ਲੁਧਿਆਣਾ-ਗੁਰੂ ਘਰ ਦੇ ਅਨਿਨ ਸੇਵਕ ਗੁਰਪੁਰਵਾਸੀ ਸ.ਜਗਤ ਸਿੰਘ ਭਾਟੀਆ, ਮਾਤਾ ਸਵਰਨ ਕੌਰ ਤੇ ਸ.ਮੋਹਿੰਦਰਪਾਲ ਸਿੰਘ ਭਾਟੀਆ ਦੀ ਮਿੱਠੀ ਤੇ ਪਿਆਰੀ ਯਾਦ ਨੂੰ ਸਮਰਪਿਤ ਛੇਵਾਂ ਅੰਮ੍ਰਿਤ ਸਾਗਰ ਅਰਦਾਸ ਸਮਾਗਮ ਬੀਤੀ ਰਾਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਆਯੋਜਿਤ ਕੀਤਾ ਗਿਆ। ਜਿਸ ਅੰਦਰ ਪੰਥ ਦੇ ਪ੍ਰਮੁੱਖ ਕੀਰਤਨੀ ਜੱਥਿਆਂ ਸਮੇਤ ਵੱਖ ਵੱਖ ਧਾਰਮਿਕ, ਰਾਜਨੀਤਕ ਤੇ ਸਮਾਜਿਕ ਜੱਥੇਬੰਦੀਆਂ ਦੇ ਆਗੂਆਂ ਅਤੇ ਲੁਧਿਆਣਾ ਸ਼ਹਿਰ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਆਪਣੀਆਂ ਹਾਜ਼ਰੀਆਂ ਭਰੀਆਂ।ਅੰਮ੍ਰਿਤ ਸਾਗਰ ਪ੍ਰੀਵਾਰ ਦੇ ਵੱਲੋ ਆਯੋਜਿਤ ਕੀਤੇ ਗਏ ਛੇਵੇਂ ਅਰਦਾਸ ਸਮਾਗਮ ਦੌਰਾਨ ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਭਾਈ ਹਰਿੰਦਰ ਸਿੰਘ ਨਿਰਵੈਰ ਖਾਲਸਾ ਜੱਥਾ ਯੂ. ਕੇ ਨੇ ਕਿਹਾ ਕਿ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਵਾਲੇ ਅਤੇ ਆਪਣੀ ਉਸਾਰੂ ਸੋਚ ਨੂੰ ਮੁਨੱਖੀ ਕਲਿਆਣ ਦੇ ਕਾਰਜਾਂ ਵਿੱਚ ਲਗਾ ਕੇ ਪੰਥ ਦੀ ਸੇਵਾ ਕਰਨ ਵਾਲੀਆਂ ਸਮੂਹ ਅਜ਼ੀਮ ਸ਼ਖਸ਼ੀਅਤਾਂ ਸਵ.ਜਗਤ ਸਿੰਘ ਭਾਟੀਆ, ਸਵ.ਮਾਤਾ ਸਵਰਨ ਕੌਰ ਤੇ ਸਵ.ਮੋਹਿੰਦਰਪਾਲ ਸਿੰਘ ਭਾਟੀਆ ਗੁਰੂ ਘਰ ਦੇ ਸੱਚੇ ਸਿੱਖ ਸੇਵਕ ਸਨ। ਜਿੰਨ੍ਹਾਂ ਨੇ ਗੁਰੂ ਘਰ ਅੰਦਰ ਇੱਕ ਨਿਮਾਣੇ ਸੇਵਕਾਂ ਦੇ ਰੂਪ ਵੱਜੋਂ ਸੇਵਾ ਹੀ ਨਹੀਂ ਕੀਤੀ ਬਲਕਿ ਆਪਣੇ ਪ੍ਰੀਵਾਰ ਦੇ ਸਮੂਹ ਮੈਬਰਾਂ ਤੇ ਸੰਗਤਾਂ ਨੂੰ ਗੁਰਬਾਣੀ ਤੇ ਸਿੱਖੀ ਦੇ ਸਿਧਾਂਤਾਂ ਨਾਲ ਜੋੜਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ।ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੰਮ੍ਰਿਤ ਸਾਗਰ ਕੰਪਨੀ ਦੇ ਪ੍ਰਮੁੱਖ ਸ.ਬਲਬੀਰ ਸਿੰਘ ਭਾਟੀਆ, ਸ.ਕਰਨਪ੍ਰੀਤ ਸਿੰਘ ਭਾਟੀਆ ਦੀ ਅਗਵਾਈ ਹੇਠ ਅੰਮ੍ਰਿਤ ਸਾਗਰ ਪ੍ਰੀਵਾਰ ਵੱਲੋ ਆਪਣੇ ਪੁਰਖਿਆਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਅਰਦਾਸ ਸਮਾਗਮ ਕਰਵਾਉਣਾ ਸਮੁੱਚੀਆਂ ਸੰਗਤਾਂ ਲਈ ਪ੍ਰੇਣਾ ਦਾ ਸਰੋਤ ਹੈ।ਸਮਾਗਮ ਅੰਦਰ ਸ.ਇੰਦਰਜੀਤ ਸਿੰਘ ਮੱਕੜ ਪ੍ਰਧਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਅਤੇ
ਸਟੇਜ ਸਕੱਤਰ ਦੀ ਸੇਵਾ ਨਿਭਾ ਰਹੇ ਸ.
ਤੇਜਿੰਦਰਪਾਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬੇਸ਼ੱਕ ਅਕਾਲ ਪੁਰਖ ਦੇ ਹੁਕਮ ਅਨੁਸਾਰ ਉਕਤ ਗੁਰੂ ਘਰ ਦੇ ਅਨਿਨ ਸੇਵਕ ਸਾਨੂੰ ਸਾਰਿਆਂ ਸਰੀਰਕ ਤੌਰ ਤੇ ਵਿਛੋੜਾ ਦੇ ਗਏ ਹਨ।ਪਰ ਉਨ੍ਹਾਂ ਦੀਆਂ ਮਿੱਠੀਆਂ ਤੇ ਨਿੱਘੀਆਂ ਯਾਦਾਂ ਹਮੇਸ਼ਾ ਸਾਡੇ ਅੰਗ ਸੰਗ ਵੱਸਦੀਆਂ ਰਹਿਣਗੀਆਂ, ਖਾਸ ਕਰਕੇ ਮੌਜੂਦਾ ਸਮੇਂ ਵਿੱਚ ਅੰਮ੍ਰਿਤ ਸਾਗਰ ਪਰਿਵਾਰ ਦੇ ਵੱਲੋ ਕੀਤੇ ਜਾ ਰਹੇ ਧਾਰਮਿਕ ਕਾਰਜ ਸੰਗਤਾਂ ਦੇ ਲਈ ਪ੍ਰੇਰਨਾ ਦਾ ਸਰੋਤ ਬਣ ਚੁੱਕੇ ਹਨ ।ਇਸ ਤੋ ਪਹਿਲਾਂ ਗੁਰਪੁਰਵਾਸੀ ਸ.ਜਗਤ ਸਿੰਘ ਭਾਟੀਆ, ਮਾਤਾ ਸਵਰਨ ਕੌਰ ਤੇ ਸ.ਮੋਹਿੰਦਰਪਾਲ ਸਿੰਘ ਭਾਟੀਆ ਦੀ ਮਿੱਠੀ ਤੇ ਪਿਆਰੀ ਯਾਦ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਪੰਜਵੇ ਅੰਮ੍ਰਿਤ ਸਾਗਰ ਅਰਦਾਸ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਰਵਿੰਦਰ ਸਿੰਘ ਸਾਬਕਾ ਹਜੂਰੀ ਰਾਗੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਭਾਈ ਹਰਿੰਦਰ ਸਿੰਘ ਨਿਰਵੈਰ ਖਾਲਸਾ ਜੱਥਾ ਯੂ. ਕੇ ਵਾਲਿਆਂ ਸਮੇਤ ਜੀ. ਆਰ. ਡੀ ਅਕੈਡਮੀ ਲੁਧਿਆਣਾ ਦੇ ਵਿਦਿਆਰਥੀਆਂ ਦੇ ਕੀਰਤਨੀ ਜੱਥਿਆਂ ਨੇ ਆਪਣੀਆਂ ਹਾਜ਼ਰੀਆਂ ਭਰਕੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ। ਸਮਾਗਮ ਦੀ ਸਮਾਪਤੀ ਉਪਰੰਤ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ.ਇੰਦਰਜੀਤ ਸਿੰਘ ਮੱਕੜ, ਅੰਮ੍ਰਿਤ ਸਾਗਰ ਦੇ ਪ੍ਰਮੁੱਖ ਸ.
