ਮੁਹਾਲੀ-ਰਾਮਗੜੀਆ ਸਭਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਭਾ ਦੇ ਪ੍ਰਧਾਨ ਸ੍ਰ. ਗੁਰਚਰਨ ਸਿੰਘ ਨੰਨੜਾ ਜੀ ਦੀ ਅਗਵਾਈ ਹੇਠ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿੰਨ ਸੇਵਕ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਪੁਰਵਕ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਨਾਂ ਵਿੱਚ ਭਾਈ ਪੁਰਸ਼ੋਤਮ ਸਿੰਘ ਜੀ ਹਜ਼ੂਰੀ ਰਾਗੀ, ਹੈੱਡ ਗ੍ਰੰਥੀ ਭਾਈ ਬਲਿਹਾਰ ਸਿੰਘ ਇਸਤਰੀ ਸਤਿਸੰਗ ਜੱਥਾ ਰਾਮਗੜੀਆ ਸਭਾ ਮੁਹਾਲੀ, ਭਾਈ ਪ੍ਰੇਮ ਸਿੰਘ ਚੰਡੀਗੜ੍ਹ ਵਾਲੇ , ਭਾਈ ਕੁਲਦੀਪ ਸਿੰਘ ਜੀ ਪੰਥਕ ਕਵੀ ਨੇ ਭਾਈ ਲਾਲੋ ਜੀ ਦੇ ਜੀਵਨ ਬਿ੍ਰਤਾਂਤ ਤੇ ਵਿਸਥਾਰ ਨਾਲ ਚਾਨਣਾ ਪਾਇਆ ਇਸ ਤੋਂ ਇਲਾਵਾ ਭਾਈ ਜਰਨੈਲ ਸਿੰਘ ਕੋਹਾੜਕਾ ਜੀ ਅਤੇ ਸਾਥੀ ਹਜ਼ੂਰੀ ਰਾਗੀ ਜੱਥਾ ਸ੍ਰੀ ਦਰਬਾਰ ਸਾਹਿਬ ਜੀ ਅੰਮਿ੍ਤਸਰ ਸਾਹਿਬ ਵੱਲੋ ਸੰਗਤਾਂ ਨੂੰ ਇਲਾਹੀ ਬਾਣੀ ਸਰਵਣ ਕਰਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ ਜੀ । ਸਮਾਗਮ ਦੇ ਮੁੱਖ ਮਹਿਮਾਨ ਸਰਦਾਰ ਰਮਨਜੀਤ ਸਿੰਘ ਮਣਕੂ , ਵਿਸ਼ੇਸ਼ ਮਹਿਮਾਨ ਸ ਰਵਿੰਦਰ ਸਿੰਘ ਨਾਗੀ, ਸ ਮੇਜਰ ਸਿੰਘ ਭੁੱਲਰ, ਸ ਰਣਜੀਤ ਸਿੰਘ ਹੰਸਪਾਲ, ਸ ਕੁਲਵਿੰਦਰ ਸਿੰਘ ਸਹਿੰਭੀ ਜੀ ਅਤੇ ਐੱਮ ਸੀ ਸ ਗੁਰਮੁੱਖ ਸਿੰਘ ਸੋਹਲ ਆਦਿ ਦਾ ਸਭਾ ਦੇ ਪ੍ਰਧਾਨ ਸ ਗੁਰਚਰਨ ਸਿੰਘ ਨੰਨੜਾ ਵਲੋਂ ਸਨਮਾਨ ਕੀਤਾ ਗਿਆ।
ਰਾਮਗੜੀਆ ਸਭਾ ਮੋਹਾਲੀ ਦੇ ਜਨਰਲ ਸਕੱਤਰ ਸ੍ਰ. ਬਿਕਰਮਜੀਤ ਸਿੰਘ ਹੂੰਝਣ ਵਲੋਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ। ਜਨਮ ਦਿਹਾੜੇ ਦੀ ਖੁਸ਼ ਵਿੱਚ ਵਿਸ਼ੇਸ਼ ਮੈਡੀਕਲ ਕੇਂਪ ਸੋਹਾਣਾ ਹਸਪਤਾਲ ਦੇ ਸਹਿਯੋਗ ਨਾਲ ਆਯੋਜਨ ਕੀਤਾ ਗਿਆ ਜਿਸ ਵਿੱਚ ਮਾਹਿਰ ਡਾਕਟਰਾਂ ਵਲੋ ਮਰੀਜਾਂ ਦਾ ਮੁਆਇਨਾ ਕੀਤਾ ਗਿਆ ਅਤੇ ਦਵਾਈ ਪ੍ਰਬੰਧਕ ਕਮੇਟੀ ਵਲੋਂ ਦਿੱਤੀ। ਇਸ ਮੌਕੇ ਹਲਕਾ ਮੁਹਾਲੀ ਦੇ ਵਿਧਾਇਕ ਸ ਕੁਲਵੰਤ ਸਿੰਘ, ਮੈਅਰ ਸ ਸਰਭਜੀਤ ਸਿੰਘ ਸਮਾਣਾ , ਸੀਨੀਅਰ ਡਿਪਟੀ ਮੇਅਰ ਆਰ ਪੀ ਸ਼ਰਮਾ, ਐੱਮ ਸੀ ਪਰਮਜੀਤ ਸਿੰਘ ਕਾਹਲੋਂ, ਨਸੀਬ ਸਿੰਘ ਸੰਧੂ, ਸਾਬਕਾ ਡਿਪਟੀ ਮੈਅਰ ਕੁਲਜੀਤ ਸਿੰਘ ਬੇਦੀ, ਅਕਾਲੀ ਲੀਡਰ ਸ ਪਰਮਿੰਦਰ ਸਿੰਘ ਸੋਹਾਣਾ, ਬੀਬੀ ਪਰਮਜੀਤ ਕੌਰ ਲਾਂਡਰਾਂ( ਐੱਸ ਜੀ ਪੀ ਸੀ ਮੈਂਬਰ), ਕਾਂਗਰਸੀ ਆਗੂ ਐਡਵੋਕੇਟ ਸ ਕੰਵਰਦੀਪ ਸਿੰਘ ਰੂਬੀ ਸਿੱਧੂ, ਕੁਲਦੀਪ ਸਿੰਘ jlpl, ਡਾ ਆਰ ਪੀ ਸਿੰਘ (ADC ਲੁਧਿਆਣਾ)ਰਾਮਗੜੀਆ ਸਭਾ ਚੰਡੀਗੜ੍ਹ ਦੇ ਪ੍ਰਧਾਨ ਸ ਮਨਵਿੰਦਰ ਸਿੰਘ ਰਣੌਤਾ , ਜਨਰਲ ਸਕੱਤਰ ਸ ਰਣਬੀਰ ਸਿੰਘ ਸਹਿੰਬੀ ਅਤੇ ਇੰਜ ਪਵਿੱਤਰ ਸਿੰਘ ਵਿਰਦੀ ਸਮੇਤ ਉਪਰੋਕਤ ਪਤਵੰਤੇ ਸੱਜਣਾ ਦਾ ਪ੍ਰਬੰਧਕਾ ਵੱਲੋ ਸਨਮਾਨ ਕੀਤਾ ਗਿਆ ਇਸ ਮੌਕੇ ਸਭਾ ਦੇ ਸਾਬਕਾ ਪ੍ਰਧਾਨ ਸ ਦਰਸ਼ਨ ਸਿੰਘ ਕਲਸੀ , ਸ ਅਜੀਤ ਸਿੰਘ ਰਣੌਤਾ, ਸ ਨਿਰਮਲ ਸਿੰਘ ਸਭੱਰਵਾਲ, ਸ ਮਨਜੀਤ ਸਿੰਘ ਮਾਨ, ਡਾ ਸਤਵਿੰਦਰ ਸਿੰਘ ਭੰਮਰਾ, ਸ ਕਰਮ ਸਿੰਘ ਬਬਰਾ, ਸ ਸੂਰਤ ਸਿੰਘ ਕਲਸੀ, ਸੀਨੀਅਰ ਮੀਤ ਪ੍ਰਧਾਨ ਸ ਪਰਦੀਪ ਸਿੰਘ ਭਾਰਜ, ਸ ਪਰਮਜੀਤ ਸਿੰਘ ਖੁਰਲ, ਮੀਤ ਪ੍ਰਧਾਨ ਸ ਭੁਪਿੰਦਰ ਸਿੰਘ ਚੰਨਾ, ਸ ਦੀਦਾਰ ਸਿੰਘ ਕਲਸੀ ਅਤੇ ਸ ਕੁਲਵਿੰਦਰ ਸਿੰਘ ਸੋਖੀ, ਸ ਸਰਵਣ ਸਿੰਘ ਕਲਸੀ ਆਡੀਟਰ ਤੋ ਇਲਾਵਾ ਕਮੇਟੀ ਮੈਂਬਰ ਅਤੇ ਅਹੁਦੇਦਾਰ ਸ ਤਰਸੇਮ ਸਿੰਘ ਖੋਖਰ, ਸ ਸੁਰਿੰਦਰ ਸਿੰਘ ਜੰਡੂ, ਸ ਮੋਨਿੰਦਰ ਸਿੰਘ ਸੋਹਲ, ਹਰਬਿੰਦਰ ਸਿੰਘ ਰਣੌਤਾ, ਸ ਜਸਪਾਲ ਸਿੰਘ ਵਿਰਕ, ਨਰਾਇਣ ਸਿੰਘ ਭੁੱਲਰ, ਸ ਚੰਨਪ੍ਰੀਤ ਸਿੰਘ ਭੁੱਲਰ, ਸ ਬਲਵਿੰਦਰ ਸਿੰਘ ਕਲਸੀ ਖ਼ਜ਼ਾਨਚੀ, ਸ ਸਤਨਾਮ ਸਿੰਘ ਅਤੇ ਕਈ ਪਤਵੰਤੇ ਸਜੱਣ ਹਾਜਰ ਸਨ। ਉਪਰੋਕਤ ਸਾਰੀ ਜਾਣਕਾਰੀ ਸਭਾ ਦੇ ਜਨਰਲ ਸਕੱਤਰ ਸ੍ਰ. ਬਿਕਰਮਜੀਤ ਸਿੰਘ ਹੂੰਝਣ ਵਲੋਂ ਦਿੱਤੀ ਗਈ।