ਜਵਾਬ

ਸਰਦਾਰ ਕੁਲਦੀਪ ਸਿੰਘ ਬੱਗਾ ਦੇ ਜੀਵਨ ’ਤੇ ਲਿਖੀ ਕਿਤਾਬ ਦਿੱਲੀ ’ਚ ਰਿਲੀਜ਼

ਪਰਮਜੀਤ ਸਿੰਘ ਸਰਨਾ ਆਪਣੇ ਸਿਆਸੀ ਫਾਇਦੇ ਲਈ ਨੌਜਵਾਨਾਂ ਨੂੰ ਭੜਕਾਉਣਾ ਬੰਦ ਕਰਨ: ਕਾਲਕਾ, ਕਾਹਲੋਂ

ਕਰੋੜਾਂ ਪੈਰੋਕਾਰਾਂ ਦਾ ਦਾਅਵਾ ਕਰਨ ਵਾਲਾ ਰਾਮ ਰਹੀਮ ਚੋਣ ਮੈਦਾਨ ਵਿੱਚ ਆ ਕੇ ਆਪਣਾ ਅਸਲ ਜਨ-ਆਧਾਰ ਕਰੇ ਸਾਬਤ: ਭਾਈ ਰਤਿੰਦਰ ਸਿੰਘ ਇੰਦੌਰ

2029 ਤੋਂ ਪਹਿਲਾਂ 21 ਐਨਡੀਏ ਸ਼ਾਸਿਤ ਰਾਜਾਂ ਵਿੱਚ ਯੂਸੀਸੀ ਲਾਗੂ ਕੀਤਾ ਜਾਵੇਗਾ: ਅਮਿਤ ਸ਼ਾਹ

ਪੰਜਾਬ ਦੇ ਬਿਜਲੀ ਸੰਕਟ ਲਈ ਕੋਲੇ ਦੀ ਸਪਲਾਈ ਜ਼ਿੰਮੇਵਾਰ ਨਹੀਂ, ਕਾਫ਼ੀ ਭੰਡਾਰ ਉਪਲਬਧ ਹਨ: ਕੋਲਾ ਮੰਤਰਾਲਾ

ਭਗਵੰਤ ਮਾਨ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸਕੂਲਾਂ ਵਿੱਚ ਨਸ਼ਿਆਂ ਨਾਲ ਜੁੜੀਆਂ ਗਲਤ ਧਾਰਨਾਵਾਂ ਕੀਤੀਆਂ ਦੂਰ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਕਮੇਟੀ ਦੇ ਅਹਿਮ ਐਲਾਨ- ਸਟਾਫ ਦੇ ਡੀ.ਏ. ਵਿੱਚ 15 ਫੀਸਦੀ ਵਾਧਾ

9/11 ਦੀ 25ਵੀਂ ਬਰਸੀ ਮੌਕੇ ਡਬਲਯੂਐੱਸਪੀ ਵੱਲੋਂ ਸ਼ਰਧਾਂਜਲੀ, ਨਸਲਵਾਦ, ਨਫ਼ਰਤ ਤੇ ਅੱਤਵਾਦ ਖ਼ਿਲਾਫ਼ ਇਕਜੁੱਟ ਹੋਣ ਦਾ ਸੱਦਾ

ਦਿੱਲੀ ਕਮੇਟੀ ਚੋਣ ਦੀਆਂ ਬਣ ਰਹੀਆਂ ਨਵੀਂ ਵੋਟਰ ਸੂਚੀਆਂ ’ਚ ਵੱਡਾ ਝੋਲ? ਕਿਤੇ ਸੰਗਤ ਦੇ ਨਾਮ ਗਾਇਬ, ਕਿਤੇ ਇਲਾਕੇ ’ਚ ਨਾਮ - ਵੀਰਜੀ