ਬਲਬੀਰ ਸਿੰਘ ਭਾਟੀਆ ਤੇ ਸ.ਕਰਨਪ੍ਰੀਤ ਸਿੰਘ ਭਾਟੀਆ ਅਤੇ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਅਹੁਦੇਦਾਰਾਂ
ਨੇ ਸਮੂਹ ਕੀਰਤਨੀ ਜੱਥਿਆਂ ਦੇ ਮੈਬਰਾਂ, ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਅਤੇ ਪੰਥ ਪ੍ਰਚਾਰਕ ਮਾਤਾ ਵਿਪਨਪ੍ਰੀਤ ਕੌਰ, ਮੇਅਰ ਲੁਧਿਆਣਾ ਇੰਦਰਜੀਤ ਕੌਰ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਕੀਤਾ!ਸਮਾਗਮ ਅੰਦਰ ਮਹਿੰਦਰ ਸਿੰਘ ਡੰਗ, ਅਤੱਰ ਸਿੰਘ ਮੱਕੜ, ਰਜਿੰਦਰ ਸਿੰਘ ਡੰਗ, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਮੇਜਰ ਸਿੰਘ ਖਾਲਸਾ, ਰਾਜਵੰਤ ਸਿੰਘ ਵੋਹਰਾ, , ਜੋਗਿੰਦਰ ਸਿੰਘ ਸਲੂਜਾ, ਬਲਜੀਤ ਸਿੰਘ ਬੀਤਾ, ਰਣਜੀਤ ਸਿੰਘ ਖਾਲਸਾ ਮੀਡੀਆ ਸਲਾਹਕਾਰ
ਹਰਪਾਲ ਸਿੰਘ ਖਾਲਸਾ, ਹਰਵਿੰਦਰ ਸਿੰਘ ਕੋਹਲੀ, ਇੰਦਰਬੀਰ ਸਿੰਘ ਬੱਤਰਾ, ਸੁਖਵਿੰਦਰ ਸਿੰਘ ਹੈਪੀ ਕੋਚਰ, ਹਰਮੀਤ ਸਿੰਘ ਡੰਗ, ਪਰਮਜੀਤ ਸਿੰਘ ਸੇਠੀ, ਅਵਤਾਰ ਸਿੰਘ ਬੀ.ਕੇ, ਭੁਪਿੰਦਰਪਾਲ ਸਿੰਘ ਧਵਨ, ਨਰਿੰਦਰਪਾਲ ਸਿੰਘ ਕਥੂਰੀਆ, ਸੁਰਿੰਦਰਪਾਲ ਸਿੰਘ ਭੁਟਆਣੀ, ਭੁਪਿੰਦਰ ਸਿੰਘ ਜੁਨੇਜਾ, ਅਵਤਾਰ ਸਿੰਘ ਮਿੱਢਾ, , ਮਨਜੋਤ ਸਿੰਘ, ਸੁਰਿੰਦਰ ਸਿੰਘ ਭਾਟੀਆ, ਨਵਤੇਜ ਸਿੰਘ, ਰਘਬੀਰ ਸਿੰਘ ਮੌਗਾ, ਹਰਬਿੰਦਰ ਸਿੰਘ , ਹਰਭਜਨ ਸਿੰਘ ਬੱਗਾ, ਉੱਤਮਜੀਤ ਸਿੰਘ ਬੱਗਾ ਅਮਰਜੀਤ ਸਿੰਘ ਭਾਟੀਆ, ਜਸਪਾਲ ਸਿੰਘ ਭਾਟੀਆ, ਵਿਕਰਮ ਮੱਕੜ, ਪਰਮ ਗਾਂਖਰ, ਜਪਜੋਤ ਸਿੰਘ, ਅਰਸ਼ਦੀਪ ਸਿੰਘ ਦੂਆ, ਸਤਨਾਮ ਸਿੰਘ ਬੱਗਾ, ਛਤਰਪਾਲ ਸਿੰਘ ਕਾਲੜਾ
ਮਨਮੀਤ ਸਿੰਘ ਸਲੂਜਾ, ਨਵਜੋਤ ਸਿੰਘ ਭਾਟੀਆ, ਪ੍ਰਦੀਪ ਸਿੰਘ ਨਾਗਪਾਲ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ।