BREAKING NEWS
ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦੇ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਹੱਲ ਲਈ ਵਚਨਬੱਧ: ਹਰਪਾਲ ਸਿੰਘ ਚੀਮਾਮੰਡੀ ਗੋਬਿੰਦਗੜ੍ਹ ਅਤੇ ਖੰਨਾ ਵਿੱਚ ਵੱਡੀ ਇਨਫੋਰਸਮੈਂਟ ਮੁਹਿੰਮ, ਟੈਕਸ ਚੋਰਾਂ ਲਈ ਇੱਕ ਚੇਤਾਵਨੀ: ਹਰਪਾਲ ਸਿੰਘ ਚੀਮਾਪੰਜਾਬ ਦੇ ਬਿਜਲੀ ਸੰਕਟ ਲਈ ਕੋਲੇ ਦੀ ਸਪਲਾਈ ਜ਼ਿੰਮੇਵਾਰ ਨਹੀਂ, ਕਾਫ਼ੀ ਭੰਡਾਰ ਉਪਲਬਧ ਹਨ: ਕੋਲਾ ਮੰਤਰਾਲਾਇਹ ਨਵਾਂ ਪੰਜਾਬ ਹੈ, ਆਸ ਵਾਪਸ ਆਈ ਹੈ ਅਤੇ ਸਾਡੇ ਨੌਜਵਾਨਾਂ ਵਿੱਚ ਚੰਗਿਆੜੀ ਤੇਜ਼ੀ ਨਾਲ ਬਲ ਰਹੀ ਹੈ: ਅਰਵਿੰਦ ਕੇਜਰੀਵਾਲਬੀਬੀਐਨ ਦਾ ਉਦਯੋਗਿਕ ਕੂੜਾ ਸਤਲੁਜ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ, ਪੰਜਾਬ ਵਿੱਚ ਕੈਂਸਰ ਫੈਲਾ ਰਿਹਾ ਹੈ: ਦਿਨੇਸ਼ ਚੱਢਾਅਕਾਲੀ ਦਲ-ਭਾਜਪਾ ਗਠਜੋੜ ਬੇਨਕਾਬ, ਸੁਖਬੀਰ ਬਾਦਲ ਬੇਅਦਬੀ ਦੇ ਕੇਸਾਂ ਤੋਂ ਬਚਣ ਲਈ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕਰ ਰਹੇ ਹਨ: ਰਣਬੀਰ ਸਿੰਘ ਢੀਂਡਸਾ

ਨੈਸ਼ਨਲ

ਸਿੱਖੀ ਦੇ ਵਿਰੋਧੀਆਂ ਨੂੰ ਸਿੱਖ ਫੈਡਰੇਸ਼ਨ ਯੂਕੇ ਦੀ ਲਲਕਾਰ—ਹੁਣ ਸਮਝੌਤਾ ਨਹੀਂ, ਹਰ ਮੋਰਚੇ ’ਤੇ ਹੋਵੇਗਾ ਸਖ਼ਤ ਜਵਾਬ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 14, 2026 07:37 PM

ਨਵੀਂ ਦਿੱਲੀ- ਗੁਰੂ ਨਾਨਕ ਗੁਰਦੁਆਰਾ ਸਾਹਿਬ ਵੁਲਵਰਹੈਂਪਟਨ ਵਿਖੇ ਤਿੰਨ ਦਿਨ ਚੱਲੀ ਸਿੱਖ ਫੈਡਰੇਸ਼ਨ ਯੂਕੇ ਦੀ ਕੌਮੀ ਸਿੱਖ ਕਨਵੈਨਸ਼ਨ ਵਿੱਚ 10 ਹਜ਼ਾਰ ਤੋਂ ਵੱਧ ਸਿੱਖਾਂ ਦੀ ਸ਼ਮੂਲੀਅਤ ਹੋਈ। “ਸਿੱਖ ਹੋਣ ’ਤੇ ਮਾਣ ਦੇ ਕੇਂਦਰੀ ਨਾਅਰੇ ਹੇਠ ਹੋਏ ਇਸ ਇਕੱਠ ਦੌਰਾਨ ਸਿੱਖੀ, ਮਨੁੱਖੀ ਅਧਿਕਾਰਾਂ ਦੇ ਮੁੱਦੇ ’ਤੇ ਕਿਸੇ ਵੀ ਕਿਸਮ ਦਾ ਸਮਝੌਤਾ ਨਾ ਕਰਨ ਦਾ ਸਪੱਸ਼ਟ ਸੰਦੇਸ਼ ਦਿੱਤਾ ਗਿਆ। ਫੈਡਰੇਸ਼ਨ ਨੇ ਕਿਹਾ ਕਿ ਜੂਨ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ’ਤੇ ਹੋਏ ਹਮਲੇ ਤੋਂ ਬਾਅਦ ਇਸ ਦੀ ਵਿਚਾਰਧਾਰਾ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਸਿੱਖ ਅਧਿਕਾਰਾਂ ਦੀ ਰਾਖੀ ਨਾਲ ਜੁੜੀ ਰਹੀ ਹੈ। ਕਨਵੈਨਸ਼ਨ ਵਿੱਚ ਬ੍ਰਿਟਿਸ਼ ਸਰਕਾਰ ਨੂੰ ਐਂਟੀ-ਸਿੱਖ ਨਫ਼ਰਤੀ ਅਪਰਾਧਾਂ ’ਤੇ ਠੋਸ ਕਾਰਵਾਈ, ਸਰਕਾਰੀ ਸੰਸਥਾਵਾਂ ਵਿੱਚ ਸਿੱਖਾਂ ਦੀ ਉਚਿਤ ਮਾਨਤਾ ਅਤੇ ਪੰਜ ਕਕਾਰਾਂ ਤੇ ਦਸਤਾਰ ਸਬੰਧੀ ਕਾਨੂੰਨੀ ਨਿਯਮਾਵਲੀ ਲਾਗੂ ਕਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ ਜਗਤਾਰ ਸਿੰਘ ਜੌਹਲ ਦੀ ਰਿਹਾਈ ਤੇ ਵਾਪਸੀ, 1980 ਦੇ ਦਹਾਕੇ ਵਿੱਚ ਮਾਰਗਰੇਟ ਥੈਚਰ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਬਾਰੇ ਜੱਜ ਦੀ ਅਗਵਾਈ ਹੇਠ ਜਨਤਕ ਜਾਂਚ ਅਤੇ ਯੂਕੇ ਵਿੱਚ ਸਿੱਖ ਕਾਰਕੁਨਾਂ ਨੂੰ ਕਥਿਤ ਸਰਹੱਦ-ਪਾਰ ਦਬਾਅ ਤੋਂ ਬਚਾਉਣ ਵਰਗੇ ਮੁੱਦੇ ਵੀ ਸਰਕਾਰ ਸਾਹਮਣੇ ਰੱਖੇ ਗਏ। ਭਾਰਤੀ ਅਧਿਕਾਰੀਆਂ  ਨਾਲ ਜੁੜੇ ਕਥਿਤ ਏਜੰਟਾਂ ਨੂੰ ਵੀ ਕਨਵੈਨਸ਼ਨ ਵਿੱਚ  ਚੇਤਾਵਨੀ ਦਿੱਤੀ ਗਈ। ਬੁਲਾਰਿਆਂ ਨੇ ਕਿਹਾ ਕਿ ਸਿੱਖ ਫੈਡਰੇਸ਼ਨ ਭਾਰਤ ਦੀ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਸੱਜੇ ਪੱਖੀ ਭਾਰਤੀ ਸਰਕਾਰ ਦੀਆਂ ਨੀਤੀਆਂ ਨੂੰ ਲਗਾਤਾਰ ਉਜਾਗਰ ਕਰਦੀ ਰਹੇਗੀ। ਫੈਡਰੇਸ਼ਨ ਮੁਤਾਬਕ ਬ੍ਰਿਟੇਨ ਦੇ ਗ੍ਰਹਿ ਦਫ਼ਤਰ ਅਤੇ ਵਿਦੇਸ਼ ਦਫ਼ਤਰ ਨਾਲ ਗੱਲਬਾਤ ਕਰਕੇ ਭਾਰਤੀ ਸਰਕਾਰ ਦੇ ਉਨ੍ਹਾਂ ਕਥਿਤ ਏਜੰਟਾਂ ਖ਼ਿਲਾਫ਼ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ, ਜਿਨ੍ਹਾਂ ਬਾਰੇ ਬ੍ਰਿਟਿਸ਼ ਖੁਫ਼ੀਆ ਤੰਤਰ ਨੂੰ ਜਾਣਕਾਰੀ ਹੋਣ ਦਾ ਦਾਅਵਾ ਕੀਤਾ ਗਿਆ। ਕਨਵੈਨਸ਼ਨ ਵਿੱਚ ਕਿਹਾ ਗਿਆ ਕਿ ਕੌਮੀ ਸੁਰੱਖਿਆ ਕਾਨੂੰਨ 2023 ਤਹਿਤ ਗੰਭੀਰ ਕਾਰਵਾਈ, ਇੱਥੋਂ ਤੱਕ ਕਿ ਕੈਦ ਅਤੇ ਦੇਸ਼ ਨਿਕਾਲੇ ਵਰਗੇ ਕਦਮ ਵੀ ਸੰਭਵ ਹੋ ਸਕਦੇ ਹਨ। ਫੈਡਰੇਸ਼ਨ ਨੇ ਬ੍ਰਿਟਿਸ਼ ਸਰਕਾਰ ਨੂੰ ਯਾਦ ਕਰਵਾਇਆ ਕਿ ਲੇਬਰ ਪਾਰਟੀ ਨੇ ਵਿਰੋਧੀ ਧਿਰ ਵਿੱਚ ਰਹਿੰਦਿਆਂ ਸਿੱਖਾਂ ਨਾਲ ਜੁੜੇ ਕਈ ਮੁੱਦਿਆਂ ’ਤੇ ਵਾਅਦੇ ਕੀਤੇ ਸਨ ਅਤੇ ਹੁਣ ਉਨ੍ਹਾਂ ਨੂੰ ਅਮਲ ਵਿੱਚ ਲਿਆਉਣਾ ਹੋਵੇਗਾ। ਇਸੇ ਦੌਰਾਨ ਸਿੱਖੀ ਦੇ ਮੁੱਦੇ ’ਤੇ ਸਮਝੌਤਾ ਕਰਨ ਵਾਲਿਆਂ ਨੂੰ ਵੀ ਸਖ਼ਤ ਪੰਥਕ ਚੇਤਾਵਨੀ ਦਿੱਤੀ ਗਈ। ਸਿੱਖ ਫੈਡਰੇਸ਼ਨ ਯੂਕੇ ਦੇ ਰਣਨੀਤੀ ਬੋਰਡ ਦੇ ਚੇਅਰ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਫੈਡਰੇਸ਼ਨ ਨੂੰ ਬ੍ਰਿਟਿਸ਼ ਸਰਕਾਰੀ ਅਧਿਕਾਰੀਆਂ ਨਾਲ ਸੰਪਰਕ ਤੋਂ ਦੂਰ ਰੱਖਣ । ਇਹ ਮਾਮਲਾ 9 ਜੁਲਾਈ ਨੂੰ ਸਰਕਾਰ ਨਾਲ ਹੋਈ ਕਥਿਤ ਗੁਪਤ ਮੀਟਿੰਗ ਅਤੇ ਕਿਰਪਾਨ ਸਬੰਧੀ ਕਾਨੂੰਨਾਂ ਵਿੱਚ ਤਬਦੀਲੀ ਦੀਆਂ ਕੋਸ਼ਿਸ਼ਾਂ ਨਾਲ ਵੀ ਜੋੜਿਆ ਗਿਆ। ਫੈਡਰੇਸ਼ਨ ਨੇ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ 14 ਜੂਨ ਨੂੰ ਕੋਵੈਂਟਰੀ ਦੇ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ ਵਿਖੇ ਹੋਏ ਵਿਸ਼ਾਲ ਪੰਥਕ ਇਕੱਠ ਦੇ ਮਤਿਆਂ ਅਤੇ ਤੈਅ ਕੀਤੀਆਂ ‘ਲਾਲ ਲਕੀਰਾਂ’ ਦੇ ਉਲਟ ਹਨ। ਕਨਵੈਨਸ਼ਨ ਦਾ ਸਮੁੱਚਾ ਸੰਦੇਸ਼ ਸਪੱਸ਼ਟ ਸੀ ਕਿ ਸਿੱਖੀ, ਮਨੁੱਖੀ ਅਧਿਕਾਰਾਂ  ਦੇ ਮੁੱਦੇ ’ਤੇ ਸਿੱਖ ਫੈਡਰੇਸ਼ਨ ਨਾ ਪਿੱਛੇ ਹਟੇਗੀ ਅਤੇ ਨਾ ਹੀ ਕਿਸੇ ਦਬਾਅ ਹੇਠ ਆਪਣਾ ਸਟੈਂਡ ਬਦਲੇਗੀ।

