ਅੰਮ੍ਰਿਤਸਰ - ਆਈਐਚਏ ਫਾਊਂਡੇਸ਼ਨ ਅਤੇ ਆਈ ਜੀ ਐਨ ਸੀ ਏ (ਭਾਰਤ ਸਰਕਾਰ ਦਾ ਕਲਚਰਲ ਮੰਤਰਾਲਾ ) ਵੱਲੋਂ ਇੱਕ ਸਾਂਝਾ ਉਪਰਾਲਾ ਕਰਦਿਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਏ ਜਾ ਰਹੇ ਹਨ। ਇਹ ਸੈਮੀਨਾਰ ਅੰਮ੍ਰਿਤਸਰ, ਲੁਧਿਆਣਾ, ਚੰਡੀਗੜ੍ਹ, ਦਿੱਲੀ, ਇੰਦੌਰ, ਅਹਿਮਦਾਬਾਦ, ਕੋਲਕਤਾ ਅਤੇ ਮੁੰਬਈ ਵਿਖੇ ਕਰਵਾਏ ਜਾਣਗੇ ਅਤੇ ਫਿਰ ਭਾਰਤ ਦੇ ਵੱਖ ਵੱਖ ਰਾਜਾ ਵਿਚ ਇਹ ਸੈਮੀਨਾਰ ਹੋਣਗੇ। ਜਾਣਕਾਰੀ ਦਿੰਦੇ ਹੋਏ ਆਈ ਐਚ ਏ ਫਾਊਡੇਸ਼ਨ ਦੇ ਸ ਸਤਨਾਮ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਇਨ੍ਹਾਂ ਸੈਮੀਨਾਰਾਂ ਦਾ ਮੁੱਖ ਉਦੇਸ਼ ਦੁਨੀਆ ਭਰ ਦੇ ਲੋਕਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ, ਗੁਰਬਾਣੀ ਅਤੇ ਸ਼ਹਾਦਤ ਤੋਂ ਜਾਣੂ ਕਰਵਾਉਣਾ ਹੈ। ਉਨ੍ਹਾਂ ਦਸਿਆ ਕਿ ਸਾਡਾ ਯਤਨ ਹੈ ਕਿ ਅਸੀਂ ਦੁਨੀਆ ਨੂੰ ਅਤੇ ਅਗਲੀਆਂ ਪੀੜ੍ਹੀਆਂ ਨੂੰ ਦਸ ਸਕੀਏ ਕਿ ਗੁਰੂ ਤੇਗ ਬਹਾਦਰ ਸਾਹਿਬ ਸ਼੍ਰਿਸ਼ਟੀ ਦੀ ਚਾਦਰ ਹਨ। ਉਹਨਾਂ ਮਨੁੱਖਤਾ ਦੀ ਭਲਾਈ ਅਤੇ ਮਨੁੱਖੀ ਅਧਿਕਾਰਾਂ ਦੀ ਖਾਤਰ ਆਪਣਾ ਬਲੀਦਾਨ ਦਿੱਤਾ। ਸ ਆਹਲੂਵਾਲੀਆ ਨੇ ਕਿਹਾ ਕਿ ਇਨ੍ਹਾਂ ਸੈਮੀਨਾਰਾਂ ਵਿਚ ਅਸੀਂ ਵੱਖ ਵੱਖ ਧਰਮਾਂ ਦੇ ਮੁਖੀ ਸਾਹਿਬਾਨ ਨੂੰ ਸੱਦਾ ਦਿੱਤਾ ਹੈ ਤੇ ਸਿੱਖ ਵਿਦਵਾਨਾਂ ਕੋਲੋ ਗੁਰੂ ਸਾਹਿਬ ਦੇ ਬਾਰੇ ਖੋਜ ਭਰਪੂਰ ਪਰਚੇ ਪੜਾਏ ਜਾ ਰਹੇ ਹਨ। ਅੰਮ੍ਰਿਤਸਰ ਵਿਚ ਹੋਏ ਸੈਮੀਨਾਰ ਵਿਚ ਹਿੰਦੂ, ਮੁਸਲਿਮ, ਜੈਨੀ, ਬੋਧੀ, ਬ੍ਰਹਮ ਕੁਮਾਰੀ, ਰਾਮ ਕਿਸ਼ਨ ਮਿਸ਼ਨ ਅਤੇ ਰੋਮਨ ਕੈਥਲੀਕ ਚਰਚ ਆਦਿ ਦੇ ਧਰਮ ਮੁਖੀਆ ਨੇ ਬੇਹੱਦ ਧਿਆਨ ਨਾਲ ਗੁਰੂ ਸਾਹਿਬ ਬਾਰੇ ਵਿਦਵਾਨਾਂ ਦੇ ਵਿਚਾਰ ਸੁਣੇ ਤੇ ਨਵੀਂ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਸੈਮੀਨਾਰ ਵਿਚ ਚੀਫ਼ ਖ਼ਾਲਸਾ ਦੀਵਾਨ ਅਤੇ ਲੁਧਿਆਣਾ ਦੇ ਗੁਰੂ ਨਾਨਕ ਇੰਜੀਨਰਿੰਗ ਕਾਲਜ ਵਿਚ ਸੈਮੀਨਾਰ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਸਹਿਯੋਗ ਕੀਤਾ ਤੇ ਇਸੇ ਤਰ੍ਹਾਂ ਬਾਕੀ ਸ਼ਹਿਰਾਂ ਵਿਚ ਵੀ ਸਭਾ ਸੁਸਾਇਟੀਆਂ ਸਾਨੂੰ ਸਹਿਯੋਗ ਦੇ ਰਹੀਆਂ ਹਨ। ਸੈਮੀਨਾਰਾਂ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਕੀਤੇ ਜਾਣ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਸ ਆਹਲੂਵਾਲੀਆ ਨੇ ਕਿਹਾ ਕਿ ਸਿੱਖ ਧਰਮ ਦਾ ਕੇਂਦਰੀ ਅਸਥਾਨ, ਗੁਰੂ ਤੇਗ ਬਹਾਦਰ ਜੀ ਦਾ ਜਨਮ ਨਗਰ ਹੋਣ ਕਾਰਨ ਇਸ ਨਗਰ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਕਲੱਚਰਲ ਮੰਤਰਾਲੇ ਦੇ ਮੈਂਬਰ ਸ੍ਰੀ ਸੱਚਾ ਨੰਦ ਜੋਸ਼ੀ ਦਾ ਵਿਸ਼ੇਸ਼ ਸਹਿਯੋਗ ਪ੍ਰਾਪਤ ਹੈ