BREAKING NEWS
• 40 ਫੀਸਦੀ ਜਾਂ ਇਸ ਤੋਂ ਵੱਧ ਅਨੁਸੂਚਿਤ ਜਾਤੀ ਆਬਾਦੀ ਵਾਲੇ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਮਿਲੇਗੀ ਤੇਜ਼ੀ • ਐਸਆਈਆਰ ਵਿਵਾਦ: ਕਾਂਗਰਸ ਨੇ ਚੋਣ ਕਮਿਸ਼ਨ ਦੇ 'ਤੇ ਕੀਤਾ ਪਲਟਵਾਰ - ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ • ਭਾਜਪਾ ਵਲੋਂ ਪੇਂਡੂ ਰੁਜ਼ਗਾਰ ਸਕੀਮ ਬਦਲਣ ਤੋਂ ਬਾਅਦ 9.56 ਕਰੋੜ ਘੱਟ ਦਿਹਾੜੀਆਂ ਦੇ ਰੁਜ਼ਗਾਰ ਪੈਦਾ ਹੋਏ: ਹਰਪਾਲ ਸਿੰਘ ਚੀਮਾ • ਵਿਰੋਧੀ ਧਿਰਾਂ ਦੇ ਦੋਸ਼ਾਂ ਦਾ ਨੌਜਵਾਨਾਂ ਨੇ ਮੈਰਾਥਨ 'ਚ ਪਹੁੰਚ ਕੇ ਦਿੱਤਾ ਠੋਕਵਾਂ ਜਵਾਬ: ਮਨਜਿੰਦਰ ਸਿੰਘ ਲਾਲਪੁਰਾ • ਐਸਜੀਪੀਸੀ ਨੂੰ ਮਾਮਲਾ ਠੰਡਾ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਸਿੱਖ ਸੰਗਤ ਨੂੰ ਜਵਾਬ ਦੇਣਾ ਚਾਹੀਦਾ ਹੈ: ਬਲਤੇਜ ਪੰਨੂ • ਜਬ ਜਬ ਮੋਦੀ ਡਰਤਾ ਹੈ, ਪੁਲਿਸ ਕੋ ਆਗੇ ਕਰਤਾ ਹੈ”: ਪ੍ਰਦਰਸ਼ਨ ਦੌਰਾਨ 'ਆਪ' ਵਰਕਰਾਂ ਨੇ ਲਾਏ ਜ਼ੋਰਦਾਰ ਨਾਅਰੇ

ਪੰਜਾਬ

ਡਾ. ਬਲਬੀਰ ਸਿੰਘ ਦੱਸਣ ਕਿ ਕੀ ਉਹਨਾਂ ਨੇ ਗਾਇਤਰੀ ਬਿਸ਼ਨੋਈ ਲਈ ’ਤਰਸ’ ਕਿਉਂ ਵਿਖਾਇਆ: ਹਰਸਿਮਰਤ ਕੌਰ ਬਾਦਲ

ਕੌਮੀ ਮਾਰਗ ਬਿਊਰੋ | September 27, 2026 09:03 PM

ਪਟਿਆਲਾ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਅਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਪੁੱਛਿਆ ਕਿ ਉਹ ਦੱਸਣ ਕਿ ਪੰਜਾਬ ਤੋਂ ਕਿੰਨੇ ਬਿਮਾਰ ਲੋਕਾਂ ਵਾਸਤੇ ਉਹਨਾਂ ਆਪਣਾ ਮੰਤਰੀ ਵਾਲਾ ਬੰਗਲਾ ਖੋਲ੍ਹਿਆ ਹੈ ਤੇ ਉਹਨਾਂ ਨੂੰ ਰਾਜਸਥਾਨ ਦੀ ਵਸਨੀਕ ਗਾਇਤਰੀ ਬਿਸ਼ਨੋਈ ’ਤੇ ’ਤਰਸ’ ਕਿਉਂ ਆਇਆ ਜਿਸਨੂੰ ਸਾਰਾ ਬੰਗਲਾ ਹੀ ਦੇ ਦਿੱਤਾ ਹੈ।
ਬਠਿੰਡਾ ਦੇ ਐਮ ਪੀ ਇਥੇ ਪਟਿਆਲਾ ਦਿਹਾਤੀ ਹਲਕੇ ਦੇ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਅਤੇ ਸਮਾਣਾ ਵਿਖੇ ਇੰਚਾਰਜ ਜਗਮੀਤ ਸਿੰਘ ਹਰਿਆਊ ਵੱਲੋਂ ਆਯੋਜਿਤ ਵਿਸ਼ਾਲ ਮਾਵਾਂ ਧੀਆਂ ਇਨਸਾਫ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ ਜਿਸ ਦੌਰਾਨ ਹਜ਼ਾਰਾਂ ਔਰਤਾਂ ਨੇ ਅਕਾਲੀ ਦਲ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦਾ ਪ੍ਰਣ ਲਿਆ।

ਸਰਦਾਰਨੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸਿਹਤ ਮੰਤਰੀ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਨੂੰ ਗਾਇਤਰੀ ਬਿਸ਼ਨੋਈ ਅਤੇ ਉਹਨਾਂ ਦੇ ਪਰਿਵਾਰ ’ਤੇ ਇੰਨੀ ਦਰਿਆਦਿਲੀ ਕਿਉਂ ਵਿਖਾਈ। ਉਹਨਾਂ ਕਿਹਾ ਕਿ ਡਾ. ਬਲਬੀਰ ਸਿੰਘ ’ਤੇ ਪਹਿਲਾਂ ਹੀ ਪਾਰਟੀ ਦੀ ਇਕ ਆਗੂ ਨੇ ਜਿਣਸੀ ਛੇੜਛਾੜ ਦੇ ਦੋਸ਼ ਲਗਾਏ ਹੋਏ ਹਨ। ਉਹਨਾਂ ਕਿਹਾ ਕਿ ਉਹ ਦੱਸਣ ਕਿ ਉਹਨਾਂ ਨੇ ਆਪਣੇ ਮੰਤਰੀ ਵਾਲੇ ਬੰਗਲੇ ਦੀ ਦੁਰਵਰਤੋਂ ਦੀ ਆਗਿਆ ਕਿਉਂ ਦਿੱਤੀ।ਉਹਨਾਂ ਕਿਹਾ ਕਿ ਆਪ ਸਰਕਾਰ ਵੀ ਇਹ ਦੱਸੇ ਕਿ ਉਹ ਪੰਜਾਬੀਆਂ ਦਾ ਪੈਸਾ ਤੇ ਸਰੋਤ ਬਾਹਰਲਿਆਂ ਨੂੰ ਕਿਉਂ ਦੇ ਰਹੀ ਹੈ।

ਸਰਦਾਰਨੀ ਬਾਦਲ ਨੇ ਡਾ. ਬਲਬੀਰ ਸਿੰਘ ਵੱਲੋਂ 16 ਮੈਡੀਕਲ ਕਾਲਜ ਖੋਲ੍ਹਣ ਦਾ ਵਾਅਦਾ ਕਰਨ ਦੇ ਬਾਵਜੂਦ ਇਕ ਵੀ ਮੈਡੀਕਲ ਕਾਲਜ ਨਹੀਂ ਖੋਲ੍ਹਿਆ। ਉਹਨਾਂ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ ਦੇ ਨਾਲ ਜੁੜੇ ਰਾਜਿੰਦਰਾ ਹਸਪਤਾਲ ਦੀ ਹਾਲਤ ਦਿਨ ਬ ਦਿਨ ਖਸਤਾ ਹੁੰਦੀ ਜਾ ਰਹੀ ਹੈ ਤੇ ਡਾਕਟਰ ਟਾਰਚ ਲਾਈਟਾਂ ਹੇਠ ਅਪਰੇਸ਼ਨ ਕਰਨ ਵਾਸਤੇ ਮਜਬੂਰ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਪਿਛਲੇ ਸਾਲ ਸਮਾਣਾ ਵਿਚ ਸੱਤ ਬੱਚੇ ਹਾਦਸੇ ਵਿਚ ਮਾਰੇ ਗਏ ਜਦੋਂ ਮਾਇਨਿੰਗ ਮਾਫੀਆ ਦਾ ਤੇਜ਼ ਰਫਤਾਰ ਟਿੱਪਰ ਉਹਨਾਂ ਦੀ ਗੱਡੀ ਵਿਚ ਜਾ ਵੱਜਿਆ ਪਰ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਸਮਾਣਾ ਵਿਖੇ ਸਰਕਾਰੀ ਹਸਪਤਾਲ ਦੀ ਹਾਲਤ ਵੀ ਖਸਤਾ ਹੈ। ਉਹਨਾਂ ਕਿਹਾ ਕਿ ਤੁਸੀਂ ਏਮਜ਼ ਬਠਿੰਡਾ ਵਿਖੇ ਆ ਕੇ ਸਹੂਲਤਾਂ ਵੇਖੋ ਤੇ ਸਿਹਤ ਖੇਤਰ ਵਿਚ ਪਿਛਲੀ ਅਕਾਲੀ ਦਲ ਦੀ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਦੀ ਤੁਲਨਾ ਮੌਜੂਦਾ ਸਰਕਾਰ ਨਾਲ ਕਰ ਕੇ ਵੇਖੋ।

ਸਰਦਾਰਨੀ ਬਾਦਲ ਨੇ ਪੰਜਾਬ ਵਿਚ ਨਸ਼ਿਆਂ ਦੇ ਪਸਾਰ ਦੀ ਗੱਲ ਕਰਦਿਆਂ ਕਿਹਾ ਕਿ ਸਾਡੇ ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਹਨ, ਔਰਤਾਂ ਅਸੁਰੱਖਿਅਤ ਹਨ। ਉਹਨਾਂ ਕਿਹਾ ਕਿ ਚੇਨ ਸਨੈਚਿੰਗ ਤੇ ਲੁੱਟਖੋਹ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਹਾਲਾਤਾਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ ਕਿਉਂਕਿ ਉਹ ਚਾਰ ਮਹੀਨਿਆਂ ਵਿਚ ਨਸ਼ੇ ਖ਼ਤਮ ਕਰਨ ਦੀ ਆਪਣੀ ਗਰੰਟੀ ਪੂਰੀ ਕਰਨ ਵਿਚ ਨਾਕਾਮ ਸਾਬਤ ਹੋਏ ਹਨ।

ਸਰਦਾਰਨੀ ਬਾਦਲ ਨੇ ਕਿਹਾ ਕਿ ਔਰਤਾਂ ਆ ਕੇ ਦੱਸ ਰਹੀਆਂ ਹਨ ਕਿ ਕਿਵੇਂ ਜਦੋਂ ਉਹਨਾਂ ਨਸ਼ਾ ਤਸਕਰਾਂ ਖਿਲਾਫ ਸ਼ਿਕਾਇਤ ਕੀਤੀ ਤਾਂ ਆਪ ਸਰਕਾਰ ਨੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਨ ਦੀ ਥਾਂ ਉਲਟਾ ਉਹਨਾਂ ਦੇ ਖਿਲਾਫ ਹੀ ਕਾਰਵਾਈ ਸ਼ੁਰੂ ਕਰ ਦਿੱਤੀ। ਉਹਨਾਂ ਕਿਹਾ ਕਿ ਹਾਲਾਤ ਅਜਿਹੇ ਹਨ ਕਿ ਅੱਜ ਆਟਾ ਭਾਵੇਂ ਮਿਲੇ ਨਾ ਮਿਲੇ ਚਿੱਟਾ ਘਰ-ਘਰ ਮਿਲ ਰਿਹਾ ਹੈ।
ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਕੌਮੀ ਅੰਕੜਿਆਂ ਵਿਚ ਵੀ ਇਹ ਖੁੱਲ੍ਹਾਸਾ ਹੋਇਆ ਹੈ ਕਿ ਨਸ਼ਾ ਤਸਕਰੀ ਵਿਚ ਪੰਜਾਬ ਨੰਬਰ ਇਕ ’ਤੇ ਹੈ ਤੇ ਨਸ਼ਿਆਂ ਦੀ ਓਵਰਡੋਜ਼ ਕਾਰਨ ਮੌਤਾਂ ਵਿਚ ਨੰਬਰ ਦੋ ’ਤੇ ਹੈ। ਉਹਨਾਂ ਕਿਹਾ ਕਿ ਆਪ ਹਾਲੇ ਵੀ ਇਸ ਮਾਮਲੇ ’ਤੇ ਅਕਾਲੀ ਦਲ ਨੂੰ ਬਦਨਾਮ ਕਰਨ ’ਤੇ ਲੱਗੀ ਹੈ। ਉਹਨਾਂ ਬੀਬੀਆਂ ਨੂੰ ਸਵਾਲ ਕੀਤਾ ਕਿ ਕੀ ਤੁਸੀਂ ਅਕਾਲੀ ਦਲ ਦੀ ਸਰਕਾਰ ਵੇਲੇ ਕਦੇ ਨੌਜਵਾਨਾਂ ਨੂੰ ਸਰਿੰਜਾਂ ਲਾ ਕੇ ਨਸ਼ੇ ਦੀ ਓਵਰਡੋਜ਼ ਨਾਲ ਗਲੀਆਂ ਵਿਚ ਮਰੇ ਪਏ ਵੇਖਿਆ ਸੀ ਜਦੋਂ ਕਿ ਹੁਣ ਅਜਿਹਾ ਆਮਹੋ ਰਿਹਾ ਹੈ।

ਉਹਨਾਂ ਨੇ ਸੁਲਤਾਨਪੁਰ ਲੋਧੀ ਦੇ ਮਨਜੀਤ ਕੌਰ ਦਾ ਹਵਾਲਾ ਵੀ ਦਿੱਤਾ ਜਿਹਨਾਂ ਨੇ 7 ਸਾਲਾਂ ਵਿਚ ਪੰਜ ਪੁੱਤਰ ਨਸ਼ੇ ਦੀ ਓਵਰਡੋਜ਼ ਕਾਰਨ ਗੁਆ ਲਏ ਅਤੇ ਤਰਨ ਤਾਰਨ ਵਿਚ ਆਪਣੇ ਪਿੰਡ ਵਿਚ ਨਸ਼ਿਆਂ ਦੀ ਵਿਕਰੀ ਦਾ ਵਿਰੋਧ ਕਰਨ ਵਾਲੇ ਅਕਾਲੀ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਜ਼ਮੀਨੀ ਹਾਲਾਤ ਹੁਣ ਇਹੋ ਹਨ।

ਸਰਦਾਰਨੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਸਰਕਾਰ ਬਣਨ ਮਗਰੋਂ ਨਵਾਂ ਕਾਨੂੰਨ ਲਿਆ ਕੇ ਨਸ਼ਿਆਂ ਨੂੰ ਹਮੇਸ਼ਾ ਹਮੇਸ਼ਾ ਲਈ ਖਤਮ ਕਰ ਦੇਵੇਗਾ। ਨਸ਼ਾ ਤਸਕਰਾਂ ਨੂੰ 10 ਸਾਲ ਤੱਕ ਜ਼ਮਾਨਤ ਨਾ ਮਿਲਣੀ ਯਕੀਨੀ ਬਣਾਈ ਜਾਵੇਗੀ ਜਿਸ ਨਾਲ ਸੰਦੇਸ਼ ਜਾਵੇਗਾ ਕਿ ਕਿਸੇ ਨੂੰ ਵੀ ਸਾਡੇ ਬੱਚਿਆਂ ਦੇ ਜੀਵਨ ਨਾਲ ਖੇਡਣ ਦੀ ਆਗਿਆ ਨਹੀਂ ਹੋਵੇਗੀ।

ਸਰਦਾਰਨੀ ਬਾਦਲ ਨੇ ਇਹ ਵੀ ਦੱਸਿਆ ਕਿ ਆਪ ਸਰਕਾਰ ਵਿਚ ਕਿਵੇਂ ਔਰਤਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ 7 ਔਰਤਾਂ ਜਿਹਨਾਂ ਨਾਲ ਵਧੀਕੀ ਹੋਈ, ਉਹ ਮੁੱਖ ਮੰਤਰੀ ਨੂੰ ਮਿਲੀਆਂ ਸਨ ਤੇ ਇਹਨਾਂ ਵਿਚੋਂ ਦੋ ਨੇ ਇਕ ਮੀਡੀਆ ਇਨਫਲੂਐਂਸਰ ਖਿਲਾਫ ਜ਼ਬਰ ਜਨਾਹ ਦੇ ਕੇਸ ਵੀ ਦਰਜ ਕਰਵਾਏ ਪਰ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ। ਉਹਨਾਂ ਕਿਹਾ ਕਿ ਉਲਟਾ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਮਾਨ ਨੇ ਜ਼ਬਰ ਜਨਾਹ ਦੇ ਮੁਲਜ਼ਮ ਗੁਰੀ ਚਹਿਲ ਦੇ ਦੋਸਤ ਰਾਹੀਂ 5 ਕਰੋੜ ਰੁਪਏ ਦਾ ਸੌਦਾ ਕਰ ਕੇ ਉਸਨੂੰ ਜੇਲ੍ਹ ਵਿਚੋਂ ਬਾਹਰ ਕੱਢਵਾਇਆ।

ਉਹਨਾਂ ਕਿਹਾ ਕਿ ਅਸੀਂ ਜ਼ਬਰ ਜਨਾਹ ਦੀਆਂ ਪੀੜਤਾਂ ਵਾਸਤੇ ਇਨਸਾਫ ਅਤੇ ਗੁਰਪ੍ਰੀਤ ਕੌਰ ਦੇ ਖਿਲਾਫ ਲੱਗੇ ਰਿਸ਼ਵਤਖੋਰੀ ਦੇ ਦੋਸ਼ਾਂ ਦੀ ਨਿਰਪੱਖ ਜਾਂਚ ਮੰਗਦੇ ਹਾਂ।

ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਔਰਤਾਂ ਨੇ ਆਪ ਸਰਕਾਰ ਵੱਲੋਂ ਉਹਨਾਂ ਨੂੰ 3-3 ਹਜ਼ਾਰ ਰੁਪਏ ਦੇ ਕੇ ਖਰੀਦਣ ਦੀ ਕੋਸ਼ਿਸ਼ ਕੀਤੀ ਜਦੋਂ ਕਿ ਉਹਨਾਂ ਦਾ ਸਰਕਾਰ ਵੱਲ 60-60 ਹਜ਼ਾਰ ਰੁਪਏ ਬਕਾਇਆ ਆਪ ਸਰਕਾਰ ਵੱਲੋਂ ਕੀਤੇ ਇਕ-ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇ ਵਾਅਦੇ ਮੁਤਾਬਕ ਬਣਦਾ ਹੈ। ਉਹਨਾਂ ਕਿਹਾ ਕਿ ਔਰਤਾਂ ਨੂੰ ਆਪਣੇ ਬਕਾਏ ਮੰਗਣ ਦਾ ਹੱਕ ਹੈ ਤੇ ਇਹ ਪੈਸਾ ਉਹਨਾਂ ਨੂੰ ਤੁਰੰਤ ਮਿਲਣਾ ਚਾਹੀਦਾ ਹੈ।

ਇਸ ਮੌਕੇ ਸੀਨੀਅਰ ਆਗੂ ਐਨ ਕੇ ਸ਼ਰਮਾ, ਜਸਪਾਲ ਸਿੰਘ ਬਿੱਟੂ ਚੱਠਾ ਅਤੇ ਜਗਮੀਤ ਸਿੰਘ ਹਰਿਆਊ ਨੇ ਵੀ ਸੰਬੋਧਨ ਕੀਤਾ।

Have something to say? Post your comment

 
 
 
 

ਪੰਜਾਬ

ਵੜਿੰਗ ਨੇ ਸਾਰੇ ਕੱਚੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ

ਅੰਮ੍ਰਿਤ ਸਾਗਰ ਪਰਿਵਾਰ ਵੱਲੋ ਬੜੀ ਸ਼ਰਧਾ ਭਾਵਨਾ ਦੇ ਨਾਲ ਛੇਵਾਂ ਅਰਦਾਸ ਸਮਾਗਮ ਆਯੋਜਿਤ

ਇੱਕ ਵਿਦਿਆਰਥਣ ਨਾਲ ਬਲਾਤਕਾਰ ਦੀ ਖ਼ਬਰ ਤੋਂ ਬਾਅਦ ਐਲਪੀਯੂ ਵਿੱਚ ਵਿਦਿਆਰਥੀਆਂ ਨੇ ਹੰਗਾਮਾ ਕੀਤਾ, ਮਾਮਲਾ ਦਰਜ

ਪੰਜਾਬ: ਪੁਲਿਸ ਸਾਬਕਾ ਐਸਜੀਪੀਸੀ ਮੈਂਬਰ ਅਮਰਜੀਤ ਚਾਵਲਾ ਦੇ ਘਰ ਪਹੁੰਚੀ, ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ

40 ਫੀਸਦੀ ਜਾਂ ਇਸ ਤੋਂ ਵੱਧ ਅਨੁਸੂਚਿਤ ਜਾਤੀ ਆਬਾਦੀ ਵਾਲੇ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਮਿਲੇਗੀ ਤੇਜ਼ੀ

ਆਪਣੀਆਂ ਨਾਕਾਮੀਆਂ ਲੁਕਾਉਣ ਲਈ ਕੇਂਦਰੀ ਯੋਜਨਾਵਾਂ ਦਾ ਸਹਾਰਾ ਲੈ ਰਹੀ ਹੈ ‘ਆਪ’ ਸਰਕਾਰ- ਸੁਨੀਲ ਜਾਖੜ

ਮਨਪ੍ਰੀਤ ਅਯਾਲੀ ਤੋਂ ਬਚ ਕੇ ਰਹੋ ਜਿਨ੍ਹਾਂ ਨੇ ਪੰਥਕ ਵੋਟਾਂ ਵੰਡਣ ਲਈ ਮੁੱਖ ਮੰਤਰੀ ਨਾਲ ਹੱਥ ਮਿਲਾਇਆ ਹੈ – ਸੁਖਬੀਰ ਬਾਦਲ

ਪਟਿਆਲਾ ਦੀ ਚਿਤਕਾਰਾ ਯੂਨੀਵਰਸਿਟੀ ਵਿੱਚ 'ਭੂਤ' ਦੀ ਅਫਵਾਹ ਤੋਂ ਬਾਅਦ ਹਫੜਾ-ਦਫੜੀ ਮਚ ਗਈ

ਭਾਜਪਾ ਵਲੋਂ ਪੇਂਡੂ ਰੁਜ਼ਗਾਰ ਸਕੀਮ ਬਦਲਣ ਤੋਂ ਬਾਅਦ 9.56 ਕਰੋੜ ਘੱਟ ਦਿਹਾੜੀਆਂ ਦੇ ਰੁਜ਼ਗਾਰ ਪੈਦਾ ਹੋਏ: ਹਰਪਾਲ ਸਿੰਘ ਚੀਮਾ

ਮੀਟਿੰਗ 27 ਸਤੰਬਰ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਨਿਵਾਸ 'ਤੇ ਹੋਵੇਗੀ