Have something to say? Post your comment

 
 
 
 

ਨੈਸ਼ਨਲ

ਸਰਦਾਰ ਕੁਲਦੀਪ ਸਿੰਘ ਬੱਗਾ ਦੇ ਜੀਵਨ ’ਤੇ ਲਿਖੀ ਕਿਤਾਬ ਦਿੱਲੀ ’ਚ ਰਿਲੀਜ਼

ਪਰਮਜੀਤ ਸਿੰਘ ਸਰਨਾ ਆਪਣੇ ਸਿਆਸੀ ਫਾਇਦੇ ਲਈ ਨੌਜਵਾਨਾਂ ਨੂੰ ਭੜਕਾਉਣਾ ਬੰਦ ਕਰਨ: ਕਾਲਕਾ, ਕਾਹਲੋਂ

ਕਰੋੜਾਂ ਪੈਰੋਕਾਰਾਂ ਦਾ ਦਾਅਵਾ ਕਰਨ ਵਾਲਾ ਰਾਮ ਰਹੀਮ ਚੋਣ ਮੈਦਾਨ ਵਿੱਚ ਆ ਕੇ ਆਪਣਾ ਅਸਲ ਜਨ-ਆਧਾਰ ਕਰੇ ਸਾਬਤ: ਭਾਈ ਰਤਿੰਦਰ ਸਿੰਘ ਇੰਦੌਰ

2029 ਤੋਂ ਪਹਿਲਾਂ 21 ਐਨਡੀਏ ਸ਼ਾਸਿਤ ਰਾਜਾਂ ਵਿੱਚ ਯੂਸੀਸੀ ਲਾਗੂ ਕੀਤਾ ਜਾਵੇਗਾ: ਅਮਿਤ ਸ਼ਾਹ

ਪੰਜਾਬ ਦੇ ਬਿਜਲੀ ਸੰਕਟ ਲਈ ਕੋਲੇ ਦੀ ਸਪਲਾਈ ਜ਼ਿੰਮੇਵਾਰ ਨਹੀਂ, ਕਾਫ਼ੀ ਭੰਡਾਰ ਉਪਲਬਧ ਹਨ: ਕੋਲਾ ਮੰਤਰਾਲਾ

ਸ਼੍ਰੀ ਦਸਮ ਗ੍ਰੰਥ ਸਾਹਿਬ ਦੀ ਵਿਆਖਿਆ ਦਾ ਮੁਕਾਬਲਾ: ਵਿਦਵਾਨਾਂ ਵੱਲੋਂ ਗਿਆਨੀ ਸ਼ੇਰ ਸਿੰਘ ਨੂੰ ਗੁਰਮਤਿ ਸੰਵਾਦ ਦੀ ਖੁੱਲ੍ਹੀ ਚੁਣੌਤੀ

ਭਗਵੰਤ ਮਾਨ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸਕੂਲਾਂ ਵਿੱਚ ਨਸ਼ਿਆਂ ਨਾਲ ਜੁੜੀਆਂ ਗਲਤ ਧਾਰਨਾਵਾਂ ਕੀਤੀਆਂ ਦੂਰ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਕਮੇਟੀ ਦੇ ਅਹਿਮ ਐਲਾਨ- ਸਟਾਫ ਦੇ ਡੀ.ਏ. ਵਿੱਚ 15 ਫੀਸਦੀ ਵਾਧਾ

9/11 ਦੀ 25ਵੀਂ ਬਰਸੀ ਮੌਕੇ ਡਬਲਯੂਐੱਸਪੀ ਵੱਲੋਂ ਸ਼ਰਧਾਂਜਲੀ, ਨਸਲਵਾਦ, ਨਫ਼ਰਤ ਤੇ ਅੱਤਵਾਦ ਖ਼ਿਲਾਫ਼ ਇਕਜੁੱਟ ਹੋਣ ਦਾ ਸੱਦਾ

ਦਿੱਲੀ ਕਮੇਟੀ ਚੋਣ ਦੀਆਂ ਬਣ ਰਹੀਆਂ ਨਵੀਂ ਵੋਟਰ ਸੂਚੀਆਂ ’ਚ ਵੱਡਾ ਝੋਲ? ਕਿਤੇ ਸੰਗਤ ਦੇ ਨਾਮ ਗਾਇਬ, ਕਿਤੇ ਇਲਾਕੇ ’ਚ ਨਾਮ - ਵੀਰਜੀ