BREAKING NEWS
ਪੰਜਾਬ 1984 ਨੂੰ ਨਹੀਂ ਭੁੱਲਿਆ ਅਤੇ ਕਾਂਗਰਸ ਨੂੰ ਮਾਫ਼ ਨਹੀਂ ਕਰੇਗਾ, 42 ਸਾਲ ਬੀਤ ਜਾਣ 'ਤੇ ਵੀ ਦਰਦ ਬਰਕਰਾਰ ਹੈ: ਅਮਨ ਅਰੋੜਾਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਜੀਵਨ ਰੱਖਿਅਕ ਟ੍ਰਾਂਸਪਲਾਂਟ ਬਿਲਕੁਲ ਮੁਫ਼ਤ ਕੀਤਾ ਗਿਆਧਾਲੀਵਾਲ ਦੇ ਨਾਲ ਅਜਨਾਲਾ ਦੇ ਸਰਪੰਚਾਂ ਦਾ ਵਫ਼ਦ ਵੀ ਰਿਹਾ ਮੌਜੂਦ, ਕੇਂਦਰ ਸਰਕਾਰ ਤੋਂ ਉਝ ਡੈਮ ਦੇ ਪ੍ਰੋਜੈਕਟ ਵਿੱਚ ਤੇਜ਼ੀ ਲਿਆਉਣ ਦੀ ਕੀਤੀ ਮੰਗਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦੇ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਹੱਲ ਲਈ ਵਚਨਬੱਧ: ਹਰਪਾਲ ਸਿੰਘ ਚੀਮਾਮੰਡੀ ਗੋਬਿੰਦਗੜ੍ਹ ਅਤੇ ਖੰਨਾ ਵਿੱਚ ਵੱਡੀ ਇਨਫੋਰਸਮੈਂਟ ਮੁਹਿੰਮ, ਟੈਕਸ ਚੋਰਾਂ ਲਈ ਇੱਕ ਚੇਤਾਵਨੀ: ਹਰਪਾਲ ਸਿੰਘ ਚੀਮਾਪੰਜਾਬ ਦੇ ਬਿਜਲੀ ਸੰਕਟ ਲਈ ਕੋਲੇ ਦੀ ਸਪਲਾਈ ਜ਼ਿੰਮੇਵਾਰ ਨਹੀਂ, ਕਾਫ਼ੀ ਭੰਡਾਰ ਉਪਲਬਧ ਹਨ: ਕੋਲਾ ਮੰਤਰਾਲਾ

ਪੰਜਾਬ

ਕਾਂਗਰਸ ਨੇ ਸੱਜਣ ਕੁਮਾਰ ਅਤੇ ਕਮਲ ਨਾਥ ਵਰਗੇ ਆਗੂਆਂ ਨੂੰ ਸਿਆਸੀ ਸਰਪ੍ਰਸਤੀ ਕਿਉਂ ਦਿੱਤੀ? ਬਲਤੇਜ ਪੰਨੂ

ਕੌਮੀ ਮਾਰਗ ਬਿਊਰੋ | September 15, 2026 08:28 PM

ਚੰਡੀਗੜ੍ਹ-ਆਮ ਆਦਮੀ ਪਾਰਟੀ  ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਾਂਗਰਸ ਦੇ ਪੰਜਾਬ ਇੰਚਾਰਜ ਸਚਿਨ ਪਾਇਲਟ ਦੇ ਪੰਜਾਬ ਦੌਰੇ 'ਤੇ ਤਿੱਖਾ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਇਹ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਜਿਹੜੇ ਕਾਂਗਰਸੀ ਨੇਤਾ ਖੁਦ ਨੂੰ ਮਲਾਹ ਦੱਸ ਕੇ ਮੁੱਖ ਮੰਤਰੀ ਬਣਨ ਦੇ ਸੁਪਨੇ ਵੇਖਦੇ ਸਨ, ਉਹਨਾਂ ਨੇ ਕਾਂਗਰਸ ਦੀ ਬੇੜੀ ਪੂਰੀ ਤਰ੍ਹਾਂ ਡੋਬ ਦਿੱਤੀ ਹੈ। ਹੁਣ ਉਸ ਡੁੱਬਦੀ ਹੋਈ ਬੇੜੀ ਨੂੰ ਬਚਾਉਣ ਲਈ ਹਵਾਈ ਜਹਾਜ਼ ਦਾ 'ਪਾਇਲਟ' ਉਤਾਰਿਆ ਗਿਆ ਹੈ। ਪੰਨੂ ਨੇ ਕਿਹਾ ਕਿ ਸਚਿਨ ਪਾਇਲਟ ਦਾ ਪੰਜਾਬ ਆਉਣ 'ਤੇ ਜੀ ਆਇਆਂ ਨੂੰ, ਪਰ ਪੰਜਾਬ ਦੇ ਲੋਕਾਂ ਨੂੰ ਵੋਟਾਂ ਦਾ ਵਾਸਤਾ ਪਾਉਣ ਤੋਂ ਪਹਿਲਾਂ ਉਹਨਾਂ ਨੂੰ ਕਾਂਗਰਸ ਦੇ ਗੁਨਾਹਾਂ ਦੇ ਜਵਾਬ ਦੇਣੇ ਪੈਣਗੇ।

ਬਲਤੇਜ ਪੰਨੂ ਨੇ ਸਚਿਨ ਪਾਇਲਟ ਨੂੰ ਸਿੱਧੇ ਸਵਾਲ ਕਰਦਿਆਂ ਪੁੱਛਿਆ ਕਿ ਕਾਂਗਰਸ ਨੇ ਹਮੇਸ਼ਾ ਘੱਟ ਗਿਣਤੀਆਂ ਨਾਲ ਧੱਕਾ ਕਿਉਂ ਕੀਤਾ ਅਤੇ 1984 ਦੇ ਸ਼ਰੇਆਮ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਅੱਜ ਤੱਕ ਆਪਣੀ ਹਿੱਕ ਨਾਲ ਲਾ ਕੇ ਕਿਉਂ ਰੱਖਿਆ? ਉਹਨਾਂ ਕਿਹਾ ਕਿ 1984 ਦੇ ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਅਤੇ ਕਮਲਨਾਥ ਵਰਗੇ ਨੇਤਾਵਾਂ ਨੂੰ ਕਾਂਗਰਸ ਨੇ ਹਮੇਸ਼ਾ ਪੂਰੀ ਸੁਰੱਖਿਆ ਅਤੇ ਸਰਪ੍ਰਸਤੀ ਦਿੱਤੀ। ਅੱਜ ਵੀ ਕਾਂਗਰਸੀ ਆਗੂ ਇਹਨਾਂ ਕਾਤਲਾਂ ਨੂੰ ਆਪਣੇ ਆਦਰਸ਼ ਨੇਤਾ ਕਿਉਂ ਮੰਨਦੇ ਹਨ?

ਪੰਨੂ ਨੇ ਅੱਗੇ ਕਿਹਾ ਕਿ ਦਿੱਲੀ ਦੀਆਂ ਸੜਕਾਂ 'ਤੇ ਸਿੱਖਾਂ ਦਾ ਲਹੂ ਵਹਾਉਣ ਵਾਲੀ ਕਾਂਗਰਸ ਪਾਰਟੀ ਕਿਸ ਨੈਤਿਕਤਾ ਨਾਲ ਅੱਜ ਪੰਜਾਬੀਆਂ ਤੋਂ ਵੋਟਾਂ ਮੰਗ ਰਹੀ ਹੈ? 1984 ਵਿੱਚ ਜੋ ਹਸ਼ਰ ਕਾਂਗਰਸ ਨੇ ਸਿੱਖਾਂ ਦਾ ਕੀਤਾ, ਉਸ ਦਾ ਦਾਗ ਕਦੇ ਧੋਤਾ ਨਹੀਂ ਜਾ ਸਕਦਾ। ਸਚਿਨ ਪਾਇਲਟ ਪੰਜਾਬ ਵਿੱਚ ਪ੍ਰਚਾਰ ਕਰਨ ਤੋਂ ਪਹਿਲਾਂ ਦੇਸ਼ ਨੂੰ ਇਹ ਸਪੱਸ਼ਟ ਕਰਨ ਕਿ 1984 ਦੇ ਕਤਲੇਆਮ ਦੇ ਪਿੱਛੇ ਕਿਹੜੇ-ਕਿਹੜੇ ਕਾਂਗਰਸੀ ਨੇਤਾ ਸ਼ਾਮਲ ਸਨ, ਉਹਨਾਂ ਨੂੰ ਅੱਜ ਤੱਕ ਬਚਾਇਆ ਕਿਉਂ ਗਿਆ, ਅਤੇ ਕਾਂਗਰਸ ਉਹਨਾਂ ਨੂੰ ਆਪਣੇ ਆਈਡੀਅਲ ਨੇਤਾ ਮੰਨਣਾ ਕਦੋਂ ਬੰਦ ਕਰੇਗੀ?

Have something to say? Post your comment

 
 
 
 

ਪੰਜਾਬ

ਕੀ ਕਾਨੂੰਨ ਮਰਨ ਤੋਂ ਪਹਿਲਾਂ ਦਿੱਤੇ ਬਿਆਨ 'ਤੇ ਐਫ.ਆਈ.ਆਰ. ਅਤੇ ਜਾਂਚ ਦੀ ਮੰਗ ਨਹੀਂ ਕਰਦਾ? ਪਾਇਲਟ

ਪੰਜਾਬ 1984 ਨੂੰ ਨਹੀਂ ਭੁੱਲਿਆ ਅਤੇ ਕਾਂਗਰਸ ਨੂੰ ਮਾਫ਼ ਨਹੀਂ ਕਰੇਗਾ, 42 ਸਾਲ ਬੀਤ ਜਾਣ 'ਤੇ ਵੀ ਦਰਦ ਬਰਕਰਾਰ ਹੈ: ਅਮਨ ਅਰੋੜਾ

ਮਾਨ ਸਰਕਾਰ ਦੀ ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਸਖ਼ਤ ਮੁਹਿੰਮ; ਦੁਨੀਆ ਭਰ ਤੋਂ ਅਪਰਾਧੀਆਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ: ਬਲਤੇਜ ਪੰਨੂ

ਅਮਰੀਕਾ ਵੱਸਦੇ ਲੇਖਕ ਸ. ਧਰਮ ਸਿੰਘ ਗੋਰਾਇਆ ਦੀ ਪੁਸਤਕ “ਰਾਵੀ ਮੇਰੇ ਆਰ ਪਾਰ”ਪ੍ਰੋ.ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋ ਲੋਕ ਅਰਪਣ

ਬਾਬਾ ਬੰਦਾ ਸਿੰਘ ਬਹਾਦਰ ਟਰਸਟ ਲੁਧਿਆਣਾ ਵੱਲੋਂ ਸਾਹਿੱਤ ਸ਼੍ਰੋਮਣੀ ਗੁਲਜ਼ਾਰ ਸਿੰਘ ਸੰਧੂ ਦਾ ਸਨਮਾਨ

ਰਵਿੰਦਰ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਮੈਂਬਰਸਿ਼ਪ ਤੋਂ ਖਾਰਜ

ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਗੁਰਮਤਿ ਸਮਾਗਮ

ਮਾਨ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਚਲਦਿਆਂ ਪੰਜਾਬ ਰੰਗਿਆ- ਖੇਡਾਂ ਦੇ ਰੰਗ 'ਚ - : ਕੁਲਵੰਤ ਸਿੰਘ

ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਵਿੱਚ ਪਾਇਆ ਜਾ ਰਿਹਾ ਹੈ ਭਾਰੀ ਉਤਸਾਹ : ਕੁਲਵੰਤ ਸਿੰਘ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਹੇਲਾ ਪਰਿਵਾਰ ਵੱਲੋ ਸ਼ੁਕਰਾਨਾ ਕੀਰਤਨ ਸਮਾਗਮ ਆਯੋਜਿਤ